Wed, May 8, 2024
Whatsapp

ਲਾੜੀ ਘਰ ਸੀ ਵਿਆਹ ਦੀ ਪੂਰੀ ਤਿਆਰੀ ਪਰ ਲਾੜਾ ਹੋਇਆ ਘਰੋਂ ਗਾਇਬ, ਜਾਣੋ ਪੂਰਾ ਮਾਮਲਾ

Written by  Aarti -- January 30th 2024 04:13 PM
ਲਾੜੀ ਘਰ ਸੀ ਵਿਆਹ ਦੀ ਪੂਰੀ ਤਿਆਰੀ ਪਰ ਲਾੜਾ ਹੋਇਆ ਘਰੋਂ ਗਾਇਬ, ਜਾਣੋ ਪੂਰਾ ਮਾਮਲਾ

ਲਾੜੀ ਘਰ ਸੀ ਵਿਆਹ ਦੀ ਪੂਰੀ ਤਿਆਰੀ ਪਰ ਲਾੜਾ ਹੋਇਆ ਘਰੋਂ ਗਾਇਬ, ਜਾਣੋ ਪੂਰਾ ਮਾਮਲਾ

Amritsar News: ਵਿਆਹ ਲਈ ਤਿਆਰ ਲਾੜੀ ਆਪਣੇ ਲਾੜੇ ਦਾ ਇੰਤਜ਼ਾਰ ਕਰਦੀ ਰਹੀ ਪਰ ਲਾੜਾ ਵਿਆਹ ਤੋਂ ਹੋਣ ਤੋਂ ਪਹਿਲਾਂ ਹੀ ਭੱਜ ਗਿਆ। ਮਾਮਲਾ ਅੰਮ੍ਰਿਤਸਰ ਦੇ ਥਾਣਾ ਮਕਬੂਲਪੁਰਾ ਦਾ ਹੈ ਜਿੱਥੇ ਪ੍ਰੇਮ ਸੰਬੰਧਾਂ ਦੇ ਚੱਲਦਿਆਂ ਇੱਕ ਲੜਕਾ ਅਤੇ ਲੜਕੀ ਦਾ ਵਿਆਹ ਰੱਖਿਆ ਹੋਇਆ ਸੀ ਪਰ ਵਿਆਹ ਦੀਆਂ ਸਾਰੀਆਂ ਰਸਮਾਂ ਹੋਣ ਦੇ ਬਾਵਜੂਦ ਲੜਕਾ ਫਰਾਰ ਹੋ ਗਿਆ। ਜਿਸ ਤੋਂ ਬਾਅਦ ਪੂਰਾ ਮਾਮਲਾ ਥਾਣਾ ਪਹੁੰਚ ਗਿਆ। 

ਵਿਆਹ ਤੋਂ ਪਹਿਲਾਂ ਲਾੜਾ ਹੋਇਆ ਫਰਾਰ 

ਦੱਸ ਦਈਏ ਕਿ ਕਮਲਪ੍ਰੀਤ ਕੌਰ ਨਾਂ ਦੀ ਲੜਕੀ ਦਾ ਮਨਦੀਪ ਸਿੰਘ ਨਾਲ ਵਿਆਹ ਹੋਣਾ ਸੀ ਪਰ ਵਿਆਹ ਦੀਆਂ ਸਾਰੀਆਂ ਰਸ਼ਮਾਂ ਪੂਰੀਆਂ ਹੋਣ ਦੇ ਬਾਵਜੂਦ ਲੜਕਾ ਫ਼ਰਾਰ ਹੋ ਗਿਆ। ਜਿਸਦੇ ਚੱਲਦੇ ਲੜਕੀ ਪਰਿਵਾਰ ਸਮੇਤ ਥਾਣਾ ਮਕਬੂਲ ਪੂਰਾ ਵਿਚ ਪਹੁੰਚੀ ਅਤੇ ਸ਼ਿਕਾਇਤ ਦਰਜ ਕਰਵਾ ਇਨਸਾਫ ਦੀ ਮੰਗ ਕੀਤੀ ਹੈ।


ਪਰਿਵਾਰ ਸਣੇ ਲਾੜੀ ਪਹੁੰਚੀ ਥਾਣੇ 

ਇਸ ਸੰਬਧੀ ਜਾਣਕਾਰੀ ਦਿੰਦਿਆ ਪੀੜਤ ਲੜਕੀ ਅਤੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਦਾ ਸਹੁਰਾ ਪਰਿਵਾਰ ਸਾਡੇ ਸਾਰੇ ਰੀਤੀ ਰਿਵਾਜ ਵਿਚ ਸ਼ਾਮਲ ਹੋਇਆ ਇੱਥੋ ਤੱਕ ਕਿ ਚੂੜੀ ਫਕਸ਼ਨ ਵਿਚ ਵੀ ਮੌਜੂਦ ਸੀ ਪਰ ਵਿਆਹ ਤੋਂ ਇੱਕ ਦਿਨ ਪਹਿਲਾਂ ਲੜਕਾ ਮਨਦੀਪ ਸਿੰਘ ਘਰੋ ਭੱਜ ਗਿਆ। ਜਿਸਦੇ ਚੱਲਦੇ ਅੱਜ ਸਾਨੂੰ ਇਨਸਾਫ ਲੈਣ ਥਾਣੇ ਆਉਣਾ ਪਿਆ ਹੈ। ਪੀੜਤ ਪਰਿਵਾਰ ਨੇ ਮੰਗ ਕਰਦਿਆਂ ਕਿਹਾ ਕਿ ਇਸ ਪਰਿਵਾਰ ਅਤੇ ਲੜਕੇ ਉਪਰ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਇਨਸਾਫ ਦਿੱਤਾ ਜਾਵੇ।

ਪੁਲਿਸ ਕਰ ਰਹੀ ਮਾਮਲੇ ਦੀ ਜਾਂਚ

ਇਸ ਸੰਬਧੀ ਗੱਲਬਾਤ ਕਰਦੀਆਂ ਥਾਣਾ ਮਕਬੂਲਪੁਰਾ ਦੇ ਪੁਲਿਸ ਜਾਂਚ ਨੇ ਦੱਸਿਆ ਕਿ ਸਾਨੂੰ ਸ਼ਿਕਾਇਤ ਮਿਲੀ ਹੈ ਜਿਸ ਵਿਚ ਲੜਕੀ ਨੇ ਦੱਸਿਆ ਕਿ ਉਸਦਾ ਮਨਦੀਪ ਸਿੰਘ ਨਾਮ ਦੇ ਨੋਜਵਾਨ ਨਾਲ ਪ੍ਰੇਮ ਸੀ ਅਤੇ ਵਿਆਹ ਦਾ ਝਾਂਸਾ ਦੇ ਪ੍ਰੇਮੀ ਨੇ ਸਰੀਰੀਕ ਸੰਬਧ ਬਣਾਏ ਪਰ ਹੁਣ ਵਿਆਹ ਰੱਖਣ ਤੋਂ ਇਕ ਦਿਨ ਪਹਿਲਾਂ ਫਰਾਰ ਹੋ ਗਿਆ ਹੈ ਅਸੀ ਇਸ ਸਬੰਧੀ ਸਾਰੇ ਮਾਮਲੇ ਦੀ ਜਾਂਚਕਰ ਰਹੇ ਹਾਂ ਅਤੇ ਜੋ ਵੀ ਬਣਦੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ। 

ਇਹ ਵੀ ਪੜ੍ਹੋ: Satnam Singh Sandhu: ਇੱਕ ਕਿਸਾਨ ਫਿਰ ਚੰਡੀਗੜ੍ਹ ਯੂਨੀਵਰਸਿਟੀ ਦੇ ਸੰਸਥਾਪਕ ਤੋਂ ਲੈ ਕੇ ਰਾਜ ਸਭਾ ਮੈਂਬਰ ਬਣਨ ਤੱਕ ਦਾ ਸਫ਼ਰ

-

Top News view more...

Latest News view more...