Sun, Sep 24, 2023
Whatsapp

Sri Hemkunt Sahib Yatra News: ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਜਾਰੀ; ਬਜ਼ੁਰਗਾਂ ਤੇ ਛੋਟੇ ਬੱਚਿਆਂ ਨੂੰ ਇਹ ਅਪੀਲ

ਉੱਤਰਾਖੰਡ ਵਿੱਚ ਪਵਿੱਤਰ ਸ੍ਰੀ ਹੇਮਕੁੰਟ ਸਾਹਿਬ ਯਾਤਰਾ ਲਗਾਤਾਰ ਚੱਲ ਰਹੀ ਹੈ। ਯਾਤਰਾ ਦੌਰਾਨ ਮੌਸਮ ਸਾਫ ਹੈ ਜਿਸ ਦੇ ਚੱਲਦੇ ਸੰਗਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਪਹੁੰਚ ਰਹੇ ਹਨ।

Written by  Aarti -- May 30th 2023 11:20 AM -- Updated: May 30th 2023 02:04 PM
Sri Hemkunt Sahib Yatra News: ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਜਾਰੀ; ਬਜ਼ੁਰਗਾਂ ਤੇ ਛੋਟੇ ਬੱਚਿਆਂ ਨੂੰ ਇਹ ਅਪੀਲ

Sri Hemkunt Sahib Yatra News: ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਜਾਰੀ; ਬਜ਼ੁਰਗਾਂ ਤੇ ਛੋਟੇ ਬੱਚਿਆਂ ਨੂੰ ਇਹ ਅਪੀਲ

Sri Hemkunt Sahib Yatra News: ਉੱਤਰਾਖੰਡ ਵਿੱਚ ਪਵਿੱਤਰ ਸ੍ਰੀ ਹੇਮਕੁੰਟ ਸਾਹਿਬ ਯਾਤਰਾ ਲਗਾਤਾਰ ਚੱਲ ਰਹੀ ਹੈ। ਯਾਤਰਾ ਦੌਰਾਨ ਮੌਸਮ ਸਾਫ਼ ਹੈ ਜਿਸ ਦੇ ਚੱਲਦੇ ਸੰਗਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਪਹੁੰਚ ਰਹੇ ਹਨ। ਦੂਜੇ ਪਾਸੇ ਉਤਰਾਖੰਡ ਸਰਕਾਰ ਤੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਵੱਲੋਂ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ।

ਸੰਗਤ ਨੂੰ ਕੀਤੀ ਗਈ ਅਪੀਲ


ਮਿਲੀ ਜਾਣਕਾਰੀ ਮੁਤਾਬਿਕ ਪ੍ਰਸ਼ਾਸਨ ਅਤੇ ਟਰੱਸਟ ਨੇ ਸਾਰੇ ਸੀਨੀਅਰ ਨਾਗਰਿਕਾਂ ਅਤੇ ਛੋਟੇ ਬੱਚਿਆਂ ਤੋਂ ਬਰਫ ਪਿਘਲਣ ਤੱਕ ਯਾਤਰਾ ਨਾ ਕਰਨ ਦੀ ਅਪੀਲ ਕੀਤੀ ਗਈ ਹੈ। ਨਾਲ ਹੀ ਯਾਤਰਾ ਕਰ ਰਹੀ ਸੰਗਤ ਨੂੰ ਸਾਵਧਾਨੀ ਵਰਤਣ ਦੀ ਵੀ ਅਪੀਲ ਕੀਤੀ ਗਈ ਹੈ। 

ਗੁਰਦੁਆਰਿਆਂ ਅਤੇ ਧਰਮਸ਼ਾਲਾਵਾਂ ਵਿੱਚ ਰਹਿਣ ਦਾ ਪ੍ਰਬੰਧ

ਇਸ ਤੋਂ ਇਲਾਵਾ ਟਰੱਸਟ ਕੋਲ ਹਰਿਦੁਆਰ, ਰਿਸ਼ੀਕੇਸ਼, ਸ੍ਰੀਨਗਰ, ਜੋਸ਼ੀਮੱਠ, ਗੋਵਿੰਦਘਾਟ, ਗੋਵਿੰਦ ਧਾਮ (ਘਗੜੀਆ) ਤੋਂ ਸ੍ਰੀ ਹੇਮਕੁੰਟ ਸਾਹਿਬ ਜਾਣ ਵਾਲੀ ਸੰਗਤ ਲਈ ਇਨ੍ਹਾਂ ਦੇ ਸਾਰੇ ਗੁਰਦੁਆਰਿਆਂ ਅਤੇ ਧਰਮਸ਼ਾਲਾਵਾਂ ਵਿੱਚ ਰਹਿਣ ਦਾ ਪ੍ਰਬੰਧ ਵੀ ਕੀਤਾ ਗਿਆ ਹੈ। 

ਰਿਸ਼ੀਕੇਸ਼ ਤੋਂ ਰਵਾਨਾ ਹੋਇਆ ਸੀ ਪਹਿਲਾ ਜੱਥਾ 

ਕਾਬਿਲੇਗੌਰ ਹੈ ਕਿ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦਾ ਪਹਿਲਾ ਜੱਥਾ 17 ਮਈ 2023 ਨੂੰ ਰਿਸ਼ੀਕੇਸ਼ ਤੋਂ ਰਵਾਨਾ ਹੋਇਆ ਸੀ। 20 ਮਈ  ਤੋਂ ਸ੍ਰੀ ਹੇਮਕੁੰਟ ਸਾਹਿਬ ਦੇ ਸੰਗਤ ਦਰਸ਼ਨ ਕਰ ਰਹੇ ਹਨ। 

ਇਹ ਵੀ ਪੜ੍ਹੋ: IMD Weather Alert: ਪੰਜਾਬ ‘ਚ ਮੌਸਮ ਨੂੰ ਲੈ ਕੇ ਅਲਰਟ ਜਾਰੀ, ਜਾਣੋ ਆਉਣ ਵਾਲੇ 24 ਘੰਟਿਆਂ ‘ਚ ਮੌਸਮ ਦਾ ਹਾਲ

- PTC NEWS

adv-img

Top News view more...

Latest News view more...