Wed, Jul 23, 2025
Whatsapp

UPSC CSE Exam 2023 Reult: ਆਦਿਤਿਆ ਸ਼੍ਰੀਵਾਸਤਵ ਨੇ ਕੀਤਾ ਹਾਸਲ ਕੀਤਾ ਪਹਿਲਾ ਸਥਾਨ, ਵੇਖੋ ਨਤੀਜੇ

UPSC CSE ਪ੍ਰੀਖਿਆ 2023 ਦੇ ਅੰਤਿਮ ਨਤੀਜੇ ਘੋਸ਼ਿਤ ਕਰ ਦਿੱਤੇ ਗਏ ਹਨ। ਇਨ੍ਹਾਂ ਨੂੰ ਦੇਖਣ ਲਈ ਤੁਸੀਂ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਸਕਦੇ ਹੋ।

Reported by:  PTC News Desk  Edited by:  KRISHAN KUMAR SHARMA -- April 16th 2024 04:07 PM
UPSC CSE Exam 2023 Reult: ਆਦਿਤਿਆ ਸ਼੍ਰੀਵਾਸਤਵ ਨੇ ਕੀਤਾ ਹਾਸਲ ਕੀਤਾ ਪਹਿਲਾ ਸਥਾਨ, ਵੇਖੋ ਨਤੀਜੇ

UPSC CSE Exam 2023 Reult: ਆਦਿਤਿਆ ਸ਼੍ਰੀਵਾਸਤਵ ਨੇ ਕੀਤਾ ਹਾਸਲ ਕੀਤਾ ਪਹਿਲਾ ਸਥਾਨ, ਵੇਖੋ ਨਤੀਜੇ

UPSC Civil Services Result 2023: UPSC CSE ਪ੍ਰੀਖਿਆ 2023 ਦੇ ਅੰਤਿਮ ਨਤੀਜੇ ਘੋਸ਼ਿਤ ਕਰ ਦਿੱਤੇ ਗਏ ਹਨ। ਇਨ੍ਹਾਂ ਨੂੰ ਦੇਖਣ ਲਈ ਤੁਸੀਂ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਸਕਦੇ ਹੋ।

ਆਦਿਤਿਆ ਸ਼੍ਰੀਵਾਸਤਵ ਨੇ ਕੀਤਾ ਟਾਪ


ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਨੇ ਸਿਵਲ ਸਰਵਿਸਿਜ਼ ਪ੍ਰੀਖਿਆ 2023 ਦਾ ਅੰਤਿਮ ਨਤੀਜਾ ਜਾਰੀ ਕੀਤਾ ਹੈ। ਉਮੀਦਵਾਰ ਆਪਣਾ ਨਤੀਜਾ UPSC ਦੀ ਅਧਿਕਾਰਤ ਵੈੱਬਸਾਈਟ upsc.gov.in 'ਤੇ ਦੇਖ ਸਕਦੇ ਹਨ। ਆਦਿਤਿਆ ਸ਼੍ਰੀਵਾਸਤਵ ਨੇ ਇਸ ਸਾਲ ਪ੍ਰੀਖਿਆ 'ਚ ਟਾਪ ਕੀਤਾ ਹੈ।

ਆਦਿਤਿਆ ਤੋਂ ਬਾਅਦ ਅਨਮੇਸ਼ ਪ੍ਰਧਾਨ ਦੂਜੇ, ਡੋਨੂਰੂ ਅਨੰਨਿਆ ਰੈੱਡੀ ਤੀਜੇ, ਪੀਕੇ ਸਿਧਾਰਥ ਰਾਮਕੁਮਾਰ ਚੌਥੇ ਅਤੇ ਰੁਹਾਨੀ ਪੰਜਵੇਂ ਸਥਾਨ 'ਤੇ ਰਹੇ। ਤੁਹਾਨੂੰ ਦੱਸ ਦੇਈਏ ਕਿ ਇਸ ਸਾਲ ਕੁੱਲ 1016 ਉਮੀਦਵਾਰਾਂ ਦੀ ਨਿਯੁਕਤੀ ਲਈ ਸਿਫਾਰਿਸ਼ ਕੀਤੀ ਗਈ ਹੈ, ਉਮੀਦਵਾਰਾਂ ਦੇ ਅੰਕ ਨਤੀਜੇ ਦੇ ਐਲਾਨ ਤੋਂ ਲਗਭਗ 15 ਦਿਨਾਂ ਬਾਅਦ ਜਾਰੀ ਕੀਤੇ ਜਾਣਗੇ। ਇਸ ਤੋਂ ਪਹਿਲਾਂ, UPSC ਸਿਵਲ ਸਰਵਿਸਿਜ਼ ਪ੍ਰੀਖਿਆ ਲਈ ਇੰਟਰਵਿਊ 9 ਅਪ੍ਰੈਲ 2024 ਤੱਕ ਆਯੋਜਿਤ ਕੀਤੀ ਗਈ ਸੀ। ਇੰਟਰਵਿਊ ਦਾ ਦੌਰ 2 ਜਨਵਰੀ ਤੋਂ ਸ਼ੁਰੂ ਹੋਇਆ ਸੀ।

ਸੀਐਸਈ ਪ੍ਰੀ ਤੋਂ ਬਾਅਦ ਮੁੱਖ ਪ੍ਰੀਖਿਆ ਪਾਸ ਕਰਨ ਵਾਲੇ ਲਗਭਗ 2846 ਉਮੀਦਵਾਰਾਂ ਨੂੰ ਇੰਟਰਵਿਊ ਲਈ ਬੁਲਾਇਆ ਗਿਆ ਸੀ। ਸਿਵਲ ਸੇਵਾਵਾਂ ਪ੍ਰੀਖਿਆ 2023 ਦੇ ਤਹਿਤ ਯੂਪੀਐਸਸੀ ਨੇ ਆਈਏਐਸ, ਆਈਪੀਐਸ ਸਮੇਤ ਸੇਵਾਵਾਂ ਵਿੱਚ 1143 ਅਸਾਮੀਆਂ ਦੀ ਭਰਤੀ ਕੀਤੀ ਸੀ। ਇਸ ਵਿੱਚ ਆਈਏਐਸ ਦੀਆਂ 180, ਆਈਪੀਐਸ ਦੀਆਂ 200 ਅਤੇ ਆਈਐਫਐਸ ਦੀਆਂ 37 ਅਸਾਮੀਆਂ ਸ਼ਾਮਲ ਹਨ।

ਵੇਖੋ 20 ਟਾਪਰਾਂ ਦੀ ਸੂਚੀ (UPSC CSE 2024 Topper List)

  1. ਆਦਿਤਿਆ ਸ਼੍ਰੀਵਾਸਤਵ
  2. ਅਨੀਮੇਸ਼ ਪ੍ਰਧਾਨ
  3. ਡੋਨੂਰੂ ਅਨੰਨਿਆ ਰੈਡੀ
  4. ਪੀਕੇ ਸਿਧਾਰਥ ਰਾਮਕੁਮਾਰ
  5. ਆਤਮਿਕ
  6. ਸ੍ਰਿਸ਼ਟੀ ਡਾਬਾਸ
  7. ਅਨਮੋਲ ਰਾਠੌੜ
  8. ਆਸ਼ੀਸ਼ ਕੁਮਾਰ
  9. ਨੌਸ਼ੀਨ
  10. ਐਸ਼ਵਰਿਆਮ ਪ੍ਰਜਾਪਤੀ
  11. ਕੁਸ਼ ਮੋਟਵਾਨੀ
  12. ਅਨਿਕੇਤ ਸ਼ਾਂਡਿਲਿਆ
  13. ਮੇਧਾ ਆਨੰਦ
  14. ਸ਼ੌਰਿਆ ਅਰੋੜਾ
  15. ਕੁਨਾਲ ਰਸਤੋਗੀ
  16. ਅਯਾਨ ਜੈਨ
  17. ਸਵਾਤੀ ਸ਼ਰਮਾ
  18. ਵਰਦਾ ਖਾਨ
  19. ਸ਼ਿਵਮ ਕੁਮਾਰ
  20. ਆਕਾਸ਼ ਵਰਮਾ

- PTC NEWS

Top News view more...

Latest News view more...

PTC NETWORK
PTC NETWORK