ਪ੍ਰਾਹੁਣੇ ਦੀ ਅਨੋਖੀ ਖਾਤਿਰਦਾਰੀ! ਸਵਾਗਤ 'ਚ ਇੱਕ-ਦੋ ਨਹੀਂ ਪੂਰੇ 379 ਤਰ੍ਹਾਂ ਦੇ ਪਕਵਾਨਾਂ ਨੇ ਉਡਾਏ ਲੋਕਾਂ ਦੇ ਹੋਸ਼, ਦੇਖੋ Viral Video
Andhra Pardesh Viral Video : ਸਾਡੇ ਦੇਸ਼ ਦੇ ਹਰ ਘਰ ਵਿੱਚ ਜਵਾਈ ਦਾ ਅਕਸਰ ਸਭ ਤੋਂ ਖਾਸ ਮਹਿਮਾਨ ਵਜੋਂ ਸਵਾਗਤ ਕੀਤਾ ਜਾਂਦਾ ਹੈ। ਜਦੋਂ ਜਵਾਈ ਘਰ ਆਉਂਦਾ ਹੈ ਤਾਂ ਉਸ ਲਈ ਵਿਸ਼ੇਸ਼ ਤਿਆਰੀਆਂ ਕੀਤੀਆਂ ਜਾਂਦੀਆਂ ਹਨ। ਖਾਣ-ਪੀਣ ਲਈ ਕਈ ਤਰ੍ਹਾਂ ਦੇ ਪਕਵਾਨ ਤਿਆਰ ਕੀਤੇ ਜਾਂਦੇ ਹਨ। ਲੋਕ ਆਪਣੀ ਹੈਸੀਅਤ ਮੁਤਾਬਕ ਜਵਾਈ ਦੀ ਖਾਤਿਰਦਾਰੀ ਕਰਦੇ ਹਨ। ਕੁਝ ਲੋਕ ਆਪਣੇ ਜਵਾਈ ਨੂੰ ਨਵੇਂ ਕੱਪੜੇ ਅਤੇ ਤੋਹਫ਼ੇ ਵੀ ਦਿੰਦੇ ਹਨ।
ਖਾਸ ਕਰਕੇ ਘਰ 'ਚ ਜਵਾਈ ਦੇ ਖਾਣ-ਪੀਣ ਲਈ ਕਈ ਤਰ੍ਹਾਂ ਦੇ ਚੰਗੇ ਪਕਵਾਨ ਤਿਆਰ ਕੀਤੇ ਜਾਂਦੇ ਹਨ। ਪਰ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ 'ਚ ਜਵਾਈ ਦੇ ਸਵਾਗਤ ਨੂੰ ਦੇਖ ਕੇ ਤੁਸੀ ਹੈਰਾਨ ਰਹਿ ਜਾਓਗੇ। ਵੀਡੀਓ 'ਚ ਵੇਖਿਆ ਜਾ ਸਕਦਾ ਹੈ ਕਿ ਜਵਾਈ ਨੂੰ ਇਕ ਖਾਸ ਰਸਮ ਲਈ ਸਹੁਰੇ ਘਰ ਬੁਲਾਇਆ ਗਿਆ ਸੀ।
ਵਾਇਰਲ ਵੀਡੀਓ ਅਨੁਸਾਰ, ਜੋੜੇ ਨੇ ਪਿਛਲੇ ਸਾਲ ਸਤੰਬਰ ਵਿੱਚ ਵਿਆਹ ਕੀਤਾ ਸੀ। ਵਿਆਹ ਤੋਂ ਬਾਅਦ ਪਹਿਲੀ ਸੰਕ੍ਰਾਂਤੀ ਦੇ ਮੌਕੇ 'ਤੇ ਬੇਟੀ ਅਤੇ ਉਸ ਦੇ ਪਤੀ ਨੂੰ ਘਰ ਬੁਲਾਇਆ ਗਿਆ। ਇਸ ਮੌਕੇ ਦੋਵਾਂ ਦੇ ਸਵਾਗਤ ਲਈ ਇੱਕ, ਦੋ ਜਾਂ ਤਿੰਨ ਨਹੀਂ ਸਗੋਂ 379 ਪਕਵਾਨ ਵਰਤਾਏ ਗਏ।
ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਮੇਜ਼ 'ਤੇ ਕਈ ਪਲੇਟਾਂ ਰੱਖੀਆਂ ਹੋਈਆਂ ਹਨ ਅਤੇ ਹਰ ਪਲੇਟ 'ਚ ਇਕ ਵੱਖਰੀ ਡਿਸ਼ ਹੈ। ਸਾਰਾ ਮੇਜ਼ ਭੋਜਨ ਨਾਲ ਭਰਿਆ ਹੋਇਆ ਹੈ, ਜਿਸ ਵਿੱਚ ਸਟਾਰਟਰ ਤੋਂ ਲੈ ਕੇ ਮੇਨ ਕੋਰਸ ਅਤੇ ਮਿਠਆਈ ਤੱਕ ਦੇ ਸਾਰੇ ਪਕਵਾਨ ਸ਼ਾਮਿਲ ਹਨ। ਇੰਨਾ ਹੀ ਨਹੀਂ ਕੋਲਡ ਡਰਿੰਕਸ, ਚਾਹ, ਕੌਫੀ ਅਤੇ ਕਈ ਜੂਸ ਵੀ ਮੇਜ਼ 'ਤੇ ਰੱਖੇ ਹੋਏ ਹਨ। ਜਾਣਕਾਰੀ ਮੁਤਾਬਕ ਇਹ ਵੀਡੀਓ ਆਂਧਰਾ ਪ੍ਰਦੇਸ਼ ਦੇ ਕਾਕੀਨਾਡਾ ਦੇ ਇਕ ਪਿੰਡ ਦੀ ਹੈ।
ਵੀਡੀਓ ਨੂੰ ਇੰਸਟਾਗ੍ਰਾਮ 'ਤੇ kus_dhar ਨਾਮ ਦੇ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਹਾਲਾਂਕਿ, ਵੀਡੀਓ ਕਾਫੀ ਪੁਰਾਣੀ ਹੈ ਪਰ ਸੋਸ਼ਲ ਮੀਡੀਆ 'ਤੇ ਹੁਣ ਵਾਇਰਲ ਹੋ ਰਹੀ ਹੈ। ਵੀਡੀਓ 'ਤੇ ਲੋਕ ਕਾਫੀ ਕਮੈਂਟ ਕਰ ਰਹੇ ਹਨ ਅਤੇ ਮਜ਼ਾਕੀਆ ਪ੍ਰਤੀਕਿਰਿਆਵਾਂ ਦੇ ਰਹੇ ਹਨ। ਵੀਡੀਓ ਨੂੰ ਹੁਣ ਤੱਕ 16 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।
ਇਕ ਯੂਜ਼ਰ ਨੇ ਕਮੈਂਟ 'ਚ ਲਿਖਿਆ- ਤੁਹਾਡੀ ਜ਼ਿੰਦਗੀ ਖੁਸ਼ੀਆਂ ਨਾਲ ਭਰ ਜਾਵੇ ਜਿਵੇਂ ਇਹ ਟੇਬਲ ਭੋਜਨ ਨਾਲ ਭਰਿਆ ਹੁੰਦਾ ਹੈ। ਇਕ ਹੋਰ ਯੂਜ਼ਰ ਨੇ ਲਿਖਿਆ- ਭੋਜਨ ਦੀ ਬਰਬਾਦੀ। ਹਾਲਾਂਕਿ ਟਿੱਪਣੀਆਂ ਲੋਕਾਂ ਦਾ ਆਪਣਾ ਨਜ਼ਰੀਆ ਹੈ, ਪਰ ਜਵਾਈ ਇਸ ਖਾਤਿਰਦਾਰੀ ਨਾਲ ਜ਼ਰੂਰ ਖੁਸ਼ ਸੀ।
- PTC NEWS