Sat, Dec 13, 2025
Whatsapp

ਆਧਾਰ ਕਾਰਡ ਦੀ ਵਰਤੋਂ ਨਾਲ ਹੋਣ ਵਾਲੀ ਧੋਖਾਧੜੀ ਤੋਂ ਬਚਨ ਲਈ ਵਰਤੋਂ ਇਹ ਸਾਵਧਾਨੀਆਂ

Reported by:  PTC News Desk  Edited by:  Jasmeet Singh -- June 23rd 2023 04:46 PM
ਆਧਾਰ ਕਾਰਡ ਦੀ ਵਰਤੋਂ ਨਾਲ ਹੋਣ ਵਾਲੀ ਧੋਖਾਧੜੀ ਤੋਂ ਬਚਨ ਲਈ ਵਰਤੋਂ ਇਹ ਸਾਵਧਾਨੀਆਂ

ਆਧਾਰ ਕਾਰਡ ਦੀ ਵਰਤੋਂ ਨਾਲ ਹੋਣ ਵਾਲੀ ਧੋਖਾਧੜੀ ਤੋਂ ਬਚਨ ਲਈ ਵਰਤੋਂ ਇਹ ਸਾਵਧਾਨੀਆਂ

Precautions While Using Aadhaar Card: ਆਧਾਰ ਰਾਹੀਂ ਸਮੇਂ-ਸਮੇਂ 'ਤੇ ਧੋਖਾਧੜੀ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਇਨ੍ਹਾਂ ਸਾਰੇ ਮਾਮਲਿਆਂ ਦੇ ਮੱਦੇਨਜ਼ਰ, ਆਧਾਰ ਜਾਰੀ ਕਰਨ ਵਾਲੀ ਸਰਕਾਰੀ ਸੰਸਥਾ UIDAI ਵੱਲੋਂ ਸਮੇਂ-ਸਮੇਂ 'ਤੇ ਸੁਝਾਅ ਦਿੱਤੇ ਜਾਂਦੇ ਹਨ। ਅਜਿਹੇ 'ਚ ਇਨ੍ਹਾਂ ਸਾਵਧਾਨੀਆਂ ਨੂੰ ਅਪਣਾ ਕੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਆਧਾਰ ਧੋਖਾਧੜੀ ਤੋਂ ਆਸਾਨੀ ਨਾਲ ਬਚ ਸਕਦੇ ਹੋ।  
ਆਧਾਰ ਡਾਊਨਲੋਡ ਕਰਨ ਲਈ ਨਾ ਕਰੋ ਪਬਲਿਕ ਵਾਈ-ਫਾਈ ਦੀ ਵਰਤੋਂ 
ਤੁਹਾਨੂੰ ਕਦੇ ਵੀ ਈ-ਆਧਾਰ (E-Aadhaar) ਡਾਊਨਲੋਡ ਲਈ ਰੇਲਵੇ ਸਟੇਸ਼ਨਾਂ, ਮੁਫਤ ਵਾਈ-ਫਾਈ ਅਤੇ ਜਨਤਕ ਸਾਈਬਰ ਕੈਫੇ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਈ-ਆਧਾਰ ਨੂੰ ਡਾਊਨਲੋਡ ਕਰਨ ਲਈ ਹਮੇਸ਼ਾ ਘਰ ਦੇ ਵਾਈ-ਫਾਈ ਜਾਂ ਮੋਬਾਈਲ ਇੰਟਰਨੈੱਟ ਦੀ ਵਰਤੋਂ ਕਰਨੀ ਚਾਹੀਦੀ ਹੈ।

ਮੋਬਾਈਲ ਨੰਬਰ ਅੱਪਡੇਟ ਕਰੋ 
ਆਪਣੇ ਮੋਬਾਈਲ ਨੰਬਰ ਨੂੰ ਆਧਾਰ 'ਚ ਅਪਡੇਟ ਰੱਖਣਾ ਬਹੁਤ ਜ਼ਰੂਰੀ ਹੈ। ਇਸ ਦਾ ਫਾਇਦਾ ਇਹ ਹੈ ਕਿ ਜੇਕਰ ਤੁਹਾਡਾ ਆਧਾਰ ਕਿਤੇ ਲਿੰਕ ਹੋ ਰਿਹਾ ਹੈ, ਤਾਂ ਤੁਹਾਨੂੰ ਤੁਰੰਤ ਇਸਦੀ ਜਾਣਕਾਰੀ ਮਿਲ ਜਾਵੇਗੀ। ਤੁਸੀਂ ਕਿਸੇ ਵੀ ਆਧਾਰ ਕੇਂਦਰ 'ਤੇ ਜਾ ਕੇ ਮੋਬਾਈਲ ਨੰਬਰ ਅਪਡੇਟ ਕਰ ਸਕਦੇ ਹੋ।




ਆਧਾਰ OTP ਕਦੇ ਵੀ ਸਾਂਝਾ ਨਾ ਕਰੋ 
ਤੁਹਾਨੂੰ ਕਦੇ ਵੀ ਆਪਣਾ ਆਧਾਰ OTP ਕਿਸੇ ਨਾਲ ਸਾਂਝਾ ਨਹੀਂ ਕਰਨਾ ਚਾਹੀਦਾ। ਆਮ ਤੌਰ 'ਤੇ ਧੋਖੇਬਾਜ਼ ਕੇ.ਵਾਈ.ਸੀ ਆਦਿ ਦੇ ਨਾਂ 'ਤੇ ਤੁਹਾਡੇ ਤੋਂ ਆਧਾਰ ਓ.ਟੀ.ਪੀ. ਲੈਣ ਦੀ ਕੋਸ਼ਿਸ਼ ਕਰਦੇ ਹਨ। ਅਜਿਹੀ ਸਥਿਤੀ ਵਿੱਚ ਤੁਹਾਨੂੰ ਕਦੇ ਵੀ ਕਿਸੇ ਨੂੰ ਫੋਨ ਜਾਂ ਈ-ਮੇਲ 'ਤੇ ਆਧਾਰ OTP ਨਹੀਂ ਦੱਸਣਾ ਚਾਹੀਦਾ।

ਮਾਸਕਡ ਅਧਾਰ ਦੀ ਵਰਤੋਂ ਕਰੋ 
ਮਾਸਕ ਵਾਲੇ ਆਧਾਰ ਕਾਰਡ ਦੀ ਵਰਤੋਂ ਕਰਕੇ, ਤੁਸੀਂ ਧੋਖਾਧੜੀ ਦੇ ਜੋਖਮ ਨੂੰ ਆਸਾਨੀ ਨਾਲ ਘਟਾ ਸਕਦੇ ਹੋ। ਮਾਸਕਡ ਆਧਾਰ ਵਿੱਚ ਤੁਹਾਡੇ ਆਧਾਰ ਦੇ ਮੱਧ ਅੰਕਾਂ ਵਿੱਚੋਂ ਕੁਝ ਲੁਕੇ ਹੋਏ ਹਨ ਅਤੇ ਕੁਝ ਆਖਰੀ ਅੰਕ ਦਿਖਾਈ ਦੇ ਰਹੇ ਹਨ। ਤੁਸੀਂ ਇਸ ਨੂੰ UIDAI ਦੀ ਵੈੱਬਸਾਈਟ 'ਤੇ ਜਾ ਕੇ ਡਾਊਨਲੋਡ ਕਰ ਸਕਦੇ ਹੋ।

VID ਦੀ ਵਰਤੋਂ ਕਰੋ
ਆਧਾਰ ਨੰਬਰ ਦੀ ਬਜਾਏ ਵੀ.ਆਈ.ਡੀ. ਨੰਬਰ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਦੀ ਵਰਤੋਂ ਕਰਨਾ ਪੂਰੀ ਤਰ੍ਹਾਂ ਕਾਨੂੰਨੀ ਹੈ। ਜੇਕਰ ਤੁਸੀਂ ਵੈੱਬਸਾਈਟ ਤੋਂ ਵਰਚੁਅਲ ਆਧਾਰ ਕਾਰਡ ਡਾਊਨਲੋਡ ਕਰਦੇ ਹੋ, ਤਾਂ ਇਸਦੇ ਹੇਠਾਂ VID ਨੰਬਰ ਲਿਖਿਆ ਹੁੰਦਾ ਹੈ।

ਹੋਰ ਖ਼ਬਰਾਂ ਵੀ ਪੜ੍ਹੋ:

ਸ਼੍ਰੋਮਣੀ ਕਮੇਟੀ ਵਫ਼ਦ ਨੇ ਪੰਜਾਬ ਦੇ ਰਾਜਪਾਲ ਨੂੰ ਮਿਲ ਕੇ ਸਿੱਖ ਗੁਰੂਦਵਾਰਾ ਸੋਧ ਬਿੱਲ ਨੂੰ ਨਾ ਮਨਜੂਰ ਕਰਨ ਦੀ ਕੀਤੀ ਮੰਗ
ਪੰਜਾਬ-ਹਰਿਆਣਾ ਦੇ 8 ਗੈਂਗਸਟਰਾਂ 'ਤੇ NIA ਕੱਸੇਗੀ ਸ਼ਿਕੰਜਾ, ਲਿਸਟ 'ਚ ਸ਼ਾਮਲ ਇਹ ਨਾਂ, 5 ਲੱਖ ਦਾ ਇਨਾਮ
ਪੰਜਾਬ ਸਰਕਾਰ ਨੇ ਪੈਨਸ਼ਨਰਾਂ 'ਤੇ ਲਗਾਇਆ ਨਵਾਂ ਟੈਕਸ, ਨਵਜੋਤ ਸਿੰਘ ਸਿੱਧੂ ਨੇ ਕਿਹਾ...

- PTC NEWS

Top News view more...

Latest News view more...

PTC NETWORK
PTC NETWORK