Fri, Sep 20, 2024
Whatsapp

Nurse Raped : ਕੋਲਕਾਤਾ ਤੋਂ ਬਾਅਦ ਰੁਦਰਪੁਰ ‘ਚ ਨਰਸ ਨਾਲ ਬਲਾਤਕਾਰ, ਸਿਰ ’ਚ ਪੱਥਰ ਮਾਰ ਦਿੱਤੀ ਦਰਦਨਾਕ ਮੌਤ

ਉੱਤਰਾਖੰਡ ਦੇ ਇੱਕ ਨਿੱਜੀ ਹਸਪਤਾਲ ਵਿੱਚ ਕੰਮ ਕਰਦੀ ਨਰਸ ਨਾਲ ਬਲਾਤਕਾਰ ਕਰਕੇ ਉਸ ਦਾ ਕਤਲ ਕਰ ਦਿੱਤਾ ਗਿਆ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਨੇ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ।

Reported by:  PTC News Desk  Edited by:  Dhalwinder Sandhu -- August 15th 2024 05:28 PM
Nurse Raped : ਕੋਲਕਾਤਾ ਤੋਂ ਬਾਅਦ ਰੁਦਰਪੁਰ ‘ਚ ਨਰਸ ਨਾਲ ਬਲਾਤਕਾਰ, ਸਿਰ ’ਚ ਪੱਥਰ ਮਾਰ ਦਿੱਤੀ ਦਰਦਨਾਕ ਮੌਤ

Nurse Raped : ਕੋਲਕਾਤਾ ਤੋਂ ਬਾਅਦ ਰੁਦਰਪੁਰ ‘ਚ ਨਰਸ ਨਾਲ ਬਲਾਤਕਾਰ, ਸਿਰ ’ਚ ਪੱਥਰ ਮਾਰ ਦਿੱਤੀ ਦਰਦਨਾਕ ਮੌਤ

Uttarakhand Nurse Raped : ਕੋਲਕਾਤਾ ਵਿੱਚ ਇੱਕ ਜੂਨੀਅਰ ਡਾਕਟਰ ਨਾਲ ਬਲਾਤਕਾਰ ਅਤੇ ਹੱਤਿਆ ਦਾ ਮਾਮਲਾ ਦੇਸ਼ ਭਰ ਵਿੱਚ ਸੁਰਖੀਆਂ ਬਟੋਰ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਲੋਕਾਂ ਵਿੱਚ ਲਗਾਤਾਰ ਗੁੱਸਾ ਪਾਇਆ ਜਾ ਰਿਹਾ ਹੈ। ਹੁਣ ਅਜਿਹਾ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਹਸਪਤਾਲ ਵਿੱਚ ਕੰਮ ਕਰਦੀ ਇੱਕ ਨਰਸਿੰਗ ਅਟੈਂਡੈਂਟ ਨਾਲ ਵੀ ਵੱਡਾ ਕਾਂਡ ਹੋਣ ਦੀ ਖ਼ਬਰ ਸਾਹਮਣੇ ਆਈ ਹੈ।

ਉੱਤਰਾਖੰਡ ਦੇ ਇੱਕ ਹਸਪਤਾਲ ਵਿੱਚ ਕੰਮ ਕਰ ਰਹੀ ਇੱਕ ਨਰਸਿੰਗ ਅਟੈਂਡੈਂਟ ਨਾਲ ਇੱਕ ਦਰਿੰਦੇ ਨੇ ਪਹਿਲਾਂ ਬਲਾਤਕਾਰ ਕੀਤਾ ਅਤੇ ਬਾਅਦ ਵਿੱਚ ਪੱਥਰ ਮਾਰ ਉਸ ਦਾ ਸਿਰ ਕੁਚਲ ਦਿੱਤਾ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ ਅਤੇ ਸਾਰੀ ਘਟਨਾ ਦਾ ਖੁਲਾਸਾ ਕੀਤਾ ਹੈ।


ਉੱਤਰਾਖੰਡ 'ਚ ਕੰਮ ਕਰਦੀ ਸੀ ਲੜਕੀ

ਨਰਸਿੰਗ ਅਟੈਂਡੈਂਟ ਉੱਤਰ ਪ੍ਰਦੇਸ਼ ਦੇ ਰਾਮਪੁਰ ਜ਼ਿਲ੍ਹੇ ਦੇ ਬਿਲਾਸਪੁਰ ਕਸਬੇ ਦੀ ਵਸਨੀਕ ਸੀ ਅਤੇ ਉੱਤਰਾਖੰਡ ਦੇ ਰੁਦਰਪੁਰ ਵਿੱਚ ਇੱਕ ਨਿੱਜੀ ਹਸਪਤਾਲ ਵਿੱਚ ਨਰਸਿੰਗ ਅਟੈਂਡੈਂਟ ਵਜੋਂ ਕੰਮ ਕਰਦੀ ਸੀ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੁਲਿਸ ਨੇ ਦੱਸਿਆ ਕਿ ਇਹ ਘਟਨਾ 30 ਜੁਲਾਈ ਦੀ ਹੈ। ਜਦੋਂ 33 ਸਾਲਾ ਨਰਸਿੰਗ ਅਟੈਂਡੈਂਟ ਔਰਤ ਰੁਦਰਪੁਰ 'ਚ ਹਸਪਤਾਲ ਦੀ ਡਿਊਟੀ ਖਤਮ ਕਰਕੇ ਨਾਲ ਲੱਗਦੇ ਉੱਤਰ ਪ੍ਰਦੇਸ਼ ਦੇ ਬਿਲਾਸਪੁਰ 'ਚ ਆਪਣੇ ਘਰ ਜਾ ਰਹੀ ਸੀ। ਇਸ ਦੌਰਾਨ ਧਰਮਿੰਦਰ ਨਾਂ ਦੇ ਵਿਅਕਤੀ ਨੇ ਨਸ਼ੇ ਦੀ ਹਾਲਤ 'ਚ ਔਰਤ ਦਾ ਪਿੱਛਾ ਕੀਤਾ। ਇਸ ਤੋਂ ਬਾਅਦ ਸੁੰਨਸਾਨ ਇਲਾਕਾ ਦੇਖ ਕੇ ਉਸ ਨੂੰ ਖਿੱਚ ਕੇ ਝਾੜੀਆਂ ਵਿੱਚ ਲੈ ਗਿਆ। ਜਿੱਥੇ ਉਸ ਨੇ ਔਰਤ ਨਾਲ ਬਲਾਤਕਾਰ ਦੀ ਘਟਨਾ ਨੂੰ ਅੰਜਾਮ ਦਿੱਤਾ।

ਜਦੋਂ ਲੜਕੀ ਨੇ ਵਿਰੋਧ ਕੀਤਾ ਤਾਂ ਪੱਥਰ ਮਾਰਕੇ ਮਾਰ ਦਿੱਤਾ

ਇਸ ਦੌਰਾਨ ਜਦੋਂ ਔਰਤ ਨੇ ਵਿਰੋਧ ਕੀਤਾ ਤਾਂ ਮੁਲਜ਼ਮ ਨੇ ਉਸ 'ਤੇ ਪੱਥਰਾਂ ਨਾਲ ਹਮਲਾ ਕਰ ਦਿੱਤਾ। ਜਿਸ ਕਾਰਨ ਔਰਤ ਦੀ ਮੌਤ ਹੋ ਗਈ। ਮੁਲਜ਼ਮਾਂ ਨੇ ਔਰਤ ਦਾ ਚਿਹਰਾ ਬੁਰੀ ਤਰ੍ਹਾਂ ਕੁਚਲ ਦਿੱਤਾ ਤਾਂ ਕਿ ਉਸ ਦੀ ਪਛਾਣ ਨਾ ਹੋ ਸਕੇ। ਮਹਿਲਾ ਦੀ ਲਾਸ਼ ਯੂਪੀ ਪੁਲਿਸ ਨੂੰ 8 ਅਗਸਤ ਨੂੰ ਉਸ ਦੇ ਘਰ ਨੇੜੇ ਝਾੜੀਆਂ ਵਿੱਚੋਂ ਮਿਲੀ ਸੀ। ਪਰ ਔਰਤ ਦੇ ਲਾਪਤਾ ਹੋਣ ਦੀ ਰਿਪੋਰਟ ਉਤਰਾਖੰਡ ਦੇ ਰੁਦਰਪੁਰ ਪੁਲਿਸ ਸਟੇਸ਼ਨ ਨੇ ਦਰਜ ਕਰਵਾਈ ਸੀ। ਇਸ ਲਈ ਉੱਤਰਾਖੰਡ ਪੁਲਿਸ ਨੇ ਖੁਦ ਮਾਮਲੇ ਦੀ ਜਾਂਚ ਕੀਤੀ ਅਤੇ ਸੀਸੀਟੀਵੀ ਅਤੇ ਮੋਬਾਈਲ ਨਿਗਰਾਨੀ ਦੀ ਮਦਦ ਨਾਲ ਬਰੇਲੀ ਦੇ ਰਹਿਣ ਵਾਲੇ ਦੋਸ਼ੀ ਧਰਮਿੰਦਰ ਨੂੰ ਰਾਜਸਥਾਨ ਤੋਂ ਗ੍ਰਿਫਤਾਰ ਕਰ ਲਿਆ। ਧਰਮਿੰਦਰ ਨੇ ਪੁਲਿਸ ਨੂੰ ਆਪਣੇ ਜੁਰਮ ਦੀ ਪੂਰੀ ਕਹਾਣੀ ਦੱਸੀ। ਘਟਨਾ ਤੋਂ ਬਾਅਦ ਉਹ ਬਰੇਲੀ ਸਥਿਤ ਆਪਣੇ ਘਰ ਚਲਾ ਗਿਆ ਅਤੇ ਇੱਥੋਂ ਆਪਣੀ ਪਤਨੀ ਸਮੇਤ ਰਾਜਸਥਾਨ ਭੱਜ ਗਿਆ ਸੀ।

ਇਹ ਵੀ ਪੜ੍ਹੋ : Guru Ki Wadali : ਨਿਸ਼ਾਨ ਸਾਹਿਬ ਪੁੱਟਣ ਦਾ ਮਾਮਲਾ, ਪਹਿਲੀ ਧਿਰ ਨੇ ਕੀਤਾ ਵੱਡਾ ਖੁਲਾਸਾ, ਜਾਣੋ ਕੀ ਹੈ ਪੂਰਾ ਮਾਮਲਾ

- PTC NEWS

Top News view more...

Latest News view more...

PTC NETWORK