Thu, Oct 24, 2024
Whatsapp

uttarakhand Accident: ਬਦਰੀਨਾਥ ਹਾਈਵੇਅ 'ਤੇ ਅਲਕਨੰਦਾ ਨਦੀ 'ਚ ਡਿੱਗੀ ਮਿੰਨੀ ਬੱਸ, 12 ਦੀ ਮੌਤ, ਦੇਖੋ ਹਾਦਸੇ ਦੀ ਵੀਡੀਓ

ਪ੍ਰਾਪਤ ਜਾਣਕਾਰੀ ਅਨੁਸਾਰ ਬਦਰੀਨਾਥ ਨੈਸ਼ਨਲ ਹਾਈਵੇ 'ਤੇ ਸ਼ਰਧਾਲੂਆਂ ਨਾਲ ਭਰਿਆ ਇੱਕ ਟੈਂਪੂ ਟਰੈਵਲਰ ਨਦੀ ਵਿੱਚ ਡਿੱਗ ਗਿਆ।

Reported by:  PTC News Desk  Edited by:  Aarti -- June 15th 2024 02:02 PM -- Updated: June 15th 2024 08:25 PM
uttarakhand Accident: ਬਦਰੀਨਾਥ ਹਾਈਵੇਅ 'ਤੇ ਅਲਕਨੰਦਾ ਨਦੀ 'ਚ ਡਿੱਗੀ ਮਿੰਨੀ ਬੱਸ, 12 ਦੀ ਮੌਤ, ਦੇਖੋ ਹਾਦਸੇ ਦੀ ਵੀਡੀਓ

uttarakhand Accident: ਬਦਰੀਨਾਥ ਹਾਈਵੇਅ 'ਤੇ ਅਲਕਨੰਦਾ ਨਦੀ 'ਚ ਡਿੱਗੀ ਮਿੰਨੀ ਬੱਸ, 12 ਦੀ ਮੌਤ, ਦੇਖੋ ਹਾਦਸੇ ਦੀ ਵੀਡੀਓ

uttarakhand Accident: ਉੱਤਰਾਖੰਡ ਵਿੱਚ ਇੱਕ ਵਾਰ ਫਿਰ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਚਾਰਧਾਮ ਯਾਤਰਾ 'ਤੇ ਜਾ ਰਹੇ ਸ਼ਰਧਾਲੂਆਂ ਨਾਲ ਭਰਿਆ ਇੱਕ ਟੈਂਪੂ ਟਰੈਵਲਰ ਨਦੀ ਵਿੱਚ ਡਿੱਗ ਗਿਆ। ਸੜਕ ਹਾਦਸੇ ਵਿੱਚ 12 ਯਾਤਰੀਆਂ ਦੀ ਮੌਤ ਹੋ ਜਾਣ ਦੀ ਸੂਚਨਾ ਹੈ। ਸੜਕ ਹਾਦਸੇ ਤੋਂ ਬਾਅਦ ਰਾਹਤ ਅਤੇ ਬਚਾਅ ਦਾ ਕੰਮ ਜਾਰੀ ਹੈ।


ਸ਼ੁਰੂਆਤੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਨੋਇਡਾ, ਯੂਪੀ ਦੇ ਰਹਿਣ ਵਾਲੇ ਸ਼ਰਧਾਲੂ ਦਰਸ਼ਨ ਕਰਕੇ ਵਾਪਸ ਰਿਸ਼ੀਕੇਸ਼ ਪਰਤ ਰਹੇ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਬਦਰੀਨਾਥ ਨੈਸ਼ਨਲ ਹਾਈਵੇ 'ਤੇ ਸ਼ਰਧਾਲੂਆਂ ਨਾਲ ਭਰਿਆ ਇੱਕ ਟੈਂਪੂ ਟਰੈਵਲਰ ਨਦੀ ਵਿੱਚ ਡਿੱਗ ਗਿਆ। ਜਿਸ ਤੋਂ ਬਾਅਦ ਸ਼ਰਧਾਲੂਆਂ ਵੱਲੋਂ ਮਦਦ ਲਈ ਰੌਲਾ ਪਾਇਆ ਗਿਆ। ਪਿੰਡ ਵਾਸੀਆਂ ਦੀ ਸੂਚਨਾ 'ਤੇ ਪੁਲਸ ਪ੍ਰਸ਼ਾਸਨ ਤੁਰੰਤ ਮੌਕੇ 'ਤੇ ਰਵਾਨਾ ਹੋ ਗਿਆ।

ਐਸਡੀਆਰਐਫ ਦੀ ਟੀਮ ਵੀ ਮੌਕੇ 'ਤੇ ਪਹੁੰਚ ਗਈ ਹੈ ਅਤੇ ਬਚਾਅ 'ਚ ਲੱਗੀ ਹੋਈ ਹੈ। ਸੜਕ ਹਾਦਸੇ ਦੇ ਸਮੇਂ ਟੈਂਪੂ ਟਰੈਵਲਰ ਵਿੱਚ 17 ਤੋਂ 28 ਸ਼ਰਧਾਲੂ ਸਵਾਰ ਸਨ। ਪੁਲਿਸ ਅਤੇ ਐਸਡੀਆਰਐਫ ਟੀਮ ਨੇ ਜ਼ਖਮੀਆਂ ਨੂੰ ਬਚਾਇਆ ਅਤੇ ਐਂਬੂਲੈਂਸ ਰਾਹੀਂ ਨਜ਼ਦੀਕੀ ਹਸਪਤਾਲ ਵਿੱਚ ਦਾਖਲ ਕਰਵਾਇਆ।

ਕਾਬਿਲੇਗੌਰ ਹੈ ਕਿ ਪੰਜ ਦਿਨ ਪਹਿਲਾਂ ਚਾਰਧਾਮ ਯਾਤਰਾ ਰੂਟ 'ਤੇ ਸ਼ਰਧਾਲੂਆਂ ਨਾਲ ਭਰੀ ਬੱਸ ਡੂੰਘੀ ਖਾਈ 'ਚ ਡਿੱਗ ਗਈ ਸੀ। ਇਸ ਹਾਦਸੇ ਵਿੱਚ ਸ਼ਰਧਾਲੂਆਂ ਦੀ ਵੀ ਮੌਤ ਹੋ ਗਈ। ਜਦਕਿ ਕਰੀਬ 17 ਯਾਤਰੀਆਂ ਨੂੰ ਬਚਾਇਆ ਗਿਆ ਅਤੇ ਏਮਜ਼ ਰਿਸ਼ੀਕੇਸ਼ ਵਿੱਚ ਭਰਤੀ ਕਰਵਾਇਆ ਗਿਆ।

ਇਹ ਵੀ ਪੜ੍ਹੋ: NRI ਜੋੜੇ ਨੂੰ ਪਹਾੜਾਂ 'ਚ ਘੁੰਮਣਾ ਪਿਆ ਮਹਿੰਗਾ, ਹੋਈ ਕੁੱਟਮਾਰ, ਜਾਣੋ ਪੂਰਾ ਮਾਮਲਾ

- PTC NEWS

Top News view more...

Latest News view more...

PTC NETWORK