Tue, Jul 15, 2025
Whatsapp

E-Bima Account : ਈ-ਬੀਮਾ ਖਾਤਾ ਕੀ ਹੈ? ਜਾਣੋ ਇਸ ਦੇ ਫਾਇਦੇ

Reported by:  PTC News Desk  Edited by:  Jasmeet Singh -- April 09th 2024 03:20 PM
E-Bima Account : ਈ-ਬੀਮਾ ਖਾਤਾ ਕੀ ਹੈ? ਜਾਣੋ ਇਸ ਦੇ ਫਾਇਦੇ

E-Bima Account : ਈ-ਬੀਮਾ ਖਾਤਾ ਕੀ ਹੈ? ਜਾਣੋ ਇਸ ਦੇ ਫਾਇਦੇ

E-Bima Account: ਵੈਸੇ ਤਾਂ ਹਰ ਸਾਲ 1 ਅਪ੍ਰੈਲ ਤੋਂ ਕਈ ਨਿਯਮਾਂ 'ਚ ਬਦਲਾਅ ਕੀਤਾ ਜਾਂਦਾ ਹੈ ਉਸੇ ਤਰਾਂ ਹੀ 1 ਅਪ੍ਰੈਲ 2024 ਤੋਂ ਸ਼ੇਅਰਾਂ ਵਾਂਗ ਡੀਮੈਟ ਰੂਪ 'ਚ ਇੱਕ ਬੀਮਾ ਪਾਲਿਸੀ ਰੱਖਣੀ ਲਾਜ਼ਮੀ ਹੋਵੇਗੀ। ਜਿਵੇ ਤੁਸੀਂ ਜਾਣਦੇ ਕਿ ਹੁਣ ਤੱਕ ਬੀਮਾ ਕੰਪਨੀਆਂ ਆਪਣੇ ਗਾਹਕਾਂ ਨੂੰ ਪਾਲਿਸੀ ਦੀ ਹਾਰਡ ਕਾਪੀ ਹੀ ਪ੍ਰਦਾਨ ਕਰਦੀਆਂ ਹਨ। ਬੀਮਾ ਕਲੇਮ ਦੇ ਸਮੇਂ ਹਾਰਡ ਕਾਪੀ ਦੇਣਾ ਜ਼ਰੂਰੀ ਹੈ। 

ਦਸ ਦਈਏ ਕਿ ਹੁਣ ਬੀਮਾ ਰੈਗੂਲੇਟਰ IRDAI ਨੇ ਬੀਮਾ ਕੰਪਨੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਬੀਮਾਧਾਰਕ ਨੂੰ ਸਹੂਲਤ ਪ੍ਰਦਾਨ ਕਰਨ ਲਈ ਡਿਜੀਟਲ ਰੂਪ ਵਿੱਚ ਪਾਲਿਸੀਆਂ ਪ੍ਰਦਾਨ ਕਰਨੀ ਜ਼ਰੂਰੀ ਹੈ। ਜਿਸ ਨੂੰ ਈ-ਬੀਮਾ ਦਾ ਨਾਂ ਦਿੱਤਾ ਗਿਆ ਹੈ। ਤਾਂ ਆਉ ਜਾਣਦੇ ਹਾਂ ਈ-ਬੀਮਾ ਕੀ 'ਤੇ ਇਸ ਦੇ ਕੀ ਫਾਇਦੇ ਹਨ। 


ਈ-ਬੀਮਾ ਕੀ ਹੈ? 

ਵੈਸੇ ਤਾਂ ਨਾਮ ਤੋਂ ਪਤਾ ਲੱਗਦਾ ਹੈ ਕਿ ਈ-ਬੀਮਾ ਦਾ ਸਿੱਧਾ ਅਰਥ ਹੈ ਡਿਜੀਟਲ ਫਾਰਮੈਟ 'ਚ ਇੱਕ ਬੀਮਾ ਪਾਲਿਸੀ ਖਰੀਦਣਾ। ਦਸ ਦਈਏ ਕਿ ਤੁਹਾਡੀਆਂ ਇਲੈਕਟ੍ਰਾਨਿਕ ਬੀਮਾ ਪਾਲਿਸੀਆਂ ਈ-ਬੀਮਾ ਖਾਤਾ ਜਾਂ EIA ਨਾਮਕ ਡੀਮੈਟ ਖਾਤੇ 'ਚ ਰੱਖੀਆਂ ਜਾਣਗੀਆਂ। ਤੁਸੀਂ ਆਪਣੀਆਂ ਸਾਰੀਆਂ ਬੀਮਾ ਪਾਲਿਸੀਆਂ - ਜੀਵਨ, ਸਿਹਤ ਅਤੇ ਆਮ ਬੀਮਾ ਪਾਲਿਸੀਆਂ ਨੂੰ ਈ-ਬੀਮਾ ਖਾਤੇ ਰਾਹੀਂ ਪ੍ਰਬੰਧਿਤ ਕਰ ਸਕਦੇ ਹੋ। ਇਸ ਲਈ ਚਾਰ ਬੀਮਾ ਭੰਡਾਰ ਹਨ ਜਿਵੇ - CAMS ਇੰਸ਼ੋਰੈਂਸ ਰਿਪੋਜ਼ਟਰੀ, ਕਾਰਵੀ, NSDL ਡੇਟਾਬੇਸ ਪ੍ਰਬੰਧਨ (NDML) ਅਤੇ ਭਾਰਤ ਦੀ ਕੇਂਦਰੀ ਬੀਮਾ ਭੰਡਾਰ ਜੋ ਭਾਰਤ 'ਚ ਈ-ਬੀਮਾ ਖਾਤੇ ਖੋਲ੍ਹਣ ਦੀ ਸਹੂਲਤ ਦਿੰਦੀਆਂ ਹਨ।

ਈ-ਬੀਮਾ ਖਾਤੇ ਦਾ ਕੀ ਲਾਭ ਹੋਵੇਗਾ? 

ਪਹਿਲਾ - ਇੱਕ ਈ-ਬੀਮਾ ਖਾਤਾ ਹੋਣ ਨਾਲ ਤੁਹਾਨੂੰ ਆਪਣੇ ਪਾਲਿਸੀ ਦਸਤਾਵੇਜ਼ਾਂ 'ਤੇ ਨਜ਼ਰ ਰੱਖਣ ਦੀ ਲੋੜ ਨਹੀਂ ਪਵੇਗੀ। ਨਾਲ ਹੀ ਤੁਸੀਂ ਕਲੇਮ ਕਰਦੇ ਸਮੇਂ ਕਾਗਜ਼ੀ ਕਾਰਵਾਈ ਦੀ ਪਰੇਸ਼ਾਨੀ ਤੋਂ ਮੁਕਤ ਹੋਵੋਗੇ। ਦਸ ਦਈਏ ਕਿ ਈ-ਬੀਮਾ ਖਾਤੇ ਦੇ ਤਹਿਤ ਸਾਰੇ ਪਾਲਿਸੀ ਦਸਤਾਵੇਜ਼ ਇੱਕ ਥਾਂ 'ਤੇ ਰੱਖੇ ਜਾਣਗੇ। ਕਿਉਂਕਿ ਇਸ ਖਾਤੇ ਤੱਕ ਪਹੁੰਚਣਾ ਆਸਾਨ, ਸੁਵਿਧਾਜਨਕ ਅਤੇ ਸਮੇਂ ਦੀ ਬਚਤ ਹੋਵੇਗੀ। ਇਹ ਖਾਤਾ ਬੀਮਾ ਕੰਪਨੀਆਂ ਅਤੇ ਪਾਲਿਸੀਧਾਰਕਾਂ ਵਿਚਕਾਰ ਇੱਕ ਪੁਲ ਦਾ ਕੰਮ ਕਰੇਗਾ। 
 
ਜੇਕਰ ਤੁਸੀਂ ਸੰਪਰਕ ਨੰਬਰ ਜਾਂ ਪਤਾ ਵਰਗੇ ਕਿਸੇ ਵੀ ਵੇਰਵੇ ਨੂੰ ਅੱਪਡੇਟ ਕੀਤਾ ਹੈ ਤਾਂ ਤੁਸੀਂ ਇਸਨੂੰ EIA 'ਚ ਬਦਲ ਸਕਦੇ ਹੋ ਅਤੇ ਤੁਹਾਡੇ ਸਾਰੇ ਬੀਮਾਕਰਤਾ ਇਸ ਦਾ ਹਿਸਾਬ ਲੈਣਗੇ। ਇਸੇ ਤਰ੍ਹਾਂ ਜੇਕਰ ਤੁਹਾਡੇ ਬੀਮਾਕਰਤਾ ਕੋਲ ਤੁਹਾਡੇ ਲਈ ਕੋਈ ਅੱਪਡੇਟ ਹੈ ਤਾਂ ਤੁਸੀਂ ਇਸਨੂੰ EIA 'ਚ ਦੇਖ ਸਕਦੇ ਹੋ। ਕਿਉਂਕਿ ਇਹ ਡਿਜੀਟਲ ਫਾਰਮੈਟ 'ਚ ਹੋਵੇਗਾ, ਤੁਹਾਨੂੰ ਕਿਸੇ ਵੀ ਮਹੱਤਵਪੂਰਨ ਦਸਤਾਵੇਜ਼ ਦੇ ਗੁੰਮ ਹੋਣ ਦੀ ਚਿੰਤਾ ਨਹੀਂ ਕਰਨੀ ਪਵੇਗੀ। 

ਈ-ਬੀਮਾ ਖਾਤਾ ਖੋਲਣ ਦਾ ਤਰੀਕਾ  

ਦਸ ਦਈਏ ਕਿ ਇਹ ਖਾਤਾ ਖੋਲ੍ਹਣਾ ਬਹੁਤ ਸੌਖਾ ਹੈ। ਕਿਉਂਕਿ ਨਵੀਂ ਬੀਮਾ ਪਾਲਿਸੀ ਖਰੀਦਣ ਵੇਲੇ ਤੁਸੀਂ ਆਪਣੀ ਤਰਜੀਹ ਦੱਸ ਸਕਦੇ ਹੋ ਕਿ ਤੁਸੀਂ ਆਪਣਾ ਖਾਤਾ ਕਿੱਥੇ ਖੋਲ੍ਹਣਾ ਚਾਹੁੰਦੇ ਹੋ ਅਤੇ ਬੀਮਾਕਰਤਾ ਤੁਹਾਡੀ ਤਰਫੋਂ ਅਜਿਹਾ ਕਰੇਗਾ। ਇਸ ਲਈ ਤੁਹਾਨੂੰ ਕੇਵਾਈਸੀ ਦਸਤਾਵੇਜ਼ ਪ੍ਰਦਾਨ ਕਰਨੇ ਪੈਣਗੇ। ਤੁਸੀਂ ਰਿਪੋਜ਼ਟਰੀ ਰਾਹੀਂ ਸਿੱਧੇ EIA ਵੀ ਖੋਲ੍ਹ ਸਕਦੇ ਹੋ। ਧਿਆਨ 'ਚ ਰੱਖੋ ਕਿ ਪੂਰੀ ਸਹੂਲਤ ਮੁਫਤ ਹੋਵੇਗੀ। ਤੁਹਾਨੂੰ EIA ਖੋਲ੍ਹਣ ਲਈ ਕੋਈ ਖਰਚਾ ਨਹੀਂ ਚੁੱਕਣਾ ਪਵੇਗਾ, ਤੁਹਾਡਾ ਬੀਮਾਕਰਤਾ ਭੁਗਤਾਨ ਕਰੇਗਾ।

ਕੀ ਇਲੈਕਟ੍ਰਾਨਿਕ ਫਾਰਮੈਟ 'ਚ ਬੀਮਾ ਪਾਲਿਸੀਆਂ ਖਰੀਦਣਾ ਲਾਜ਼ਮੀ ਹੈ?

ਕੋਵਿਡ-19 ਤੋਂ ਬਾਅਦ ਭਾਰਤ 'ਚ EIAs ਦੀ ਗਿਣਤੀ 'ਚ ਕਾਫੀ ਵਾਧਾ ਹੋਇਆ ਹੈ। ਸਿੰਘਲ ਕਹਿੰਦੇ ਹਨ, "ਸਾਰੀਆਂ ਬੀਮਾ ਪਾਲਿਸੀਆਂ ਦੇ ਨਾਲ ਭਾਵੇਂ ਇਹ ਜੀਵਨ, ਪੈਨਸ਼ਨ, ਸਿਹਤ ਜਾਂ ਆਮ ਹੋਵੇ, ਇਲੈਕਟ੍ਰਾਨਿਕ ਫਾਰਮੈਟ 'ਚ ਰੱਖੇ ਜਾਣ ਦੇ ਯੋਗ ਹੋਣ ਅਤੇ ਇੱਕ ਈ-ਬੀਮਾ ਖਾਤੇ ਰਾਹੀਂ ਪਹੁੰਚਯੋਗ ਹੋਣ ਦੇ ਨਾਲ ਬੀਮਾ ਯੋਜਨਾਵਾਂ ਦਾ ਪ੍ਰਬੰਧਨ ਪਹਿਲਾਂ ਨਾਲੋਂ ਵਧੇਰੇ ਸੁਵਿਧਾਜਨਕ ਹੈ। ਵੈਸੇ ਤਾਂ ਜੇਕਰ ਤੁਸੀਂ ਚਾਹੋ ਤਾਂ ਤੁਹਾਡੇ ਕੋਲ ਪਾਲਿਸੀ ਦਸਤਾਵੇਜ਼ਾਂ ਨੂੰ ਭੌਤਿਕ ਫਾਰਮੈਟ 'ਚ ਪ੍ਰਾਪਤ ਕਰਨ ਦਾ ਵਿਕਲਪ ਹੈ।

-

Top News view more...

Latest News view more...

PTC NETWORK
PTC NETWORK