Bikram Singh Majithia On Vigilance Remand Highlights : ਬਿਕਰਮ ਸਿੰਘ ਮਜੀਠੀਆ ਨੂੰ 7 ਦਿਨਾਂ ਦੇ ਵਿਜੀਲੈਂਸ ਰਿਮਾਂਡ ’ਤੇ ਭੇਜਿਆ, 2 ਜੁਲਾਈ ਨੂੰ ਮੁੜ ਹੋਵੇਗੀ ਪੇਸ਼ੀ
ਬਿਕਰਮ ਮਜੀਠੀਆ 'ਤੇ ਪਰਚਾ ਆਮਦਨ ਤੋਂ ਵੱਧ ਸੰਪਤੀ ਬਣਾਉਣ ਦਾ ਹੋਇਆ ਦਾ ਪਰ ਲੋਕਾਂ ਨੂੰ ਗੁੰਮਰਾਹ ਕਰਨ ਲਈ AAP ਪਾਰਟੀ ਕਹਿ ਰਹੀ ਹੈ ਕਿ ਮਜੀਠੀਆ ਨੂੰ ਨਸ਼ਾ ਤਸਕਰੀ ਦੇ ਕੇਸ 'ਚ ਫੜ੍ਹਿਆ
'ਤੁਸੀਂ ਆਪਣੇ ਕਨਵੀਨਰ ਕੇਜਰੀਵਾਲ ਬਾਰੇ ਵੀ ਪ੍ਰੈਸ ਕਾਨਫਰੰਸ ਕਰੋ ਅਤੇ ਉਨ੍ਹਾਂ 'ਤੇ ਜਿਹੜੇ ਮੁਕਦਮੇ ਚੱਲ ਰਹੇ ਨੇ ਉਹਨਾਂ ਬਾਰੇ ਚਾਨਣਾ ਪਾਉ'
ਅਰਵਿੰਦ ਕੇਜਰੀਵਾਲ ਨੇ 2018 ਵਿੱਚ ਮਜੀਠੀਆ ਤੋਂ ਮਾਫ਼ੀ ਮੰਗ ਲਈ ਸੀ ਅਤੇ ਕਿਹਾ ਸੀ ਕਿ ਨਸ਼ਾ ਤਸਕਰੀ ਦਾ ਕੋਈ ਸਬੂਤ ਨਹੀਂ ਮਿਲਿਆ, ਫਿਰ ਇਹ ਡਰਾਮੇ ਦੀ ਲੋੜ ਕਿਉਂ ?
ਬਿਕਰਮ ਸਿੰਘ ਮਜੀਠੀਆ ਨੂੰ 7 ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜਿਆ, 2 ਜੁਲਾਈ ਨੂੰ ਮੁੜ ਹੋਵੇਗੀ ਪੇਸ਼ੀ
ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਅੱਜ 26 ਜੂਨ 2025 ਨੂੰ ਦੁਪਹਿਰ 3:30 ਵਜੇ ਪਾਰਟੀ ਹੈੱਡਕੁਆਰਟਰ ਸੈਕਟਰ 28 ਬੀ, ਚੰਡੀਗੜ੍ਹ ਵਿਖੇ ਇੱਕ ਮਹੱਤਵਪੂਰਨ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰੇਗੀ।
ਕਿਹਾ- ਜੋ ਮੁਆਫੀ ਮੰਗੇ ਉਸ ਨੂੰ ਕਲੀਨ ਚਿੱਟ, ਜੋ ਮੁੱਛਾਂ ਨੂੰ ਤਾਅ ਦੇਵੇ ਉਸ ’ਤੇ ਕਾਰਵਾਈ
ਖੁਦ ਨੂੰ ਹੀ ਕਾਨੂੰਨ ਸਮਝਣ ਲੱਗ ਪਏ ਭਗਵੰਤ ਮਾਨ- ਸੁਨੀਲ ਜਾਖੜ
'ਕਾਰਵਾਈ ਤੋਂ ਪਹਿਲਾਂ ਆਪਣੀ ਪੀੜ੍ਹੀ ਹੇਠਾਂ ਵੀ ਸੋਟਾ ਫੇਰਨ ਭਗਵੰਤ ਮਾਨ'
'ਭਗਵੰਤ ਮਾਨ ਦੇ ਸਿਰ ਨੂੰ ਚੜ੍ਹਿਆ ਤਾਕਤ ਦਾ ਨਸ਼ਾ'
'ਆਪਣੇ ਮੁਤਾਬਿਕ ਵਿਜੀਲੈਂਸ ਮੁਖੀ ਬਦਲਦੇ ਰਹੇ ਭਗਵੰਤ ਮਾਨ'
ਪੁਲਿਸ ਨੇ ਹਿਰਾਸਤ ’ਚ ਲਏ ਅਕਾਲੀ ਵਰਕਰ
ਸਰਬਜੀਤ ਸਿੰਘ ਝਿੰਜਰ ਨੂੰ ਵੀ ਕੀਤਾ ਗਿਆ ਡਿਟੇਨ
ਬਿਕਰਮ ਸਿੰਘ ਮਜੀਠੀਆ ਨੂੰ ਮੁਹਾਲੀ ਕੋਰਟ ਚ ਵਿਜੀਲੈਂਸ ਕਰੇਗੀ ਪੇਸ਼
ਪੇਸ਼ੀ ਤੋਂ ਪਹਿਲਾਂ ਅੱਧੀ ਰਾਤ ਨੂੰ ਕਰਵਾਇਆ ਗਿਆ ਮੈਡੀਕਲ
ਅਰਸ਼ਦੀਪ ਸਿੰਘ ਕਲੇਰ ਨੇ ਬਿਕਰਮ ਸਿੰਘ ਮਜੀਠੀਆ ਨਾਲ ਕੀਤੀ ਮੁਲਾਕਾਤ
ਕਿਹਾ - ਚੜ੍ਹਦੀਕਲਾ ਵਿੱਚ ਹਨ ਮਜੀਠੀਆ
''ਸਾਨੂੰ ਪੁਲਿਸ ਨਹੀਂ ਦੱਸ ਰਹੀ, ਕਦੋਂ ਮਜੀਠੀਆ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ''
ਸਰਕਾਰ ਨਸ਼ੇ ਦੇ ਮਾਮਲੇ 'ਚ ਗ੍ਰਿਫ਼ਤਾਰੀ ਦੱਸ ਕੇ ਗੁਮਰਾਹ ਕਰ ਰਹੀ ਹੈ : ਐਡਵੋਕੇਟ ਕਲੇਰ
Bikram Singh Majithia Detained Live : > NDPS ਦੇ ਮਾਮਲੇ ਦੀ ਜਾਂਚ ਅਤੇ ਪਰਚਾ DA ਦਾ ?
> ਜਾਂਚ ਕਰ ਰਹੀ SIT ਨੇ ਖੁਦ ਕਿਉਂ ਨਹੀਂ ਪੇਸ਼ ਕੀਤੇ ਚਲਾਨ ?
> SC ਵਲੋਂ ਖਾਰਜ SIT ਦੀ ਰਿਪੋਰਟ ਕਿਵੇਂ ਬਣੀ ਪਰਚੇ ਦਾ ਅਧਾਰ ?
> ਤੜਕਸਾਰ 4:40 ‘ਤੇ ਪਰਚਾ ਤੇ ਸਵੇਰੇ 8:30 ਵਜੇ ਰੇਡ ਦੇ ਕੀ ਮਾਇਨੇ ?
> ਕੀ ਸਸਪੈਂਡ ਰਹੇ ਪੁਲਿਸ ਅਫਸਰ ਸਵਰਨਦੀਪ ਨੂੰ ਬਹਾਲੀ ਦਾ ਲਾਲਚ ਦੇਕੇ ਬਣਾਇਆ ਗਿਆ ਸ਼ਿਕਾਇਤਕਰਤਾ ?
Bikram Majithia ਦੇ ਹੱਕ 'ਚ ਮਾਨ ਸਰਕਾਰ 'ਤੇ ਵਰ੍ਹੇ Dr. Dharamvira Gandhi
Bikram Singh Majithia Detained Live : ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਬਿਕਰਮ ਸਿੰਘ ਮਜੀਠੀਆ ਦੀ ਹਿਰਾਸਤ 'ਤੇ ਆਮ ਆਦਮੀ ਪਾਰਟੀ ਦੀ ਸੀਐਮ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਨੂੰ ਘੇਰਿਆ ਹੈ।
ਉਨ੍ਹਾਂ ਕਿਹਾ, ''ਇਹ ਕਾਨੂੰਨ ਦਾ ਸਿਧਾਂਤ ਹੈ ਕਿ ਨਿਆਂ ਕੀਤਾ ਜਾਣਾ ਚਾਹੀਦਾ ਹੈ - ਸਖ਼ਤੀ ਨਾਲ ਅਤੇ ਬਿਨਾਂ ਕਿਸੇ ਪੱਖਪਾਤ ਦੇ। ਕੋਈ ਵੀ ਕਾਨੂੰਨ ਤੋਂ ਉੱਪਰ ਨਹੀਂ ਹੈ ਅਤੇ ਨਿਆਂ ਦੇ ਤੱਕੜੇ ਦਾ ਭਾਰ ਹਮੇਸ਼ਾ ਭਾਰਾ ਹੋਣਾ ਚਾਹੀਦਾ ਹੈ। ਪਰ ਜਦੋਂ ਰਾਜ ਦੇ ਅਦਾਰਿਆਂ ਨੂੰ ਚੋਣਵੇਂ ਵਿਅਕਤੀਆਂ ਨੂੰ ਨਿਸ਼ਾਨਾ ਬਣਾਉਣ ਲਈ ਵਰਤਿਆ ਜਾਂਦਾ ਹੈ ਜਦੋਂ ਕਿ ਦੂਸਰੇ ਬਿਨਾਂ ਕਿਸੇ ਸਜ਼ਾ ਦੇ ਬਚ ਜਾਂਦੇ ਹਨ, ਤਾਂ ਇਹ ਨਿਆਂ ਪ੍ਰਣਾਲੀ ਅਤੇ ਸ਼ਾਸਨ ਦੋਵਾਂ ਦੀ ਭਰੋਸੇਯੋਗਤਾ 'ਤੇ ਸਵਾਲ ਖੜ੍ਹੇ ਕਰਦਾ ਹੈ। ਕਿਸੇ ਨੂੰ ਸਿਰਫ਼ ਇਸ ਲਈ ਸਜ਼ਾ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਉਹ ਮੁੱਖ ਮੰਤਰੀ ਤੋਂ ਸਵਾਲ ਕਰ ਰਿਹਾ ਹੈ, ਜਿਵੇਂ ਕਿ ਕਿਸੇ ਨੂੰ ਸਿਰਫ਼ ਇਸ ਲਈ ਨਹੀਂ ਛੱਡਿਆ ਜਾ ਸਕਦਾ ਕਿਉਂਕਿ ਉਹ ਮੁੱਖ ਮੰਤਰੀ ਦੀਆਂ ਧਮਕੀਆਂ ਅੱਗੇ ਝੁਕ ਗਿਆ ਸੀ।''
Bikram Singh Majithia Detained Live : ਪੰਜਾਬ ਪੁਲਿਸ ਨੇ ਸ਼੍ਰੋਮਣੀ ਅਕਾਲੀ ਦਲ ਦੇ ਕਈ ਵਰਕਰਾਂ ਨੂੰ ਹਿਰਾਸਤ ਵਿੱਚ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਪਾਰਟੀ ਵਰਕਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਹਿਰਾਸਤ ਨੂੰ ਲੈ ਕੇ ਵਿਜੀਲੈਂਸ ਬਿਊਰੋ ਦੇ ਦਫਤਰ ਅੱਗੇ ਇਕੱਠੇ ਹੋਏ ਸਨ।
ਪੰਜਾਬ ਦੇ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਬਿਕਰਮ ਮਜੀਠੀਆ ਦੀ ਗ੍ਰਿਫ਼ਤਾਰੀ ਦਾ ਵਿਰੋਧ ਕੀਤਾ। ਕੋਟਲੀ ਨੇ ਕਿਹਾ ਕਿ ਇਹ ਸਿਆਸੀ ਬਦਲਾਖੋਰੀ ਹੈ।
Bikram Singh Majithia Detained Live :
ਬਿਕਰਮ ਮਜੀਠੀਆ ਨੂੰ ਮੋਹਾਲੀ ਦੀ ਜ਼ਿਲ੍ਹਾ ਅਦਾਲਤ 'ਚ ਕੱਲ ਪੇਸ਼ ਕਰਾਇਆ ਜਾਵੇਗਾ। ਵਕੀਲਾਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਨਾਇਬ ਕੋਰਟ ਨੇ ਸਪੱਸ਼ਟ ਕੀਤਾ ਹੈ ਕਿ ਕੱਲ ਸਵੇਰ 10 ਵਜੇ ਪੇਸ਼ੀ ਲਈ ਲਿਆਂਦਾ ਜਾਵੇਗਾ।
ਵਕੀਲਾਂ ਨੇ ਦੱਸਿਆ ਕਿ ਮਜੀਠੀਆ ਦੀ ਸਵੇਰੇ 11:30 ਵਜੇ ਦੀ ਗ੍ਰਿਫਤਾਰੀ ਪਾਈ ਗਈ ਹੈ ਅਤੇ 24 ਘੰਟਿਆਂ 'ਚ ਪੇਸ਼ ਕਰਵਾਉਣਾ ਹੋਵੇਗਾ।
Bikram Singh Majithia Detained Live : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਦੀ ਆਵਾਜ਼ ਨੂੰ ਦਬਾਉਣ ਲਈ ਅੱਜ ਵਿਜੀਲੈਂਸ ਵਿਭਾਗ ਪੰਜਾਬ ਵੱਲੋਂ ਕੀਤੀ ਗਈ ਕਾਰਵਾਈ ਦੀ ਹਰ ਪਾਸੇ ਨਿੰਦਾ ਕੀਤੀ ਜਾ ਰਹੀ ਹੈ, ਜਿਸ ਦੇ ਚਲਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਦਿਲਰਾਜ ਸਿੰਘ ਭੂੰਦੜ ਨੇ ਪੰਜਾਬ ਸਰਕਾਰ ਅਤੇ ਵਿਜੀਲੈਂਸ ਵਿਭਾਗ ਵੱਲੋਂ ਕੀਤੀ ਇਸ ਕਾਰਵਾਈ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ,
ਸਰਦਾਰ ਭੂੰਦੜ ਨੇ ਕਿਹਾ ਕਿ ਅੱਜ ਲੋਕ ਰਾਜ ਦਾ ਬਹੁਤ ਕਾਲਾ ਦਿਨ ਹੈ, ਅਕਸਰ ਨੂੰ ਪਹਿਲਾਂ ਵੀ ਜਦੋਂ ਇਤਿਹਾਸ ਚ ਹੁੰਦਾ ਰਿਹਾ ਜਦੋਂ ਕਿਤੇ ਸਰਕਾਰਾਂ ਦੀ ਲੜਾਈ ਵਿੱਚ ਸਰਕਾਰਾਂ ਨੂੰ ਕਿਸੇ ਨੂੰ ਆਵਾਜ਼ਾਂ ਬੰਦ ਕਰਾਉਣ ਲਈ ਧੱਕੇ ਕਰਦੀਆਂ ਰਹੀਆਂ ਉਸੇ ਤਰੀਕੇ ਨਾਲ ਭਗਵੰਤ ਮਾਨ ਸਰਕਾਰ ਜੋ ਹਰ ਫਰੰਟ ਤੇ ਫੇਲ ਹੈ ਹਰ ਆਦਮੀ ਨੂੰ ਕਿਸੇ ਅਫਸਰ ਨੂੰ ਕਿਸੇ ਨੂੰ ਵੀ ਡਰਾ ਕੇ ਉਹਦੀ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਕਰਦੀ ਹੈ, ਇਸੇ ਤਰ੍ਹਾਂ ਅੱਜ ਬਿਕਰਮਜੀਤ ਸਿੰਘ ਮਜੀਠੀਆ ਦੀ ਆਵਾਜ਼ ਨੂੰ ਦਬਾਉਣ ਲਈ ਘਿਨੋਣੀ ਹਰਕਤ ਕੀਤੀ ਗਈ ਹੈ ਉਹਨਾਂ ਕਿਹਾ ਕਿ ਪੂਰਾ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਯੂਥ ਅਕਾਲੀ ਦਲ ਬਿਕਰਮਜੀਤ ਸਿੰਘ ਮਜੀਠੀਆ ਦੇ ਨਾਲ ਹੈ ਅਤੇ ਉਹ ਕਿਸੇ ਹਾਲਤ ਵਿੱਚ ਵੀ ਧੱਕਾ ਸਹਿਨ ਨਹੀਂ ਕਰਨਗੇ, ਉਹਨਾਂ ਕਿਹਾ ਕਿ ਇਸ ਮਾਮਲੇ ਤੇ ਜੋ ਵੀ ਲੜਾਈ ਲੜੀ ਜਾਵੇਗੀ ਉਹ ਮੂਹਰੇ ਹੋ ਕੇ ਚੱਲਣਗੇ।
ਬਿਕਰਮ ਮਜੀਠੀਆ ਦੀ ਹਿਰਾਸਤ 'ਤੇ ਸਾਂਸਦ ਡਾ. ਧਰਮਵੀਰ ਗਾਂਧੀ ਨੇ ਭਗਵੰਤ ਮਾਨ ਸਰਕਾਰ ਨੂੰ ਘੇਰਿਆ ਹੈ। ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਧੱਕੇਸ਼ਾਹੀ ਦੀ ਹੱਦ ਪਾਰ ਕਰ ਦਿੱਤੀ ਹੈ। ਪੁਲਿਸ ਦੇ ਵਤੀਰੇ 'ਤੇ ਸਵਾਲ ਚੁੱਕਦਿਆਂ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਪੰਜਾਬ ਪੁਲਿਸ ਰਾਜ ਬਣਿਆ। 'ਦਿੱਲੀ ਤੋਂ ਨਕਾਰੇ ਜ਼ੇਲ੍ਹਾਂ 'ਚ ਰਹੇ ਲੀਡਰ ਕਰ ਰਹੇ ਪੰਜਾਬ ਦਾ ਮਾੜਾ ਹਾਲ'
ਦੇਰ ਰਾਤ ਆਮਦਨ ਤੋਂ ਵੱਧ ਜਾਇਦਾਦ ਦਾ ਪਰਚਾ ਦਰਜ ਕਰਕੇ ਕੀਤੀ ਕਾਰਵਾਈ
''ਜਦੋਂ ਮਜੀਠੀਆ ਜੇਲ ਵਿੱਚ ਸੀ, ਤਾਂ ਸਰਕਾਰ ਨੇ ਪੁੱਛਗਿੱਛ ਨਹੀਂ ਕੀਤੀ ਅਤੇ ਜ਼ਮਾਨਤ ਕਰਵਾ ਦਿੱਤੀ, ਹੁਣ ਅੱਜ ਘਰ 'ਤੇ ਰੇਡ ਕੀਤੀ ਜਾ ਰਹੀ ਹੈ ਅਤੇ ਬਹੁ-ਬੇਟੀ ਦੀ ਇੱਜਤ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ, ਤੜਕੇ ਕਿਸੇ ਦੇ ਘਰ ਤੇ ਰੇਡ ਮਾਰਨਾ ਨੀਤੀ ਦੇ ਖਿਲਾਫ ਹੁੰਦਾ ਹੈ"
ਦੱਸ ਦਈਏ ਕਿ ਬਿਕਰਮ ਸਿੰਘ ਮਜੀਠੀਆ ਦੇ ਦਫ਼ਤਰ ਦੀ ਤਲਾਸ਼ੀ ਲੈਣ ਲਈ ਲਗਭਗ 50 ਪੁਲਿਸ ਕਰਮਚਾਰੀ ਮਜੀਠਾ ਪਹੁੰਚੇ। ਉਨ੍ਹਾਂ ਦੀ ਅਗਵਾਈ ਇੱਕ ਆਈਪੀਐਸ ਅਧਿਕਾਰੀ, ਮਜੀਠਾ ਪੁਲਿਸ ਸਟੇਸ਼ਨ ਅਤੇ ਨਗਰ ਪੁਲਿਸ ਸਟੇਸ਼ਨ ਦੇ ਦੋ ਡੀਐਸਪੀ ਕਰ ਰਹੇ ਸਨ। ਪਰ ਇੱਥੇ ਇੱਕ ਚੌਕੀਦਾਰ ਤੋਂ ਇਲਾਵਾ ਕੋਈ ਨਹੀਂ ਮਿਲਿਆ। ਮਜੀਠਾ ਦਾ ਇੱਕ ਵੀ ਆਗੂ ਦਫ਼ਤਰ ਨਹੀਂ ਪਹੁੰਚਿਆ। ਇਸ ਦੌਰਾਨ 29 ਮੋਬਾਇਲ, 4 ਲੈਪਟੋਪ, 2 ਆਈਪੈਡ, 8 ਡਾਇਰੀਆਂ ਅਤੇ ਅਨੇਕਾਂ ਦਸਤਾਵੇਜ਼ ਜਬਤ ਕੀਤੇ ਗਏ।
ਪੰਜਾਬ ਕਾਂਗਰਸ ਦੇ ਕਿਸਾਨ ਸੈੱਲ ਦੇ ਸੂਬਾ ਪ੍ਰਧਾਨ ਕਿਰਨਜੀਤ ਸਿੰਘ ਮਿੱਠਾ ਬਿਕਰਮ ਸਿੰਘ ਮਜੀਠੀਆ ਦੇ ਹੱਕ ਵਿੱਚ ਆਏ। ਉਨ੍ਹਾਂ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਦੀ ਬਦਲਾਖੋਰੀ ਕਾਰਵਾਈ ਦੀ ਨਿਖੇਧੀ ਕਰਦੇ ਹਨ।
ਪੁਲਿਸ ਵੱਲੋਂ ਅਕਾਲੀ ਵਰਕਰਾਂ ਤੇ ਮੀਡੀਆ ਕਰਮੀਆਂ ਨਾਲ ਧੱਕਾਮੁੱਕੀ
ਕਿਹਾ - ਮੁੱਖ ਮੰਤਰੀ ਭਗਵੰਤ ਮਾਨ ਇਹ ਭੁੱਲ ਗਿਆ ਕਿ ਸਾਡਾ ਪਰਿਵਾਰ ਸਰਕਾਰਾਂ ਦੇ ਧੱਕੇ ਅੱਗੇ ਨਾ ਕਦੇ ਪਹਿਲਾਂ ਝੁਕਿਆ ਹੈ ਤੇ ਨਾ ਹੁਣ ਝੁਕੇਗਾ 'ਯਾਦ ਰੱਖੀ 2027 ਤੋਂ ਬਾਅਦ ਤੈਨੂੰ ਦੇਸ਼ ਛੱਡ ਕੇ ਭੱਜਣ ਨਹੀਂ ਦੇਵਾਂਗੇ' 'ਇੱਥੇ ਹੀ ਤੇਰੇ ਗੁਨਾਹਾਂ ਦਾ ਹਿਸਾਬ ਹੋਵੇਗਾ'
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮਜੀਤ ਸਿੰਘ ਮਜੀਠੀਆ ਦੇ ਘਰ ਅੱਜ ਪਈ ਵਿਜੀਲੈਂਸ ਦੀ ਰੇਡ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਸੰਗਰੂਰ ਤੋਂ ਇੰਚਾਰਜ ਵਿਨਰਜੀਤ ਸਿੰਘ ਗੋਲਡੀ ਦਾ ਬਿਆਨ ਆਇਆ ਸਾਹਮਣੇ।
ਵਿਨਰਜੀਤ ਸਿੰਘ ਗੋਲਡੀ ਨੇ ਕਿਹਾ ਕਿ ਇਹ ਆਪ ਸਰਕਾਰ ਨੇ ਧੱਕੇਸ਼ਾਹੀ ਕੀਤੀ ਹੈ ਤੇ ਸਰਕਾਰ ਦੀਆਂ ਕੋਸ਼ਿਸ਼ਾਂ ਪੂਰੀਆਂ ਨੇ ਕਿ ਉਹਨਾਂ ਤੇ ਕੋਈ ਪਰਚਾ ਦਰਜ ਕੀਤਾ ਜਾਵੇ।
ਉਨ੍ਹਾਂ ਭਗਵੰਤ ਮਾਨ ਨੂੰ ਕਿਹਾ ਕਿ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਤੁਸੀਂ ਜਿੰਨੀ ਮਰਜ਼ੀ ਧੱਕੇਸ਼ਾਹੀ ਕਰ ਲਓ ਜਿੰਨਾ ਮਰਜ਼ੀ ਸਟੇਜਾਂ ਤੋਂ ਬੋਲ ਲਓ ਅਕਾਲੀ ਦਲ ਮੁੱਕ ਜਾਊਗਾ।
ਵਿਨਰਜੀਤ ਸਿੰਘ ਗੋਲਡੀ ਨੇ ਕਿਹਾ ਕਿ ਅਕਾਲੀ ਦਲ ਨਾ ਕਦੇ ਦਬਿਆ ਹੈ ਅਤੇ ਨਾ ਹੀ ਕਦੇ ਮੁੱਕਣਾ ਹੈ। ਅਸੀਂ ਸਾਰੇ ਪਾਰਟੀ ਵਰਕਰ ਸਰਦਾਰ ਵਿਕਰਮ ਸਿੰਘ ਮਜੀਠੀਆ ਦੇ ਨਾਲ ਖੜੇ ਆਂ ਸਾਡੀ ਪਾਰਟੀ ਦੇ ਨਾਲ ਖੜੇ ਆਂ ਤੇ ਤਕੜੇ ਹੋ ਕੇ ਇਹ ਲੜਾਈ ਲੜਾਂਗੇ। ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਪੰਜਾਬੀਓ ਦੇਖ ਲਓ ਧਿਆਨ ਨਾਲ ਜਦੋ ਸਰਕਾਰ ਦੀ ਕੋਈ ਵਾਹ ਨਹੀਂ ਚੱਲਦੀ ਤਾਂ ਉਦੋਂ ਆ ਕੇ ਵਿਜੀਲੈਂਸ ਚੱਲਦੀ ਹੈ ਤੇ ਇਹੀ ਹਾਲਾਤ ਜਿਹੜੇ ਅੱਜ ਪੰਜਾਬ ਦੇ ਤੁਸੀਂ ਸਾਰਿਆਂ ਦੇ ਵੀਡੀਓ ਚ ਵੀ ਦੇਖੀ ਹੈ ਕਿ ਕਿੰਨੀ ਦਲੇਰੀ ਨਾਲ ਜਿਹੜੀ ਇਹ ਲੜਾਈ ਵਿਕਰਮ ਸਿੰਘ ਮਜੀਠੀਆ ਤੇ ਪੂਰੀ ਪਾਰਟੀ ਲੜ ਰਹੀ ਹੈ ਅਸੀਂ ਤਕੜੇ ਹੋ ਕੇ ਲੜਾਗੇ।
ਅੰਮ੍ਰਿਤਸਰ ਦੇ 9 ਥਾਵਾਂ ’ਤੇ ਵਿਜੀਲੈਂਸ ਦੀ ਛਾਪੇਮਾਰੀ ਜਾਰੀ
Bikram Singh Majithia On Police Remand Live Updates : ਵਿਜੀਲੈਂਸ ਨੇ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਘਰ ਛਾਪਾ ਮਾਰਿਆ ਹੈ। ਬੁੱਧਵਾਰ ਸਵੇਰੇ 15 ਅਧਿਕਾਰੀਆਂ ਦੀ ਇੱਕ ਟੀਮ ਅੰਮ੍ਰਿਤਸਰ ਵਿੱਚ ਉਨ੍ਹਾਂ ਦੇ ਗ੍ਰੀਨ ਐਵੇਨਿਊ ਸਥਿਤ ਘਰ ਪਹੁੰਚੀ। ਛਾਪੇਮਾਰੀ ਮਗਰੋਂ ਵਿਜੀਲੈਂਸ ਦੀ ਟੀਮ ਬਿਕਰਮ ਸਿੰਘ ਮਜੀਠੀਆ ਨੂੰ ਆਪਣੀ ਹਿਰਾਸਤ ’ਚ ਲੈ ਲਿਆ ਹੈ।
ਸੂਤਰਾਂ ਅਨੁਸਾਰ ਵਿਜੀਲੈਂਸ ਦੇ ਐਸਐਸਪੀ ਲਖਬੀਰ ਸਿੰਘ ਖੁਦ ਮਜੀਠੀਆ ਦੇ ਘਰ ਮੌਜੂਦ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਇਹ ਛਾਪਾ ਆਮਦਨ ਤੋਂ ਵੱਧ ਜਾਇਦਾਦ ਮਾਮਲੇ ’ਚ ਮਾਰਿਆ ਗਿਆ ਹੈ। ਅੰਮ੍ਰਿਤਸਰ ਵਿੱਚ 9 ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਕਿਆਸ ਲਗਾਏ ਜਾ ਰਹੇ ਹਨ ਕਿ ਮਜੀਠੀਆ ਨੂੰ ਵੀ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ।
ਬਿਕਰਮ ਮਜੀਠੀਆ ਨੇ ਇਸ ਛਾਪੇਮਾਰੀ ਸਬੰਧੀ ਇੱਕ ਵੀਡੀਓ ਜਾਰੀ ਕੀਤੀ ਹੈ, ਜਿਸ ਵਿੱਚ ਉਹ ਅਧਿਕਾਰੀਆਂ ਨਾਲ ਬਹਿਸ ਕਰਦੇ ਦਿਖਾਈ ਦੇ ਰਹੇ ਹਨ। ਮਜੀਠੀਆ ਦੀ ਪਤਨੀ ਗਨੀਵ ਕੌਰ ਨੇ ਦੋਸ਼ ਲਗਾਇਆ ਹੈ ਕਿ ਵਿਜੀਲੈਂਸ ਅਧਿਕਾਰੀ ਜ਼ਬਰਦਸਤੀ ਉਨ੍ਹਾਂ ਦੇ ਘਰ ਵਿੱਚ ਦਾਖਲ ਹੋਏ ਅਤੇ ਉਨ੍ਹਾਂ ਨੂੰ ਧੱਕਾ ਵੀ ਦਿੱਤਾ।
ਇਹ ਵੀ ਪੜ੍ਹੋ : Punjab News : ਪੰਜਾਬ ਕਾਂਗਰਸ 'ਚ ਲੱਗੀ ਅਸਤੀਫਿਆਂ ਦੀ ਝੜੀ , ਪਰਗਟ ਸਿੰਘ ਅਤੇ ਕੁਸ਼ਲਦੀਪ ਸਿੰਘ ਢਿੱਲੋਂ ਨੇ ਦਿੱਤਾ ਅਹੁਦੇ ਤੋਂ ਅਸਤੀਫ਼ਾ
- PTC NEWS