ਰਾਤ ਨੂੰ ਵਾਰ-ਵਾਰ ਆਉਂਦਾ ਹੈ ਪਿਸ਼ਾਬ, ਤਾਂ ਨਾ ਕਰੋ ਨਜ਼ਰ ਅੰਦਾਜ਼, ਕਈ ਬਿਮਾਰੀਆਂ ਦਾ ਹੋ ਸਕਦਾ ਹੈ ਲੱਛਣ
Frequently Urination At Night Reasons: ਰਾਤ ਨੂੰ ਵਾਰ-ਵਾਰ ਪਿਸ਼ਾਬ ਕਰਨ ਲਈ ਉੱਠਣ ਨੂੰ ਅਸਲ 'ਚ ਡਾਕਟਰੀ ਭਾਸ਼ਾ 'ਚ ਨੋਕਟੂਰੀਆ ਕਿਹਾ ਜਾਂਦਾ ਹੈ। ਵੈਸੇ ਤਾਂ ਇਹ ਸਮੱਸਿਆ 60 ਸਾਲ ਦੀ ਉਮਰ ਤੋਂ ਬਾਅਦ ਲੋਕਾਂ 'ਚ ਦੇਖਣ ਨੂੰ ਮਿਲਦੀ ਹੈ। ਪਰ ਕਈ ਵਾਰ ਇਹ ਲੱਛਣ ਹੋਰ ਸਮੱਸਿਆਵਾਂ ਦੇ ਕਾਰਨ ਵੀ ਲੋਕਾਂ ਨੂੰ ਪਰੇਸ਼ਾਨ ਕਰਨ ਲੱਗਦੀ ਹੈ, ਜਿਸ ਦੇ ਕਈ ਵੱਖ-ਵੱਖ ਕਾਰਨ ਹੋ ਸਕਦੇ ਹਨ। ਜੇਕਰ ਤੁਸੀਂ ਵਾਰ-ਵਾਰ ਉੱਠ ਕੇ ਪਿਸ਼ਾਬ ਕਰਨ ਲਈ ਜਾਂ ਰਹੇ ਹੋ ਤਾਂ ਇਹ ਕਿਸੇ ਬਿਮਾਰੀ ਦਾ ਸੰਕੇਤ ਹੋ ਸਕਦਾ ਹੈ। ਤਾਂ ਆਉ ਜਾਣਦੇ ਹਾਂ...
ਕਿੰਨ੍ਹਾ ਬਿਮਾਰੀਆਂ ਦਾ ਲੱਛਣ ਹੈ ਰਾਤ ਨੂੰ ਵਾਰ-ਵਾਰ ਪਿਸ਼ਾਬ ਆਉਣਾ
ਘਟੀ ਹੋਈ ਬਲੈਡਰ ਸਮਰੱਥਾ: ਦਸ ਦਈਏ ਕਿ ਬਲੈਡਰ ਦੀ ਸਮਰੱਥਾ ਘੱਟ ਹੋਣ 'ਤੇ ਵੀ ਰਾਤ ਨੂੰ ਵਾਰ-ਵਾਰ ਪਿਸ਼ਾਬ ਆਉਣ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਕਿਉਂਕਿ ਇਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਕਈ ਵਾਰ ਮਸਾਨੇ 'ਚ ਸੋਜ, ਪਿਸ਼ਾਬ 'ਚ ਰੁਕਾਵਟ ਆਦਿ ਕਾਰਨ ਰਾਤ ਨੂੰ ਬਲੈਡਰ ਨੂੰ ਖਾਲੀ ਕਰਨ ਲਈ ਵਾਰ-ਵਾਰ ਗੇੜੇ ਲਾਉਣੇ ਪੈਂਦੇ ਹਨ।
ਪਿਸ਼ਾਬ ਨਾਲੀ ਦੀ ਲਾਗ: ਵੈਸੇ ਤਾਂ ਪਿਸ਼ਾਬ ਨਾਲੀ ਦੀ ਲਾਗ ਔਰਤਾਂ 'ਚ ਕਾਫ਼ੀ ਆਮ ਹੁੰਦੀ ਹੈ। ਦਸ ਦਈਏ ਕਿ ਇਹ 'ਤੇ ਜਨਤਕ ਟਾਇਲਟ ਦੀ ਵਰਤੋਂ ਨਾਲ ਵਧਦਾ ਹੈ। UTI ਦੇ ਕਾਰਨ ਵਾਰ-ਵਾਰ ਪਿਸ਼ਾਬ ਆਉਣ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਅਜਿਹੇ 'ਚ ਪਿਸ਼ਾਬ ਕਰਦੇ ਸਮੇਂ ਦਰਦ ਮਹਿਸੂਸ ਹੋਣਾ, ਤੇਜ਼ ਬੁਖਾਰ ਆਦਿ ਲੱਛਣ ਦਿਖਾਈ ਦਿੰਦੇ ਹਨ।
ਪ੍ਰੋਸਟੇਟ ਦਾ ਵਾਧਾ : ਵੈਸੇ ਤਾਂ ਇਹ ਸਮੱਸਿਆ ਵੱਧਦੀ ਉਮਰ ਦੇ ਕਾਰਨ ਮਰਦਾਂ 'ਚ ਹੁੰਦੀ ਹੈ। ਜਿਸ ਕਾਰਨ ਉਨ੍ਹਾਂ ਨੂੰ ਰਾਤ ਨੂੰ ਵਾਰ-ਵਾਰ ਪਿਸ਼ਾਬ ਆਉਣਾ ਕਾਫੀ ਆਮ ਗੱਲ ਹੈ। ਜਦੋਂ ਅਜਿਹਾ ਹੁੰਦਾ ਹੈ, ਤਾਂ ਬਲੈਡਰ ਤੋਂ ਪਿਸ਼ਾਬ ਦੇ ਵਾਰ-ਵਾਰ ਖਾਲੀ ਹੋਣ ਦੇ ਲੱਛਣ ਦਿਖਾਈ ਦਿੰਦੇ ਹਨ।
ਮੀਨੋਪੌਜ਼ ਦੀ ਸਮੱਸਿਆ: ਕਈ ਵਾਰ, ਜਦੋਂ ਔਰਤਾਂ ਮੇਨੋਪੌਜ਼ ਤੋਂ ਲੰਘਦੀਆਂ ਹਨ, ਤਾਂ ਉਨ੍ਹਾਂ ਦੇ ਸਰੀਰ 'ਚ ਐਸਟ੍ਰੋਜਨ ਦਾ ਉਤਪਾਦਨ ਘੱਟ ਜਾਂਦਾ ਹੈ, ਜਿਸ ਕਾਰਨ ਪਿਸ਼ਾਬ ਨਾਲੀ 'ਚ ਤਬਦੀਲੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਸ ਤੋਂ ਇਲਾਵਾ ਬੱਚੇ ਦੇ ਜਨਮ ਅਤੇ ਪੇਡੂ 'ਚ ਕਮਜ਼ੋਰੀ ਕਾਰਨ ਵੀ ਇਹ ਸਮੱਸਿਆ ਹੁੰਦੀ ਹੈ।
ਦਿਲ ਦੀ ਬਿਮਾਰੀ ਦਾ ਲੱਛਣ: ਜਦੋਂ ਤੁਹਾਡਾ ਦਿਲ ਠੀਕ ਤਰ੍ਹਾਂ ਪੰਪ ਨਹੀਂ ਕਰ ਪਾਉਂਦਾ ਹੈ, ਤਾਂ ਇਸ ਨਾਲ ਸਰੀਰ 'ਚ ਤਰਲ ਪਦਾਰਥ ਜਮ੍ਹਾ ਹੋ ਜਾਂਦਾ ਹੈ, ਖਾਸ ਕਰਕੇ ਲੱਤਾਂ ਦੇ ਜੋੜਾਂ ਦੇ ਆਲੇ-ਦੁਆਲੇ। ਜਿਸ ਕਾਰਨ ਸੋਜ ਵੀ ਦੇਖੀ ਜਾ ਸਕਦੀ ਹੈ। ਅਜਿਹੇ 'ਚ ਜਦੋਂ ਤੁਸੀਂ ਰਾਤ ਨੂੰ ਲੇਟਦੇ ਹੋ ਤਾਂ ਸਰੀਰ 'ਚੋ ਵਾਧੂ ਤਰਲ ਬਲੈਡਰ 'ਚ ਜਾਣਾ ਸ਼ੁਰੂ ਹੋ ਜਾਂਦਾ ਹੈ ਅਤੇ ਇਹ ਤੇਜ਼ੀ ਨਾਲ ਭਰਨਾ ਸ਼ੁਰੂ ਹੋ ਜਾਂਦਾ ਹੈ। ਇਹ ਤੁਹਾਨੂੰ ਜਗਾਉਂਦਾ ਹੈ।
ਇਨ੍ਹਾਂ ਬਿਮਾਰੀਆਂ ਦਾ ਵੀ ਲੱਛਣ: ਇਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਬਲੈਡਰ ਟਿਊਮਰ, ਪ੍ਰੋਸਟੇਟ ਟਿਊਮਰ, ਓਵਰਐਕਟਿਵ ਟਿਊਮਰ, ਮੋਟਾਪਾ, ਗਰਭ ਅਵਸਥਾ, ਸ਼ੂਗਰ, ਜਿਗਰ ਫੇਲ੍ਹ ਹੋਣ, ਅਲਜ਼ਾਈਮਰ, ਪਾਰਕਿੰਸਨ ਆਦਿ ਦੀ ਸਥਿਤੀ 'ਚ ਰਾਤ ਨੂੰ ਵਾਰ-ਵਾਰ ਪਿਸ਼ਾਬ ਆਉਣ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ।
- PTC NEWS