Sat, Dec 13, 2025
Whatsapp

BYJU'S ਦੇ CEO ਰਵਿੰਦਰਨ ਦੇ 3 ਟਿਕਾਣਿਆਂ 'ਤੇ ED ਨੇ ਕਿਉਂ ਮਾਰੇ ਛਾਪੇ? ਪੂਰਾ ਪੜ੍ਹੋ

ਸ਼ਨੀਵਾਰ ਨੂੰ ਈਡੀ ਨੇ ਬਾਇਜੂ ਸੀਈਓ ਦੇ ਤਿੰਨ ਸਥਾਨਾਂ ਉੱਤੇ ਛਾਪੇਮਾਰੀ ਕੀਤੀ ਹੈ। ਛਾਪੇਮਾਰੀ ਵਿੱਚ ਦਸਤਾਵੇਜ਼ ਅਤੇ ਡਿਜੀਟਲ ਡੇਟਾ ਜਮ੍ਹਾ ਕੀਤਾ ਗਿਆ ਹੈ।

Reported by:  PTC News Desk  Edited by:  Jasmeet Singh -- April 29th 2023 06:40 PM -- Updated: April 29th 2023 07:00 PM
BYJU'S ਦੇ CEO ਰਵਿੰਦਰਨ ਦੇ 3 ਟਿਕਾਣਿਆਂ 'ਤੇ ED ਨੇ ਕਿਉਂ ਮਾਰੇ ਛਾਪੇ? ਪੂਰਾ ਪੜ੍ਹੋ

BYJU'S ਦੇ CEO ਰਵਿੰਦਰਨ ਦੇ 3 ਟਿਕਾਣਿਆਂ 'ਤੇ ED ਨੇ ਕਿਉਂ ਮਾਰੇ ਛਾਪੇ? ਪੂਰਾ ਪੜ੍ਹੋ

ਨਵੀਂ ਦਿੱਲੀ: ਔਨਲਾਈਨ ਐਡੂਕੇਸ਼ਨ ਪਲੇਟਫਾਰਮ BYJU's ਕੇ ਸੀਈਓ ਰਵੀਦਰਨ ਬਾਇਜੂ (Byju Raveendran) ਦੀ ਮੁਸ਼ਕਿਲ ਵਧਦੀ ਜਾ ਰਹੀ ਹੈ। ਰਵਿੰਦਰਨ ਦੇ ਤਿੰਨ ਸਥਾਨਾਂ 'ਤੇ ਅੱਜ ਈਡੀ ਨੇ ਛਾਪੇਮਾਰੀ ਕੀਤੀ ਹੈ। ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਸ਼ਨੀਵਾਰ ਨੂੰ ਬੰਗਲੁਰੂ ਸਥਿਤ ਬਾਜੂ ਰਵਿੰਦਰਨ ਦੇ ਤਿੰਨ ਸਥਾਨਾਂ 'ਤੇ ਛਾਪੇਮਾਰੀ ਕੀਤੀ ਹੈ। ਬਾਇਜੂ ਰਵਿੰਦਰਨ ਅਤੇ ਉਨ੍ਹਾਂ ਦੀ ਕੰਪਨੀ ਥਿੰਕ ਐਂਡ ਲਰਨ ਪ੍ਰਾਈਵੇਟ ਲਿਮਟਿਡ ਦੇ ਤਿੰਨ ਸਥਾਨਾਂ 'ਤੇ ਇਹ ਛਾਪੇਮਾਰੀ ਕੀਤੀ ਗਈ ਹੈ। ਇਹ ਛਾਪੇਮਾਰੀ ਵਿੱਚ ਈਡੀ ਨੇ ਕਈ ਦਸਤਾਵੇਜ਼ ਅਤੇ ਡਿਜੀਟਲ ਡੇਟਾ ਜਮ੍ਹਾ ਕੀਤਾ ਹੈ।

 ਰਵਿੰਦਰਨ ਬਾਇਜੂ ਨੂੰ ਸੰਮਨ


ਜਾਂਚ ਏਜੰਸੀ ਨੇ ਕਿਹਾ ਕਿ ਇਹ ਕਾਰਵਾਈ ਕੁਝ ਲੋਕਾਂ ਵੱਲੋਂ ਮਿਲੀਆਂ 'ਕਈ ਸ਼ਿਕਾਇਤਾਂ' ਦੇ ਆਧਾਰ 'ਤੇ ਕੀਤੀ ਗਈ ਹੈ। ਈਡੀ ਨੇ ਇਲਜ਼ਾਮ ਲਾਇਆ ਕਿ ਰਵਿੰਦਰਨ ਬਾਇਜੂ ਨੂੰ ਇਕ ਤੋਂ ਬਾਅਦ ਇਕ ਕਈ ਸੰਮਨ ਭੇਜੇ ਗਏ ਪਰ ਉਹ ਟਾਲ-ਮਟੋਲ ਕਰਦਾ ਰਿਹਾ। ਰਵਿੰਦਰਨ ਕਦੇ ਵੀ ਈਡੀ ਸਾਹਮਣੇ ਪੇਸ਼ ਨਹੀਂ ਹੋਇਆ।

 ਹਜ਼ਾਰਾਂ ਕਰੋੜ ਰੁਪਏ ਦਾ ਲੈਣ-ਦੇਣ 

ਈਡੀ ਨੇ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ (FEMA) ਦੇ ਮਾਮਲੇ ਵਿੱਚ ਰਵੀੰਦਰਨ ਬਾਇਜੂ ਅਤੇ ਉਨ੍ਹਾਂ ਦੀ ਕੰਪਨੀ ਥਿੰਕ ਐਂਡ ਲਰਨ ਪ੍ਰਾਈਵੇਟ ਲਿਮਟਿਡ ਦੇ ਸਥਾਨਾਂ ਉੱਤੇ ਇਹ ਛਾਪੇਮਾਰੀ ਕੀਤੀ ਹੈ। ਛਾਪੇਮਾਰੀ ਦੇ ਸਮੇਂ ਈਡੀ ਨੇ ਦਸਤਾਵੇਜ਼ ਅਤੇ ਡਿਜੀਟਲ ਡੇਟਾ ਜਮ੍ਹਾ ਕੀਤਾ ਗਿਆ ਹੈ। ਇਸ ਖੋਜ ਵਿਚ ਪਤਾ ਲਗਾ ਹੈ ਕਿ ਐਡੂਟੇਕ ਯੂਨਿਕ ਕੰਪਨੀ ਨੂੰ ਸਾਲ 2011-2023 ਦੇ ਵਿਚ 28000 ਕਰੋੜ ਰੁਪਏ ਦੀਆ ਐਫਡੀਆਈ ਮਿਲਿਆ ਹੈ। ਏਜੰਸੀ ਨੇ ਕਿਹਾ, "ਕੰਪਨੀ ਨੇ ਇਸ ਮਿਆਦ ਦੇ ਦੌਰਾਨ ਵਿਦੇਸ਼ੀ ਸਿੱਧੇ ਨਿਵੇਸ਼ ਦੇ ਨਾਮ 'ਤੇ ਵੱਖ-ਵੱਖ ਵਿਦੇਸ਼ੀ ਅਥਾਰਟੀਆਂ ਨੂੰ ਲਗਭਗ 9,754 ਕਰੋੜ ਰੁਪਏ ਵੀ ਭੇਜੇ ਹਨ"।

ਕੌਣ ਹੈ ਰਵਿੰਦਰਨ ਬਾਇਜੂ? 

ਰਵਿੰਦਰਨ ਬਾਇਜੂ ਦੇ ਐਡੂਟੇਕ ਪਲੇਟਫਾਰਮ BYJU's ਦੇ ਸੰਸਥਾਪਕ ਹਨ। ਹੁਰੁਨ ਗਲੋਬਲ ਰਿਚ ਲਿਸਟ 2023 ਦੇ ਅਨੁਸਾਰ, ਉਹ ਗਲੋਬਲ ਸਿੱਖਿਆ ਖੇਤਰ ਵਿੱਚ ਦੂਜੇ ਸਭ ਤੋਂ ਅਮੀਰ ਉਦਯੋਗਪਤੀ ਹਨ। ਉਸਦੀ ਕੁੱਲ ਜਾਇਦਾਦ $3.3 ਬਿਲੀਅਨ ਹੈ। Byju's, ਜਿਸਦੀ ਸਥਾਪਨਾ 2011 ਵਿੱਚ ਕੀਤੀ ਗਈ ਸੀ ਅਤੇ 2015 ਵਿੱਚ ਇਸਦੀ ਸਿਖਲਾਈ ਐਪ ਨੂੰ ਲਾਂਚ ਕੀਤਾ ਗਿਆ ਸੀ, ਨੇ ਕੋਰੋਨਵਾਇਰਸ ਮਹਾਂਮਾਰੀ ਦੇ ਦੌਰਾਨ ਕਾਰੋਬਾਰ ਵਿੱਚ ਉਛਾਲ ਦੇਖਿਆ। ਹਾਲਾਂਕਿ, ਜਦੋਂ ਮਹਾਂਮਾਰੀ ਤੋਂ ਬਾਅਦ ਸਕੂਲ ਦੁਬਾਰਾ ਖੁੱਲ੍ਹ ਗਏ, ਐਪ ਦੀ ਪ੍ਰਸਿੱਧੀ ਘੱਟਣੀ ਸ਼ੁਰੂ ਹੋ ਗਈ।

- ਸਚਿਨ ਜਿੰਦਲ ਦੇ ਸਹਿਯੋਗ ਨਾਲ 


ਪੰਜਾਬ ਦੇ ਸੈਂਕੜੇ ਵਿਦਿਆਰਥੀਆਂ ਨੂੰ ਕਰੋੜਾਂ ਰੁਪਏ ਦਾ ਝਾਂਸਾ ਦੇ ਕੇ ਕ੍ਰਿਸਪੀ ਖਹਿਰਾ ਕੈਨੇਡਾ ਫਰਾਰ
ਪੰਜਾਬ ਯੂਨੀਵਰਸਿਟੀ 'ਚ ਕੁੜੀਆਂ ਦੇ ਹੋਸਟਲ 'ਚ ਵੜਿਆ ਨੌਜਵਾਨ ਸ਼ਖਸ, ਕੁੜੀ ਨਾਲ ਕੀਤਾ ਦੁਰਵਿਵਹਾਰ

- PTC NEWS

Top News view more...

Latest News view more...

PTC NETWORK
PTC NETWORK