Vijay Deverakonda Booked : ਵਿਵਾਦਾਂ ਵਿੱਚ ਵਿਜੇ ਦੇਵਰਕੋਂਡਾ; ਇਸ ਭਾਈਚਾਰੇ 'ਤੇ ਕੀਤੀ ਸੀ ਟਿੱਪਣੀ, FIR ਦਰਜ, ਜਾਣੋ ਪੂਰਾ ਮਾਮਲਾ
Vijay Deverakonda Booked : ਅਦਾਕਾਰ ਵਿਜੇ ਦੇਵਰਕੋਂਡਾ ਮੁਸੀਬਤ ਵਿੱਚ ਫਸ ਗਏ ਹਨ। ਉਨ੍ਹਾਂ ਵਿਰੁੱਧ ਐਸਸੀ/ਐਸਟੀ ਐਕਟ ਤਹਿਤ ਸ਼ਿਕਾਇਤ ਦਰਜ ਕਰਵਾਈ ਗਈ ਹੈ। ਦੋਸ਼ ਹੈ ਕਿ ਵਿਜੇ ਦੇਵਰਕੋਂਡਾ ਨੇ ਕਥਿਤ ਤੌਰ 'ਤੇ ਅਜਿਹੇ ਬਿਆਨ ਦਿੱਤੇ ਹਨ ਜੋ ਆਦਿਵਾਸੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਹਨ।
ਰਾਏਦੁਰਗਾਮ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ
ਇਹ ਸ਼ਿਕਾਇਤ 'ਜੁਆਇੰਟ ਐਕਸ਼ਨ ਕਮੇਟੀ ਆਫ਼ ਟ੍ਰਾਈਬਲ ਕਮਿਊਨਿਟੀ' ਦੇ ਪ੍ਰਧਾਨ ਨੇਨਾਵਥ ਅਸ਼ੋਕ ਕੁਮਾਰ ਦੁਆਰਾ ਦਰਜ ਕਰਵਾਈ ਗਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਫਿਲਮ 'ਰੇਟਰੋ' ਦੇ ਰਿਲੀਜ਼ ਤੋਂ ਪਹਿਲਾਂ ਦੇਵੇਰਕੋਂਡਾ ਦੀਆਂ ਟਿੱਪਣੀਆਂ ਇਤਰਾਜ਼ਯੋਗ ਸਨ। ਇਨ੍ਹਾਂ ਨੇ ਆਦਿਵਾਸੀ ਭਾਈਚਾਰੇ ਦਾ ਅਪਮਾਨ ਕੀਤਾ। ਸਾਈਬਰਾਬਾਦ ਦੇ ਰਾਏਦੁਰਗਾਮ ਪੁਲਿਸ ਸਟੇਸ਼ਨ ਵਿੱਚ ਦੇਵਰਕੋਂਡਾ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਜਾਂਚ ਚੱਲ ਰਹੀ ਹੈ।
ਇਹ ਵੀ ਪੜ੍ਹੋ : Shah Rukh Khan Mannat : ਕੀ ਨਿਯਮਾਂ ਦੇ ਖਿਲਾਫ ਕਰ ਰਹੇ ਹਨ ਸ਼ਾਹਰੁਖ ਖ਼ਾਨ ਮੰਨਤ ਦੀ ਮੁਰੰਮਤ ? ਸ਼ਿਕਾਇਤ ਮਗਰੋਂ ਅਧਿਕਾਰੀਆਂ ਨੇ ਕੀਤੀ ਘਰ ਦੀ ਜਾਂਚ
ਮਾਮਲਾ ਕਦੋਂ ਦਾ ਹੈ?
ਇਹ ਮਾਮਲਾ 26 ਅਪ੍ਰੈਲ ਦਾ ਹੈ। ਅਦਾਕਾਰ ਹੈਦਰਾਬਾਦ ਵਿੱਚ ਫਿਲਮ 'ਰੇਟਰੋ' ਦੇ ਰਿਲੀਜ਼ ਤੋਂ ਪਹਿਲਾਂ ਦੇ ਸਮਾਗਮ ਵਿੱਚ ਪਹੁੰਚਿਆ ਸੀ, ਜਿੱਥੇ ਇਸ ਭਾਈਚਾਰੇ ਦੇ ਲੋਕਾਂ ਨੂੰ ਉਸ ਵੱਲੋਂ ਆਦਿਵਾਸੀ ਭਾਈਚਾਰੇ 'ਤੇ ਕੀਤੀਆਂ ਟਿੱਪਣੀਆਂ ਪਸੰਦ ਨਹੀਂ ਆਈਆਂ। ਇਸ ਮਾਮਲੇ 'ਤੇ ਅਦਾਕਾਰ ਵਿਰੁੱਧ ਪਹਿਲਾਂ ਹੀ ਸ਼ਿਕਾਇਤ ਦਰਜ ਕਰਵਾਈ ਜਾ ਚੁੱਕੀ ਹੈ। ਇਸ ਮਾਮਲੇ ਵਿੱਚ, ਆਦਿਵਾਸੀ ਵਕੀਲ ਐਸੋਸੀਏਸ਼ਨ ਬਾਪੂਨਗਰ ਦੇ ਪ੍ਰਧਾਨ ਕਿਸ਼ਨਰਾਜ ਚੌਹਾਨ ਨੇ ਇੱਕ ਲਿਖਤੀ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਵਿੱਚ ਅਦਾਕਾਰ 'ਤੇ ਪ੍ਰੋਗਰਾਮ ਵਿੱਚ ਆਦਿਵਾਸੀਆਂ ਪ੍ਰਤੀ ਅਪਮਾਨਜਨਕ ਟਿੱਪਣੀਆਂ ਕਰਨ ਦਾ ਦੋਸ਼ ਲਗਾਇਆ ਗਿਆ ਸੀ।
ਅਦਾਕਾਰ ਨੇ ਮੰਗੀ ਸੀ ਮੁਆਫੀ
ਅਦਾਕਾਰ ਪਹਿਲਾਂ ਹੀ ਇਸ ਮਾਮਲੇ 'ਤੇ ਮੁਆਫੀ ਮੰਗ ਚੁੱਕਾ ਹੈ। ਉਸਨੇ ਇੱਕ ਪੋਸਟ ਸਾਂਝੀ ਕੀਤੀ ਸੀ, ਜਿਸ ਵਿੱਚ ਉਸਨੇ ਲਿਖਿਆ- 'ਇਹ ਹੁਣੇ ਮੇਰੇ ਧਿਆਨ ਵਿੱਚ ਆਇਆ ਹੈ ਕਿ ਰੈਟਰੋ ਆਡੀਓ ਲਾਂਚ ਸਮਾਗਮ ਦੌਰਾਨ ਮੇਰੇ ਦੁਆਰਾ ਕੀਤੀ ਗਈ ਇੱਕ ਟਿੱਪਣੀ ਨੇ ਕੁਝ ਮੈਂਬਰਾਂ ਵਿੱਚ ਵਿਵਾਦ ਅਤੇ ਚਿੰਤਾ ਪੈਦਾ ਕਰ ਦਿੱਤੀ ਹੈ। ਮੈਂ ਦਿਲੋਂ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਮੇਰਾ ਕਿਸੇ ਵੀ ਭਾਈਚਾਰੇ, ਖਾਸ ਕਰਕੇ ਅਨੁਸੂਚਿਤ ਜਨਜਾਤੀਆਂ, ਜਿਨ੍ਹਾਂ ਦਾ ਮੈਂ ਦਿਲੋਂ ਸਤਿਕਾਰ ਕਰਦਾ ਹਾਂ ਅਤੇ ਉਨ੍ਹਾਂ ਨੂੰ ਸਾਡੇ ਦੇਸ਼ ਦਾ ਇੱਕ ਅਨਿੱਖੜਵਾਂ ਅੰਗ ਮੰਨਦਾ ਹਾਂ, ਨੂੰ ਠੇਸ ਪਹੁੰਚਾਉਣ ਜਾਂ ਦੁਖੀ ਕਰਨ ਦਾ ਕੋਈ ਇਰਾਦਾ ਨਹੀਂ ਸੀ।'
ਇਹ ਵੀ ਪੜ੍ਹੋ : Son of Sardaar 2 ਬਾਰੇ ਵੱਡਾ ਅਪਡੇਟ, ਮ੍ਰਿਣਾਲ ਨਹੀਂ ਬਲਕਿ ਇਹ ਅਦਾਕਾਰਾ ਬਣੇਗੀ ਅਜੈ ਦੇਵਗਨ ਦੀ ਪਤਨੀ ?
- PTC NEWS