Sat, Dec 13, 2025
Whatsapp

Sangrur News : ਪਿੰਡ ਮਾਝੀ ਵਿਖੇ ਥਾਰ ਗੱਡੀ ਸਮੇਤ ਹੋਰ ਸਮਾਨ ਚੋਰੀ ਕਰਨ ਵਾਲੇ ਗਿਰੋਹ ਦੇ 2 ਮੈਂਬਰ ਕਾਬੂ

Sangrur News : ਭਵਾਨੀਗੜ੍ਹ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ,ਜਦੋਂ ਥਾਣਾ ਮੁਖੀ ਸਬ ਇੰਸਪੈਕਟਰ ਅਵਤਾਰ ਸਿੰਘ ਦੀ ਅਗਵਾਈ ਵਾਲੀ ਪੁਲਸ ਪਾਰਟੀ ਵੱਲੋਂ ਬੀਤੇ ਦਿਨੀਂ ਨੇੜਲੇ ਪਿੰਡ ਮਾਝੀ ਵਿਖੇ ਇਕ ਘਰ ’ਚੋਂ ਥਾਰ ਗੱਡੀ ਅਤੇ ਹੋਰ ਸਮਾਨ ਚੋਰੀ ਕਰਨ ਵਾਲੇ ਚੋਰ ਗਿਰੋਹ ਦੇ ਦੋ ਮੈਂਬਰਾਂ ਨੂੰ ਚੋਰੀ ਦੇ ਸਮਾਨ ਸਮੇਤ ਕੁਝ ਹੀ ਦਿਨਾਂ ਅੰਦਰ ਗ੍ਰਿਫ਼ਤਾਰ ਕਰ ਲਿਆ ਗਿਆ

Reported by:  PTC News Desk  Edited by:  Shanker Badra -- September 13th 2025 08:26 PM
Sangrur News : ਪਿੰਡ ਮਾਝੀ ਵਿਖੇ ਥਾਰ ਗੱਡੀ ਸਮੇਤ ਹੋਰ ਸਮਾਨ ਚੋਰੀ ਕਰਨ ਵਾਲੇ ਗਿਰੋਹ ਦੇ 2 ਮੈਂਬਰ ਕਾਬੂ

Sangrur News : ਪਿੰਡ ਮਾਝੀ ਵਿਖੇ ਥਾਰ ਗੱਡੀ ਸਮੇਤ ਹੋਰ ਸਮਾਨ ਚੋਰੀ ਕਰਨ ਵਾਲੇ ਗਿਰੋਹ ਦੇ 2 ਮੈਂਬਰ ਕਾਬੂ

Sangrur News : ਭਵਾਨੀਗੜ੍ਹ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ,ਜਦੋਂ ਥਾਣਾ ਮੁਖੀ ਸਬ ਇੰਸਪੈਕਟਰ ਅਵਤਾਰ ਸਿੰਘ ਦੀ ਅਗਵਾਈ ਵਾਲੀ ਪੁਲਸ ਪਾਰਟੀ ਵੱਲੋਂ ਬੀਤੇ ਦਿਨੀਂ ਨੇੜਲੇ ਪਿੰਡ ਮਾਝੀ ਵਿਖੇ ਇਕ ਘਰ ’ਚੋਂ ਥਾਰ ਗੱਡੀ ਅਤੇ ਹੋਰ ਸਮਾਨ ਚੋਰੀ ਕਰਨ ਵਾਲੇ ਚੋਰ ਗਿਰੋਹ ਦੇ ਦੋ ਮੈਂਬਰਾਂ ਨੂੰ ਚੋਰੀ ਦੇ ਸਮਾਨ ਸਮੇਤ ਕੁਝ ਹੀ ਦਿਨਾਂ ਅੰਦਰ ਗ੍ਰਿਫ਼ਤਾਰ ਕਰ ਲਿਆ ਗਿਆ।

ਅੱਜ ਥਾਣਾ ਮੁਖੀ ਅਵਤਾਰ ਸਿੰਘ ਕੀਤੀ ਗਈ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੰਦਿਆਂ ਨੇ ਦੱਸਿਆ ਕਿ ਬੀਤੀ 7 ਸਤੰਬਰ ਨੂੰ ਪਿੰਡ ਮਾਝੀ ਵਿਖੇ ਇਕ ਘਰ ’ਚੋਂ ਥਾਰ ਗੱਡੀ, ਗਹਿਣੇ ਅਤੇ ਹੋਰ ਸਮਾਨ ਚੋਰੀ ਹੋਣ ਦੀ ਪੁਲਿਸ ਨੂੰ ਸੂਚਨਾ ਮਿਲੀ ਸੀ ਤੇ ਸਬ ਡਵਿਜ਼ਨ ਦੇ ਡੀ.ਐੱਸ.ਪੀ ਰਾਹੁਲ ਕੌਂਸਲ ਅਤੇ ਥਾਣਾ ਮੁਖੀ ਸਬ ਇੰਸਪੈਕਟਰ ਅਵਤਾਰ ਸਿੰਘ ਦੀ ਅਗਵਾਈ ਹੇਠ ਪੁਲਸ ਦੀ ਇਕ ਜਾਂਚ ਟੀਮ ਦਾ ਗਠਨ ਕੀਤਾ ਗਿਆ ,ਜਿਸ ’ਚ ਸਬ ਇੰਸਪੈਕਟਰ ਦਮਨਦੀਪ ਸਿੰਘ, ਹੈਡ ਕਾਂਸਟੇਬਲ ਗੁਰਜਿੰਦਰ ਸਿੰਘ, ਥਾਣੇ ਦੇ ਮੁੱਖ ਮੁਨਸ਼ੀ ਜਗਸੀਰ ਸਿੰਘ ਅਤੇ ਅਸ਼ਵਨੀ ਕੁਮਾਰ ਆਈ.ਟੀ ਸੈੱਲ ਨੂੰ ਸ਼ਾਮਲ ਕੀਤਾ ਗਿਆ।


ਜਿਨ੍ਹਾਂ ਵੱਲੋਂ ਚੋਰੀ ਦੀ ਇਸ ਘਟਨਾ ਨੂੰ ਟਰੇਸ ਕਰਨ ਲਈ ਪਿੰਡ ’ਚ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਨੂੰ ਖੰਗਾਲਿਆਂ ਗਿਆ ਅਤੇ ਹੋਰ ਟੈਕਨਕੀਲ ਢੰਗ ਨਾਲ ਜਾਂਚ ਕਰਕੇ ਇਸ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਚੋਰ ਗਿਹੋਰ ਦੇ 2 ਮੈਂਬਰਾਂ ਨੂੰ ਕਾਬੂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਚੋਰੀ ਦੀ ਘਟਨਾ ਨੂੰ ਪਿੰਡ ਮਾਝੀ ਵਿਖੇ ਹੀ ਫੋਟੋਗ੍ਰਾਫੀ ਦੀ ਦੁਕਾਨ ਕਰਨ ਵਾਲੇ ਬਿੱਕਰ ਸਿੰਘ ਉਰਫ ਵਿੱਕੀ ਪੁੱਤਰ ਅਜੈਬ ਸਿੰਘ ਵੱਲੋਂ ਆਪਣੀ ਮਾਸੀ ਦੇ ਲੜਕੇ ਗੁਰਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਕੁਲਾਰਾ ਸਮਾਣਾ ਨਾਲ ਮਿਲ ਦੇ ਅੰਜਾਮ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਬਿੱਕਰ ਸਿੰਘ ਨੂੰ ਪਤਾ ਸੀ ਇਸ ਘਰ ਦੇ ਵਿਚ ਬਜ਼ੁਰਗ ਮਹਿਲਾ ਇਕੱਲੀ ਰਹਿੰਦੀ ਹੈ ਅਤੇ ਉਹ ਕਈ ਦਿਨਾਂ ਤੋਂ ਘਰੋਂ ਗਈ ਹੋਈ ਹੈ ਅਤੇ ਘਰ ’ਚ ਕੋਈ ਨਹੀਂ ਹੈ। 

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਦੋਵੇਂ ਚੋਰ ਗਿਰੋਹ ਦੇ ਦੋਵੇ ਮੈਂਬਰਾਂ ਨੂੰ ਕਾਬੂ ਕਰਕੇ ਇਨ੍ਹਾਂ ਦੀ ਨਿਸ਼ਾਨਦੇਹੀ ਉਪਰ ਇਨ੍ਹਾਂ ਵੱਲੋਂ ਘਰ ’ਚੋਂ ਚੋਰੀ ਗਈ ਥਾਰ ਗੱਡੀ ਨੂੰ ਦਿੜਬਾ ਨੇੜਲੇ ਇਕ ਗੁਰੂਘਰ ਦੀ ਪਾਰਕਿੰਗ ’ਚੋਂ ਬਰਾਮਦ ਕੀਤਾ ਗਿਆ ਹੈ ਅਤੇ ਇਨ੍ਹਾਂ ਚੋਰਾਂ ਤੋਂ ਘਰ ’ਚੋਂ ਚੋਰੀ ਕੀਤੇ ਗਏ ਸਾਰੇ ਗਹਿਣੇ ਸੋਨੇ ਦੇ ਨਹੀਂ ਸਗੋਂ ਆਰਟੀਫਿਸ਼ਲ ਸਨ। 

ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਚੋਰਾਂ ਵੱਲੋਂ ਘਰ ’ਚੋਂ ਚੋਰੀ ਕੀਤੀ ਐੱਲ. ਸੀ. ਡੀ, ਮਾਇਕਰੋਵੇਵ ਅਤੇ ਹੋਰ ਸਮਾਨ ਵੀ ਬਰਾਮਦ ਕਰ ਲਿਆ ਗਿਆ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਪਿੰਡ ਗਹਿਲਾਂ ਵਿਖੇ ਸੁਸਾਇਟੀ ’ਚੋਂ ਚੋਰੀ ਹੋਏ ਕੰਪਿਊਟਰ ਅਤੇ ਹੋਰ ਸਮਾਨ ਵੀ ਬਿੱਕਰ ਸਿੰਘ ਤੋਂ ਬਰਾਮਦ ਕਰ ਲਿਆ ਗਿਆ ਹੈ ਜੋ ਕਿ ਉਕਤ ਵੱਲੋਂ ਕਿਸੇ ਹੋਰ ਚੋਰ ਤੋਂ ਖ੍ਰੀਦ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਦੋਵੇ ਚੋਰਾਂ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰਕੇ ਇਨ੍ਹਾਂ ਦਾ ਰਿਮਾਂਡ ਲਿਆ ਜਾਵੇਗਾ ਤੇ ਪੁੱਛਗਿੱਛ ਕੀਤੀ ਜਾਵੇ।

- PTC NEWS

Top News view more...

Latest News view more...

PTC NETWORK
PTC NETWORK