Bollywood Stars Have Owns Gun : ਗੋਵਿੰਦਾ ਤੋਂ ਇਲਾਵਾ ਇਹ ਬਾਲੀਵੁੱਡ ਅਦਾਕਾਰ ਆਪਣੇ ਕੋਲ ਰੱਖਦੇ ਹਨ ਰਿਵਾਲਵਰ, ਜਾਣੋ
Bollywood Stars Who Have Owns Gun : ਬਾਲੀਵੁੱਡ ਦੇ ਹੀਰੋ ਨੰਬਰ ਵਨ ਗੋਵਿੰਦਾ ਬਾਰੇ ਵੱਡੀ ਖਬਰ ਚੱਲ ਰਹੀ ਹੈ। ਜਿਸ ਨੇ ਪ੍ਰਸ਼ੰਸਕਾਂ ਨੂੰ ਪਰੇਸ਼ਾਨ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਅੱਜ ਸਵੇਰੇ ਗੋਲੀ ਲੱਗਣ ਕਾਰਨ ਅਦਾਕਾਰ ਜ਼ਖ਼ਮੀ ਹੋ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਇਹ ਹਾਦਸਾ ਅਦਾਕਾਰ ਦੇ ਆਪਣੀ ਰਿਵਾਲਵਰ ਨਾਲ ਵਾਪਰਿਆ ਹੈ। ਕੋਲਕਾਤਾ ਜਾਣ ਲਈ ਉਹ ਆਪਣੀ ਬੰਦੂਕ ਆਪਣੇ ਕੋਲ ਰੱਖ ਰਹੇ ਸੀ ਇਸ ਤੋਂ ਪਹਿਲਾਂ ਉਹ ਰਿਵਾਲਵਰ ਨੂੰ ਸਾਫ ਕਰ ਰਹੇ ਸੀ ਕਿ ਅਚਾਨਕ ਗੋਲੀ ਚੱਲ ਪਈ। ਜਿਸ ਕਾਰਨ ਉਹ ਜ਼ਖਮੀ ਹੋ ਗਏ। ਕਿ ਅਚਾਨਕ ਗੋਲੀ ਚੱਲ ਗਈ ਅਤੇ ਇਹ ਉਸ ਦੀ ਲੱਤ 'ਚ ਲੱਗੀ।
ਦੱਸ ਦਈਏਕਿ ਬਾਲੀਵੁੱਡ ਇੰਡਸਟਰੀ 'ਚ ਗੋਵਿੰਦਾ ਇਕੱਲੇ ਅਜਿਹੇ ਸਟਾਰ ਨਹੀਂ ਹਨ ਜੋ ਆਪਣੇ ਕੋਲ ਰਿਵਾਲਵਰ ਰੱਖਦੇ ਹਨ। ਉਨ੍ਹਾਂ ਤੋਂ ਇਲਾਵਾ ਕਈ ਅਜਿਹੇ ਸਿਤਾਰੇ ਹਨ ਜੋ ਆਪਣੀ ਸੁਰੱਖਿਆ ਲਈ ਹਥਿਆਰ ਰੱਖਦੇ ਹਨ। ਤਾ ਆਓ ਜਾਣਦੇ ਹਾਂ ਗੋਵਿੰਦਾ ਤੋਂ ਇਲਾਵਾ ਹੋਰ ਕਿਹੜੇ-ਕਿਹੜੇ ਅਦਾਕਾਰ ਆਪਣੇ ਨਾਲ ਰਿਵਾਲਵਰ ਰੱਖਦੇ ਹਨ।
ਸਲਮਾਨ ਖਾਨ :
ਮੀਡੀਆ ਰਿਪੋਰਟਾਂ ਮੁਤਾਬਕ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦਾ ਨਾਂ ਇੰਡਸਟਰੀ ਦੇ ਉਨ੍ਹਾਂ ਸਿਤਾਰਿਆਂ 'ਚ ਆਉਂਦਾ ਹੈ, ਜਿਨ੍ਹਾਂ ਕੋਲ ਆਪਣੀ ਸੁਰੱਖਿਆ ਲਈ ਰਿਵਾਲਵਰ ਹੁੰਦੀ ਹੈ। ਜ਼ਾਹਿਰ ਹੈ ਕਿ ਭਾਈਜਾਨ ਨੂੰ ਲਾਰੈਂਸ ਬਿਸ਼ਨੋਈ ਤੋਂ ਕਈ ਵਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਅਜਿਹੇ 'ਚ ਅਦਾਕਾਰ ਆਪਣੀ ਸੁਰੱਖਿਆ ਦੇ ਪੂਰੇ ਇੰਤਜ਼ਾਮ ਕਰਕੇ ਰਖਦੇ ਹਨ।
ਅਮਿਤਾਭ ਬੱਚਨ :
ਇਸ ਲਿਸਟ 'ਚ ਬਾਲੀਵੁੱਡ ਦੇ ਮੈਗਾਸਟਾਰ ਅਮਿਤਾਭ ਬੱਚਨ ਦਾ ਨਾਂ ਵੀ ਸ਼ਾਮਲ ਹੈ। ਉਸ ਨੂੰ ਕਈ ਵਾਰ ਫਿਲਮਾਂ ਦੀ ਸ਼ੂਟਿੰਗ ਅਤੇ ਗੋਲੀਆਂ ਚਲਾਉਂਦੇ ਹੋਏ ਦੇਖਿਆ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਬਿੱਗ ਬੀ ਕੋਲ ਅਸਲ ਜ਼ਿੰਦਗੀ 'ਚ ਵੀ ਰਿਵਾਲਵਰ ਹੈ।
ਸੰਨੀ ਦਿਓਲ :
ਅਦਾਕਾਰ ਸੰਨੀ ਦਿਓਲ ਵੀ ਆਪਣੇ ਨਾਲ ਰਿਵਾਲਵਰ ਰੱਖਦੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਉਸ ਕੋਲ ਇੱਕ ਰਿਵਾਲਵਰ ਹੈ, ਜਿਸਨੂੰ ਉਨ੍ਹਾਂ ਨੇ ਸੁਰੱਖਿਆ ਦੇ ਲਿਹਾਜ ਤੋਂ ਖਰੀਦਿਆ ਸੀ।
ਪੂਨਮ ਢਿੱਲੋਂ :
ਇਸ ਲਿਸਟ 'ਚ ਬਾਲੀਵੁੱਡ ਅਦਾਕਾਰਾ ਪੂਨਮ ਢਿੱਲੋਂ ਦਾ ਨਾਂ ਵੀ ਸ਼ਾਮਲ ਹੈ। ਮੀਡੀਆ ਰਿਪੋਰਟਾਂ ਮੁਤਾਬਕ ਅਦਾਕਾਰਾ ਕੋਲ ਇੱਕ ਰਿਵਾਲਵਰ ਹੈ, ਜਿਸ ਨੂੰ ਉਹ ਸੁਰੱਖਿਆ ਲਈ ਆਪਣੇ ਕੋਲ ਰੱਖਦੀ ਹੈ। ਦਸ ਦਈਏ ਕਿ ਇਸ ਗੱਲ ਦਾ ਖੁਲਾਸਾ ਖੁਦ ਪੂਨਮ ਢਿੱਲੋਂ ਨੇ ਇਕ ਇੰਟਰਵਿਊ ਦੌਰਾਨ ਕੀਤਾ ਹੈ।
ਰਵੀ ਕਿਸ਼ਨ :
ਭੋਜਪੁਰੀ ਤੋਂ ਲੈ ਕੇ ਬਾਲੀਵੁੱਡ ਤੱਕ ਅਦਭੁਤ ਅਦਾਕਾਰੀ ਦਿਖਾਉਣ ਵਾਲੇ ਅਦਾਕਾਰ ਰਵੀ ਕਿਸ਼ਨ ਦਾ ਨਾਂ ਵੀ ਇਸ ਸੂਚੀ 'ਚ ਆਉਂਦਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਅਦਾਕਾਰ ਕੋਲ ਇੱਕ ਨਹੀਂ ਬਲਕਿ ਦੋ ਰਿਵਾਲਵਰ ਬੰਦੂਕਾਂ ਹਨ। ਦੱਸਿਆ ਜਾਂਦਾ ਹੈ ਕਿ ਉਸ ਕੋਲ ਰਿਵਾਲਵਰ ਅਤੇ ਰਾਈਫਲ ਹੈ।
ਸੋਹਾ ਅਲੀ ਖਾਨ :
ਬਾਲੀਵੁੱਡ ਅਦਾਕਾਰਾ ਅਤੇ ਸੈਫ ਅਲੀ ਖਾਨ ਦੀ ਭੈਣ ਸੋਹਾ ਅਲੀ ਖਾਨ ਨੂੰ ਹਥਿਆਰ ਰੱਖਣ ਦਾ ਲਾਇਸੈਂਸ ਮਿਲਿਆ ਸੀ। ਮੀਡੀਆ ਰਿਪੋਰਟਾਂ ਮੁਤਾਬਕ ਉਸ ਨੂੰ ਇਹ ਲਾਇਸੈਂਸ ਬਹੁਤ ਛੋਟੀ ਉਮਰ 'ਚ ਮਿਲ ਗਿਆ ਸੀ ਪਰ ਕਿਸੇ ਵਿਵਾਦ ਕਾਰਨ ਉਸ ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : Actor Govinda Shoots Himself : ਅਦਾਕਾਰ ਗੋਵਿੰਦਾ ਦੇ ਲੱਗੀ ਗੋਲੀ, ਹੋਏ ਜ਼ਖਮੀ, ਰਿਵਾਲਵਰ ਸਾਫ ਕਰਦੇ ਸਮੇਂ ਹੋਇਆ ਹਾਦਸਾ
- PTC NEWS