Gangster Jaggu Bhagwanpuria : ਕੌਣ ਹੈ ਗੈਂਗਸਟਰ ਜੱਗੂ ਭਗਵਾਨਪੁਰੀਆ, ਕਿਵੇਂ ਅਪਰਾਧ ਦੀ ਦੁਨੀਆ 'ਚ ਰੱਖਿਆ ਕਦਮ
Gangster Jaggu Bhagwanpuria : ਬਟਾਲਾ ਦੇ ਕਾਦੀਆਂ ਰੋਡ 'ਤੇ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਸਕਾਰਪੀਓ ਵਿੱਚ ਸਵਾਰ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਂ ਹਰਜੀਤ ਕੌਰ ਵਾਸੀ ਭਗਵਾਨਪੁਰ ਅਤੇ ਕਰਨਵੀਰ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਭੀਖੋਵਾਲ ਥਾਣਾ ਘੁਮਾਣ ਕਲਾਂ 'ਤੇ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ। ਕਰਨਵੀਰ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ ,ਜਦੋਂ ਕਿ ਕਾਰ ਵਿੱਚ ਮੌਜੂਦ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਂ ਹਰਜੀਤ ਕੌਰ ਹਸਪਤਾਲ ਵਿੱਚ ਮੌਤ ਹੋ ਗਈ ਹੈ। ਬੰਬੀਹਾ ਗੈਂਗ ਨੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰਕੇ ਲਈ ਇਸ ਕਤਲਾਕਾਂਡ ਦੀ ਜ਼ਿੰਮੇਵਾਰੀ ਲਈ ਹੈ। ਤੁਹਾਨੂੰ ਦੱਸਦੇ ਹਾਂ ਇੱਕ ਕੌਣ ਹੈ ਗੈਂਗਸਟਰ ਜੱਗੂ ਭਗਵਾਨਪੁਰੀਆ , ਇਕ ਛੋਟੇ ਜਿਹੇ ਪਿੰਡ ਦੇ ਸਾਧਾਰਨ ਮੁੰਡੇ ਨੇ ਕਿਵੇਂ ਅਪਰਾਧ ਦੀ ਦੁਨੀਆ 'ਚ ਕਦਮ ਰੱਖਿਆ।
ਕੌਣ ਹੈ ਗੈਂਗਸਟਰ ਜੱਗੂ ਭਗਵਾਨਪੁਰੀਆ
ਜੱਗੂ ਭਗਵਾਨਪੁਰੀਆ ਗੁਰਦਾਸਪੁਰ ਦੇ ਪਿੰਡ ਭਗਵਾਨਪੁਰ ਦਾ ਰਹਿਣ ਵਾਲਾ ਹੈ। ਜਦੋਂ ਉਹ ਪੈਦਾ ਹੋਇਆ ਤਾਂ ਉਸ ਦੇ ਮਾਤਾ-ਪਿਤਾ ਨੇ ਉਸ ਦਾ ਨਾਮ ਜਸਪ੍ਰੀਤ ਸਿੰਘ ਰੱਖਿਆ ਸੀ। ਜੱਗੂ ਕਬੱਡੀ ਦਾ ਚੰਗਾ ਖਿਡਾਰੀ ਸੀ ਅਤੇ ਉਹ ਬਹੁਤ ਸਾਰੇ ਖਿਡਾਰੀਆਂ ਅਤੇ ਕਬੱਡੀ ਪ੍ਰੇਮੀਆਂ ਲਈ ਯੂਥ ਆਈਕਨ ਹੈ ਪਰ ਉਹ ਅਪਰਾਧ ਦੀ ਦੁਨੀਆ ਵਿਚ ਦਿਲਚਸਪੀ ਰੱਖਦਾ-ਰੱਖਦਾ ਖੁਦ ਇੱਕ ਅਪਰਾਧੀ ਬਣ ਗਿਆ। ਜਿਵੇਂ-ਜਿਵੇਂ ਉਹ ਵੱਡਾ ਹੋਇਆ, ਉਹ ਅਪਰਾਧ ਦੀ ਦੁਨੀਆ ਵਿੱਚ ਸ਼ਾਮਿਲ ਹੋਣ ਲੱਗਾ ਅਤੇ ਫਿਰ ਆਪਣਾ ਨਾਮ ਬਦਲ ਕੇ ਜੱਗੂ ਭਗਵਾਨਪੁਰੀਆ ਰੱਖ ਲਿਆ।
ਉਹ ਪੰਜਾਬ ਦੇ ਗੁਰੀ ਨਾਂ ਦੇ ਗੈਂਗਸਟਰ ਨਾਲ ਕੰਮ ਕਰਨ ਲੱਗਿਆ। ਪਹਿਲ਼ਾਂ ਉਸ ਨੇ ਲੁੱਟ-ਖੋਹ, ਕੁੱਟਮਾਰ ਅਤੇ ਜਬਰੀ ਵਸੂਲੀ ਦੀਆਂ ਛੋਟੀਆਂ-ਮੋਟੀਆਂ ਬਾਰਦਾਤਾਂ ਨੂੰ ਅੰਜਾਮ ਦਿੱਤਾ। ਇਸ ਤੋਂ ਬਾਅਦ ਜੱਗੂ ਨੇ ਪੈਸੇ ਲੈ ਕੇ ਕਤਲ ਕਰਵਾਉਣੇ ਸ਼ੁਰੂ ਕਰ ਦਿੱਤੇ। ਯਾਨੀ ਕਿ ਉਹ ਦੂਜਿਆਂ ਦੇ ਨਾਂ 'ਤੇ ਸੁਪਾਰੀ ਲੈ ਕੇ ਕਤਲ ਕਰਵਾ ਲੈਂਦਾ ਸੀ। ਇਸ ਕੰਮ ਵਿਚ ਉਸ ਨੂੰ ਕਾਫੀ ਪੈਸਾ ਮਿਲਣ ਲੱਗਾ।
ਹਥਿਆਰਾਂ ਦੀ ਸਪਲਾਈ ਦਾ ਵੱਡਾ ਨੈੱਟਵਰਕ
ਜੱਗੂ ਭਗਵਾਨਪੁਰੀਆ ਨੇ ਵੀ ਆਪਣਾ ਵੱਡਾ ਨੈੱਟਵਰ ਬਣਾ ਲਿਆ ਸੀ। ਪੰਜਾਬ ਤੋਂ ਇਲਾਵਾ ਜੱਗੂ ਦੇ ਕੁਨੈਕਸ਼ਨ ਰਾਜਸਥਾਨ ਅਤੇ ਮੱਧ ਪ੍ਰਦੇਸ਼, ਦਿੱਲੀ, ਹਰਿਆਣਾ ਤੋਂ ਇਲਾਵਾ ਵਿਦੇਸ਼ਾਂ ਤੱਕ ਵੀ ਪਹੁੰਚ ਗਏ ਹਨ। ਕਈ ਸ਼ਾਰਪ ਸ਼ੂਟਰ ਉਸ ਦੇ ਗਿਰੋਹ ਵਿਚ ਸ਼ਾਮਿਲ ਹੋ ਗਏ ਸਨ। ਸੁਪਾਰੀ ਲੈਣ ਤੋਂ ਬਾਅਦ ਜੱਗੂ ਨੇ ਹਥਿਆਰਾਂ ਦੀ ਸਪਲਾਈ ਵਿੱਚ ਵੀ ਹੱਥ ਅਜ਼ਮਾਇਆ। ਜੱਗੂ ਭਗਵਾਨਪੁਰੀਆ ਨੇ ਸਰਹੱਦ ਪਾਰ ਤੋਂ ਹਥਿਆਰਾਂ ਦੀ ਸਪਲਾਈ ਕਰਕੇ ਦੇਸ਼ ਵਿੱਚ ਲਿਆ ਕੇ ਦੂਜੇ ਗੈਂਗਸਟਰਾਂ ਨੂੰ ਮਹਿੰਗੇ ਭਾਅ ਵੇਚਣੇ ਸ਼ੁਰੂ ਕਰ ਦਿੱਤੇ ਸਨ। ਇਸ ਕੰਮ ਵਿਚ ਉਹ ਕਾਫੀ ਕਮਾਈ ਕਰਦਾ ਸੀ। ਜੱਗੂ ਭਗਵਾਨਪੁਰੀਆ ਦਾ ਉੱਤਰੀ ਭਾਰਤ ਵਿੱਚ ਹਥਿਆਰਾਂ ਦੇ ਨੈੱਟਵਰ ਦਾ ਸਭ ਤੋਂ ਵੱਡਾ ਕਾਰੋਬਾਰ ਹੈ।
ਲਾਰੈਂਸ ਦੇ ਗੈਂਗ ਨੂੰ ਹਥਿਆਰ ਸਪਲਾਈ ਕਰਨਾ
ਜੱਗੂ ਨੇ ਲਾਰੈਂਸ ਬਿਸ਼ਨੋਈ ਗੈਂਗ ਨੂੰ ਹਥਿਆਰ ਵੀ ਸਪਲਾਈ ਕੀਤੇ ਸਨ। ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਹਥਿਆਰਾਂ ਦੀ ਸਪਲਾਈ ਤੋਂ ਲੈ ਕੇ ਗੱਡੀਆਂ ਮੁਹੱਈਆ ਕਰਵਾਉਣ ਤੱਕ ਸਭ ਕੁਝ ਜੱਗੂ ਭਗਵਾਨਪੁਰੀਆ ਦੇ ਗੈਂਗ ਨੇ ਕੀਤਾ ਸੀ। ਰਿਪੋਰਟਾਂ ਮੁਤਾਬਕ ਜੱਗੂ ਭਗਵਾਨਪੁਰੀਆ, ਲਾਰੈਂਸ ਬਿਸ਼ਨੋਈ ਗੈਂਗ ਨੂੰ ਆਧੁਨਿਕ ਹਥਿਆਰ ਸਪਲਾਈ ਕਰਦਾ ਸੀ ਪਰ ਬਦਲੇ 'ਚ ਹਰ ਹਥਿਆਰ ਦੇ ਲੱਖਾਂ ਰੁਪਏ ਲਏ ਜਾਂਦੇ ਸਨ। ਸਿੱਧ ਮੂਸੇਵਾਲਾ ਕੇਸ ਤੋਂ ਬਾਅਦ ਹਥਿਆਰਾਂ ਲਈ ਪੈਸਿਆਂ ਨੂੰ ਲੈ ਕੇ ਦੋ ਗਿਰੋਹਾਂ ਵਿੱਚ ਲੜਾਈ ਸ਼ੁਰੂ ਹੋ ਗਈ ਸੀ। ਲਾਰੈਂਸ ਬਿਸ਼ਨੋਈ ਗੈਂਗ ਨੂੰ ਸ਼ੱਕ ਸੀ ਕਿ ਜੱਗੂ ਭਗਵਾਨਪੁਰੀਆ ਪੈਸਿਆਂ ਲਈ ਆਪਣੇ ਵਿਰੋਧੀ ਗਿਰੋਹ ਨੂੰ ਹਥਿਆਰ ਵੀ ਮੁਹੱਈਆ ਕਰਵਾ ਰਿਹਾ ਸੀ। ਜੱਗੂ ਭਗਵਾਨਪੁਰੀਆ ਲਾਰੈਂਸ ਬਿਸ਼ਨੋਈ ਦਾ ਕਰੀਬੀ ਮੰਨਿਆ ਜਾਂਦਾ ਸੀ।
ਜੇਲ 'ਚ ਰਹਿੰਦਿਆਂ ਬਣਾਇਆ ਵੱਡਾ ਨੈੱਟਵਰਕ
ਜਗਦੀਪ ਸਿੰਘ ਉਰਫ ਜੱਗੂ ਭਗਵਾਨਪੁਰੀਆ ਕਈ ਸਾਲਾਂ ਤੋਂ ਤਿਹਾੜ ਜੇਲ 'ਚ ਬੰਦ ਹੈ ਅਤੇ ਇਹ ਸਾਰਾ ਨੈੱਟਵਰ ਉਹ ਜੇਲ ਦੇ ਅੰਦਰੋਂ ਹੀ ਚਲਾ ਰਿਹਾ ਹੈ। ਉਸ ਦੇ ਗੁਰਗੇ ਦੇਸ਼ ਭਰ ਵਿਚ ਫੈਲੇ ਹੋਏ ਹਨ। ਜੇਲ੍ਹ ਦੇ ਅੰਦਰ ਰਹਿੰਦਿਆਂ ਉਸ ਨੂੰ ਹਥਿਆਰਾਂ ਦਾ ਵੱਡਾ ਭੰਡਾਰ ਮਿਲਦਾ ਹੈ। ਕਾਂਟਰੈਕਟ ਕਿਿਲੰਗ ਜੇਲ੍ਹ ਦੇ ਅੰਦਰੋਂ ਹੁੰਦੀ ਹੈ ਅਤੇ ਨਸ਼ੇ ਦੀ ਸਪਲਾਈ ਦਾ ਕਾਰੋਬਾਰ ਤਿਹਾੜ ਦੀ ਚਾਰਦੀਵਾਰੀ ਤੋਂ ਹੀ ਹੁੰਦਾ ਹੈ।
2015 ਤੋਂ ਜੇਲ੍ਹ 'ਚ ਹੈ ਜੱਗੂ ਭਗਵਾਨਪੁਰੀਆ
ਜੱਗੂ ਭਗਵਾਨ ਪੁਰੀਆ 2015 ਤੋਂ ਜੇਲ੍ਹ ਵਿੱਚ ਹੈ। 2020 ਵਿੱਚ ਅੰਮ੍ਰਿਤਸਰ ਦੀ ਇੱਕ ਅਦਾਲਤ ਨੇ ਉਸਨੂੰ ਨਸ਼ਾ ਤਸਕਰੀ ਅਤੇ ਅਸਲਾ ਐਕਟ ਦੇ ਕੇਸਾਂ ਵਿੱਚ 12 ਸਾਲ ਕੈਦ ਦੀ ਸਜ਼ਾ ਸੁਣਾਈ। ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੌਰਾਨ ਵੀ ਗੈਂਗਸਟਰ ਜੱਗੂ ਦਾ ਨਾਂ ਵੀ ਸੁਰਖੀਆਂ ਵਿੱਚ ਆਇਆ ਸੀ। ਕਤਲ ਕੇਸ ਦੌਰਾਨ ਮੁਲਜ਼ਮ ਲਾਰੈਂਸ ਦੇ ਨਾਲ ਤਿਹਾੜ ਜੇਲ੍ਹ ਵਿੱਚ ਬੰਦ ਸੀ। ਪੁਲਿਸ ਨੇ ਉਸ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ। ਜਿਸ ਵਿਚ ਉਸ ਨੇ ਲਾਰੈਂਸ ਅਤੇ ਗੋਲਡੀ ਬਰਾੜ ਵਿਚਕਾਰ ਹੋਈ ਫੋਨ 'ਤੇ ਹੋਈ ਗੱਲਬਾਤ ਦੀ ਸੂਚਨਾ ਪੁਲਿਸ ਨੂੰ ਦਿੱਤੀ ਸੀ। ਇਸ ਤੋਂ ਬਾਅਦ ਲਾਰੈਂਸ ਅਤੇ ਜੱਗੂ ਦੋਵੇਂ ਜਾਨੀ ਦੁਸ਼ਮਣ ਬਣਗੇ।
- PTC NEWS