Mon, May 19, 2025
Whatsapp

EMI 'ਤੇ ਮੋਬਾਈਲ ਖਰੀਦਣ ਸਮੇਂ ਕਿਹੜੀਆਂ ਇਹਨਾਂ ਗੱਲ੍ਹਾਂ ਦਾ ਰੱਖੋ ਧਿਆਨ

EMI 'ਤੇ ਮੋਬਾਈਲ ਖਰੀਦਣ ਸਮੇਂ ਬਹੁਤ ਸਾਰੀਆਂ ਗੱਲ੍ਹਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਪੜ੍ਹੋ ਪੂਰੀ ਖ਼ਬਰ...

Reported by:  PTC News Desk  Edited by:  Dhalwinder Sandhu -- July 14th 2024 02:17 PM
EMI 'ਤੇ ਮੋਬਾਈਲ ਖਰੀਦਣ ਸਮੇਂ ਕਿਹੜੀਆਂ ਇਹਨਾਂ ਗੱਲ੍ਹਾਂ ਦਾ ਰੱਖੋ ਧਿਆਨ

EMI 'ਤੇ ਮੋਬਾਈਲ ਖਰੀਦਣ ਸਮੇਂ ਕਿਹੜੀਆਂ ਇਹਨਾਂ ਗੱਲ੍ਹਾਂ ਦਾ ਰੱਖੋ ਧਿਆਨ

Buying A Mobile Phone On EMI : ਜ਼ਿਆਦਾਤਰ ਹਰ ਕੋਈ ਇਹ ਚਾਹੁੰਦਾ ਹੈ ਕਿ ਉਸ ਦੇ ਹੱਥਾਂ 'ਚ ਇੱਕ ਮਹਿੰਗਾ ਸਮਾਰਟਫੋਨ ਹੋਵੇ, ਭਾਵੇਂ ਉਸ ਨੂੰ ਇਸ ਲਈ ਕਿਸੇ ਤੋਂ ਉਧਾਰ ਹੀ ਕਿਉਂ ਨਾ ਲੈਣਾ ਪਵੇ। ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ 80-90 ਫੀਸਦੀ ਲੋਕ ਫਲੈਗਸ਼ਿਪ ਸਮਾਰਟਫੋਨ ਖਰੀਦਣ ਲਈ EMI ਦਾ ਸਹਾਰਾ ਲੈਂਦੇ ਹਨ। ਅਜਿਹੇ 'ਚ ਜੇਕਰ ਤੁਸੀਂ ਵੀ EMI 'ਤੇ ਮੋਬਾਈਲ ਫੋਨ ਖਰੀਦਣ ਜਾ ਰਹੇ ਹੋ ਤਾਂ ਇਹ ਲੇਖ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ। ਕਿਉਂਕਿ ਅੱਜ ਅਸੀਂ ਤੁਹਾਨੂੰ ਕੁਝ ਅਜਿਹੀ ਗੱਲ੍ਹਾਂ ਬਾਰੇ ਦੱਸਾਂਗੇ, ਜਿਨ੍ਹਾਂ ਦਾ ਤੁਹਾਨੂੰ ਖਾਸ ਧਿਆਨ ਰੱਖਣਾ ਚਾਹੀਦਾ ਹੈ। ਤਾਂ ਆਓ ਜਾਣਦੇ ਹਾਂ ਇਸ ਬਾਰੇ... 

EMI ਕੀ ਹੁੰਦੀ ਹੈ?


EMI ਨੂੰ ਸਧਾਰਨ ਭਾਸ਼ਾ 'ਚ ਸਮਝਣ ਲਈ ਮੰਨ ਲਓ ਕਿ ਤੁਸੀਂ 50,000 ਰੁਪਏ 'ਚ ਕੁਝ ਨਵਾਂ ਸਾਮਾਨ ਖਰੀਦਣਾ ਚਾਹੁੰਦੇ ਹੋ। ਪਰ ਤੁਹਾਡੇ ਕੋਲ ਇਸਦੇ ਲਈ ਲੋੜੀਂਦੇ ਪੈਸੇ ਨਹੀਂ ਹਨ। ਅਜਿਹੇ 'ਚ EMI ਤੁਹਾਡੇ ਲਈ ਇੱਕ ਸਹਾਰਾ ਬਣ ਜਾਂਦੀ ਹੈ। ਜਿਸਦਾ ਮਤਲਬ ਹੈ ਕਿ ਬਰਾਬਰ ਮਹੀਨਾਵਾਰ ਕਿਸ਼ਤ। ਮਾਹਿਰਾਂ ਮੁਤਾਬਕ ਇਸ ਦਾ ਮਤਲਬ ਇਹ ਹੈ ਕਿ ਤੁਸੀਂ ਜੋ ਵੀ EMI ਬਣਾਉਂਦੇ ਹੋ, ਤੁਹਾਨੂੰ ਇਸ ਦਾ ਭੁਗਤਾਨ ਮਹੀਨਾਵਾਰ ਆਧਾਰ 'ਤੇ ਕਰਨਾ ਹੋਵੇਗਾ। EMI 'ਚ ਪਰਸਨਲ ਲੋਨ, ਹੋਮ ਲੋਨ, ਕਾਰ ਲੋਨ, ਏਸੀ ਅਤੇ ਮੋਬਾਈਲ ਫੋਨ ਲਈ ਲੋਨ ਸ਼ਾਮਲ ਹੈ।

EMI 'ਤੇ ਮੋਬਾਈਲ ਫ਼ੋਨ ਖਰੀਦਣਾ ਸਹੀ ਜਾਂ ਗ਼ਲਤ?

ਮਾਹਿਰਾਂ ਮੁਤਾਬਕ ਕਈ ਲੋਕ EMI 'ਤੇ ਮੋਬਾਈਲ ਫੋਨ ਖਰੀਦਣ ਨੂੰ ਲੈ ਕੇ ਉਲਝਣ 'ਚ ਰਹਿੰਦੇ ਹਨ। ਪਰ ਕਈ ਲੋਕਾਂ ਨੂੰ ਅਜਿਹਾ ਕਰਨਾ ਸਹੀ ਲੱਗਦਾ ਹੈ ਜਦਕਿ ਕੁਝ ਲੋਕਾਂ ਨੂੰ ਇਹ ਬਿੱਲਕੁੱਲ ਵੀ ਪਸੰਦ ਨਹੀਂ ਹੁੰਦਾ। ਦੱਸ ਦਈਏ ਕਿ EMI 'ਤੇ ਮੋਬਾਈਲ ਫੋਨ ਖਰੀਦਣ ਵੇਲੇ, ਸਮਾਂ ਮਿਆਦ, ਵਿਆਜ ਦਰਾਂ ਅਤੇ ਵਾਧੂ ਖਰਚਿਆਂ ਨੂੰ ਸਮਝਣਾ ਬਹੁਤ ਜ਼ਰੂਰੀ ਹੁੰਦਾ ਹੈ। ਫੋਨ ਦੀ ਕੁੱਲ ਕੀਮਤ ਤੋਂ ਇਲਾਵਾ, ਇਹ ਜਾਣਨਾ ਬਹੁਤ ਮਹੱਤਵਪੂਰਨ ਹੁੰਦਾ ਹੈ ਕਿ ਇਸ 'ਤੇ ਕਿੰਨੀ ਹੋਰ ਰਕਮ ਅਦਾ ਕਰਨੀ ਹੈ ਅਤੇ ਨਿਯਮ ਅਤੇ ਸ਼ਰਤਾਂ ਕੀ ਹਨ।

EMI 'ਤੇ ਮੋਬਾਈਲ ਫੋਨ ਖਰੀਦਣ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਖਾਸ ਧਿਆਨ 

ਸਭ ਤੋਂ ਵਧੀਆ ਸੌਦਾ ਲੱਭੋ 

ਜਿਵੇਂ ਤੁਸੀਂ ਜਾਣਦੇ ਹੋ ਕਿ ਬਹੁਤੇ ਲੋਕ ਨਵਾਂ ਮੋਬਾਈਲ ਫੋਨ ਖਰੀਦਣ ਵੇਲੇ ਜ਼ਿਆਦਾ ਰਿਸਰਚ ਨਹੀਂ ਕਰਦੇ, ਜੋ ਭਵਿੱਖ 'ਚ ਉਨ੍ਹਾਂ ਲਈ ਨੁਕਸਾਨਦੇਹ ਸਾਬਤ ਹੁੰਦਾ ਹੈ। ਇਸ ਲਈ EMI 'ਤੇ ਨਵਾਂ ਫ਼ੋਨ ਖਰੀਦਣ ਤੋਂ ਪਹਿਲਾਂ, ਸਭ ਤੋਂ ਵਧੀਆ ਸੌਦੇ ਦੀ ਭਾਲ ਕਰੋ ਅਤੇ ਬਿਹਤਰ EMI ਵਿੱਤ ਦੀ ਵੀ ਭਾਲ ਕਰੋ। ਮਾਹਿਰਾਂ ਮੁਤਾਬਕ ਇਸ ਦੌਰਾਨ, ਵਿਆਜ ਦਰਾਂ, ਪ੍ਰੋਸੈਸਿੰਗ ਫੀਸ ਅਤੇ ਹੋਰ ਨਿਯਮਾਂ ਅਤੇ ਸ਼ਰਤਾਂ ਨੂੰ ਧਿਆਨ ਨਾਲ ਪੜ੍ਹਨਾ ਚਾਹੀਦਾ ਹੈ।

ਬਜਟ 'ਤੇ ਗੌਰ ਕਰੋ 

ਦੱਸ ਦਈਏ ਕਿ EMI 'ਤੇ ਮੋਬਾਈਲ ਫੋਨ ਖਰੀਦਣ ਵੇਲੇ ਬਜਟ ਸਭ ਤੋਂ ਮਹੱਤਵਪੂਰਨ ਹੁੰਦਾ ਹੈ। ਇਸ ਲਈ, ਆਪਣੇ ਬਜਟ ਨੂੰ ਵਧੀਆ ਤਰੀਕੇ ਨਾਲ ਤਿਆਰ ਕਰੋ। ਨਵੇਂ ਫ਼ੋਨ ਲਈ ਬਜਟ ਬਣਾਉਣ ਵੇਲੇ, ਵਿਆਜ ਅਤੇ ਵਾਧੂ ਰਕਮਾਂ 'ਤੇ ਗੌਰ ਕਰੋ। ਇਹ ਸੁਨਿਸ਼ਚਿਤ ਕਰੋ ਕਿ EMI ਤੁਹਾਡੇ ਮਹੀਨਾਵਾਰ ਬਜਟ 'ਚ ਆਰਾਮਦਾਇਕ ਤੌਰ 'ਤੇ ਫਿੱਟ ਹੋਵੇ ਤਾਂ ਜੋ ਇਸਦਾ ਭੁਗਤਾਨ ਕਰਨ ਵੇਲੇ ਕੋਈ ਮੁਸ਼ਕਲ ਨਾ ਆਵੇ।

ਬਿੱਲ ਨੂੰ ਧਿਆਨ ਨਾਲ ਪੜ੍ਹੋ 

ਕਿਸੇ ਵੀ ਲੋਨ ਸਮਝੌਤੇ 'ਤੇ ਦਸਤਖਤ ਕਰਨ ਤੋਂ ਪਹਿਲਾਂ ਧਿਆਨ ਨਾਲ ਪੜ੍ਹਨਾ ਬਹੁਤ ਜ਼ਰੂਰੀ ਹੈ। ਵਿਆਜ ਦਰ, ਪ੍ਰੋਸੈਸਿੰਗ ਫੀਸ ਅਤੇ ਲਾਗੂ ਹੋਣ ਵਾਲੇ ਕਿਸੇ ਵੀ ਹੋਰ ਖਰਚਿਆਂ ਨੂੰ ਸਮਝੋ।

ਯਕੀਨੀ ਤੌਰ 'ਤੇ ਬੀਮਾ ਪ੍ਰਾਪਤ ਕਰੋ 

ਜੇਕਰ ਤੁਸੀਂ ਕੁਝ ਪੈਸੇ ਬਚਾਉਣ ਲਈ ਬੀਮਾ ਨਹੀਂ ਕਰਵਾਉਂਦੇ ਹੋ, ਤਾਂ ਤੁਹਾਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਿਉਂਕਿ ਜੇਕਰ ਸਮਾਰਟਫੋਨ ਖਰਾਬ ਹੋ ਜਾਂਦਾ ਹੈ ਜਾਂ ਚੋਰੀ ਹੋ ਜਾਂਦਾ ਹੈ ਤਾਂ ਇਸ ਸਥਿਤੀ 'ਚ ਬੀਮਾ ਕੰਮ ਆਉਂਦਾ ਹੈ। ਇਸ ਲਈ, EMI 'ਤੇ ਮੋਬਾਈਲ ਫੋਨ ਖਰੀਦਣ ਵੇਲੇ, ਵਿੱਤ ਦੇ ਨਾਲ-ਨਾਲ ਬੀਮਾ ਲੈਣਾ ਬਹੁਤ ਜ਼ਰੂਰੀ ਹੁੰਦਾ ਹੈ।

ਇਹ ਵੀ ਪੜ੍ਹੋ: Healthy Food: ਦਿਲ ਨੂੰ ਸਿਹਤਮੰਦ ਬਣਾਈ ਰੱਖਣ ਲਈ ਆਪਣੀ ਖੁਰਾਕ 'ਚ ਸ਼ਾਮਲ ਕਰੋ ਇਹ ਭੋਜਨ, ਮਿਲੇਗਾ ਫਾਇਦਾ

- PTC NEWS

Top News view more...

Latest News view more...

PTC NETWORK