Sat, May 4, 2024
Whatsapp

ਮੂਸੇਵਾਲਾ ਦੇ ਕਤਲ 'ਚ ਨਾਮਜ਼ਦ 'ਜੁਗਨੂੰ' ਦਾ ਕੀ ਹੈ AAP ਉਮੀਦਵਾਰ ਮੀਤ ਹੇਅਰ ਨਾਲ ਕੁਨੈਕਸ਼ਨ? ਤਸਵੀਰ ਬਣੀ ਚਰਚਾ

ਮੀਤ ਹੇਅਰ 'ਤੇ ਵਿਰੋਧੀ ਕਾਂਗਰਸੀ ਉਮੀਦਵਾਰ ਸੁਖਪਾਲ ਖਹਿਰਾ ਨੇ ਗੰਭੀਰ ਆਰੋਪ ਲਾਏ ਹਨ। ਉਨ੍ਹਾਂ ਇੱਕ ਤਸਵੀਰ ਜਾਰੀ ਕਰਦੇ ਹੋਏ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ 'ਚ ਨਾਮਜ਼ਦ ਜੀਵਨਜੋਤ ਉਰਫ਼ ਜੁਗਨੂੰ ਦੀ ਮੀਤ ਹੇਅਰ ਨਾਲ ਨੇੜਤਾ ਨੂੰ ਲੈ ਕੇ ਸਵਾਲ ਚੁੱਕੇ ਹਨ।

Written by  KRISHAN KUMAR SHARMA -- April 23rd 2024 04:33 PM
ਮੂਸੇਵਾਲਾ ਦੇ ਕਤਲ 'ਚ ਨਾਮਜ਼ਦ 'ਜੁਗਨੂੰ' ਦਾ ਕੀ ਹੈ AAP ਉਮੀਦਵਾਰ ਮੀਤ ਹੇਅਰ ਨਾਲ ਕੁਨੈਕਸ਼ਨ? ਤਸਵੀਰ ਬਣੀ ਚਰਚਾ

ਮੂਸੇਵਾਲਾ ਦੇ ਕਤਲ 'ਚ ਨਾਮਜ਼ਦ 'ਜੁਗਨੂੰ' ਦਾ ਕੀ ਹੈ AAP ਉਮੀਦਵਾਰ ਮੀਤ ਹੇਅਰ ਨਾਲ ਕੁਨੈਕਸ਼ਨ? ਤਸਵੀਰ ਬਣੀ ਚਰਚਾ

Sidhu Moosewala Murder Case: 'ਆਪ' ਦੇ ਸੰਗਰੂਰ ਤੋਂ ਲੋਕ ਸਭਾ ਉਮੀਦਵਾਰ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ 'ਤੇ ਵਿਰੋਧੀ ਕਾਂਗਰਸੀ ਉਮੀਦਵਾਰ ਸੁਖਪਾਲ ਖਹਿਰਾ ਨੇ ਗੰਭੀਰ ਆਰੋਪ ਲਾਏ ਹਨ। ਉਨ੍ਹਾਂ ਇੱਕ ਤਸਵੀਰ ਜਾਰੀ ਕਰਦੇ ਹੋਏ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ 'ਚ ਨਾਮਜ਼ਦ ਜੀਵਨਜੋਤ ਉਰਫ਼ ਜੁਗਨੂੰ ਦੀ ਮੀਤ ਹੇਅਰ ਨਾਲ ਨੇੜਤਾ ਨੂੰ ਲੈ ਕੇ ਸਵਾਲ ਚੁੱਕੇ ਹਨ।  

ਸੁਖਪਾਲ ਸਿੰਘ ਖਹਿਰਾ ਨੇ ਆਪਣੇ ਟਵਿੱਟਰ ਐਕਸ ਹੈਂਡਲ 'ਤੇ ਤਸਵੀਰ ਸਾਂਝੀ ਕਰਦੇ ਪੁੱਛਿਆ ਹੈ ਕਿ ਜੀਵਨਜੋਤ ਉਰਫ਼ ਜੁਗਨੂੰ, 'ਆਪ' ਉਮੀਦਵਾਰ ਦੇ ਪਰਿਵਾਰਕ ਸਮਾਰੋਹ ਅਤੇ ਚੋਣ ਪ੍ਰਚਾਰ ਵਿੱਚ ਵੀ ਨਜ਼ਰ ਆ ਰਿਹਾ ਹੈ, ਜੋ ਕਿ ਸਿੱਧੂ ਮੂਸੇਵਾਲਾ ਦੇ ਮਾਮਲੇ 'ਚ ਨਾਮਜ਼ਦ ਹੈ ਅਤੇ ਪਿਤਾ ਬਲਕੌਰ ਸਿੰਘ ਦੇ ਆਰੋਪਾਂ ਨੂੰ ਵੀ ਸਾਬਤ ਕਰਦਾ ਹੈ।


ਖਹਿਰਾ ਨੇ ਕਿਹਾ ਕਿ ਜੀਵਨਜੋਤ ਦੇ ਮਾਮਲੇ 'ਚ 'ਆਪ' ਉਮੀਦਵਾਰ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਹ ਉਨ੍ਹਾਂ ਦੇ ਸਮਾਗਮਾਂ ਅਤੇ ਚੋਣ ਪ੍ਰਚਾਰ ਵਿੱਚ ਕੀ ਕਰ ਰਿਹਾ ਹੈ ਅਤੇ ਉਸ ਨਾਲ ਕੀ ਨੇੜਤਾ ਹੈ।

'ਆਪ' ਉਮੀਦਵਾਰ ਨੇ ਦਿੱਤਾ ਇਹ ਜਵਾਬ

ਦੂਜੇ ਪਾਸੇ ਮੀਤ ਹੇਅਰ ਨੇ ਭਾਵੇਂ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ, ਪਰ ਉਨ੍ਹਾਂ ਦਾ ਬਿਆਨ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਦੇ ਗਲੇ ਹੇਠਾਂ ਉਤਰਦਾ ਵਿਖਾਈ ਨਹੀਂ ਦੇ ਰਿਹਾ ਹੈ। ਆਪ ਉਮੀਦਵਾਰ ਨੇ ਕਿਹਾ ਕਿ ਜੀਵਨਜੋਤ ਉਰਫ਼ ਜੁਗਨੂੰ ਪਰਚੇ ਵਿੱਚ ਨਾਮਜ਼ਦ ਹੈ, ਪਰ ਉਸ ਉਪਰ ਕੋਈ ਆਰੋਪ ਨਹੀਂ ਹੈ। ਜੁਗਨੂੰ ਨੂੰ ਕਾਲਮ ਨੰਬਰ 2 'ਚ ਰੱਖਿਆ ਗਿਆ ਹੈ, ਜਿਸ ਵਿੱਚ ਨਾ ਤਾਂ ਉਸ ਦੀ ਗ੍ਰਿਫ਼ਤਾਰੀ ਹੋਈ ਹੈ ਅਤੇ ਨਾ ਹੀ ਮਾਮਲੇ 'ਚ ਅਜੇ ਤੱਕ ਚਾਰਜਸ਼ੀਟ ਦਾਖਲ ਹੋਈ ਹੈ। ਇਸਤੋਂ ਇਲਾਵਾ ਇਸ ਸਬੰਧੀ ਪੁਲਿਸ ਨਾ ਹੀ ਕੋਈ ਸਬੂਤ ਪੇਸ਼ ਕਰ ਸਕੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਉਮੀਦਵਾਰ ਨੂੰ ਪੋਸਟ ਸਾਂਝੀ ਕਰਨ ਤੋਂ ਪਹਿਲਾਂ ਜਾਂਚ ਲੈਣਾ ਚਾਹੀਦਾ ਹੈ। ਦੱਸ ਦਈਏ ਕਿ 29 ਮਈ 2022 ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

- PTC NEWS

Top News view more...

Latest News view more...