Google Chrome ਨੂੰ ਅੱਜ ਹੀ ਕਰਲੋ ਅਪਡੇਟ; ਸਰਕਾਰ ਨੇ ਦਿੱਤੀ ਇਹ ਚਿਤਾਵਨੀ
Google Chrome Alert: ਜਿਵੇ ਤੁਸੀਂ ਜਾਂਦੇ ਹੋ ਕਿ ਚਾਹੇ ਤੁਸੀਂ ਕੰਪਿਊਟਰ 'ਤੇ ਜਾਂ ਆਪਣੇ ਮੋਬਾਈਲ ਫ਼ੋਨ 'ਤੇ ਇੰਟਰਨੈੱਟ ਦੀ ਵਰਤੋਂ ਕਰਨੀ ਹੋਵੇ ਤਾਂ ਤੁਹਾਨੂੰ ਬ੍ਰਾਊਜ਼ਰ ਦੀ ਲੋੜ ਹੁੰਦੀ ਹੈ। ਦਸ ਦਈਏ ਕਿ ਅਜਿਹੇ 'ਚ ਜ਼ਿਆਦਾਤਰ ਲੋਕ ਇਸਦੇ ਲਈ ਗੂਗਲ ਦੇ ਕ੍ਰੋਮ ਬ੍ਰਾਊਜ਼ਰ ਦੀ ਵਰਤੋਂ ਕਰਦੇ ਹਨ। ਪਰ ਅੱਜਕੱਲ੍ਹ ਕੇਂਦਰ ਸਰਕਾਰ ਵਲੋਂ ਗੂਗਲ ਕਰੋਮ ਦੇ ਉਪਭੋਗਤਾਵਾਂ ਨੂੰ ਕੁਝ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਹਨ। ਕਿਉਂਕਿ ਸਰਕਾਰ ਦੀ ਸਾਈਬਰ ਸੁਰੱਖਿਆ ਏਜੰਸੀ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ ਨੇ ਇਸ 'ਚ ਕਈ ਕਮੀਆਂ ਦਾ ਪਤਾ ਲਗਾਇਆ ਹੈ, ਜਿਨ੍ਹਾਂ ਨੂੰ ਕਾਫੀ ਖਤਰਨਾਕ ਮੰਨਿਆ ਜਾਂਦਾ ਹੈ।
ਮਾਹਿਰਾਂ ਮੁਤਾਬਕ ਹੈਕਰ ਇਨ੍ਹਾਂ ਖਾਮੀਆਂ ਦੀ ਵਰਤੋਂ ਕਰਕੇ ਨਿੱਜੀ ਡੇਟਾ ਤੱਕ ਪਹੁੰਚ ਕਰ ਸਕਦੇ ਹਨ। ਜਿਸ ਰਾਹੀਂ ਧੋਖਾਧੜੀ ਕਰਨ ਵਾਲੇ ਆਸਾਨੀ ਨਾਲ ਕਿਸੇ ਵੀ ਸਿਸਟਮ ਨੂੰ ਹੈਕ ਕਰ ਸਕਦੇ ਹਨ। ਦਸ ਦਈਏ ਕਿ ਇਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਗੂਗਲ ਕ੍ਰੋਮ ਦੇ ਉਪਭੋਗਤਾਵਾਂ ਲਈ ਅਸਲ 'ਚ ਖ਼ਤਰਾ ਕੀ ਹੈ, ਜਿਸ ਕਾਰਨ ਸਰਕਾਰ ਵੱਲੋਂ ਇਸ ਸਬੰਧੀ ਕਈ ਚਿਤਾਵਨੀਆਂ ਜਾਰੀ ਕੀਤੀਆਂ ਹਨ ਅਤੇ ਇਸ ਤੋਂ ਬਚਣ ਲਈ ਤੁਸੀਂ ਕੀ ਕਦਮ ਚੁੱਕ ਸਕਦੇ ਹੋ।
ਇਹ ਵੀ ਪੜ੍ਹੋ: ਵਟਸਐਪ 'ਚ ਸ਼ਾਮਲ ਕੀਤਾ ਗਿਆ ਇਹ ਨਵਾਂ ਫੀਚਰ, ਮਚਾ ਦੇਵੇਗਾ ਹਲਚਲ
ਦਸ ਦਈਏ ਕਿ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ ਨੇ ਇਕ ਰਿਪੋਰਟ ਜਾਰੀ ਕੀਤੀ ਗਈ ਹੈ। ਜਿਸ 'ਚ ਉਨ੍ਹਾਂ ਨੇ ਦੱਸਿਆ ਹੈ ਕਿ ਗੂਗਲ ਕ੍ਰੋਮ 'ਚ ਕੁਝ ਖਾਮੀਆਂ ਪਾਈਆਂ ਗਈਆਂ ਹਨ ਜੋ ਸਾਈਬਰ ਧੋਖਾਧੜੀ ਅਤੇ ਹੈਕਰਾਂ ਲਈ ਮਦਦਗਾਰ ਸਾਬਤ ਹੋ ਸਕਦੀਆਂ ਹਨ। ਜਿਸ ਰਾਹੀਂ ਹੈਕਰ ਆਸਾਨੀ ਨਾਲ ਤੁਹਾਡੇ ਕੰਪਿਊਟਰ ਨੂੰ ਹੈਕ ਕਰ ਸਕਦੇ ਹਨ।ਕ੍ਰੋਮ v122.0.6261.57 ਜਾਂ ਪੁਰਾਣੇ ਸੰਸਕਰਣ ਵਧੇਰੇ ਜੋਖਮ 'ਚ ਹਨ।
ਇਹ ਵੀ ਪੜ੍ਹੋ: UPI Payment: ਹੁਣ ਤੁਸੀਂ 10 ਹੋਰ ਦੇਸ਼ਾਂ 'ਚ ਕਰ ਸਕਦੇ ਹੋ UPI ਪੇਮੈਂਟ
ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ ਦੀ ਰਿਪੋਰਟ ਮੁਤਾਬਕ ਗੂਗਲ ਨੇ ਇਨ੍ਹਾਂ ਕਮੀਆਂ ਨੂੰ ਦੂਰ ਕਰਨ ਲਈ ਕ੍ਰੋਮ 'ਚ ਸੁਰੱਖਿਆ ਸੁਧਾਰ ਕੀਤੇ ਹਨ। ਦਸ ਦਾਈਏ ਕਿ ਨਵੀਂ ਅਪਡੇਟ ਤੋਂ ਬਾਅਦ ਕ੍ਰੋਮ 'ਤੇ ਬ੍ਰਾਊਜ਼ਿੰਗ ਕਰਦੇ ਸਮੇਂ ਖ਼ਤਰੇ ਤੋਂ ਬਚਿਆ ਜਾ ਸਕਦਾ ਹੈ। ਗੂਗਲ ਕ੍ਰੋਮ ਨੇ ਸਾਈਬਰ ਹਮਲਿਆਂ ਤੋਂ ਬਚਣ ਲਈ ਆਪਣੇ ਉਪਭੋਗਤਾਵਾਂ ਨੂੰ ਤੁਰੰਤ ਆਪਣੇ ਬ੍ਰਾਊਜ਼ਰ ਨੂੰ ਅਪਡੇਟ ਕਰਨ ਅਤੇ ਇਸ ਦਾ ਨਵਾਂ ਸੰਸਕਰਣ ਸਥਾਪਤ ਕਰਨ ਲਈ ਕਿਹਾ ਹੈ।
ਇਹ ਵੀ ਪੜ੍ਹੋ: ਹਰ ਕਾਲ 'ਤੇ ਦਿਖਾਈ ਦੇਵੇਗਾ ਕਾਲਰ ਦਾ ਅਸਲੀ ਨਾਂ; ਸਰਕਾਰ ਲਿਆ ਰਹੀ TrueCaller ਵਰਗੀ ਸੇਵਾ
ਇਹ ਵੀ ਪੜ੍ਹੋ: ਕੋਈ ਵੀ ਪਾਸਵਰਡ ਰੱਖਣ ਤੋਂ ਪਹਿਲਾਂ ਧਿਆਨ 'ਚ ਰੱਖੋ ਇਹ ਗੱਲਾਂ, ਬਹੁਤ ਕੰਮ ਦੀ ਹੈ CERT-In ਦੀ ਸਲਾਹ
-