Mon, Apr 29, 2024
Whatsapp

ਸਕੂਲ 'ਚ ਖੇਡਦੇ ਸਮੇਂ 8 ਸਾਲਾ ਬੱਚੇ ਦੀ ਡਿੱਗਣ ਕਾਰਨ ਹੋਈ ਮੌਤ, ਰੂਹ ਕੰਬਾਊ ਘਟਨਾ CCTV 'ਚ ਹੋਈ ਕੈਦ

Written by  KRISHAN KUMAR SHARMA -- March 10th 2024 10:30 AM
ਸਕੂਲ 'ਚ ਖੇਡਦੇ ਸਮੇਂ 8 ਸਾਲਾ ਬੱਚੇ ਦੀ ਡਿੱਗਣ ਕਾਰਨ ਹੋਈ ਮੌਤ, ਰੂਹ ਕੰਬਾਊ ਘਟਨਾ CCTV 'ਚ ਹੋਈ ਕੈਦ

ਸਕੂਲ 'ਚ ਖੇਡਦੇ ਸਮੇਂ 8 ਸਾਲਾ ਬੱਚੇ ਦੀ ਡਿੱਗਣ ਕਾਰਨ ਹੋਈ ਮੌਤ, ਰੂਹ ਕੰਬਾਊ ਘਟਨਾ CCTV 'ਚ ਹੋਈ ਕੈਦ

UP Tragedy: ਉਤਰ ਪ੍ਰਦੇਸ਼ ਦੇ ਫਿਰੋਜ਼ਾਬਾਦ 'ਚ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ। ਇਥੇ ਹੰਸ ਵਾਹਿਨੀ ਸਕੂਲ 'ਚ ਇੱਕ 8 ਸਾਲਾ ਬੱਚੇ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਘਟਨਾ ਸਮੇਂ ਬੱਚਾ ਹੋਰਨਾਂ ਸਾਥੀ ਬੱਚਿਆਂ ਨਾਲ ਖੇਡ ਰਿਹਾ ਸੀ, ਜਿਸ ਦੌਰਾਨ ਉਹ ਅਚਾਨਕ ਡਿੱਗ ਗਿਆ ਅਤੇ ਫਿਰ ਨਹੀਂ ਉਠਿਆ। ਰੂਹ ਕੰਬਾਊ ਘਟਨਾ ਸਕੂਲ 'ਚ ਲੱਗੇ ਸੀਸੀਟੀਵੀ (CCTV) ਵਿੱਚ ਕੈਦ ਹੋ ਗਈ ਹੈ।

ਰੋਟੀ ਖਾਣ ਤੋਂ ਬਾਅਦ ਖੇਡਣ ਲੱਗਿਆ ਸੀ ਬੱਚਾ

ਦੂਜੀ ਜਮਾਤ 'ਚ ਪੜ੍ਹਦਾ ਇਹ ਬੱਚਾ ਹਿਮਾਯੂੰਪੁਰ ਦਾ ਰਹਿਣ ਵਾਲਾ ਚੰਦਰਕਾਂਤ ਦੱਸਿਆ ਜਾ ਰਿਹਾ ਹੈ। ਘਟਨਾ ਸ਼ਨੀਵਾਰ ਦੀ ਦੱਸੀ ਜਾ ਰਹੀ ਹੈ। ਸੀਸੀਟੀਵੀ ਫੁਟੇਜ਼ (Firozabad School video) 'ਚ ਦੇਖਿਆ ਜਾ ਸਕਦਾ ਹੈ ਕਿ ਜਦੋਂ ਸਕੂਲ 'ਚ ਰੋਟੀ ਖਾਣ ਲਈ ਅੱਧੀ ਛੁੱਟੀ ਹੁੰਦੀ ਹੈ ਤਾਂ ਇਹ ਬੱਚਾ ਸਾਥੀਆਂ ਨਾਲ ਖੇਡਣ ਲਈ ਗਰਾਊਂਡ ਵਿੱਚ ਆਉਂਦਾ ਹੈ। ਇਸ ਦੌਰਾਨ ਚੰਦਰਕਾਂਤ ਪਹਿਲਾਂ ਦੌੜਦਾ ਵੀ ਵਿਖਾਈ ਦਿੰਦਾ ਹੈ ਅਤੇ ਫਿਰ ਅਚਾਨਕ ਡਿੱਗ ਪੈਂਦਾ ਹੈ।


ਚੰਦਰਕਾਂਤ ਨੂੰ ਡਿੱਗਿਆ ਦੇਖ ਦੂਜੇ ਬੱਚੇ ਉਠਾਉਣ ਦੀ ਕੋਸ਼ਿਸ਼ ਕਰਦੇ ਹਨ, ਪਰ ਉਹ ਨਹੀਂ ਉਠਦਾ। ਉਪਰੰਤ ਬੱਚਿਆਂ ਵੱਲੋਂ ਰੌਲਾ ਪਾਉਣ 'ਤੇ ਸਕੂਲ ਪ੍ਰਬੰਧਕਾਂ ਵੱਲੋਂ ਤੁਰੰਤ ਚੰਦਰਕਾਂਤ ਨੂੰ ਚੁੱਕ ਕੇ ਹਸਪਤਾਲ ਲਿਜਾਇਆ ਗਿਆ, ਪਰੰਤੂ ਉਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸ਼ੁਰੂਆਤੀ ਜਾਂਚ 'ਚ ਦਿਲ ਦੇ ਦੌਰੇ ਦਾ ਖਦਸ਼ਾ ਸਾਹਮਣੇ ਆ ਰਿਹਾ ਹੈ, ਜਿਸ ਕਾਰਨ ਬੱਚੇ ਦੀ ਜਾਨ ਚਲੀ ਗਈ।

ਬੱਚੇ ਦੀ ਮੌਤ ਕਾਰਨ ਸਦਮੇ 'ਚ ਪਰਿਵਾਰ

ਬੱਚੇ ਦੀ ਅਚਾਨਕ ਇਸ ਤਰ੍ਹਾਂ ਹੋਈ ਮੌਤ ਕਾਰਨ ਪਰਿਵਾਰਕ ਮੈਂਬਰ ਸਦਮੇ ਵਿੱਚ ਹਨ। ਉਨ੍ਹਾਂ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਚੰਦਰਕਾਂਤ ਇਸ ਦੁਨੀਆ ਵਿੱਚ ਨਹੀਂ ਰਿਹਾ। ਚੰਦਰਕਾਂਤ ਦੀ ਮੌਤ ਬਾਰੇ ਸਕੂਲ ਪ੍ਰਬੰਧਕਾਂ ਨੇ ਉਸ ਦੇ ਚਾਚਾ ਪ੍ਰਮੋਦ ਕੁਮਾਰ ਨੂੰ ਫੋਨ ਕਰਕੇ ਸੂਚਿਤ ਕੀਤਾ।

ਸਰੀਰ 'ਤੇ ਕੋਈ ਵੀ ਨਿਸ਼ਾਨ ਨਾ ਹੋਣ ਕਾਰਨ ਚੰਦਰਕਾਂਤ ਦੀ ਮੌਤ ਨੇ ਕਈ ਸਵਾਲਾਂ ਨੂੰ ਜਨਮ ਦਿੱਤਾ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਬੱਚੇ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਭਿਜਵਾ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਬਾਰੇ ਕੁੱਝ ਸਪੱਸ਼ਟ ਕਿਹਾ ਜਾ ਸਕਦਾ ਹੈ।

-

Top News view more...

Latest News view more...