Tue, Dec 23, 2025
Whatsapp

ਕੀ ਹੈ ਸ਼ਿਲਾਜੀਤ, ਕਿਵੇਂ ਬਣਦਾ ਤੇ ਜਾਣੋ ਇਸ ਦੇ ਅਦਭੁਤ ਫਾਇਦੇ

Reported by:  PTC News Desk  Edited by:  Pardeep Singh -- February 06th 2023 03:25 PM
ਕੀ ਹੈ ਸ਼ਿਲਾਜੀਤ, ਕਿਵੇਂ ਬਣਦਾ ਤੇ ਜਾਣੋ ਇਸ ਦੇ ਅਦਭੁਤ ਫਾਇਦੇ

ਕੀ ਹੈ ਸ਼ਿਲਾਜੀਤ, ਕਿਵੇਂ ਬਣਦਾ ਤੇ ਜਾਣੋ ਇਸ ਦੇ ਅਦਭੁਤ ਫਾਇਦੇ

ਚੰਡੀਗੜ੍ਹ:  ਕੁਦਰਤ ਨੇ ਮਨੁੱਖ ਨੂੰ ਅਨੇਕਾ ਤੋਹਫੇ ਦਿੱਤੇ ਹਨ। ਉਨ੍ਹਾਂ ਵਿਚੋਂ ਸ਼ਿਲਾਜੀਤ ਇਕ ਜਿਹਾ ਖਣਿਜ ਪਦਾਰਥ ਹੈ ਜਿਸ ਦੇ ਲੱਖਾਂ ਗੁਣ ਹਨ। ਆਯੂਰਵੇਦ ਵਿੱਚ ਹਜ਼ਾਰਾਂ ਸਾਲ ਪਹਿਲਾ ਹੀ ਸ਼ਿਲਾਜੀਤ ਦੀ ਤਾਕਤ ਬਾਰੇ ਵਿਸਥਾਰ ਨਾਲ ਲਿਖਿਆ ਹੈ। ਸ਼ਿਲਾਜੀਤ ਬਿਮਾਰ ਵਿਅਕਤੀ ਵਿੱਚ ਮੁੜ ਜਾਨ ਪਾ ਦੇਣ ਵਾਲੀ ਵਸਤੂ ਹੈ। ਇਹ ਹਿਮਾਲਿਆ ਦੀਆਂ ਪਹਾੜੀਆਂ ਉੱਤੇ ਮਿਲਦੀ ਹੈ। 

ਸ਼ਿਲਾਜੀਤ ਕੀ ਹੈ ਅਤੇ ਇਹ ਕਿਵੇਂ ਬਣਦਾ ਹੈ?


ਸ਼ਿਲਾਜੀਤ ਮੱਧ ਏਸ਼ੀਆ ਦੇ ਪਹਾੜਾਂ ਵਿੱਚ ਮਿਲਦਾ ਹੈ ਅਤੇ ਪਾਕਿਸਤਾਨ ਵਿੱਚ ਜ਼ਿਆਦਾਤਰ ਗਿਲਗਿਤ-ਬਾਲਟਿਸਤਾਨ ਦੇ ਪਹਾੜਾਂ ਤੋਂ ਕੱਢਿਆ ਜਾਂਦਾ ਹੈ। ਸ਼ਿਲਾਜੀਤ ਬਹੁਤ ਸਾਲਾਂ ਤੱਕ ਵੱਖ-ਵੱਖ ਪਹਾੜਾਂ ਦੀਆਂ ਗੁਫ਼ਾਵਾਂ 'ਚ ਮੌਜੂਦ ਧਾਤੂਆਂ ਅਤੇ ਬੂਟਿਆਂ ਦੇ ਘਟਕਾਂ ਨਾਲ ਮਿਲ ਕੇ ਬਣਦਾ ਹੈ, ਜਿਸ ਤੋਂ ਬਾਅਦ ਇੱਕ ਨਿਸ਼ਚਿਤ ਸਮੇਂ 'ਤੇ ਉਸ ਨੂੰ ਕੱਢਿਆ ਜਾਂਦਾ ਹੈ।

ਸ਼ਿਲਾਜੀਤ ਉਸ ਵੇਲੇ ਤੱਕ ਪੱਥਰ ਦੇ ਅੰਦਰ ਹੀ ਇੱਕ ਖ਼ਾਸ ਘਟਕ ਵਜੋਂ ਮੌਜੂਦ ਹੁੰਦੀ ਹੈ। ਇਹ ਕਾਰੀਗਰ ਸ਼ਹਿਰ ਜਾ ਕੇ ਇਸ ਨੂੰ ਉਨ੍ਹਾਂ ਦੁਕਾਨਦਾਰਾਂ ਨੂੰ ਵੇਚਦੇ ਹਨ ਜੋ ਇਸ ਦੀ ਸਫਾਈ ਅਤੇ ਫਿਲਟਰ ਜਾ ਕੰਮ ਕਰਦੇ ਹਨ। ਇਸ ਪ੍ਰਕਿਰਿਆ ਵਿੱਚ ਉਨ੍ਹਾਂ ਦੇ ਵੱਡੇ ਪੱਥਰਾਂ ਦੇ, ਜਿਨ੍ਹਾਂ ਨੂੰ ਪਹਾੜਾਂ ਤੋਂ ਲਿਆਂਦਾ ਗਿਆ ਹੁੰਦਾ ਹੈ, ਛੋਟੇ ਟੁਕੜੇ ਕੀਤੇ ਜਾਂਦੇ ਹਨ ਅਤੇ ਉਸ ਨੂੰ ਇੱਕ ਵੱਡੀ ਬਾਲਟੀ ਦੇ ਅੰਦਰ ਪਾ ਕੇ ਇੱਕ ਤੈਅ ਮਾਤਰਾ ਵਿੱਚ ਪਾਣੀ ਮਿਲਾ ਕੇ ਵੱਡੇ ਚਮਚ ਨਾਲ ਹਿਲਾਇਆ ਜਾਂਦਾ ਹੈ।

ਸ਼ਿਲਾਜੀਤ ਦੀ ਪਛਾਣ 

 ਮਾਰਕੀਟ ਵਿੱਚ ਬਹੁਤ ਸਾਰੀਆਂ ਕੰਪਨੀਆਂ ਸ਼ਿਲਾਜੀਤ ਤਿਆਰ ਕਰਦੀਆ ਹਨ ਪਰ ਅਸਲੀ ਅਤੇ ਨਕਲੀ ਸ਼ਿਲਾਜੀਤ ਦੀ ਪਛਾਣ ਕੀ ਹੈ । ਜੋ ਨਕਲੀ ਸ਼ਿਲਾਜੀਤ ਹੁੰਦੀ ਹੈ ਉਸ ਦੀ ਖੁਸ਼ਬੂ ਮੱਧਮ ਹੁੰਦੀ ਹੈ ਜੋ ਅਸਲੀ ਸ਼ਿਲਾਜੀਤ ਹੈ ਉਸ ਕਸਤੂਰੀ ਵਾਂਗ ਖੁਸ਼ਬੂ ਛੱਡਦੀ ਹੈ।

ਸ਼ਿਲਾਜੀਤ ਦਾ ਸਹੀ ਇਸਤੇਮਾਲ

50 ਸਾਲ ਤੋਂ ਵਧੇਰੇ ਉਮਰ ਦੇ ਲੋਕ ਹੁੰਦੇ ਹਨ ਉਨਾਂ ਨੂੰ ਰੋਜ਼ਾਨਾ 2-3 ਮਹੀਨੇ ਤੱਕ ਸ਼ਿਲਾਜੀਤ ਖਾਣੀ ਚਾਹੀਦੀ ਹੈ। ਸ਼ਿਲਾਜੀਤ ਗਰਮ ਦੁੱਧ ਨਾਲ ਛੋਲਿਆ ਦੇ ਦਾਣੇ ਜਿੰਨੀ ਖਾਣੀ ਚਾਹੀਦੀ ਹੈ। ਜਵਾਨ ਲੋਕ ਹਰ ਰੋਜ਼ ਨਾਲ ਖਾਣ ਇਸ ਨਾਲ ਸੈਕਸ ਪ੍ਰਕਿਰਿਆ ਤੇਜ਼ ਹੁੰਦੀ ਹੈ।

ਸਰੀਰ ਸਮਰੱਥਾ ਵਧਾਉਣ ਵਿੱਚ ਮਦਦ ਕਰਦਾ 

ਸ਼ਿਲਾਜੀਤ ਖਾਣ ਨਾਲ ਮਨੁੱਖ ਵਿੱਚ ਸਰੀਰਕ ਸਮੱਰਥਾ ਵੱਧਦੀ ਹੈ। ਮੰਨਿਆ ਜਾਂਦਾ ਹੈ ਸ਼ਿਲਾਜੀਤ ਬਹੁਤ ਗਰਮ ਹੁੰਦੀ ਹੈ ਇਸ ਨੂੰ ਖਾਣ ਨਾਲ ਸਰੀਰ ਵਿੱਚ ਕਾਮ ਵਾਸ਼ਨਾ ਵੱਧਦੀ ਹੈ।

ਖੂਨ ਦਾ ਸਰਕਲ ਤੇਜ਼ ਹੁੰਦਾ ਹੈ 
ਸ਼ਿਲਾਜੀਤ ਖਾਣ ਨਾਲ ਸਰੀਰ ਵਿੱਚ ਖੂਨ ਦਾ ਦੌਰਾ ਤੇਜ ਹੁੰਦਾ ਹੈ। ਜਿਹੜੇ ਵਿਅਕਤੀਆਂ ਦੀਆਂ ਨਸਾਂ ਕਮਜ਼ੋਰ ਹੋ ਜਾਂਦੀਆਂ ਹਨ ਉਨ੍ਹਾਂ ਲਈ ਸ਼ਿਲਾਜੀਤ ਦੀ ਵਰਤੋ ਲਾਭਦਾਇਕ ਹੁੰਦੀ ਹੈ।

- PTC NEWS

Top News view more...

Latest News view more...

PTC NETWORK
PTC NETWORK