Wed, May 15, 2024
Whatsapp

ਰਿਸ਼ਭ ਪੰਤ ਦਾ ਜੀਵਨ ਸੰਘਰਸ਼; ਜਦੋਂ ਮਾਂ ਗੁਰਦੁਆਰੇ ਸੇਵਾ ਕਰਦੀ ਅਤੇ ਰਿਸ਼ਭ ਕ੍ਰਿਕੇਟ ਦੇ ਗੁਰ ਸਿੱਖਦੇ ਹੁੰਦੇ View in English

Written by  Jasmeet Singh -- October 04th 2023 02:57 PM -- Updated: October 23rd 2023 07:05 PM
ਰਿਸ਼ਭ ਪੰਤ ਦਾ ਜੀਵਨ ਸੰਘਰਸ਼; ਜਦੋਂ ਮਾਂ ਗੁਰਦੁਆਰੇ ਸੇਵਾ ਕਰਦੀ ਅਤੇ ਰਿਸ਼ਭ ਕ੍ਰਿਕੇਟ ਦੇ ਗੁਰ ਸਿੱਖਦੇ ਹੁੰਦੇ

ਰਿਸ਼ਭ ਪੰਤ ਦਾ ਜੀਵਨ ਸੰਘਰਸ਼; ਜਦੋਂ ਮਾਂ ਗੁਰਦੁਆਰੇ ਸੇਵਾ ਕਰਦੀ ਅਤੇ ਰਿਸ਼ਭ ਕ੍ਰਿਕੇਟ ਦੇ ਗੁਰ ਸਿੱਖਦੇ ਹੁੰਦੇ

Cricketer Rishab Pant Birthday: ਭਾਰਤੀ ਕ੍ਰਿਕਟ ਟੀਮ ਦੇ ਵਿਕਟਕੀਪਰ-ਬੱਲੇਬਾਜ਼ ਰਿਸ਼ਭ ਪੰਤ ਅੱਜ ਆਪਣਾ ਜਨਮਦਿਨ ਮਨਾ ਰਹੇ ਹਨ। ਮੰਗਲਵਾਰ ਨੂੰ ਆਪਣੇ ਜਨਮਦਿਨ ਤੋਂ ਠੀਕ ਪਹਿਲਾਂ ਉਹ ਦਰਸ਼ਨਾਂ ਲਈ ਬਦਰੀਨਾਥ ਅਤੇ ਕੇਦਾਰਨਾਥ ਧਾਮ ਪਹੁੰਚੇ। ਹਾਦਸੇ ਤੋਂ ਬਾਅਦ ਰਿਸ਼ਭ ਪੰਤ ਨੂੰ ਠੀਕ ਹੁੰਦੇ ਦੇਖ ਕ੍ਰਿਕਟ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ। ਲੰਬੇ ਸਮੇਂ ਤੋਂ ਲੱਤ 'ਤੇ ਪੱਟੀ ਅਤੇ ਪਲਾਸਟਰ ਲਗਾ ਕੇ ਹੌਲੀ-ਹੌਲੀ ਚੱਲ ਰਹੇ ਰਿਸ਼ਭ ਹੁਣ ਪੂਰੀ ਤਰ੍ਹਾਂ ਠੀਕ ਨਜ਼ਰ ਆ ਰਹੇ ਹਨ ਅਤੇ ਉਹ ਪੌੜੀਆਂ 'ਤੇ ਆਰਾਮ ਨਾਲ ਤੁਰਦੇ ਵੀ ਨਜ਼ਰ ਆ ਰਹੇ ਹਨ।

ਭਾਰਤੀ ਕ੍ਰਿਕਟ ਟੀਮ ਦੇ ਨੌਜਵਾਨ ਵਿਕਟਕੀਪਰ-ਬੱਲੇਬਾਜ਼ ਕ੍ਰਿਕਟਰ ਬਣਨ ਦੇ ਸੰਘਰਸ਼ ਦੌਰਾਨ ਗੁਰਦੁਆਰੇ ਵਿੱਚ ਸੌਂਦੇ ਸਨ। ਰਿਸ਼ਭ ਪੰਤ ਨੇ ਇਕ ਪ੍ਰੋਗਰਾਮ 'ਚ ਇਸ ਗੱਲ ਦਾ ਖੁਲਾਸਾ ਕਰਦੇ ਹੋਏ ਕਿਹਾ ਸੀ, ''ਮੇਰੇ ਪਿਤਾ ਕ੍ਰਿਕਟ ਖੇਡਦੇ ਸਨ ਅਤੇ ਉਹ ਵੀ ਚਾਹੁੰਦੇ ਸਨ ਕਿ ਉਨ੍ਹਾਂ ਦਾ ਬੇਟਾ ਕ੍ਰਿਕਟਰ ਬਣੇ। ਮੇਰਾ ਜਨਮ ਉੱਤਰਾਖੰਡ ਵਿੱਚ ਹੋਇਆ ਸੀ ਅਤੇ ਮੈਂ ਰੁੜਕੀ ਵਿੱਚ ਪੜ੍ਹਿਆ ਸੀ। ਉਸ ਸਮੇਂ ਜਦੋਂ ਮੈਂ ਰੁੜਕੀ ਵਿੱਚ ਖੇਡਦਾ ਸੀ, ਮੈਨੂੰ ਸਲਾਹ ਦਿੱਤੀ ਗਈ ਸੀ ਕਿ ਮੈਨੂੰ ਦਿੱਲੀ ਜਾਣਾ ਚਾਹੀਦਾ ਹੈ।"




ਉਨ੍ਹਾਂ ਅੱਗੇ ਕਿਹਾ, “ਮੈਂ ਅਭਿਆਸ ਕਰਨ ਲਈ ਰੁੜਕੀ ਤੋਂ ਦਿੱਲੀ ਆਉਂਦਾ ਸੀ। ਮੈਂ ਰਾਤ ਨੂੰ 2 ਵਜੇ ਦੀ ਬੱਸ ਫੜ ਕੇ ਦਿੱਲੀ ਆਉਂਦਾ ਸੀ ਤਾਂ ਜੋ ਇੱਥੇ ਅਭਿਆਸ ਕਰ ਸਕਾਂ। ਮੈਂ ਤਕਰੀਬਨ ਛੇ ਘੰਟੇ ਸਫ਼ਰ ਕਰਦਾ ਸੀ। ਕਦੇ ਮੈਂ ਆਪਣੀ ਭੈਣ ਦੇ ਘਰ ਜਾਂਦਾ ਸੀ ਤੇ ਕਦੇ ਗੁਰਦੁਆਰੇ ਵਿੱਚ ਹੀ ਸੌਂ ਜਾਂਦਾ ਸੀ।"

ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਰਿਸ਼ਭ ਨੂੰ ਕ੍ਰਿਕਟ ਦੀਆਂ ਚਾਲਾਂ ਸਿੱਖਣ ਦੀ ਲੋੜ ਸੀ। ਅਜਿਹੇ 'ਚ 12 ਸਾਲ ਦਾ ਰਿਸ਼ਭ ਆਪਣੀ ਮਾਂ ਨਾਲ ਦਿੱਲੀ ਆਇਆ। ਕਿਸੇ ਅਣਜਾਣ ਸ਼ਹਿਰ ਵਿੱਚ ਰਹਿਣ ਲਈ ਕੋਈ ਥਾਂ ਨਹੀਂ ਸੀ ਅਤੇ ਕੋਈ ਪਛਾਣ ਨਹੀਂ ਸੀ।

ਰਿਸ਼ਬ ਪੰਤ, ਉਨ੍ਹਾਂ ਦੇ ਪਿਤਾ ਗਜੇਂਦਰ ਪੰਤ, ਮਾਤਾ ਸਰੋਜ ਪੰਤ ਅਤੇ ਵੱਡੀ ਭੈਣ ਸਾਕਸ਼ੀ ਪੰਤ

ਪੰਤ ਦੇ ਕੋਚ ਦੇਵੇਂਦਰ ਸ਼ਰਮਾ ਨੇ ਇਕ ਇੰਟਰਵਿਊ 'ਚ ਖੁਲਾਸਾ ਕੀਤਾ ਸੀ ਕਿ ਮਾਂ-ਬੇਟਾ ਮੋਤੀ ਬਾਗ ਦੇ ਗੁਰਦੁਆਰੇ 'ਚ ਰਹਿੰਦੇ ਸਨ। ਮਾਂ ਗੁਰਦੁਆਰੇ ਵਿੱਚ ਸੇਵਾ ਕਰਦੀ ਸੀ ਜਦੋਂ ਕਿ ਰਿਸ਼ਭ ਸੋਨੇਟ ਕਲੱਬ ਵਿੱਚ ਕ੍ਰਿਕਟ ਸਿੱਖਣ ਲਈ ਜਾਂਦਾ ਸੀ। ਮਾਂ-ਪੁੱਤ ਗੁਰਦੁਆਰੇ ਵਿੱਚ ਹੀ ਰਾਤ ਦਾ ਖਾਣਾ ਖਾਂਦੇ ਸਨ। ਕਈ ਮਹੀਨੇ ਇਹ ਸਿਲਸਿਲਾ ਚੱਲਦਾ ਰਿਹਾ, ਬਾਅਦ 'ਚ ਉਸ ਨੇ ਕਿਰਾਏ 'ਤੇ ਕਮਰੇ ਦਾ ਇੰਤਜ਼ਾਮ ਕਰ ਲਿਆ ਅਤੇ ਉੱਥੇ ਰਹਿਣ ਲੱਗ ਪਿਆ।

ਗੁਰਦੁਆਰਾ ਮੋਤੀ ਬਾਗ਼, ਦਿੱਲੀ

ਉੱਤਰਾਖੰਡ ਦੇ ਪਿਥੌਰਾਗੜ੍ਹ ਦਾ ਰਹਿਣ ਵਾਲੇ ਹਨ ਪੰਤ
ਕ੍ਰਿਕਟਰ ਰਿਸ਼ਭ ਪੰਤ ਗੰਗੋਲੀਹਾਟ (ਪਿਥੌਰਾਗੜ੍ਹ) ਦੇ ਰਹਿਣ ਵਾਲੇ ਹਨ। ਪਰ ਹੁਣ ਪੰਤ ਦਾ ਪਰਿਵਾਰ ਰੁੜਕੀ, ਹਰਿਦੁਆਰ ਵਿੱਚ ਰਹਿੰਦਾ ਹੈ। ਸਭ ਤੋਂ ਘੱਟ ਪਾਰੀਆਂ 'ਚ 1000 ਦੌੜਾਂ ਬਣਾਉਣ ਦਾ ਰਿਕਾਰਡ ਪੰਤ ਦੇ ਨਾਂ ਹੈ। ਉਹ ਵਰਤਮਾਨ ਵਿੱਚ ਆਈਪੀਐਲ ਵਿੱਚ ਦਿੱਲੀ ਡੇਅਰਡੇਵਿਲਜ਼ ਤੋਂ ਦਿੱਲੀ ਕੈਪੀਟਲਜ਼ ਟੀਮ ਲਈ ਖੇਡਦਾ ਹੈ। ਭਾਰਤ ਦੇ ਗਿਲਕ੍ਰਿਸਟ ਵਜੋਂ ਜਾਣੇ ਜਾਂਦੇ ਰਿਸ਼ਭ ਪੰਤ ਖੱਬੇ ਹੱਥ ਦੇ ਬੱਲੇਬਾਜ਼ ਹਨ ਅਤੇ ਇੰਗਲੈਂਡ, ਵੈਸਟਇੰਡੀਜ਼ ਅਤੇ ਸ਼੍ਰੀਲੰਕਾ ਖਿਲਾਫ ਧਮਾਕੇਦਾਰ ਬੱਲੇਬਾਜ਼ੀ ਕੀਤੀ ਹੈ। ਉਸਨੂੰ ਸਪਾਈਡਰ ਮੈਨ ਵੀ ਕਿਹਾ ਜਾਂਦਾ ਹੈ।



ਘਰ ਆਉਂਦੇ ਸਮੇਂ ਵਾਪਰਿਆ 
ਸੀ ਹਾਦਸਾ
ਦੱਸ ਦੇਈਏ ਕਿ ਕ੍ਰਿਕਟਰ ਰਿਸ਼ਭ ਪੰਤ 30 ਦਸੰਬਰ 2022 ਨੂੰ ਉਸ ਸਮੇਂ ਭਿਆਨਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਏ ਸਨ, ਜਦੋਂ ਉਹ ਆਪਣੀ ਮਰਸਡੀਜ਼ ਬੈਂਜ਼ 'ਚ ਦਿੱਲੀ ਤੋਂ ਰੁੜਕੀ ਦੇ ਧੰਧੇਰਾ ਸਥਿਤ ਆਪਣੇ ਘਰ ਪਰਤ ਰਹੇ ਸਨ। ਸਰਦੀਆਂ ਦੇ ਮੌਸਮ ਵਿੱਚ ਸਵੇਰੇ ਪੰਜ ਵਜੇ, ਨਰਸਨ ਕਸਬੇ ਵਿੱਚ ਉਸਦੀ ਕਾਰ ਇੱਕ ਡ੍ਰੇਲਰ ਨਾਲ ਟਕਰਾ ਗਈ, ਪਲਟ ਗਈ ਅਤੇ ਅੱਗ ਲੱਗ ਗਈ। ਇਸ ਹਾਦਸੇ 'ਚ ਰਿਸ਼ਭ ਪੰਤ ਗੰਭੀਰ ਜ਼ਖਮੀ ਹੋ ਗਏ।

- PTC NEWS

Top News view more...

Latest News view more...