Sat, Jun 15, 2024
Whatsapp

ਸ੍ਰੀ ਹਰਮੰਦਿਰ ਸਾਹਿਬ ਨਤਮਸਤਕ ਹੋਏ ਉਤਰਾਖੰਡ ਦੇ CM ਪੁਸ਼ਕਰ ਸਿੰਘ ਧਾਮੀ, ਕੇਸਰੀ ਪੱਗ ਪਹਿਨੀ ਆਏ ਨਜ਼ਰ

ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਅੱਜ ਅੰਮ੍ਰਿਤਸਰ ਪਹੁੰਚੇ। ਇਥੇ ਉਹ ਸੱਚਖੰਡ ਸ੍ਰੀ ਹਰਮੰਦਿਰ ਸਾਹਿਬ ਵਿਖੇ ਨਤਮਸਤਕ ਹੋਏ। ਧਾਮੀ ਨੇ ਇਸ ਮੌਕੇ ਸਿਰ 'ਤੇ ਕੇਸਰੀ ਰੰਗ ਦੀ ਪੱਗ ਬੰਨ੍ਹੀ ਹੋਈ ਸੀ।

Written by  KRISHAN KUMAR SHARMA -- May 29th 2024 01:27 PM -- Updated: May 29th 2024 04:01 PM
ਸ੍ਰੀ ਹਰਮੰਦਿਰ ਸਾਹਿਬ ਨਤਮਸਤਕ ਹੋਏ ਉਤਰਾਖੰਡ ਦੇ CM ਪੁਸ਼ਕਰ ਸਿੰਘ ਧਾਮੀ, ਕੇਸਰੀ ਪੱਗ ਪਹਿਨੀ ਆਏ ਨਜ਼ਰ

ਸ੍ਰੀ ਹਰਮੰਦਿਰ ਸਾਹਿਬ ਨਤਮਸਤਕ ਹੋਏ ਉਤਰਾਖੰਡ ਦੇ CM ਪੁਸ਼ਕਰ ਸਿੰਘ ਧਾਮੀ, ਕੇਸਰੀ ਪੱਗ ਪਹਿਨੀ ਆਏ ਨਜ਼ਰ

ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਅੱਜ ਅੰਮ੍ਰਿਤਸਰ ਪਹੁੰਚੇ। ਇਥੇ ਉਹ ਸੱਚਖੰਡ ਸ੍ਰੀ ਹਰਮੰਦਿਰ ਸਾਹਿਬ ਵਿਖੇ ਨਤਮਸਤਕ ਹੋਏ। ਧਾਮੀ ਨੇ ਇਸ ਮੌਕੇ ਸਿਰ 'ਤੇ ਕੇਸਰੀ ਰੰਗ ਦੀ ਪੱਗ ਬੰਨ੍ਹੀ ਹੋਈ ਸੀ।

ਇਸ ਮੌਕੇ ਉਨ੍ਹਾਂ ਕੇਸਰੀ ਦਸਤਾਰ ਸਿਰ 'ਤੇ ਬੰਨ੍ਹੀ ਹੀ ਮੱਥਾ  ਟੇਕਿਆ ਅਤੇ ਚੜ੍ਹਦੀਕਲਾ ਲਈ ਅਰਦਾਸ ਕੀਤੀ। ਉਪਰੰਤ ਗੱਲਬਾਤ ਦੌਰਾਨ ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਕਾਂਗਰਸ ਦੇ ਖਿਲਾਫ ਪ੍ਰਚਾਰ ਕਰ ਰਹੇ ਹਨ ਅਤੇ ਪੰਜਾਬ ਤੋਂ ਬਾਹਰ ਕਾਂਗਰਸ ਦੇ ਹੱਕ ਦੇ ਵਿੱਚ ਪ੍ਰਚਾਰ ਕਰ ਰਹੇ ਹਨ, ਜੋ ਕਿ ਦੋਗਲੇਪਣ ਤੋਂ ਇਲਾਵਾ ਕੁੱਝ ਵੀ ਨਹੀਂ ਹੈ ਅਤੇ ਲੋਕ ਇਨ੍ਹਾਂ ਦੀਆਂ ਲੂੰਬੜਚਾਲਾਂ ਵਿੱਚ ਨਹੀਂ ਆਉਣਗੇ।

ਉਨ੍ਹਾਂ ਕਿਹਾ ਕਿ ਉਤਰਾਖੰਡ 'ਚ ਸਿੱਖ ਗੁਰਧਾਮਾਂ ਦੇ ਅਸਥਾਨਾਂ ਲਈ ਜਲਦੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ Rope Way ਦਾ ਕੰਮ ਸ਼ੁਰੂ ਹੋ ਰਿਹਾ ਹੈ ਅਤੇ ਜਲਦ ਹੀ ਇਹ ਸੰਪੂਰਨ ਹੋਵੇਗਾ ਤੇ ਸੰਗਤਾਂ ਨੂੰ ਮਿਲੇਗੀ ਵੱਡੀ ਸਹੂਲਤ ਮਿਲੇਗੀ। ਇਸਤੋਂ ਇਲਾਵਾ ਰੇਲ ਲਾਈਨ ਦਾ ਕੰਮ ਵੀ ਹੋ ਰਿਹਾ ਹੈ ਅਤੇ 100 ਕਿਲੋਮੀਟਰ ਸੁਰੰਗ ਤੋਂ ਰਾਹੀਂ ਸਫ਼ਰ ਹੋਵੇਗਾ।

ਚਾਰਧਾਮ ਰਜਿਸਟ੍ਰੇਸ਼ਨ 'ਤੇ ਦਿੱਤਾ ਇਹ ਜਵਾਬ

ਮੁੱਖ ਮੰਤਰੀ ਪੁਸ਼ਕਰ ਧਾਮੀ ਕੋਲ ਇਸ ਮੌਕੇ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਵੱਲੋਂ ਉਤਰਾਖੰਡ 'ਚ ਸਿੱਖ ਸ਼ਰਧਾਲੂਆਂ ਲਈ ਚਾਰਧਾਮ ਯਾਤਰਾ ਲਈ ਕਾਰਡ ਬਣਾਉਣ ਦਾ ਮਾਮਲਾ ਵੀ ਚੁੱਕਿਆ ਗਿਆ। ਇਸ ਸਬੰਧੀ ਉਨ੍ਹਾਂ ਕਿਹਾ ਕਿ ਇਸ ਬਾਰੇ ਵਿਚਾਰ ਕਰਾਂਗੇ, ਜੋ ਸੁਝਾਅ ਆਏ ਉਸ ਮੁਤਾਬਿਕ ਦਰੁਸਤ ਕੀਤਾ ਜਾਵੇਗਾ।

- PTC NEWS

Top News view more...

Latest News view more...

PTC NETWORK