ਵਿਜੀਲੈਂਸ ਨੇ ਅਮਨਦੀਪ ਕੌਰ ਨੂੰ ਬਠਿੰਡਾ AIIMS 'ਚ ਕਰਵਾਇਆ ਦਾਖਲ, ਜਾਣੋ ਕਿਹੜੀ ਵੱਡੀ ਬਿਮਾਰੀ ਨੇ ਘੇਰੀ 'ਚਿੱਟਾ Queen'
Amandeep Kaur admitted in Bathinda AIIMS : ਚਿੱਟੇ ਨਾਲ ਫੜੀ ਗਈ ਥਾਰ ਸਵਾਰ ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਪਿਛਲੇ ਦਿਨੀ ਆਮਦਨ ਤੋਂ ਵੱਧ ਖਰਚ ਮਾਮਲੇ ਵਿੱਚ ਵਿਜੀਲੈਂਸ (Punjab Vigilance Bureau) ਵੱਲੋਂ ਬਾਦਲ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨਾਂ ਦਾ ਪੁਲਿਸ ਰਿਮਾਂਡ ਲਿਆ ਗਿਆ ਸੀ। ਪਰ ਰਿਮਾਂਡ ਦੇ ਦੌਰਾਨ ਹੀ ਅਮਨਦੀਪ ਕੌਰ ਦੀ ਸਿਹਤ ਵਿਗੜਨ ਕਾਰਨ ਉਸ ਨੂੰ ਬਠਿੰਡਾ ਦੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਸੀ।
ਪੁਲਿਸ ਹੁਣ ਇਲਾਜ ਤੋਂ ਬਾਅਦ ਲਵੇਗੀ ਅਮਨਦੀਪ ਕੌਰ ਦਾ ਰਿਮਾਂਡ
ਵਿਜੀਲੈਂਸ ਵਿਭਾਗ ਦੇ ਡੀਐਸਪੀ ਕੁਲਵੰਤ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਅੱਜ ਅਦਾਲਤ ਵਿੱਚ ਪੇਸ਼ ਹੋ ਕੇ ਅਮਨਦੀਪ ਕੌਰ ਨੂੰ ਮੈਡੀਕਲੀ ਅਨਫਿਟ ਹੋਣ ਕਾਰਨ ਅਰਜੀ ਦੇ ਕੇ ਰਿਮਾਂਡ ਦੌਰਾਨ ਪੁੱਛਗਿੱਛ ਨਹੀਂ ਕਰ ਸਕਦੇ, ਇਸ ਲਈ ਮੈਡੀਕਲੀ ਫਿੱਟ ਹੋਣ ਤੋਂ ਉਹ ਮੁੜ ਇਸੇ ਰਿਮਾਂਡ ਲਿਆ ਕੇ ਪੁੱਛਗਿੱਛ ਕਰਨਗੇ। ਅਦਾਲਤ ਵੱਲੋਂ ਅਮਨਦੀਪ ਕੌਰ ਨੂੰ ਇਲਾਜ ਲਈ ਏਮਸ ਹਸਪਤਾਲ ਲਿਜਾਣ ਦੀ ਇਜਾਜ਼ਤ ਦਿੱਤੀ ਗਈ ਹੈ ਅਤੇ ਵਿਜੀਲੈਂਸ ਨੂੰ ਮੈਡੀਕਲੀ ਫਿੱਟ ਹੋਣ ਤੋਂ ਬਾਅਦ ਅਮਨਦੀਪ ਕੌਰ ਤੋਂ ਮੁੜ ਰਿਮਾਂਡ 'ਤੇ ਲਿਆ ਜਾ ਕੇ ਪੁੱਛਗਿੱਛ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ, ਜਿਸਤੋਂ ਬਾਅਦ ਅਦਾਲਤ ਵੱਲੋਂ ਇਜਾਜ਼ਤ ਮਿਲਣ ਤੋਂ ਬਾਅਦ ਅਮਨਦੀਪ ਕੌਰ ਨੂੰ ਇਲਾਜ ਲਈ ਬਠਿੰਡਾ ਦੇ ਏਮਸ ਹਸਪਤਾਲ ਵਿਜੀਲੈਂਸ ਦੇ ਅਧਿਕਾਰੀਆਂ ਵੱਲੋਂ ਦਾਖਲ ਕਰਵਾਇਆ ਗਿਆ ਹੈ।
ਅਮਨਦੀਪ ਕੌਰ ਨੂੰ ਕਿਹੜੀ ਹੈ ਬਿਮਾਰੀ ?
ਸਿਵਲ ਹਸਪਤਾਲ ਬਠਿੰਡਾ ਦੀ ਡਾਕਟਰ ਸੋਫੀਆ ਗਰਗ ਅਨੁਸਾਰ, ਬਰਖਾਸਤ ਕਾਂਸਟੇਬਲ ਅਮਨਦੀਪ ਕੌਰ ਦੇ ਬਲੈਡਰ ਦੇ ਯੂਰੇਟਰ ਵਿੱਚ ਪੱਥਰੀ ਹੈ। ਦੱਸ ਦਈਏ ਕਿ ਅਮਨਦੀਪ ਕੌਰ ਨੂੰ 27 ਮਈ ਨੂੰ ਪੁਲਿਸ ਰਿਮਾਂਡ ਦੌਰਾਨ ਅਚਾਨਕ ਪੇਟ ਵਿੱਚ ਦਰਦ ਦੀ ਸ਼ਿਕਾਇਤ ਹੋਈ ਸੀ, ਜਿਸ ਤੋਂ ਬਾਅਦ ਸਿਵਲ ਹਸਪਤਾਲ 'ਚ ਟੈਸਟ ਕੀਤੇ ਗਏ ਤਾਂ ਇਸ ਬਿਮਾਰੀ ਦਾ ਪਤਾ ਲੱਗਿਆ ਸੀ।
ਕੀ ਹੈ ਪੂਰਾ ਮਾਮਲਾ
ਦੱਸ ਦੇਈਏ ਕਿ ਬਠਿੰਡਾ ਵਿਜੀਲੈਂਸ ਵਿਭਾਗ ਨੇ ਬਰਖਾਸਤ ਮਹਿਲਾ ਪੁਲਿਸ ਕਰਮਚਾਰੀ ਅਮਨਦੀਪ ਕੌਰ ਨੂੰ 26 ਮਈ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ, ਜਿੱਥੇ ਉਸਨੂੰ 27 ਮਈ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਵਿਜੀਲੈਂਸ ਵਿਭਾਗ ਨੇ ਅਦਾਲਤ ਤੋਂ 5 ਦਿਨ ਦਾ ਰਿਮਾਂਡ ਮੰਗਿਆ ਸੀ ਪਰ ਅਦਾਲਤ ਨੇ 3 ਦਿਨ ਦਾ ਪੁਲਿਸ ਰਿਮਾਂਡ ਦਿੱਤਾ।
ਵਿਜੀਲੈਂਸ ਬਿਊਰੋ ਦੇ ਸੂਤਰਾਂ ਨੇ ਦੱਸਿਆ ਕਿ ਜਾਂਚ ਦੌਰਾਨ ਉਨ੍ਹਾਂ ਨੇ ਪਾਇਆ ਕਿ ਅਮਨਦੀਪ ਨੇ 2018 ਤੋਂ 2025 ਦੇ ਵਿਚਕਾਰ ਆਪਣੀ ਆਮਦਨ ਦੇ ਜਾਣੇ-ਪਛਾਣੇ ਸਰੋਤਾਂ ਤੋਂ ਲਗਭਗ 31 ਲੱਖ ਰੁਪਏ ਵੱਧ ਦੀ ਜਾਇਦਾਦ ਇਕੱਠੀ ਕੀਤੀ ਸੀ। ਵਿਜੀਲੈਂਸ ਬਿਊਰੋ ਮੁਕਤਸਰ ਦੇ ਡੀਐਸਪੀ, ਕੁਲਵੰਤ ਸਿੰਘ ਨੇ ਕਿਹਾ, "ਬਠਿੰਡਾ ਦੇ ਵਿਜੀਲੈਂਸ ਬਿਊਰੋ ਪੁਲਿਸ ਸਟੇਸ਼ਨ ਵਿੱਚ ਬਰਖਾਸਤ ਕਾਂਸਟੇਬਲ ਅਮਨਦੀਪ ਕੌਰ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।
- PTC NEWS