Police Commemoration Day 2023: ਪੁਲਿਸ ਮੈਮੋਰੀਅਲ ਦਿਵਸ ਕਦੋਂ ਮਨਾਇਆ ਜਾਂਦਾ ਹੈ? ਜਾਣੋ ਇਸ ਦਿਨ ਦਾ ਇਤਿਹਾਸ ਅਤੇ ਮਹੱਤਵ
Police Commemoration Day 2023: ਪੁਲਿਸ ਮੈਮੋਰੀਅਲ ਦਿਵਸ ਭਾਰਤ ਵਿੱਚ ਹਰ ਸਾਲ 21 ਅਕਤੂਬਰ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਮਹੱਤਵ 21 ਅਕਤੂਬਰ 1959 ਨੂੰ ਲੱਦਾਖ ਦੇ ਹੌਟ ਸਪਰਿੰਗ ਵਿੱਚ ਚੀਨੀ ਫੌਜ ਨੇ ਵੱਡੇ ਪੱਧਰ 'ਤੇ ਹਮਲਾ ਕੀਤਾ ਸੀ। ਪਰ ਸਾਡੇ ਸੈਨਿਕਾਂ ਨੇ ਬਹਾਦਰੀ ਨਾਲ ਚੀਨੀ ਸੈਨਿਕਾਂ ਦਾ ਸਾਹਮਣਾ ਕੀਤਾ ਅਤੇ ਸ਼ਹੀਦ ਹੋ ਗਏ। ਇਸ ਹਮਲੇ ਵਿੱਚ ਸਾਡੇ 10 ਸੀਆਰਪੀਐਫ ਦੇ ਰਣ ਬਾਂਕੂਰੋ ਨੇ ਸਰਵਉੱਚ ਬਲੀਦਾਨ ਦਿੱਤਾ।
ਇਸਤੋਂ ਬਾਅਦ ਪੂਰੇ ਭਾਰਤ ਵਿਚ ਉਨ੍ਹਾਂ ਦੀ ਯਾਦ ਅਤੇ ਉਨ੍ਹਾਂ ਨੂੰ ਸਨਮਾਨ ਦੇਣ ਲਈ ਹਰ ਸਾਲ 21 ਅਕਤੂਬਰ ਨੂੰ ਪੁਲਿਸ ਮੈਮੋਰੀਅਲ ਦਿਵਸ ਮਨਾਇਆ ਜਾਣ ਲਗਾ। ਇਸ ਦਿਨ ਨੂੰ ਲੋਕ ਪੁਲਿਸ ਸ਼ਹੀਦੀ ਦਿਵਸ ਜਾਂ ਪੁਲਿਸ ਪਰੇਡ ਦਿਵਸ ਵਜੋਂ ਵੀ ਜਾਣਦੇ ਹਨ। ਇਸ ਦਿਨ ਨੂੰ ਮਨਾਉਣ ਲਈ ਦੇਸ਼ ਦੇ ਸੁਰੱਖਿਆ ਬਲ, ਭਾਵੇਂ ਉਹ ਰਾਜ ਪੁਲਿਸ, ਕੇਂਦਰੀ ਸੁਰੱਖਿਆ ਬਲ ਜਾਂ ਅਰਧ ਸੈਨਿਕ ਬਲ, ਸਾਰੇ ਇਕੱਠੇ ਹੁੰਦੇ ਹਨ।
ਪੁਲਿਸ ਮੈਮੋਰੀਅਲ ਦਿਵਸ ਦਾ ਇਤਿਹਾਸ: ਜਿਵੇ ਕੀ ਤੁਹਾਨੂੰ ਪਤਾ ਹੀ ਹੈ ਕੀ ਤਿੱਬਤ ਵਿੱਚ ਭਾਰਤ ਦੀ ਚੀਨ ਨਾਲ ਲੱਗਦੀ 2,500 ਮੀਲ ਲੰਬੀ ਸਰਹੱਦ ਹੈ। ਉਦੋਂ ਉਸ ਸਮੇ ਸਰਹੱਦ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਭਾਰਤੀ ਪੁਲਿਸ ਵਾਲਿਆਂ ਦੀ ਸੀ। ਜਦੋ 21 ਅਕਤੂਬਰ 1959 ਚੀਨ ਨੇ ਭਾਰਤ ਦੇ ਉੱਤਰ-ਪੂਰਬੀ ਲੱਦਾਖ ਵਿੱਚ ਹਾਟ ਸਪ੍ਰਿੰਗਜ਼ 'ਚ ਹਮਲਾ ਕੀਤਾ ਸੀ। ਸਰਕਾਰ ਨੇ ਹਮਲੇ ਤੋਂ ਪਹਿਲਾ ਹੀ ਹਾਟ ਸਪ੍ਰਿੰਗਜ਼ ਖੇਤਰ ਵਿੱਚ ਤੀਜੀ ਬਟਾਲੀਅਨ ਦੀ ਇੱਕ ਕੰਪਨੀ ਤਾਇਨਾਤ ਕੀਤੀ। ਉਸ ਸਮੇ ਸਰਕਾਰ ਨੇ ਕੰਪਨੀ ਨੂੰ ਤਿੰਨ ਟੁਕੜਿਆਂ 'ਚ ਵੰਡਿਆ ਸੀ। ਰੋਜ਼ਾਨਾ ਦੀ ਤਰ੍ਹਾਂ ਇਸ ਕੰਪਨੀ ਦੇ ਜਵਾਨ ਕੰਟਰੋਲ ਰੇਖਾ 'ਤੇ ਗਸ਼ਤ ਕਰਨ ਲਈ ਨਿਕਲੇ ਸਨ। 20 ਅਕਤੂਬਰ ਨੂੰ ਦੁਪਹਿਰ ਤੱਕ ਤਿੰਨ ਟੁਕੜੀਆਂ ਵਿੱਚੋਂ ਦੋ ਦੇ ਸਿਪਾਹੀ ਵਾਪਸ ਆ ਗਏ। ਪਰ ਤੀਜੇ ਟੁਕੜੀ ਦੇ ਸਿਪਾਹੀ ਉਸ ਦਿਨ ਵਾਪਸ ਨਹੀਂ ਆਏ। ਉਸ ਟੁਕੜੀ ਵਿੱਚ ਦੋ ਪੁਲਿਸ ਕਾਂਸਟੇਬਲ ਅਤੇ ਇੱਕ ਦਰਬਾਨ ਸੀ।
ਜੋ ਉਸ ਟੁਕੜੀ ਦੇ ਸਿਪਾਹੀ ਵਾਪਿਸ ਨਹੀਂ ਆਏ ਤਾਂ 21 ਅਕਤੂਬਰ ਨੂੰ ਉਸ ਟੁਕੜੀ ਦੇ ਸਿਪਾਹੀਆਂ ਲਈ ਇੱਕ ਤਲਾਸ਼ੀ ਮੁਹਿੰਮ ਦੀ ਯੋਜਨਾ ਬਣਾਈ ਗਈ ਸੀ। ਜਿਸ ਦੀ ਅਗਵਾਈ ਤਤਕਾਲੀ ਡੀ.ਸੀ.ਆਈ.ਓ ਕਰਮ ਸਿੰਘ ਨੇ ਕੀਤੀ ਸੀ। ਇਸ ਟੁਕੜੇ 'ਚ ਲਗਭਗ 20 ਸਿਪਾਹੀ ਸਨ। ਕਰਮ ਸਿੰਘ ਘੋੜੇ 'ਤੇ ਸਵਾਰ ਹੋ ਗਿਆ ਅਤੇ ਬਾਕੀ ਸਿਪਾਹੀ ਪੈਦਲ ਮਾਰਚ ਕਰ ਰਹੇ ਸਨ। ਪੈਦਲ ਸਿਪਾਹੀਆਂ ਨੂੰ 3 ਵੱਖ-ਵੱਖ ਟੁਕੜੀਆਂ ਵਿੱਚ ਵੰਡਿਆ ਗਿਆ ਸੀ। ਤਲਾਸ਼ੀ ਮੁਹਿੰਮ ਦੌਰਾਨ ਚੀਨੀ ਸੈਨਿਕਾਂ ਨੇ ਇਕ ਪਹਾੜ ਦੇ ਪਿੱਛੇ ਤੋਂ ਗੋਲੀਬਾਰੀ ਸ਼ੁਰੂ ਕਰ ਦਿੱਤੀ। ਭਾਰਤੀ ਫੌਜੀ, ਜੋ ਆਪਣੇ ਸਾਥੀ ਦੀ ਭਾਲ ਲਈ ਨਿਕਲੇ ਸਨ, ਇਸ ਲਈ ਭਾਰਤੀ ਫੌਜੀ ਹਮਲੇ ਲਈ ਤਿਆਰ ਨਹੀਂ ਸੀ। ਕਿਉਂਕਿ ਉਨ੍ਹਾਂ ਕੋਲ ਲੋੜੀਂਦੇ ਹਥਿਆਰ ਨਹੀਂ ਸਨ। ਇਸ ਹਮਲੇ 'ਚ 10 ਜਵਾਨ ਸ਼ਹੀਦ ਹੋ ਗਏ ਅਤੇ ਜ਼ਿਆਦਾਤਰ ਜਵਾਨ ਜ਼ਖਮੀ ਹੋ ਗਏ, ਜਿਨ੍ਹਾਂ 'ਚੋਂ 7 ਦੀ ਹਾਲਤ ਨਾਜ਼ੁਕ ਬਣੀ ਹੋਈ ਸੀ।
ਉਸ ਸਮੇ ਚੀਨੀ ਸੈਨਿਕਾਂ ਨੇ ਗੰਭੀਰ ਰੂਪ ਨਾਲ ਜ਼ਖਮੀ ਫੌਜੀ ਨੂੰ ਬੰਧਕ ਬਣਾ ਲਿਆ। ਅਤੇ ਇਸਤੋਂ ਬਾਅਦ ਚੀਨੀਆਂ ਨੇ 13 ਨਵੰਬਰ 1959 ਨੂੰ ਸ਼ਹੀਦ ਹੋਏ 10 ਪੁਲਿਸ ਮੁਲਾਜ਼ਮਾਂ ਦੀਆਂ ਲਾਸ਼ਾਂ ਵਾਪਸ ਕਰ ਦਿੱਤੀਆਂ ਗਈਆਂ। ਭਾਰਤੀ ਫੌਜ ਨੇ ਹੌਟ ਸਪ੍ਰਿੰਗਜ਼ ਵਿੱਚ ਪੂਰੇ ਪੁਲਿਸ ਸਨਮਾਨਾਂ ਨਾਲ ਉਨ੍ਹਾਂ 10 ਜਵਾਨਾਂ ਦਾ ਅੰਤਿਮ ਸੰਸਕਾਰ ਕੀਤਾ। ਉਸਤੋਂ ਬਾਅਦ ਸ਼ਹੀਦਾਂ ਦੀ ਯਾਦ ਅਤੇ ਉਨ੍ਹਾਂ ਦੇ ਸਨਮਾਨ ਵਿੱਚ, ਭਾਰਤ ਵਿੱਚ ਹਰ ਸਾਲ 21 ਅਕਤੂਬਰ ਨੂੰ ਪੁਲਿਸ ਮੈਮੋਰੀਅਲ ਦਿਵਸ ਮਨਾਇਆ ਜਾਣ ਲਗਾ।
- ਲੇਖਕ ਸਚਿਨ ਜਿੰਦਲ ਦੇ ਸਹਿਯੋਗ ਨਾਲ
- PTC NEWS