Bhakra Dam ਤੋਂ ਸਤਲੁਜ ਦਰਿਆ ਵਿੱਚ ਛੱਡੇ ਜਾ ਰਹੇ ਪਾਣੀ ਨੇ ਵਧਾਈਆਂ ਲੋਕਾਂ ਦੀਆਂ ਮੁਸ਼ਕਿਲਾਂ
Bhakra water Level Rises : ਹਿਮਾਚਲ ਪ੍ਰਦੇਸ਼ ਦੇ ਵਿੱਚ ਹੋ ਰਹੇ ਭਾਰੀ ਮੀਹ ਤੋਂ ਬਾਅਦ ਸਤਲੁਜ ਦਰਿਆ ਕੰਢੇ ਵੱਸਦੇ ਲੋਕਾਂ ਦੀਆਂ ਮੁਸ਼ਕਿਲਾਂ ਵੱਧਦੀਆਂ ਨਜ਼ਰ ਆ ਰਹੀਆਂ ਹਨ। ਜਿਸ ਤਰੀਕੇ ਨਾਲ ਭਾਖੜਾ ਦੀ ਗੋਬਿੰਦ ਸਾਗਰ ਝੀਲ ਦੇ ਵਿੱਚ ਪਿੱਛੇ ਤੋਂ ਪਾਣੀ ਦੀ ਆਮਦ ਹੋ ਰਹੀ ਹੈ ਹੈ ਉਸ ਤਰੀਕੇ ਨਾਲ ਇਹ ਲੱਗ ਰਿਹਾ ਹੈ ਕਿ ਭਾਖੜਾ ਜਲ ਦਾ ਆਪਣੇ ਖਤਰੇ ਦੇ ਨਿਸ਼ਾਨ ਤੇ ਹੋਵੇਗਾ ਕਿਉਂਕਿ ਅੱਜ ਸਵੇਰੇ ਭਾਖੜੇ ਦਾ ਜਲਸਤਰ 1676.72 ਮਾਪਿਆ ਗਿਆ।
ਇਸ ਤੋਂ ਇਲਾਵਾ ਭਾਖੜਾ ਡੈਮ ਵਿੱਚ ਪਿੱਛੇ ਤੋਂ ਪਾਣੀ ਦੀ ਆਉਣ ਦੀ ਆਮਦਇਕ 1 ਲੱਖ ਕਿਉਸਿਕ ਤੋਂ ਵੱਧ ਹੈ ਜਦੋਂ ਕਿ ਭਾਖੜੇ ਵਿੱਚ ਪਾਣੀ ਸਟੋਰ ਕਰਨ ਦੀ ਸਮਰੱਥਾ 1680 ਫੁੱਟ ਹੈ ਜੋ ਕਿ ਖਤਰੇ ਦੇ ਨਿਸ਼ਾਨ ਤੋਂ ਸਿਰਫ ਤਿੰਨ ਫੁੱਟ ਥੱਲੇ ਹੈ ਉੱਥੇ ਹੀ ਭਾਖੜਾ ਡੈਮ ਤੋਂ ਇਸ ਸਮੇਂ 56009 ਕਿ ਉਸ ਇੱਕ ਪਾਣੀ ਨੰਗਲ ਡੈਮ ਲਈ ਛੱਡਿਆ ਜਾ ਰਿਹਾ ਹੈ ਜਿੱਥੇ ਨੰਗਲ ਡੈਮ ਤੋਂ ਨੰਗਲ ਹਾਈਡਲ ਚੈਨਲ ਨਹਿਰ ਵਿੱਚ 9000 ਕਿਊਸਿਕ ਅਤੇ ਅਨੰਦਪੁਰ ਸਾਹਿਬ ਹਾਈਡਲ ਚੈਨਲ ਨਹਿਰ ਵਿੱਚ 2000 ਕਿਉਸਿਕ ਪਾਣੀ ਛੱਡਿਆ ਜਾ ਰਿਹਾ ਹੈ।
ਇਸ ਤੋਂ ਇਲਾਵਾ ਜੇ ਸਤਲੁਜ ਦਰਿਆ ਦੀ ਗੱਲ ਕੀਤੀ ਜਾਵੇ ਤਾਂ ਸਤਲੁਜ ਦਰਿਆ ਵਿੱਚ 54 ਹਜ਼ਾਰ ਕਿਊਸਿਕ ਪਾਣੀ ਨੰਗਲ ਡੈਮ ਤੋਂ ਛੱਡਿਆ ਜਾ ਰਿਹਾ ਹੈ ਜੇਕਰ ਹਿਮਾਚਲ ਪ੍ਰਦੇਸ਼ ਦੇ ਵਿੱਚ ਬਰਸਾਤ ਲਗਾਤਾਰ ਜਾਰੀ ਰਹਿੰਦੀ ਹੈ ਤਾਂ ਭਾਖੜੇ ਦਾ ਲੈਵਲ ਜਲਦ ਆਪਣੇ ਖਤਰੇ ਦੇ ਨਿਸ਼ਾਨ ਤੇ ਪਹੁੰਚੇਗਾ ਅਤੇ ਫਿਰ ਜਿੰਨਾ ਵੀ ਪਾਣੀ ਭਾਖੜੇ ਦੇ ਪਿੱਛੇ ਬਣੀ ਗੋਬਿੰਦ ਸਾਗਰ ਝੀਲ ਵਿੱਚ ਆਵੇਗਾ ਉਨਾ ਹੀ ਪਾਣੀ ਸਤਲੁਜ ਦਰਿਆ ਵਿੱਚ ਛੱਡਣ ਲਈ ਭਾਖੜਾ ਮੈਨੇਜਮੈਂਟ ਬੋਰਡ ਮਜਬੂਰ ਹੋਵੇਗਾ।
ਜਿਸ ਕਰਕੇ ਸਤਲੁਜ ਦਰਿਆ ਕੰਢੇ ਵਸਦੇ ਲੋਕਾਂ ਲਈ ਖਤਰੇ ਵਾਲੀ ਗੱਲ ਜਰੂਰ ਹੈ ਅਤੇ ਪ੍ਰਸ਼ਾਸਨ ਅਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਵੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੁਰੱਖਿਤ ਥਾਵਾਂ ਤੇ ਚਲੇ ਜਾਣ ਕਿਉਂਕਿ ਆਉਣ ਵਾਲੇ 24 ਘੰਟੇ ਬਹੁਤ ਜਿਆਦਾ ਗੰਭੀਰ ਹੋਣ ਵਾਲੇ ਹਨ।
ਇਹ ਵੀ ਪੜ੍ਹੋ : Punjab Flood Live Updates : ਹੜ੍ਹਾਂ ਦੀ ਨਾਜ਼ੁਕ ਸਥਿਤੀ ਸਬੰਧੀ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਕੀਤੀ ਅਰਦਾਸ
- PTC NEWS