Sat, Mar 22, 2025
Whatsapp

US Deportee Punjabi List : ਅਮਰੀਕਾ ਤੋਂ ਡਿਪੋਰਟ ਗ਼ੈਰ-ਕਾਨੂੰਨੀ ਪੰਜਾਬੀਆਂ ਦੀ ਸੂਚੀ ਆਈ ਸਾਹਮਣੇ, ਵੇਖੋ

US Deportee Punjabi : ਪੰਜਾਬ ਦੇ 15 ਜ਼ਿਲ੍ਹਿਆਂ ਨਾਲ ਸਬੰਧਤ ਪੰਜਾਬੀਆਂ ਦੇ ਨਾਮ ਵੀ ਸਾਹਮਣੇ ਆ ਗਏ ਹਨ, ਜਿਨ੍ਹਾਂ ਵਿੱਚ ਇਸ ਵਾਰ ਸਭ ਤੋਂ ਵੱਧ 11 ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ ਹਨ। ਜਦਕਿ ਰੋਪੜ, ਮੋਗਾ, ਫਤਹਿਗੜ੍ਹ ਸਾਹਿਬ, ਫਰੀਦਕੋਟ ਅਤੇ ਲੁਧਿਆਣਾ ਜ਼ਿਲ੍ਹੇ ਤੋਂ 1-1 ਵਿਅਕਤੀ ਹੈ।

Reported by:  PTC News Desk  Edited by:  KRISHAN KUMAR SHARMA -- February 15th 2025 02:33 PM -- Updated: February 15th 2025 02:38 PM
US Deportee Punjabi List : ਅਮਰੀਕਾ ਤੋਂ ਡਿਪੋਰਟ ਗ਼ੈਰ-ਕਾਨੂੰਨੀ ਪੰਜਾਬੀਆਂ ਦੀ ਸੂਚੀ ਆਈ ਸਾਹਮਣੇ, ਵੇਖੋ

US Deportee Punjabi List : ਅਮਰੀਕਾ ਤੋਂ ਡਿਪੋਰਟ ਗ਼ੈਰ-ਕਾਨੂੰਨੀ ਪੰਜਾਬੀਆਂ ਦੀ ਸੂਚੀ ਆਈ ਸਾਹਮਣੇ, ਵੇਖੋ

67 US Deportee Punjabi List : ਅਮਰੀਕਾ ਤੋਂ ਅੱਜ ਡਿਪੋਰਟ ਕੀਤੇ ਗਏ 119 ਗੈਰ-ਕਾਨੂੰਨੀ ਭਾਰਤੀਆਂ ਨੂੰ ਲੈ ਕੇ ਜਹਾਜ਼ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚੇਗਾ। ਦੱਸਿਆ ਜਾ ਰਿਹਾ ਹੈ ਕਿ ਅਮਰੀਕੀ ਫੌਜੀ ਜਹਾਜ਼ C-17 ਗਲੋਬਮਾਸਟਰ III ਵਿੱਚ ਆ ਰਹੇ 119 ਭਾਰਤੀਆਂ ਵਿਚੋਂ 67 ਪੰਜਾਬੀ ਹਨ, ਜਦਕਿ ਹਰਿਆਣਾ ਤੋਂ 33, ਗੁਜਰਾਤ ਤੋਂ ਅੱਠ, ਉੱਤਰ ਪ੍ਰਦੇਸ਼ ਤੋਂ ਤਿੰਨ, ਰਾਜਸਥਾਨ ਅਤੇ ਮਹਾਰਾਸ਼ਟਰ ਤੋਂ ਦੋ-ਦੋ ਅਤੇ ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਤੋਂ ਇੱਕ-ਇੱਕ ਵਿਅਕਤੀ ਸ਼ਾਮਲ ਹੈ।

ਡਿਪੋਰਟ ਗੈਰ-ਕਾਨੂੰਨੀ ਪੰਜਾਬੀਆਂ ਦੀ ਸੂਚੀ ਵੇਖਣ ਲਈ ਕਰੋ ਕਲਿੱਕ....


ਹੁਣ ਇਨ੍ਹਾਂ ਡਿਪੋਰਟ ਕੀਤੇ ਲੋਕਾਂ ਦੀ ਸੂਚੀਆਂ ਵੀ ਸਾਹਮਣੇ ਆ ਗਈਆਂ ਹਨ। ਪੰਜਾਬ ਦੇ 15 ਜ਼ਿਲ੍ਹਿਆਂ ਨਾਲ ਸਬੰਧਤ ਪੰਜਾਬੀਆਂ ਦੇ ਨਾਮ ਵੀ ਸਾਹਮਣੇ ਆ ਗਏ ਹਨ, ਜਿਨ੍ਹਾਂ ਵਿੱਚ ਇਸ ਵਾਰ ਸਭ ਤੋਂ ਵੱਧ 11 ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ ਹਨ।  ਜਦਕਿ ਰੋਪੜ, ਮੋਗਾ, ਫਤਹਿਗੜ੍ਹ ਸਾਹਿਬ, ਫਰੀਦਕੋਟ ਅਤੇ ਲੁਧਿਆਣਾ ਜ਼ਿਲ੍ਹੇ ਤੋਂ 1-1 ਵਿਅਕਤੀ ਹੈ।

ਇਸਤੋਂ ਇਲਾਵਾ ਤਰਨਤਾਰਨ, ਮੋਹਾਲੀ ਅਤੇ ਸੰਗਰੂਰ ਤੋਂ 3-3, ਫਿਰੋਜ਼ਪੁਰ ਤੋਂ 4, ਜਲੰਧਰ ਤੋਂ 5, ਅੰਮ੍ਰਿਤਸਰ ਤੋਂ 6, ਪਟਿਆਲਾ ਤੋਂ 7 ਅਤੇ ਹੁਸ਼ਿਆਰਪੁਰ ਤੇ ਕਪੂਰਥਲਾ ਤੋਂ 10-10 ਵਿਅਕਤੀ ਸ਼ਾਮਲ ਹਨ।

ਡਿਪੋਰਟ ਗੈਰ-ਕਾਨੂੰਨੀ ਪੰਜਾਬੀਆਂ ਦੀ ਸੂਚੀ ਵੇਖਣ ਲਈ ਕਰੋ ਕਲਿੱਕ....

- PTC NEWS

Top News view more...

Latest News view more...

PTC NETWORK