Sat, Dec 14, 2024
Whatsapp

ਕੀ ਹੁੰਦਾ Postpartum Depression? ਜੋ ਬੱਚਿਆਂ ਦੇ ਜਨਮ ਤੋਂ ਬਾਅਦ ਮਾਤਾ-ਪਿਤਾ ਨੂੰ ਕਰ ਸਕਦਾ ਤੰਗ-ਪ੍ਰੇਸ਼ਾਨ

Reported by:  PTC News Desk  Edited by:  Jasmeet Singh -- August 21st 2023 03:26 PM
ਕੀ ਹੁੰਦਾ Postpartum Depression? ਜੋ ਬੱਚਿਆਂ ਦੇ ਜਨਮ ਤੋਂ ਬਾਅਦ ਮਾਤਾ-ਪਿਤਾ ਨੂੰ ਕਰ ਸਕਦਾ ਤੰਗ-ਪ੍ਰੇਸ਼ਾਨ

ਕੀ ਹੁੰਦਾ Postpartum Depression? ਜੋ ਬੱਚਿਆਂ ਦੇ ਜਨਮ ਤੋਂ ਬਾਅਦ ਮਾਤਾ-ਪਿਤਾ ਨੂੰ ਕਰ ਸਕਦਾ ਤੰਗ-ਪ੍ਰੇਸ਼ਾਨ

Learn About Postpartum Depression: ਪਿਛਲੇ ਹਫ਼ਤੇ ਬੁੱਧਵਾਰ ਨੂੰ ਨਿਊਜ਼ੀਲੈਂਡ ਵਿੱਚ ਇੱਕ ਜਿਊਰੀ ਨੇ ਇੱਕ ਔਰਤ ਨੂੰ ਉਸਦੇ ਤਿੰਨ ਛੋਟੇ ਬੱਚਿਆਂ ਦੀ ਹੱਤਿਆ ਦਾ ਦੋਸ਼ੀ ਪਾਇਆ। ਕ੍ਰਾਈਸਟਚਰਚ ਹਾਈ ਕੋਰਟ 'ਚ ਚਲੇ ਇੱਕ ਮੁਕੱਦਮੇ ਦੌਰਾਨ ਲੌਰੇਨ ਡਿਕਸਨ ਨੇ ਮੰਨਿਆ ਕਿ ਉਸਨੇ ਆਪਣੀਆਂ 2 ਸਾਲ ਦੀਆਂ ਜੁੜਵਾਂ ਧੀਆਂ ਮਾਇਆ ਅਤੇ ਕਾਰਲਾ ਅਤੇ ਉਨ੍ਹਾਂ ਦੀ 6 ਸਾਲ ਦੀ ਭੈਣ ਲਿਆਨੀ ਦੀ ਹੱਤਿਆ ਕੀਤੀ ਸੀ।

ਦੋਸ਼ੀ ਲੌਰੇਨ ਡਿਕਸਨ ਅਤੇ ਉਨ੍ਹਾਂ ਦੇ ਪਤੀ ਗ੍ਰਾਹਮ ਡਿਕਸਨ ਦੀ ਤਿੰਨ ਬੱਚੀਆਂ ਨਾਲ ਤਸਵੀਰ


ਕਤਲ ਕਾਂਡ ਕੇਸ ਬਾਰੇ ਹੋਰ ਜਾਨਣ ਤੋਂ ਪਹਿਲਾਂ ਆਓ ਜਾਣੀਏ ਕੀ ਹੁੰਦਾ Postpartum Depression?
ਬੱਚੇ ਦਾ ਜਨਮ ਮਾਂ ਦੇ ਸਰੀਰ ਵਿੱਚ ਬਹੁਤ ਸਾਰੀਆਂ ਸਰੀਰਕ ਅਤੇ ਹਾਰਮੋਨਲ ਤਬਦੀਲੀਆਂ ਲਿਆਉਂਦਾ ਹੈ, ਜੋ ਕਿ ਦਿਮਾਗ ਅਤੇ ਨਿਊਰੋਨਸ ਨੂੰ ਵੀ ਸਿੱਧਾ ਪ੍ਰਭਾਵਿਤ ਕਰਦਾ ਹੈ। ਇਹ ਪੜਾਅ ਬਹੁਤ ਸਾਰੇ ਭਾਵਨਾਤਮਕ ਅਤੇ ਮਾਨਸਿਕ ਤਣਾਅ ਦੇ ਨਾਲ ਆਉਂਦਾ ਹੈ, ਜੋ ਇੱਕੋ ਸਮੇਂ ਚਿੰਤਾ ਅਤੇ ਅਨੰਦ ਲਿਆਉਂਦਾ ਹੈ। ਇਸ ਸਮੇਂ ਦੌਰਾਨ ਪੋਸਟਪਾਰਟਮ ਡਿਪਰੈਸ਼ਨ (Postpartum Depression) ਆਮ ਹੁੰਦਾ ਹੈ। ਪੋਸਟਪਾਰਟਮ ਡਿਪਰੈਸ਼ਨ ਸਰੀਰਕ, ਭਾਵਨਾਤਮਕ, ਅਤੇ ਵਿਹਾਰਕ ਤਬਦੀਲੀਆਂ ਦਾ ਇੱਕ ਗੁੰਝਲਦਾਰ ਮਿਸ਼ਰਣ ਹੈ ਜੋ ਜਨਮ ਦੇਣ ਤੋਂ ਬਾਅਦ ਕੁਝ ਔਰਤਾਂ ਵਿੱਚ ਦੇਖਿਆ ਜਾਂਦਾ ਹੈ। 

ਜਨਮ ਦੇਣ ਤੋਂ ਬਾਅਦ ਬਹੁਤ ਸਾਰੀਆਂ ਔਰਤਾਂ ਸਰੀਰ ਦੀ ਥਕਾਵਟ, ਮੂਡ ਸਵਿੰਗ ਅਤੇ ਡਿਪਰੈਸ਼ਨ ਵਰਗੀਆਂ ਸਮੱਸਿਆਵਾਂ ਵਿੱਚੋਂ ਲੰਘਦੀਆਂ ਹਨ। ਜ਼ਿਆਦਾਤਰ ਲੋਕ ਇਸ ਨੂੰ ਬਹੁਤ ਗੰਭੀਰਤਾ ਨਾਲ ਨਹੀਂ ਲੈਂਦੇ, ਪਰ ਇਨ੍ਹਾਂ ਗੱਲਾਂ ਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ ਕਿਉਂਕਿ ਇਹ ਪੋਸਟਪਾਰਟਮ ਡਿਪਰੈਸ਼ਨ ਦੇ ਲੱਛਣ ਹੋ ਸਕਦੇ ਹਨ।

ਬੱਚੀਆਂ ਦੇ ਕਤਲ 'ਤੇ ਪਿਤਾ ਨੇ ਪ੍ਰਤੀਕਰਮ ਦਿੰਦਿਆਂ ਕੀ ਕਿਹਾ....? ਜਾਣੋ 
ਇਹ ਅਪਰਾਧ ਦੋ ਸਾਲ ਪਹਿਲਾਂ ਤਿਮਾਰੂ ਵਿੱਚ ਉਨ੍ਹਾਂ ਦੇ ਪਰਿਵਾਰਕ ਘਰ ਵਿੱਚ ਹੋਇਆ ਸੀ। 42 ਸਾਲਾ ਲੌਰੇਨ ਡਿਕਸਨ ਅਤੇ ਉਸ ਦਾ ਪਤੀ ਗ੍ਰਾਹਮ ਡਿਕਸਨ, ਦੋਵੇਂ ਦੁਖਾਂਤ ਦੇ ਸਮੇਂ ਮੈਡੀਕਲ ਖੇਤਰ ਵਿੱਚ ਕੰਮ ਕਰ ਰਹੇ ਸਨ। ਸੀ.ਬੀ.ਐਸ. ਨਿਊਜ਼ ਦੇ ਮੁਤਾਬਕ ਬੱਚੀਆਂ ਦੇ ਪਿਤਾ ਜੋ ਕਿ ਇੱਕ ਆਰਥੋਪੀਡਿਕ ਸਰਜਨ ਨੇ, ਦਾਅਵਾ ਕੀਤਾ ਕਿ ਜਦੋਂ ਉਹ ਅਪਰਾਧ ਕੀਤਾ ਗਿਆ ਸੀ ਤਾਂ ਉਹ ਉਸ ਜਗ੍ਹਾ ਮੌਜੂਦ ਨਹੀਂ ਸੀ ਅਤੇ ਕਿਸੇ ਕੰਮ ਤੋਂ ਘਰ ਪਰਤਣ ਮਗਰੋਂ ਉਸਨੂੰ ਉਦੀਆਂ ਧੀਆਂ ਦੀਆਂ ਲਾਸ਼ਾਂ ਮਿਲੀਆਂ ਸਨ।

ਗ੍ਰਾਹਮ ਨੇ ਜਾਂਚਕਰਤਾਵਾਂ ਨੂੰ ਦੱਸਿਆ ਕਿ ਉਹ ਜਾਣਦਾ ਸੀ ਕਿ ਮਾਂ ਬਣਨ ਤੋਂ ਬਾਅਦ ਤੋਂ ਉਸਦੀ ਜੀਵਨ ਸਾਥੀ ਮਾਨਸਿਕ ਸਿਹਤ ਨਾਲ ਸੰਘਰਸ਼ ਕਰ ਰਿਹਾ ਸੀ ਪਰ ਉਸਨੇ ਕਦੇ ਨਹੀਂ ਸੋਚਿਆ ਸੀ ਕਿ ਉਹ ਆਪਣੇ ਤਿੰਨ ਬੱਚਿਆਂ ਵਿੱਚੋਂ ਕਿਸੇ ਨੂੰ ਵੀ ਸਰੀਰਕ ਤੌਰ 'ਤੇ ਨੁਕਸਾਨ ਪਹੁੰਚਾਉਣ ਦੇ ਯੋਗ ਵੀ ਹੈ। ਇਹ ਪਰਿਵਾਰ ਹੱਤਿਆ ਤੋਂ ਕੁਝ ਦਿਨ ਪਹਿਲਾਂ ਹੀ ਦੱਖਣੀ ਅਫਰੀਕਾ ਤੋਂ ਨਿਊਜ਼ੀਲੈਂਡ ਪਹੁੰਚਿਆ ਸੀ। ਸਥਾਨਿਕ ਮੀਡੀਆ ਦੀ ਰਿਪੋਰਟਾਂ ਮੁਤਾਬਕ ਉਹ ਆਪਣੇ ਦੇਸ਼ ਵਿੱਚ ਵਿਗੜੇ ਹਾਲਾਤਾਂ ਤੋਂ ਬਚਣ ਅਤੇ ਨਵੀਂ ਸ਼ੁਰੂਆਤ ਦੇ ਮੌਕੇ ਲੱਭਣ ਲਈ ਇੱਕ ਉੱਜਵਲ ਭਵਿੱਖ ਦੀ ਤਲਾਸ਼ ਕਰ ਰਹੇ ਸਨ।

ਸਿਰਫ਼ ਮਾਵਾਂ ਨਹੀਂ ਡੈਡੀਜ਼ 'ਚ ਵਿਕਸਿਤ ਹੋ ਸਕਦਾ Postpartum Depression
ਯੂ.ਐੱਸ ਟੁਡੇ ਦੀ ਰਿਪੋਰਟ ਮੁਤਾਬਕ ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਬੱਚੇ ਦੇ ਜਨਮ ਤੋਂ ਬਾਅਦ ਮਰਦਾਂ ਦੀਆਂ ਮਾਨਸਿਕ ਸਿਹਤ ਜ਼ਰੂਰਤਾਂ ਨੂੰ ਉਜਾਗਰ ਕਰਨਾ ਵੀ ਮਹੱਤਵਪੂਰਨ ਹੈ ਅਤੇ ਇੱਕ ਖੋਜ ਤੋਂ ਪਤਾ ਲੱਗਿਆ ਕਿ 10 ਵਿੱਚੋਂ 1 ਪਿਤਾ ਨੂੰ ਪੋਸਟਪਾਰਟਮ ਡਿਪਰੈਸ਼ਨ ਅਤੇ ਚਿੰਤਾ ਦਾ ਅਨੁਭਵ ਹੁੰਦਾ ਹੈ।

ਜਾਮਾ ਨੈੱਟਵਰਕ ਓਪਨ ਵਿੱਚ ਬੁੱਧਵਾਰ ਨੂੰ ਪ੍ਰਕਾਸ਼ਿਤ ਰਿਪੋਰਟ ਵਿੱਚ 2002 ਅਤੇ 2021 ਦੇ ਵਿਚਕਾਰ 16 ਅਧਿਐਨਾਂ ਦੀ ਸਮੀਖਿਆ ਕੀਤੀ ਗਈ ਜਿਸ ਵਿੱਚ 7 ਮਿਲੀਅਨ ਤੋਂ ਵੱਧ ਪਿਤਾ-ਬੱਚੇ ਦੇ ਜੋੜਿਆਂ ਨੂੰ ਦੇਖਿਆ ਗਿਆ। ਖੋਜਕਰਤਾਵਾਂ ਨੇ ਪਾਇਆ ਕਿ Postpartum Depression ਬੱਚੇ ਵਿੱਚ ਡਿਪਰੈਸ਼ਨ ਦੇ 42% ਵਧੇ ਹੋਏ ਜੋਖਮ ਨਾਲ ਜੁੜਿਆ ਹੋਇਆ ਸੀ। 

ਲੌਰੇਨ ਡਿਕਸਨ

ਕਾਤਲ ਮਾਂ ਨੇ ਅਦਾਲਤ ਵਿੱਚ ਆਪਣੇ ਬਿਆਨਾਂ 'ਚ ਆਪਣੇ ਆਪ ਨੂੰ ਠਹਿਰਾਇਆ ਨਿਰਦੋਸ਼  
ਹਾਲਾਂਕਿ ਲੌਰੇਨ ਨੇ ਕਤਲਾਂ ਦਾ ਇਕਬਾਲ ਕਰਦਿਆਂ ਉਸਨੇ ਜ਼ੋਰ ਦੇ ਕੇ ਕਿਹਾ ਕਿ ਉਹ ਉਸ ਸਮੇਂ ਮਾਨਸਿਕ ਤੌਰ 'ਤੇ ਸਥਿਰ ਨਹੀਂ ਸੀ, ਇਸ ਤਰ੍ਹਾਂ ਉਹ ਜ਼ਿੰਮੇਵਾਰ ਨਹੀਂ ਸੀ, ਜੋ ਕਿ ਉਸਦੀ ਗੈਰ-ਦੋਸ਼ੀ ਪਟੀਸ਼ਨ ਦਾ ਕਾਰਨ ਬਣਦਾ ਹੈ। 

ਇਸ ਗੱਲ 'ਤੇ ਜ਼ੋਰ ਦੇਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਕਿ ਉਹ ਕਸੂਰਵਾਰ ਨਹੀਂ ਸੀ ਇਸਤਗਾਸਾ ਨੇ ਕਤਲਾਂ ਤੋਂ ਕੁਝ ਹਫ਼ਤਿਆਂ ਪਹਿਲਾਂ ਪਰੇਸ਼ਾਨ ਕਰਨ ਵਾਲੇ ਫ਼ੋਨ ਸੰਦੇਸ਼ਾਂ ਅਤੇ ਆਨਲਾਈਨ ਹਿਸਟਰੀ ਦਾ ਖੁਲਾਸਾ ਕੀਤਾ। ਦੋਸ਼ੀ ਨੇ ਕਥਿਤ ਤੌਰ 'ਤੇ ਆਪਣੇ ਬੱਚਿਆਂ ਨੂੰ ਮਾਰਨ ਦੀ ਇੱਛਾ ਬਾਰੇ ਟਿੱਪਣੀਆਂ ਵੀ ਕੀਤੀਆਂ ਸਨ ਅਤੇ ਗੂਗਲ ਦੁਆਰਾ "ਬੱਚਿਆਂ ਵਿੱਚ ਸਭ ਤੋਂ ਪ੍ਰਭਾਵਸ਼ਾਲੀ ਓਵਰਡੋਜ਼" ਦੀ ਖੋਜ ਵੀ ਕੀਤੀ ਸੀ।

ਇਸ ਮਗਰੋਂ ਜਿਊਰੀ ਇਸ ਸਿੱਟੇ 'ਤੇ ਪਹੁੰਚੀ ਅਤੇ ਉਨ੍ਹਾਂ ਨਿਊਜ਼ੀਲੈਂਡ ਦੇ ਪਾਗਲਪਨ ਅਤੇ ਬਾਲ ਹੱਤਿਆ ਕਾਨੂੰਨਾਂ ਤਹਿਤ ਉਸ ਦੇ ਕਾਨੂੰਨੀ ਬਚਾਅ ਪੱਖ ਨੂੰ ਰੱਦ ਕਰਦਿਆਂ ਲੌਰੇਨ ਨੂੰ ਦੋਸ਼ੀ ਕਰਾਰ ਦਿੱਤਾ ਗਿਆ। ਲੌਰੇਨ ਨੂੰ ਆਪਣੀਆਂ ਤਿੰਨ ਬੇਟੀਆਂ ਦੀ ਮੌਤ ਦੇ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਹੋਈ ਹੈ।

ਰੇਡੀਓ ਨਿਊਜ਼ੀਲੈਂਡ ਦੀ ਇੱਕ ਰਿਪੋਰਟ ਨੇ ਇਹ ਜਾਣਕਾਰੀ ਦਿੱਤੀ ਕਿ ਫੈਸਲਾ ਸੁਣਾਏ ਜਾਣ ਤੋਂ ਬਾਅਦ ਮਾਂ ਨਹੀਂ ਹਿੱਲੀ। ਇਕ ਵਾਰ ਜਦੋਂ ਉਸ ਨੂੰ ਅਦਾਲਤ ਦੇ ਕਮਰੇ ਤੋਂ ਬਾਹਰ ਲਿਜਾਇਆ ਜਾ ਰਿਹਾ ਸੀ, ਤਾਂ ਉਹ ਹੌਲੀ-ਹੌਲੀ ਰੋਣ ਲੱਗੀ ਬਾਅਦ ਵਿੱਚ ਕਈ ਜਿਊਰੀ ਮੈਂਬਰਾਂ ਨੂੰ ਵੀ ਰੋਂਦੇ ਸੁਣਿਆ ਗਿਆ।

ਲੌਰੇਨ ਦੀ ਮਾਂ ਅਤੇ ਪਿਤਾ ਮੈਲਕਮ ਨੇ ਆਪਣੇ ਬਿਆਨ ਵਿੱਚ ਕਿਹਾ, "ਅਸੀਂ ਦੁਨੀਆ ਭਰ ਦੇ ਪਰਿਵਾਰਾਂ ਤੇ ਉਨ੍ਹਾਂ ਦੇ ਨਜ਼ਦੀਕੀ ਪਰਿਵਾਰ ਅਤੇ ਦੋਸਤਾਂ ਨੂੰ ਪੋਸਟਪਾਰਟਮ ਡਿਪਰੈਸ਼ਨ ਦੇ ਲੱਛਣਾਂ ਤੋਂ ਜਲਦ ਤੋਂ ਜਲਦ ਜਾਣੂ ਹੋਣ ਲਈ ਉਤਸ਼ਾਹਿਤ ਕਰਨਾ ਚਾਹੁੰਦੇ ਹਾਂ।" 

Postpartum Depression ਬੱਚੇ ਦੇ ਨਾਲ-ਨਾਲ ਮਾਂ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ। ਇਸ ਡਿਪਰੈਸ਼ਨ ਨੂੰ ਡਾਕਟਰੀ ਹਾਲਤ ਸਮਝਦੇ ਹੋਏ ਇਲਾਜ ਲਈ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਇਸ ਨਾਲ ਨਵੀਆਂ ਮਾਵਾਂ ਨੂੰ ਸਮੇਂ ਸਿਰ ਇਸ ਸਮੱਸਿਆ ਨੂੰ ਦੂਰ ਕਰਨ ਵਿੱਚ ਮਦਦ ਮਿਲ ਸਕਦੀ ਹੈ। ਕਈ ਵਾਰ ਇਸਨੂੰ Peripartum Depression ਵੀ ਕਿਹਾ ਜਾਂਦਾ ਹੈ ਕਿਉਂਕਿ ਇਹ ਗਰਭ ਅਵਸਥਾ ਦੌਰਾਨ ਸ਼ੁਰੂ ਹੋ ਸਕਦਾ ਹੈ ਅਤੇ ਬੱਚੇ ਦੇ ਜਨਮ ਤੋਂ ਬਾਅਦ ਤੱਕ ਰਹਿ ਸਕਦਾ ਹੈ।

- With inputs from agencies

Top News view more...

Latest News view more...

PTC NETWORK