Patiala News : ATM ਕਾਰਡ ਬਦਲ ਕੇ ਪੈਸੇ ਕਢਵਾਉਣ ਵਾਲੇ ਗਿਰੋਹ ਦੇ 2 ਮੈਂਬਰ ਕਾਬੂ , 3 ਹਥਿਆਰ ਤਸਕਰ ਵੀ ਕਾਬੂ ,SSP ਪਟਿਆਲਾ ਨੇ ਦਿੱਤੀ ਜਾਣਕਾਰੀ
Patiala News : ਪਟਿਆਲਾ ਦੇ ਐਸਐਸਪੀ ਵੱਲੋਂ ਅੱਜ 2 ਅਹਿਮ ਮਾਮਲਿਆਂ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਪਹਿਲੇ ਮਾਮਲੇ 'ਚ ਐਸਐਸਪੀ ਪਟਿਆਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਕਾਫ਼ੀ ਸਮੇਂ ਤੋਂ ਹਥਿਆਰਾਂ ਦੀ ਸਮਗਲਿੰਗ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕੀਤਾ ਗਿਆ ਹੈ। ਜਿਨਾਂ ਕੋਲੋਂ ਚਾਰ ਪਿਸਤੌਲ ਪੁਆਇੰਟ 32 ਬੋਰ ਅਤੇ 10 ਕਾਰਤੂਸ ਬਰਾਮਦ ਹੋਏ ਹਨ।
ਉਹਨਾਂ ਦੱਸਿਆ ਕਿ 25 ਅਗਸਤ ਨੂੰ ਸੀਆਈਏ ਪਟਿਆਲਾ ਦੀ ਪੁਲਿਸ ਪਾਰਟੀ ਨੂੰ ਵੱਡੀ ਨਦੀ ਨੇੜੇ ਗੁਪਤ ਸੂਚਨਾ ਮਿਲੀ ਸੀ। ਜਿਸ ਦੇ ਆਧਾਰ 'ਤੇ ਵਿਕਾਸ ਉਰਫ ਆਕਾਸ਼, ਕਬੀਰ ਅਤੇ ਇਸ਼ੂ ਜਿਨਾਂ ਦੇ ਉੱਪਰ ਲੁੱਟਖੋਹ, ਚੋਰੀ ਅਤੇ ਨਸ਼ੀਲੇ ਪਦਾਰਥ ਦੀ ਸਮਗਲਿੰਗ ਦੇ ਮੁਕਦਮੇ ਦਰਜ ਹਨ। ਇਹਨਾਂ ਨੂੰ ਪੁਲਿਸ ਪਾਰਟੀ ਵੱਲੋਂ ਨਜਾਇਜ਼ ਅਸਲੇ ਦੇ ਨਾਲ ਗ੍ਰਿਫ਼ਤਾਰ ਕੀਤਾ ਗਿਆ ਹੈ।
ਐਸਐਸਪੀ ਪਟਿਆਲਾ ਨੇ ਦੱਸਿਆ ਕਿ ਗ੍ਰਿਫਤਾਰ ਹੋਏ ਦੋਸ਼ੀਆਂ ਦਾ ਕ੍ਰਿਮੀਨਲ ਬੈਕਗਰਾਊਂਡ ਰਿਹਾ ਹੈ ਅਤੇ ਇਹ ਮੱਧ ਪ੍ਰਦੇਸ਼ ਅਤੇ ਬਿਹਾਰ ਤੋਂ ਅਸਲਾ ਸਪਲਾਇਰਾਂ ਦੇ ਸੰਪਰਕ ਦੇ ਵਿੱਚ ਸਨ ਅਤੇ ਟਰੇਨ ਰਾਹੀਂ ਮੱਧ ਪ੍ਰਦੇਸ਼ ਅਤੇ ਬਿਹਾਰ ਜਾ ਕੇ ਅਸਲਾ ਐਮੋਨੇਸ਼ਨ ਲੈ ਕੇ ਆਉਂਦੇ ਸੀ ਅਤੇ ਅੱਗੇ ਪਟਿਆਲਾ ਵਿਖੇ ਵੇਚਦੇ ਸੀ।
ਇਸ ਦੇ ਨਾਲ ਹੀ ਇੱਕ ਹੋਰ ਮਾਮਲੇ 'ਚ ਪਟਿਆਲਾ ਪੁਲਿਸ ਵੱਲੋਂ ਏਟੀਐਮ ਬਦਲ ਕੇ ਪੈਸੇ ਕਢਵਾਉਣ ਵਾਲੇ ਅੰਤਰਰਾਜੀ ਗਿਰੋਹ ਦੇ 2 ਮੈਂਬਰ ਕਾਬੂ ਕੀਤੇ ਗਏ ਹਨ ,ਜੋ ਕਿ 150 ਦੇ ਕਰੀਬ ਪੰਜਾਬ ਅਤੇ ਹਰਿਆਣਾ ਦੇ ਵਿੱਚ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ ਅਤੇ 184 ਵੱਖ -ਵੱਖ ਬੈਂਕਾਂ ਦੇ ਏਟੀਐਮ ਕਾਰਡ ਵੀ ਇਹਨਾਂ ਦੇ ਕੋਲੋਂ ਬਰਾਮਦ ਕੀਤੇ ਗਏ ਹਨ। ਇਹ ਦੋਵੇਂ ਵਿਅਕਤੀ ਸੋਨੂ ਅਤੇ ਅਜੇ ਜੋ ਕਿ ਕੁਰੂਕਸ਼ੇਤਰ ਹਰਿਆਣਾ ਦੇ ਰਹਿਣ ਵਾਲੇ ਹਨ ਅਤੇ ਇਹਨਾਂ ਨੂੰ ਛੋਟੀ ਨਦੀ ਕੋਲੋਂ ਗ੍ਰਿਫ਼ਤਾਰ ਕੀਤਾ ਗਿਆ।
ਪੁਲਿਸ ਦੁਆਰਾ ਦਿੱਤੀ ਜਾਣਕਾਰੀ ਮੁਤਾਬਕ ਇਹ ਵਿਅਕਤੀ ATM ਮਸ਼ੀਨ ਦੇ ਬਾਹਰ ਖੜ ਕੇ ਰੈਕੀ ਕਰਨ ਲੱਗ ਜਾਂਦੇ ਸੀ ਅਤੇ ਜਦੋਂ ਕੋਈ ਵਿਅਕਤੀ ਪੈਸੇ ਕਢਾਉਣ ਲਈ ਏਟੀਐਮ ਦੇ ਅੰਦਰ ਜਾਂਦਾ ਸੀ ਤਾਂ ਇਹ ਵਿਅਕਤੀ ਵੀ ਉਸ ਦੇ ਨਾਲ ਚਲੇ ਜਾਂਦੇ ਸਨ ਅਤੇ ਪੈਸੇ ਕਢਾਉਣ ਸਮੇਂ ਉਸ ਵਿਅਕਤੀ ਦਾ ਹੇਰਾਫੇਰੀ ਅਤੇ ਧੋਖਾਧੜੀ ਨਾਲੋਂ ਏਟੀਐਮ ਕਾਰਡ ਬਦਲ ਕੇ ਆਪਣੇ ਪਾਸੋਂ ਦੂਜਾ ਏਟੀਐਮ ਦੇ ਦਿੰਦੇ ਸੀ ਅਤੇ ਤਿੰਨ ਨੰਬਰ ਵੀ ਪਤਾ ਕਰ ਲੈਂਦੇ ਸੀ। ਇਹਨਾਂ ਵਿਅਕਤੀਆਂ 'ਤੇ ਜ਼ਿਆਦਾ ਟਾਰਗੇਟ ਬਜ਼ੁਰਗ ਵਿਅਕਤੀ ਅਤੇ ਭੋਲੇ ਭਾਲੇ ਲੋਕ ਹੁੰਦੇ ਸਨ, ਜਿਨਾਂ ਨੂੰ ਏਟੀਐਮ ਦੇ ਵਿੱਚੋਂ ਪੈਸੇ ਕਢਾਉਣੇ ਨਹੀਂ ਆਉਂਦੇ ਸਨ। ਪੁਲਿਸ ਦੁਆਰਾ ਦਿੱਤੀ ਜਾਣਕਾਰੀ ਦੇ ਮੁਤਾਬਕ ਇਹ ਵਿਅਕਤੀ ਪਿਛਲੇ 2 ਸਾਲਾਂ ਤੋਂ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸਨ।
- PTC NEWS