Thu, May 15, 2025
Whatsapp

UPSC Chairman Resign: ਪੂਜਾ ਖੇਡਕਰ ਵਿਵਾਦ ਵਿਚਾਲੇ ਯੂਪੀਐਸਸੀ ਚੇਅਰਮੈਨ ਨੇ ਦਿੱਤਾ ਅਸਤੀਫਾ, 2029 ਤੱਕ ਦਾ ਸੀ ਕਾਰਜਕਾਲ

ਸੂਤਰਾਂ ਮੁਤਾਬਿਕ ਮਨੋਜ ਸੋਨੀ ਦੇ ਯੂਪੀਐਸਸੀ ਚੇਅਰਮੈਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਅਤੇ ਪੂਜਾ ਖੇਡਕਰ ਵਿਵਾਦ ਵਿੱਚ ਕੋਈ ਸਬੰਧ ਨਹੀਂ ਹੈ। ਮਨੋਜ ਸੋਨੀ 2017 ਤੋਂ ਯੂਪੀਐਸਸੀ ਨਾਲ ਜੁੜੇ ਹੋਏ ਹਨ।

Reported by:  PTC News Desk  Edited by:  Aarti -- July 20th 2024 12:21 PM
UPSC Chairman Resign: ਪੂਜਾ ਖੇਡਕਰ ਵਿਵਾਦ ਵਿਚਾਲੇ ਯੂਪੀਐਸਸੀ ਚੇਅਰਮੈਨ ਨੇ ਦਿੱਤਾ ਅਸਤੀਫਾ, 2029 ਤੱਕ ਦਾ ਸੀ ਕਾਰਜਕਾਲ

UPSC Chairman Resign: ਪੂਜਾ ਖੇਡਕਰ ਵਿਵਾਦ ਵਿਚਾਲੇ ਯੂਪੀਐਸਸੀ ਚੇਅਰਮੈਨ ਨੇ ਦਿੱਤਾ ਅਸਤੀਫਾ, 2029 ਤੱਕ ਦਾ ਸੀ ਕਾਰਜਕਾਲ

UPSC Chairman Resign: ਪੂਜਾ ਖੇਡਕਰ ਵਿਵਾਦ ਦਰਮਿਆਨ ਮਨੋਜ ਸੋਨੀ ਨੇ ਯੂਪੀਏਸੀ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਸਬੰਧੀ ਅਟਕਲਾਂ ਦਾ ਦੌਰ ਤੇਜ਼ ਹੋ ਗਿਆ ਹੈ। ਮਨੋਜ ਸੋਨੀ ਦੇ ਅਸਤੀਫੇ ਦੇ ਕਾਰਨਾਂ ਨੂੰ ਲੈ ਕੇ ਲੋਕ ਅੰਦਾਜ਼ੇ ਲਗਾ ਰਹੇ ਹਨ। ਇਹ ਵੀ ਖਬਰਾਂ ਹਨ ਕਿ ਉਹ ਕਾਫੀ ਸਮਾਂ ਪਹਿਲਾਂ ਅਸਤੀਫਾ ਦੇ ਚੁੱਕੇ ਹਨ। 

ਦੱਸ ਦਈਏ ਕਿ ਮਨੋਜ ਸੋਨੀ ਦਾ ਸਫਰ ਕਾਫੀ ਦਿਲਚਸਪ ਰਿਹਾ ਹੈ। ਇੱਕ ਸਟ੍ਰੀਟ ਹੌਕਰ ਦੇ ਘਰ ਪੈਦਾ ਹੋਏ ਮਨੋਜ ਸੋਨੀ ਨੇ ਵੀ ਬਚਪਨ ਵਿੱਚ ਅਗਰਬੱਤੀਆਂ ਵੀ ਵੇਚੀਆਂ ਹਨ। ਹਾਲਾਂਕਿ, ਬਾਅਦ ਵਿੱਚ ਉਸਨੇ ਸਫਲਤਾ ਦੇ ਨਵੇਂ ਆਯਾਮ ਬਣਾਏ ਅਤੇ ਸਿਰਫ 40 ਸਾਲ ਦੀ ਉਮਰ ਵਿੱਚ ਦੇਸ਼ ਦੇ ਸਭ ਤੋਂ ਘੱਟ ਉਮਰ ਦੇ ਵਾਈਸ ਚਾਂਸਲਰ ਬਣੇ।


ਸੂਤਰਾਂ ਮੁਤਾਬਿਕ ਮਨੋਜ ਸੋਨੀ ਦੇ ਯੂਪੀਐਸਸੀ ਚੇਅਰਮੈਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਅਤੇ ਪੂਜਾ ਖੇਡਕਰ ਵਿਵਾਦ ਵਿੱਚ ਕੋਈ ਸਬੰਧ ਨਹੀਂ ਹੈ। ਮਨੋਜ ਸੋਨੀ 2017 ਤੋਂ ਯੂਪੀਐਸਸੀ ਨਾਲ ਜੁੜੇ ਹੋਏ ਹਨ। ਬਾਅਦ ਵਿੱਚ ਮਈ 2023 ਵਿੱਚ ਉਨ੍ਹਾਂ ਨੂੰ ਇੱਥੇ ਚੇਅਰਮੈਨ ਬਣਾਇਆ ਗਿਆ। 

ਕੁਝ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਇੱਕ ਮਹੀਨਾ ਪਹਿਲਾਂ ਅਸਤੀਫਾ ਦੇ ਦਿੱਤਾ ਸੀ। ਇਸ ਦੇ ਨਾਲ ਹੀ ਉਨ੍ਹਾਂ ਦਾ ਅਸਤੀਫਾ ਮਨਜ਼ੂਰ ਹੋਵੇਗਾ ਜਾਂ ਨਹੀਂ, ਇਸ ਬਾਰੇ ਵੀ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਮਨੋਜ ਸੋਨੀ ਨੂੰ ਅਧਿਕਾਰਤ ਤੌਰ 'ਤੇ ਰਾਹਤ ਦਿੱਤੇ ਜਾਣ ਦੀਆਂ ਵੀ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮਨੋਜ ਸੋਨੀ ਅਨੁਪਮ ਮਿਸ਼ਨ 'ਚ ਜ਼ਿਆਦਾ ਸਮਾਂ ਬਿਤਾਉਣਾ ਚਾਹੁੰਦੇ ਹਨ। ਸਾਲ 2020 ਵਿੱਚ, ਉਹ ਇਸ ਮਿਸ਼ਨ ਵਿੱਚ ਇੱਕ ਨਿਰਸਵਾਰਥ ਕਰਮਯੋਗੀ ਬਣ ਗਏ। ਇਹ ਮਿਸ਼ਨ ਗੁਜਰਾਤ ਦੇ ਸਵਾਮੀਨਾਰਾਇਣ ਸੰਪਰਦਾ ਦੀ ਇੱਕ ਸ਼ਾਖਾ ਹੈ।

ਯੂ.ਪੀ.ਐਸ.ਸੀ. ਵਿੱਚ ਸ਼ਾਮਲ ਹੋਣ ਤੋਂ ਪਹਿਲਾਂ, ਡਾ: ਸੋਨੀ ਨੇ ਉਪ ਕੁਲਪਤੀ ਵਜੋਂ ਤਿੰਨ ਵਾਰ ਸੇਵਾ ਕੀਤੀ। ਇਹਨਾਂ ਵਿੱਚ 01 ਅਗਸਤ 2009 ਤੋਂ 31 ਜੁਲਾਈ 2015 ਤੱਕ ਡਾ. ਬਾਬਾ ਸਾਹਿਬ ਅੰਬੇਡਕਰ ਓਪਨ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਵਜੋਂ ਲਗਾਤਾਰ ਦੋ ਕਾਰਜਕਾਲ ਅਤੇ ਅਪ੍ਰੈਲ 2005 ਤੋਂ ਅਪ੍ਰੈਲ 2008 ਤੱਕ ਮਹਾਰਾਜਾ ਸਯਾਜੀਰਾਓ ਯੂਨੀਵਰਸਿਟੀ ਆਫ਼ ਬੜੌਦਾ  ਦੇ ਵਾਈਸ-ਚਾਂਸਲਰ ਵਜੋਂ ਇੱਕ ਕਾਰਜਕਾਲ ਸ਼ਾਮਲ ਹੈ। ਬੜੌਦਾ ਐਮਐਸਯੂ ਵਿੱਚ ਸ਼ਾਮਲ ਹੋਣ ਸਮੇਂ, ਡਾ. ਸੋਨੀ ਭਾਰਤ ਵਿੱਚ ਅਤੇ ਐਮਐਸਯੂ ਵਿੱਚ ਸਭ ਤੋਂ ਘੱਟ ਉਮਰ ਦੇ ਵਾਈਸ ਚਾਂਸਲਰ ਸਨ।

ਇਹ ਵੀ ਪੜ੍ਹੋ: ED Arrested Surender Panwar: ਹਰਿਆਣਾ 'ਚ ਈਡੀ ਦੀ ਵੱਡੀ ਕਾਰਵਾਈ, ਕਾਂਗਰਸੀ ਵਿਧਾਇਕ ਸੁਰਿੰਦਰ ਪੰਵਾਰ ਗ੍ਰਿਫਤਾਰ

- PTC NEWS

Top News view more...

Latest News view more...

PTC NETWORK