Sun, Jun 15, 2025
Whatsapp

Vegetables Price Hike: ਮੀਂਹ ਮਗਰੋਂ ਹਿੱਲਿਆ ਲੋਕਾਂ ਦੀ ਰਸੋਈ ਦਾ ਬਜਟ, ਜਾਣੋਂ ਸਬਜ਼ੀਆਂ ਦੀਆਂ ਕੀਮਤਾਂ

ਉੱਤਰੀ ਭਾਰਤ ਦੇ ਵਿੱਚ ਭਾਰੀ ਬਰਸਾਤ ਦੇ ਕਾਰਨ ਹੜ੍ਹ ਵਰਗੇ ਹਾਲਾਤ ਬਣ ਚੁੱਕੇ ਹਨ, ਜਿੱਥੇ ਕਿਤੇ ਵੀ ਦੇਖੀਏ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ। ਮੀਂਹ ਕਾਰਨ ਜਿੱਥੇ ਖੇਤਾਂ ਦੇ ਵਿਚ ਫਸਲਾਂ ਅਤੇ ਸਬਜੀਆਂ ਡੁੱਬ ਅਤੇ ਰੁੜ ਗਈਆਂ ਹਨ।

Reported by:  PTC News Desk  Edited by:  Aarti -- July 12th 2023 05:17 PM
Vegetables Price Hike: ਮੀਂਹ ਮਗਰੋਂ ਹਿੱਲਿਆ ਲੋਕਾਂ ਦੀ ਰਸੋਈ ਦਾ ਬਜਟ, ਜਾਣੋਂ ਸਬਜ਼ੀਆਂ ਦੀਆਂ ਕੀਮਤਾਂ

Vegetables Price Hike: ਮੀਂਹ ਮਗਰੋਂ ਹਿੱਲਿਆ ਲੋਕਾਂ ਦੀ ਰਸੋਈ ਦਾ ਬਜਟ, ਜਾਣੋਂ ਸਬਜ਼ੀਆਂ ਦੀਆਂ ਕੀਮਤਾਂ

Vegetables Price Hike: ਉੱਤਰੀ ਭਾਰਤ ਦੇ ਵਿੱਚ ਭਾਰੀ ਬਰਸਾਤ ਦੇ ਕਾਰਨ ਹੜ੍ਹ ਵਰਗੇ ਹਾਲਾਤ ਬਣ ਚੁੱਕੇ ਹਨ, ਜਿੱਥੇ ਕਿਤੇ ਵੀ ਦੇਖੀਏ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ। ਮੀਂਹ ਕਾਰਨ ਜਿੱਥੇ ਖੇਤਾਂ ਦੇ ਵਿਚ ਫਸਲਾਂ ਅਤੇ ਸਬਜੀਆਂ ਡੁੱਬ ਅਤੇ ਰੁੜ ਗਈਆਂ ਹਨ। ਉੱਥੇ ਹੀ ਦੁਜੇ ਸੂਬਿਆਂ ਤੋਂ  ਆਉਣ ਵਾਲੀਆਂ ਸਬਜੀਆਂ ਦੂਰ ਦੀ ਟਰਾਂਸਪੋਰਟ ਕਾਰਨ ਮਹਿੰਗੀਆਂ ਹੋ ਗਈਆਂ ਹਨ। ਜਿਸਨੇ ਆਮ ਲੋਕਾਂ ਦੇ ਰਸੋਈ ਘਰਾਂ ਦਾ ਬਜਟ ਹਿਲਾ ਕੇ ਰੱਖ ਦਿੱਤਾ ਹੈ। 

ਦੂਜੇ ਪਾਸੇ ਦਿਹਾੜੀਦਾਰ ਮਜ਼ਦੂਰ ਲੋਕਾਂ ਨੂੰ ਵੀ ਆਪਣੀ ਦਿਹਾੜੀ ਤੋਂ ਵੱਧ ਖਰਚਾ ਸਬਜ਼ੀ ਖਰੀਦਣ ਵਿੱਚ ਕਰਨਾ ਪੈ ਰਿਹਾ ਹੈ।ਇਸ ਗੱਲ ਦੀ ਉਦਾਹਰਨ ਇੱਕ ਬਠਿੰਡਾ ਦੀ ਸਬਜ਼ੀ ਮੰਡੀ ਦੇ ਵਿੱਚ ਸਾਹਮਣੇ ਆਇਆ ਹੈ। ਜਿੱਥੇ ਸਬਜ਼ੀ ਵੇਚਣ ਵਾਲਿਆਂ ਨੇ ਦੱਸਿਆ ਕਿ ਤਮਾਮ ਸਾਰੀਆਂ ਹੀ ਸਬਜ਼ੀਆਂ ਦੇ ਭਾਅ ਅਸਮਾਨੀ ਪਹੁੰਚ ਚੁੱਕੇ ਹਨ ਜਿਹੜੀ ਸਬਜੀ 60 ਰੁਪਏ ਕਿੱਲੋ ਸੀ ਉਹ ਹੁਣ 100 ਰੁਪਏ ਕਿਲੋ ਦੇ ਹਿਸਾਬ ਨਾਲ ਵਿਕ ਰਹੀ ਹੈ।


ਇਨ੍ਹਾਂ ਸਬਜ਼ੀਆਂ ਦੀਆਂ ਵਧੀਆਂ ਕੀਮਤਾਂ 

  • ਮਟਰ - 60 ਤੋ 100-120
  • ਟਮਾਟਰ - 150 ਤੋਂ 300
  • ਭਿੰਡੀ-30 ਤੋਂ  60
  • ਸ਼ਿਮਲਾ- 20 ਤੋਂ 100 

ਇਸੇ ਤਰੀਕੇ ਦੇ ਨਾਲ ਹੋਰ ਸਬਜ਼ੀਆਂ ਦੇ ਭਾਅ ਵੀ ਅਸਮਾਨੀ ਪਹੁੰਚ ਚੁੱਕੇ ਹਨ। ਜਿੱਥੇ ਪਹਿਲਾਂ ਲੋਕ ਸਬਜ਼ੀਆਂ ਝੋਲਾ ਭਰ ਕੇ ਆਪਣੇ  ਫਰਿੱਜ਼ ਦੇ ਵਿੱਚ ਸਟੋਰ ਕਰ ਲੈਂਦੇ ਸੀ ਪਰ ਹੁਣ ਸਿਰਫ ਜ਼ਰੂਰਤ ਦੀਆਂ ਸਬਜੀਆਂ ਹੀ ਖ਼ਰੀਦਣ ‘ਤੇ ਲੋਕ ਮਜਬੂਰ ਹੋਏ ਪਏ ਹਨ।  

ਕਾਬਿਲੇਗੌਰ ਹੈ ਕਿ ਉੱਤਰ ਭਾਰਤ ਵਿੱਚ ਹੜ ਵਰਗੇ ਹਲਾਤਾਂ ਦੇ ਕਾਰਨ ਸਬਜ਼ੀਆਂ ਦੂਜੇ ਸੂਬਿਆਂ ਤੋਂ ਆ ਰਹੀਆਂ ਹਨ। ਹਿਮਾਚਲ ਤੋਂ ਆਉਣ ਵਾਲੀ ਸਬਜ਼ੀਆਂ ਰਸਤੇ ਖਰਾਬ ਕਾਰਨ ਪਹੁੰਚ ਨਹੀਂ ਪਾ ਰਹੀਆਂ, ਜਿਸ ਕਰਕੇ ਸਬਜ਼ੀਆਂ ਦੀਆਂ ਕੀਮਤਾਂ ਵਧ ਗਈਆਂ ਹਨ। ਦੁਕਾਨਦਾਰ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਇਸੇ ਤਰੀਕੇ ਦੇ ਹਾਲਾਤ ਬਣੇ ਰਹੇ ਤਾਂ ਸਬਜ਼ੀਆਂ ਦੇ ਭਾਅ ਹੋਰ ਜ਼ਿਆਦਾ ਮਹਿੰਗੇ ਹੋ ਸਕਦੇ ਹਨ। 

ਇਹ ਵੀ ਪੜ੍ਹੋ: ਹੜ੍ਹਾਂ ਦੇ ਵੇਲੇ ਕਿਉਂ ਸ਼ਾਹੀ ਪਰਿਵਾਰ ਚੜ੍ਹਾਉਂਦਾ ਨੱਥ ਅਤੇ ਚੂੜਾ? ਕਦੋਂ ਤੋਂ ਨਿਭਾਈ ਜਾ ਰਹੀ ਇਹ ਰਸਮ, ਸਭ ਜਾਣੋ

- PTC NEWS

Top News view more...

Latest News view more...

PTC NETWORK