Donald Trump 'ਤੇ ਇਸ ਸ਼ਖਸ ਨੇ ਕੀਤਾ ਹਮਲਾ, ਘਟਨਾ ਦੀ ਵੀਡੀਓ ਆਈ ਸਾਹਮਣੇ
Donald Trump attacked video : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ ਹੋਏ ਜਾਨਲੇਵਾ ਹਮਲੇ ਵਿੱਚ ਵਾਲ-ਵਾਲ ਬਚ ਗਏ ਹਨ। ਪਰੰਤੂ ਇਸ ਘਟਨਾ ਦੌਰਾਨ ਰੈਲੀ 'ਚ ਆਏ ਇੱਕ ਸ਼ਖਸ ਅਤੇ ਹਮਲਾਵਰ ਦੀ ਮੌਤ ਹੋ ਗਈ ਹੈ। ਅਮਰੀਕੀ ਸੀਕਰੇਟ ਸਰਵਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਸ ਦੌਰਾਨ ਹੀ ਘਟਨਾ ਦੀ ਇੱਕ ਨਵੀਂ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਗੋਲੀਬਾਰੀ ਕਰਨ ਵਾਲੀ ਥਾਂ ਦੇਖੀ ਜਾ ਸਕਦੀ ਹੈ। ਯੂਐਸ ਸੀਕ੍ਰੇਟ ਸਰਵਿਸ ਨੇ ਸ਼ਨੀਵਾਰ ਨੂੰ ਕਿਹਾ ਕਿ ਟਰੰਪ ਉਪਰ ਇੱਕ ਸਪੱਸ਼ਟ ਹੱਤਿਆ ਦੀ ਕੋਸ਼ਿਸ਼ ਵਿੱਚ ਹਮਲਾ ਹੋਇਆ ਸੀ, ਜਿਸ ਵਿੱਚ ਰੈਲੀ ਵਾਲੀ ਥਾਂ ਦੇ ਬਾਹਰ ਇੱਕ ਉੱਚੀ ਸਥਿਤੀ ਤੋਂ ਸਟੇਜ ਵੱਲ ਕਈ ਗੋਲੀਆਂ ਚਲਾਈਆਂ ਗਈਆਂ ਸਨ।
BNO ਨਿਊਜ਼ ਵੱਲੋਂ ਸਾਂਝੀ ਕੀਤੀ ਗਈ ਵੀਡੀਓ ਵਿੱਚ ਇਹ ਸਾਫ਼ ਦੇਖਿਆ ਜਾ ਸਕਦਾ ਹੈ ਕਿ ਸ਼ੂਟਰ ਨੇ ਟਰੰਪ ਉੱਤੇ ਹਮਲਾ ਕਿੱਥੋਂ ਕੀਤਾ। ਹਮਲਾਵਰ ਨੇ ਟਰੰਪ ਦੀ ਰੈਲੀ 'ਚ ਨੇੜਲੀ ਇਮਾਰਤ ਦੀ ਛੱਤ ਤੋਂ ਗੋਲੀਬਾਰੀ ਕੀਤੀ। ਵੀਡੀਓ 'ਚ ਵੇਖਿਆ ਜਾ ਸਕਦਾ ਹੈ ਕਿ ਹਮਲਾਵਰ ਨੇੜਲੀ ਇਮਾਰਤ ਦੀ ਛੱਤ 'ਤੇ ਮੂੰਹ ਸਿਰ ਲੇਟਿਆ ਹੋਇਆ ਹੈ।
ਹਮਲੇ ਤੋਂ ਬਾਅਦ ਟਰੰਪ ਦੀ ਰੈਲੀ 'ਚ ਭਗਦੜ ਮਚ ਗਈ। ਇਸ ਤੋਂ ਬਾਅਦ ਟਰੰਪ ਨੂੰ ਜਲਦਬਾਜ਼ੀ 'ਚ ਸਟੇਜ ਤੋਂ ਪਾਸੇ ਲਿਜਾਇਆ ਗਿਆ। ਘਟਨਾ ਵਿੱਚ ਸਾਬਕਾ ਰਾਸ਼ਟਰਪਤੀ ਜ਼ਖ਼ਮੀ ਹੋ ਗਏ ਹਨ। ਉਨ੍ਹਾਂ ਦੇ ਕੰਨ ਦੇ ਹੇਠਲੇ ਹਿੱਸੇ ਵਿੱਚ ਗੋਲੀ ਲੱਗੀ ਹੈ, ਜਿਸ ਕਾਰਨ ਕੰਨਾਂ ਵਿੱਚੋਂ ਖੂਨ ਨਿਕਲਦਾ ਵੀ ਦੇਖਿਆ ਜਾ ਸਕਦਾ ਹੈ।WATCH: Shooter at Trump rally opened fire from the roof of a nearby building pic.twitter.com/AgMbtLqKEe — BNO News (@BNONews) July 14, 2024
ਰਿਪਬਲਿਕਨ ਅਤੇ ਡੈਮੋਕਰੇਟਸ ਨੇ ਕੀਤੀ ਹਮਲੇ ਦੀ ਨਿੰਦਾ
ਹਮਲੇ ਤੋਂ ਬਾਅਦ ਪ੍ਰਮੁੱਖ ਧਿਰਾਂ ਰਿਪਬਲਿਕਨ ਅਤੇ ਡੈਮੋਕਰੇਟਸ ਨੇ ਤੁਰੰਤ ਹਿੰਸਾ ਦੀ ਨਿੰਦਾ ਕੀਤੀ। ਗੋਲੀਬਾਰੀ 5 ਨਵੰਬਰ ਦੀਆਂ ਚੋਣਾਂ ਤੋਂ ਚਾਰ ਮਹੀਨੇ ਪਹਿਲਾਂ ਵਾਪਰੀ ਹੈ, ਜਦੋਂ ਟਰੰਪ ਮੁੜ ਚੋਣ ਵਿੱਚ ਡੈਮੋਕਰੇਟਿਕ ਰਾਸ਼ਟਰਪਤੀ ਜੋ ਬਿਡੇਨ ਦਾ ਸਾਹਮਣਾ ਕਰਨਗੇ। ਬੁਲਾਰੇ ਸਟੀਵਨ ਚੇਂਗ ਨੇ ਇੱਕ ਬਿਆਨ ਵਿੱਚ ਕਿਹਾ, "ਰਾਸ਼ਟਰਪਤੀ ਟਰੰਪ ਨੇ ਇਸ ਘਿਨਾਉਣੇ ਕੰਮ ਦੌਰਾਨ ਤੁਰੰਤ ਕਾਰਵਾਈ ਲਈ ਕਾਨੂੰਨ ਲਾਗੂ ਕਰਨ ਵਾਲੇ ਅਤੇ ਪਹਿਲੇ ਜਵਾਬ ਦੇਣ ਵਾਲਿਆਂ ਦਾ ਧੰਨਵਾਦ ਕੀਤਾ। ਉਹ ਠੀਕ ਹੈ ਅਤੇ ਸਥਾਨਕ ਮੈਡੀਕਲ ਸਹੂਲਤ ਵਿੱਚ ਉਸਦੀ ਜਾਂਚ ਕੀਤੀ ਜਾ ਰਹੀ ਹੈ।”
- PTC NEWS