Last Rites of Surinder Shinda: ਸ਼੍ਰੋਮਣੀ ਗਾਇਕ ਸੁਰਿੰਦਰ ਛਿੰਦਾ ਦਾ ਇਸ ਦਿਨ ਹੋਵੇਗਾ ਅੰਤਿਮ ਸਸਕਾਰ, ਜਾਣੋ ਛਿੰਦਾ ਦੇ ਪਰਿਵਾਰ ’ਚ ਕੌਣ-ਕੌਣ ਹਨ ?
Last Rites of Surinder Shinda: ਬੀਤੇ ਦਿਨ ਪੰਜਾਬੀ ਲੋਕ ਗਾਇਕ ਸੁਰਿੰਦਰ ਸ਼ਿੰਦਾ ਦੇ ਫੈਨਜ਼ ਲਈ ਸਵੇਰ ਬੇਹੱਦ ਮੰਦਭਾਗੀ ਰਹੀ। ਪੰਜਾਬ ਦੇ ਮਕਬੂਲ ਗਾਇਕ ਸੁਰਿੰਦਰ ਸ਼ਿੰਦ ਬੀਤੇ ਦਿਨ ਇਸ ਫਾਨੀ ਦੁਨੀਆ ਨੂੰ ਹਮੇਸ਼ਾ-ਹਮੇਸ਼ਾ ਲਈ ਅਲਵਿਦਾ ਕਹਿ ਗਏ। ਜਿਨ੍ਹਾਂ ਦਾ 29 ਜੁਲਾਈ ਨੂੰ ਅੰਤਿਮ ਸਸਕਾਰ ਲੁਧਿਆਣਾ ਦੇ ਮਾਡਲ ਟਾਊਨ ਦੇ ਸ਼ਮਸ਼ਾਨ ਘਾਟ ਵਿਖੇ ਕੀਤੇ ਜਾਵੇਗਾ।
ਜਾਣੋ ਕਦੋਂ ਹੋਵੇਗਾ ਗਾਇਕ ਸੁਰਿੰਦਰ ਛਿੰਦਾ ਅੰਤਿਮ ਸਸਕਾਰ
ਦੱਸ ਦਈਏ ਕਿ ਸੁਰਿੰਦਰ ਛਿੰਦਾ ਦਾ ਦੂਜਾ ਪੁੱਤਰ ਸਿਮਰਨ ਛਿੰਦਾ ਵੀਰਵਾਰ ਨੂੰ ਦੁਪਹਿਰ 1 ਵਜੇ ਕੈਨੇਡਾ ਤੋਂ ਲੁਧਿਆਣਾ ਪਹੁੰਚ ਗਿਆ ਹੈ ਸੁਰਿੰਦਰ ਛਿੰਦਾ ਦੀ ਬੇਟੀ ਸ਼ੁੱਕਰਵਾਰ ਸ਼ਾਮ ਤੱਕ ਕੈਨੇਡਾ ਤੋਂ ਲੁਧਿਆਣਾ ਪਰਤੇਗੀ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਇਸ ਦੇ ਮੱਦੇਨਜ਼ਰ ਹੀ ਅੰਤਿਮ ਸਸਕਾਰ ਦੀ ਤਰੀਕ ਤੈਅ ਕੀਤੀ ਗਈ।
ਦੋਵੇ ਭਰਾ ਹੋਏ ਭਾਵੁਕ
ਦੂਜੇ ਪਾਸੇ ਸਿਮਰਨ ਜਿਵੇਂ ਹੀ ਛਿੰਦੇ ਦੇ ਘਰ ਆਈ ਤਾਂ ਉਸ ਨੇ ਭਰਾ ਮਨਿੰਦਰ ਨੂੰ ਜੱਫੀ ਪਾ ਕੇ ਰੋਣ ਲੱਗਿਆ। ਆਪਣੇ ਪਿਤਾ ਨੂੰ ਯਾਦ ਕਰਕੇ ਦੋਵੇਂ ਹੰਝੂ ਵਹਾਉਣ ਲੱਗੇ। ਉੱਥੇ ਮੌਜੂਦ ਲੋਕਾਂ ਨੇ ਦੋਹਾਂ ਭਰਾਵਾਂ ਨੂੰ ਦਿਲਾਸਾ ਦਿੱਤਾ।
ਸੁਰਿੰਦਰ ਛਿੰਦਾ ਦੇ ਪਰਿਵਾਰ ‘ਚ ਕੌਣ-ਕੌਣ ਹਨ ?
ਕਾਬਿਲੇਗੌਰ ਹੈ ਕਿ ਗਾਇਕ ਸੁਰਿੰਦਰ ਛਿੰਦਾ ਕਈ ਦਿਨਾਂ ਤੋਂ ਲੁਧਿਆਣਾ ਦੇ ਦੀਪ ਹਸਪਤਾਲ 'ਚ ਵੈਂਟੀਲੇਟਰ 'ਤੇ ਸਨ। ਇਸ ਤੋਂ ਬਾਅਦ ਉਨ੍ਹਾਂ ਦੀ ਹਾਲਤ ਵਿਗੜਨ ਕਾਰਨ ਉਨ੍ਹਾਂ ਨੂੰ ਡੀ.ਐਮ.ਸੀ. ਵਿੱਚ ਦਾਖਲ ਕਰਵਾ ਦਿੱਤਾ ਗਿਆ ਸੀ। ਆਖਰ ਛਿੰਦਾ ਜ਼ਿੰਦਗੀ ਦੀ ਲੜਾਈ ਹਾਰ ਗਏ। ਛਿੰਦਾ ਆਪਣੇ ਪਿੱਛੇ ਪਤਨੀ ਜੋਗਿੰਦਰ ਕੌਰ ਅਤੇ ਪੁੱਤਰ ਮਨਿੰਦਰ ਛਿੰਦਾ, ਸਿਮਰਨ ਛਿੰਦਾ ਅਤੇ ਦੋ ਧੀਆਂ ਛੱਡ ਗਏ ਹਨ।
ਬੀਤੇ ਦਿਨ ਗਾਇਕ ਦਾ ਹੋਇਆ ਸੀ ਦੇਹਾਂਤ
ਦੱਸ ਦਈਏ ਕਿ ਸ਼੍ਰੋਮਣੀ ਗਾਇਕ ਸੁਰਿੰਦਰ ਛਿੰਦਾ ਦਾ ਬੀਤੇ ਦਿਨ ਤਕਰੀਬਨ 6.30 ਵਜੇ ਲੁਧਿਆਣਾ ਦੇ ਡੀਐੱਮਸੀ ਵਿੱਚ ਦਿਹਾਂਤ ਹੋ ਗਿਆ ਸੀ। ਪੰਜਾਬੀ ਲੋਕ ਗਾਇਕ ਸੁਰਿੰਦਰ ਸ਼ਿੰਦਾ ਦਾ ਦੇਹਾਂਤ ਸੰਗੀਤ ਜਗਤ ਵਿੱਚ ਹੋਏ ਸਭ ਤੋਂ ਵੱਡੇ ਘਾਟੇ ਵਿੱਚੋਂ ਇੱਕ ਹੈ। ਜਿਸ ਨੂੰ ਕੋਈ ਪੂਰਾ ਨਹੀਂ ਕਰ ਸਕਦਾ। ਕਲਾਕਾਰ ਦੀ ਮੌਤ ਨਾਲ ਸੰਗੀਤ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਇਹ ਵੀ ਪੜ੍ਹੋ: ਸੋਨੂੰ ਸੂਦ ਵੱਲ੍ਹੋਂ ਇੱਕ ਹੋਰ ਅਹਿਮ ਕਦਮ, ਪੰਜਾਬ ਦੇ ਹੜ੍ਹ ਪ੍ਰਭਾਵਿਤ ਲੋਕਾਂ ਲਈ ਹੈਲਪਲਾਈਨ ਕੀਤੀ ਸ਼ੁਰੂ
- PTC NEWS