Fri, Dec 19, 2025
Whatsapp

Punjab Corona Update: ਪੰਜਾਬ 'ਚ ਇੱਕ ਦਿਨ 'ਚ 321 ਮਾਮਲੇ, ਦੋ ਦੀ ਮੌਤ, 6 ਦੀ ਹਾਲਤ ਗੰਭੀਰ

ਪੰਜਾਬ 'ਚ ਕੋਰੋਨਾ ਨੇ ਫਿਰ ਜ਼ੋਰ ਫੜ ਲਿਆ ਹੈ। ਵੀਰਵਾਰ ਨੂੰ ਸੂਬੇ 'ਚ ਦੋ ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ, ਜਦੋਂ ਕਿ 321 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਕੋਰੋਨਾ ਸੰਕਰਮਿਤ ਦੀ ਦਰ ਵਧ ਕੇ 7.09 ਪ੍ਰਤੀਸ਼ਤ ਹੋ ਗਈ ਹੈ।

Reported by:  PTC News Desk  Edited by:  Ramandeep Kaur -- April 14th 2023 09:56 AM
Punjab Corona Update: ਪੰਜਾਬ 'ਚ ਇੱਕ ਦਿਨ 'ਚ 321 ਮਾਮਲੇ, ਦੋ ਦੀ ਮੌਤ, 6 ਦੀ ਹਾਲਤ ਗੰਭੀਰ

Punjab Corona Update: ਪੰਜਾਬ 'ਚ ਇੱਕ ਦਿਨ 'ਚ 321 ਮਾਮਲੇ, ਦੋ ਦੀ ਮੌਤ, 6 ਦੀ ਹਾਲਤ ਗੰਭੀਰ

Punjab Corona Update: ਪੰਜਾਬ 'ਚ ਕੋਰੋਨਾ ਨੇ ਫਿਰ ਜ਼ੋਰ ਫੜ ਲਿਆ ਹੈ। ਵੀਰਵਾਰ ਨੂੰ ਸੂਬੇ 'ਚ ਦੋ ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ, ਜਦੋਂ ਕਿ 321 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਕੋਰੋਨਾ ਸੰਕਰਮਿਤ ਦੀ ਦਰ ਵਧ ਕੇ 7.09 ਪ੍ਰਤੀਸ਼ਤ ਹੋ ਗਈ ਹੈ। ਕੋਵਿਡ ਦੇ ਸਰਗਰਮ ਮਾਮਲਿਆਂ ਦੀ ਗਿਣਤੀ ਵੀ ਵਧ ਕੇ 1092 ਹੋ ਗਈ ਹੈ। ਇਨ੍ਹਾਂ ਵਿੱਚੋਂ 19 ਮਰੀਜ਼ ਆਕਸੀਜਨ 'ਤੇ ਹਨ ਅਤੇ ਪੰਜ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਮੀਡੀਆ ਰਿਪੋਰਟ ਅਨੁਸਾਰ ਵੀਰਵਾਰ ਨੂੰ ਵੀ ਕੋਵਿਡ ਦੇ ਸਭ ਤੋਂ ਵੱਧ 68 ਮਾਮਲੇ ਮੁਹਾਲੀ 'ਚ ਸਾਹਮਣੇ ਆਏ ਹਨ। ਇਸ ਤੋਂ ਬਾਅਦ ਲੁਧਿਆਣਾ 'ਚ 31, ਬਠਿੰਡਾ 'ਚ 27, ਫਾਜ਼ਿਲਕਾ 'ਚ 24, ਪਟਿਆਲਾ 'ਚ 22, ਅੰਮ੍ਰਿਤਸਰ 'ਚ 19, ਜਲੰਧਰ 'ਚ 18, ਫਿਰੋਜ਼ਪੁਰ 'ਚ 16, ਸੰਗਰੂਰ 'ਚ 14, ਪਠਾਨਕੋਟ 'ਚ 13, ਮੁਕਤਸਰ 'ਚ 11, ਹੁਸ਼ਿਆਰਪੁਰ 'ਚ 10, ਰੋਪੜ 'ਚ ਅੱਠ, ਬਰਨਾਲਾ ਅਤੇ ਮਾਨਸਾ 'ਚ ਸੱਤ-ਸੱਤ, ਗੁਰਦਾਸਪੁਰ 'ਚ ਛੇ, ਫਰੀਦਕੋਟ ਅਤੇ ਮੋਗਾ 'ਚ ਪੰਜ-ਪੰਜ, ਫਤਿਹਗੜ੍ਹ ਸਾਹਿਬ 'ਚ ਚਾਰ, ਐਸਬੀਐਸ ਨਗਰ 'ਚ ਤਿੰਨ, ਕਪੂਰਥਲਾ, ਮਲੇਰਕੋਟਲਾ ਅਤੇ ਤਰਨਤਾਰਨ 'ਚ ਇੱਕ-ਇੱਕ ਕੇਸ ਸਾਹਮਣੇ ਆਇਆ ਹੈ।


ਇਸ ਦੌਰਾਨ ਜਲੰਧਰ ਅਤੇ ਮੋਗਾ 'ਚ ਇੱਕ-ਇੱਕ ਕੋਵਿਡ-ਸੰਕਰਮਿਤ ਮਰੀਜ਼ ਦੀ ਮੌਤ ਹੋ ਗਈ ਹੈ। ਦੂਜੇ ਪਾਸੇ ਵੀਰਵਾਰ ਨੂੰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਕੋਵਿਡ ਦੀ ਜਾਂਚ ਲਈ ਕੁੱਲ 4929 ਸੈਂਪਲ ਲਏ ਗਏ ਅਤੇ 4525 ਸੈਂਪਲਾਂ ਦੀ ਜਾਂਚ ਵੀ ਕੀਤੀ ਗਈ।

ਵੈਕਸੀਨ ਦੀ ਘਾਟ ਬਰਕਰਾਰ ਹੈ

ਸਿਹਤ ਵਿਭਾਗ ਨੇ ਦਾਅਵਾ ਕੀਤਾ ਸੀ ਕਿ ਪੰਜਾਬ 'ਚ ਵੈਕਸੀਨ ਦੀ ਕਮੀ ਜਲਦੀ ਹੀ ਦੂਰ ਹੋ ਜਾਵੇਗੀ। ਕੇਂਦਰ ਤੋਂ ਜਲਦੀ ਹੀ 35,000 ਟੀਕਿਆਂ ਦੀ ਖੁਰਾਕ ਪ੍ਰਾਪਤ ਕੀਤੀ ਜਾਵੇਗੀ, ਪਰ ਫਿਲਹਾਲ ਇਹ ਮਾਮਲਾ ਵਿਚਾਰ ਅਧੀਨ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਸੰਪਰਕ ਕਰਨ 'ਤੇ ਕਿਹਾ ਕਿ ਜੇਕਰ ਕੇਂਦਰ ਕੋਲ ਹੁਣ ਵੈਕਸੀਨ ਨਹੀਂ ਹੈ ਤਾਂ ਉਹ ਰਾਜਾਂ ਨੂੰ ਕਿਵੇਂ ਦੇਵੇਗੀ ਜਦਕਿ ਪੰਜਾਬ ਸਰਕਾਰ ਦੇ ਆਪਣੇ ਪੱਧਰ 'ਤੇ ਹੀ ਵੈਕਸੀਨ ਖਰੀਦਣ ਦਾ ਮਾਮਲਾ ਲਟਕਿਆ ਹੋਇਆ ਹੈ।

ਇਹ ਵੀ ਪੜ੍ਹੋ: Baisakhi 2023: ਵਿਸਾਖੀ 'ਤੇ ਸਿਆਸੀ ਆਗੂਆਂ ਨੇ ਦਿੱਤੀ ਵਧਾਈ, ਕਿਉਂ ਮਾਨਈ ਜਾਂਦੀ ਹੈ ਵਿਸਾਖੀ

- PTC NEWS

  • Tags

Top News view more...

Latest News view more...

PTC NETWORK
PTC NETWORK