Sun, Apr 28, 2024
Whatsapp

ਜਦੋਂ Bharat ਵਿੱਚ 'Adolf Hitler' ਨੂੰ 'John F Kennedy' ਨੇ ਕੀਤਾ ਗ੍ਰਿਫਤਾਰ

Written by  Jasmeet Singh -- March 19th 2024 04:24 PM
ਜਦੋਂ Bharat ਵਿੱਚ 'Adolf Hitler' ਨੂੰ 'John F Kennedy' ਨੇ ਕੀਤਾ ਗ੍ਰਿਫਤਾਰ

ਜਦੋਂ Bharat ਵਿੱਚ 'Adolf Hitler' ਨੂੰ 'John F Kennedy' ਨੇ ਕੀਤਾ ਗ੍ਰਿਫਤਾਰ

Lok Sabha Elections 2024: ਲੋਕਤੰਤਰ ਦਾ ਮਹਾਨ ਤਿਉਹਾਰ ਆਰੰਭ ਹੋ ਚੁੱਕਿਆ ਹੈ, ਲੋਕ ਸਭਾ ਚੋਣਾਂ 2024 ਲਈ ਵੋਟਿੰਗ ਅਗਲੇ ਮਹੀਨੇ ਦੀ 19 ਤਰੀਕ ਤੋਂ ਸ਼ੁਰੂ ਹੋਵੇਗੀ। ਲੋਕ ਆਪਣੀ ਪਸੰਦ ਦੇ ਨੇਤਾ ਨੂੰ ਲੋਕ ਸਭਾ 'ਚ ਭੇਜਣ ਲਈ ਉਸ ਦੇ ਹੱਕ 'ਚ ਵੋਟਾਂ ਪਾਉਣਗੇ ਪਰ ਕੀ ਤੁਸੀਂ ਜਾਣਦੇ ਹੋ ਕਿ ਸਾਡੇ ਦੇਸ਼ ਦੇ ਲੋਕਾਂ ਨੇ 'ਹਿਟਲਰ' ਨੂੰ ਚੋਣਾਂ ਜਿੱਤਾ ਕੇ ਸਦਨ 'ਚ ਭੇਜਣ ਦਾ ਕੰਮ ਵੀ ਕੀਤਾ ਸੀ। ਆਓ ਜਾਣਦੇ ਹਾਂ ਕੀ ਹੈ ਇਹ ਸਾਰਾ ਮਾਮਲਾ...

ਜੌਹਨ ਐਫ ਕੈਨੇਡੀ ਨੇ ਹਿਟਲਰ ਨੂੰ ਕੀਤਾ ਗ੍ਰਿਫਤਾਰ

ਦਰਅਸਲ ਅਸੀਂ ਜਿਸ ਹਿਟਲਰ ਦੀ ਗੱਲ ਕਰ ਰਹੇ ਹਾਂ, ਉਹ ਜਰਮਨੀ ਦਾ ਤਾਨਾਸ਼ਾਹ ਨਹੀਂ, ਸਗੋਂ ਮੇਘਾਲਿਆ ਦਾ ਅਡੌਲਫ ਲੂ ਹਿਟਲਰ ਆਰ. ਮਾਰਕ (Adolf Lu Hitler R Mark) ਨਾਮ ਦਾ ਸ਼ਖਸ, ਜਿਸ ਨੂੰ 2008 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਪੁਲਿਸ ਸੁਪਰਡੈਂਟ ਜੌਹਨ ਐਫ ਕੈਨੇਡੀ (Superintendent John F. Kennedy) ਨੇ ਗ੍ਰਿਫਤਾਰ ਕੀਤਾ ਸੀ। ਇੱਕ ਜੌਹਨ ਐਫ ਕੈਨੇਡੀ ਉਹ ਵੀ ਸਨ ਜੋ ਅਮਰੀਕਾ ਦੇ 35ਵੇਂ ਰਾਸ਼ਟਰਪਤੀ ਚੁਣੇ ਗਏ ਸਨ।

ਇਸ ਸਾਲ ਲੋਕ ਸਭਾ ਚੋਣਾਂ ਦੀ ਤਿਆਰੀ ਕਰ ਰਹੇ ਚੋਣ ਕਮਿਸ਼ਨ ਦੁਆਰਾ ਵੀ ਇਹ ਕਿੱਸਾ X 'ਤੇ ਇੱਕ ਪੋਸਟ ਵਿੱਚ ਸਾਂਝਾ ਕੀਤਾ ਗਿਆ।


ਹਿਟਲਰ ਨੇ ਰੰਗਸਕੋਨਾ ਤੋਂ ਵਿਧਾਨ ਸਭਾ ਚੋਣ ਲੜੀ ਸੀ

ਇਸ ਹਿਟਲਰ ਨੇ 2008 'ਚ ਐੱਨ.ਸੀ.ਪੀ. ਦੀ ਟਿਕਟ 'ਤੇ ਰੰਗਸਕੋਨਾ ਸੀਟ ਤੋਂ ਵਿਧਾਨ ਸਭਾ ਚੋਣ ਲੜੀ ਸੀ। ਇਸ ਚੋਣ ਵਿੱਚ ਉਸ ਨੇ ਕਾਂਗਰਸ ਦੇ ਜ਼ੈਨੀਥ ਐਮ ਸੰਗਮਾ ਨੂੰ 1839 ਵੋਟਾਂ ਨਾਲ ਹਰਾਇਆ। ਹਿਟਲਰ ਨੂੰ 8193 ਵੋਟਾਂ ਮਿਲੀਆਂ, ਜਦਕਿ ਸੰਗਮਾ ਨੂੰ 6354 ਵੋਟਾਂ ਮਿਲੀਆਂ।

ਇਹ ਭਾਰਤੀ ਅਡੌਲਫ ਹਿਟਲਰ ਕੌਣ ਹੈ?

ਅਡੌਲਫ ਹਿਟਲਰ ਦਾ ਜਨਮ 1958 ਵਿੱਚ ਹੋਇਆ ਸੀ। ਉਹ ਰਾਸ਼ਟਰਵਾਦੀ ਕਾਂਗਰਸ ਪਾਰਟੀ ਦਾ ਆਗੂ ਹੈ। ਉਸ ਨੇ ਮੇਘਾਲਿਆ ਸਰਕਾਰ ਵਿੱਚ ਜੰਗਲਾਤ ਅਤੇ ਵਾਤਾਵਰਣ ਮੰਤਰੀ ਵਜੋਂ ਸੇਵਾ ਵੀ ਨਿਭਾਈ। ਉਹ ਫਰਵਰੀ 2003 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਜੇਨਿਥ ਸੰਗਮਾ ਤੋਂ ਮਹਿਜ਼ 300 ਵੋਟਾਂ ਨਾਲ ਹਾਰ ਗਿਆ ਸੀ, ਜਿਸ ਤੋਂ ਬਾਅਦ ਉਸ ਨੂੰ ਪਾਬੰਦੀਸ਼ੁਦਾ ਅੱਤਵਾਦੀ ਸਮੂਹ ਆਚਿਕ ਨੈਸ਼ਨਲ ਵਾਲੰਟੀਅਰਜ਼ ਨਾਲ ਸਬੰਧ ਰੱਖਣ ਦੇ ਦੋਸ਼ ਵਿੱਚ 27 ਜੂਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਹਾਲਾਂਕਿ ਇਕ ਮਹੀਨੇ ਬਾਅਦ ਹੀ ਉਸ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ।

ਹਿਟਲਰ ਦਾ ਨਾਂ ਕਿਉਂ ਰੱਖਿਆ ਗਿਆ?

ਹਿਟਲਰ ਮਾਰਕ ਨੇ ਕਿਹਾ ਕਿ ਮੇਰੇ ਮਾਤਾ-ਪਿਤਾ ਨੂੰ ਸ਼ਾਇਦ ਇਹ ਨਾਂ ਪਸੰਦ ਸੀ। ਇਸੇ ਲਈ ਉਨ੍ਹਾਂ ਨੇ ਮੇਰਾ ਨਾਂ ਹਿਟਲਰ ਰੱਖਿਆ। ਹਾਲਾਂਕਿ ਮੈਂ ਤਾਨਾਸ਼ਾਹੀ ਪ੍ਰਵਿਰਤੀ ਵਾਲਾ ਵਿਅਕਤੀ ਨਹੀਂ ਹਾਂ।

ਇਹ ਖ਼ਬਰਾਂ ਵੀ ਪੜ੍ਹੋ: 

-

  • Tags

Top News view more...

Latest News view more...