World Vegetarian Day 2023: ਕਿਉਂ ਮਨਾਇਆ ਜਾਂਦਾ ਹੈ ਵਿਸ਼ਵ ਸ਼ਾਕਾਹਾਰੀ ਦਿਵਸ, ਇੱਥੇ ਜਾਣੋ ਇਸ ਨਾਲ ਸਿਹਤ ਨੂੰ ਕੀ ਮਿਲਦੇ ਹਨ ਲਾਭ
World Vegetarian Day 2023: ਵਿਸ਼ਵ ਸ਼ਾਕਾਹਾਰੀ ਦਿਵਸ ਹਰ ਸਾਲ 1 ਅਕਤੂਬਰ ਨੂੰ ਪੂਰੀ ਦੁਨੀਆ ਵਿੱਚ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਬਣਾਉਣ ਦਾ ਮਹੱਤਵ "ਸ਼ਾਕਾਹਾਰੀ ਦੀਆਂ ਖੁਸ਼ੀਆਂ, ਹਮਦਰਦੀ ਅਤੇ ਜੀਵਨ ਨੂੰ ਵਧਾਉਣ ਵਾਲੀਆਂ ਸੰਭਾਵਨਾਵਾਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਇਸ ਲਈ ਚੰਗੀ ਸਿਹਤ ਲਈ ਹਮੇਸ਼ਾ ਸ਼ਾਕਾਹਾਰੀ ਭੋਜਨ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ।
ਦੱਸ ਦਈਏ ਕਿ ਮਾਸਾਹਾਰੀ ਭੋਜਨ ਦੇ ਮੁਕਾਬਲੇ ਸ਼ਾਕਾਹਾਰੀ ਭੋਜਨ 'ਚ ਵੀ ਪੌਸ਼ਟਿਕ ਤੱਤ ਬਰਾਬਰ ਹੁੰਦੇ ਹਨ। ਚੰਗੀ ਸਿਹਤ ਲਈ ਸਰੀਰ ਨੂੰ ਸਾਰੇ ਪੌਸ਼ਟਿਕ ਤੱਤਾਂ ਦੀ ਜ਼ਰੂਰਤ ਹੁੰਦੀ ਹੈ, ਅਜਿਹੀ ਸਥਿਤੀ ਵਿੱਚ, ਸਿਰਫ ਸ਼ਾਕਾਹਾਰੀ ਭੋਜਨ ਦੀ ਮਦਦ ਨਾਲ ਸਰੀਰ ਵਿੱਚ ਸਾਰੇ ਵਿਟਾਮਿਨਾਂ ਦੀ ਕਮੀ ਨੂੰ ਦੂਰ ਕੀਤਾ ਜਾ ਸਕਦਾ ਹੈ। ਤਾਜ਼ੇ ਫਲ, ਸਬਜ਼ੀਆਂ ਅਤੇ ਸਾਬਤ ਅਨਾਜ ਖਾਣ ਨਾਲ ਤੁਸੀਂ ਫਿੱਟ ਰਹੋਗੇ। ਤਾਂ ਆਓ ਜਾਣਦੇ ਹਾਂ ਸ਼ਾਕਾਹਾਰੀ ਖਾਣ ਦੇ ਫ਼ਾਇਦੇ।
ਵਿਸ਼ਵ ਸ਼ਾਕਾਹਾਰੀ ਦਿਵਸ ਦਾ ਇਤਿਹਾਸ :
ਵਿਸ਼ਵ ਸ਼ਾਕਾਹਾਰੀ ਦਿਵਸ ਪਹਿਲੀ ਵਾਰ ਯੂਕੇ ਸ਼ਾਕਾਹਾਰੀ ਸੁਸਾਇਟੀ ਦੁਆਰਾ 1 ਅਕਤੂਬਰ, 1977 ਨੂੰ ਮਨਾਇਆ ਗਿਆ ਸੀ। ਇਸ ਸੁਸਾਇਟੀ ਨੇ ਇਸਦੀ ਸਥਾਪਨਾ ਸਾਲ 1944 ਵਿੱਚ ਕੀਤੀ ਗਈ ਸੀ। ਇਸ ਦੀ 50ਵੀਂ ਵਰ੍ਹੇਗੰਢ 'ਤੇ, ਸ਼ਾਕਾਹਾਰੀ ਸੁਸਾਇਟੀ ਦੇ ਪ੍ਰਧਾਨ ਨੇ 1 ਅਕਤੂਬਰ ਯਾਦਗਾਰ ਬਣਾਉਣ ਅਤੇ ਲੋਕਾਂ ਵਿੱਚ ਸ਼ਾਕਾਹਾਰੀ ਖੁਰਾਕ ਨੂੰ ਉਤਸ਼ਾਹਿਤ ਕਰਨ ਦੇ ਮਹੱਤਵ ਨਾਲ ਹਰ ਸਾਲ ਸ਼ਾਕਾਹਾਰੀ ਦਿਵਸ ਮਨਾਉਣ ਦਾ ਐਲਾਨ ਕੀਤਾ।
ਕਿਉਂਕਿ ਉਸ ਸਮੇਂ ਸ਼ਾਕਾਹਾਰੀ ਲੋਕਾਂ ਨੂੰ ਡੇਅਰੀ ਉਤਪਾਦਾਂ ਦਾ ਸੇਵਨ ਕਰਨ ਦੀ ਇਜਾਜ਼ਤ ਨਹੀਂ ਸੀ। ਜਿਸ ਦੇ ਵਿਰੋਧ ਵਿੱਚ ਉਸਨੇ ਆਂਡੇ ਦਾ ਸੇਵਨ ਬੰਦ ਕਰ ਦਿੱਤਾ ਅਤੇ ਫਿਰ 1951 ਵਿੱਚ ਇਹ ਸ਼ਾਕਾਹਾਰੀ ਅੰਦੋਲਨ ਬਣ ਗਿਆ। ਜਿਸ ਨੇ ਜਾਨਵਰਾਂ ਦੇ ਸ਼ੋਸ਼ਣ ਵਿੱਚ ਹਿੱਸਾ ਨਹੀਂ ਲਿਆ। ਉਦੋਂ ਤੋਂ, ਹਰ ਸਾਲ 1 ਅਕਤੂਬਰ ਨੂੰ, ਸ਼ਾਕਾਹਾਰੀ ਨੂੰ ਉਤਸ਼ਾਹਿਤ ਕਰਨ ਲਈ ਪੂਰੀ ਦੁਨੀਆ ਵਿੱਚ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾਂਦੀਆਂ ਹਨ।
ਦਿਲ ਦੀ ਸਿਹਤ ਲਈ ਫਾਇਦੇਮੰਦ :
ਜੇਕਰ ਤੁਸੀਂ ਆਪਣੇ ਦਿਲ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਸ਼ਾਕਾਹਾਰੀ ਭੋਜਨ ਖਾਣਾ ਚਾਹੀਦਾ ਹੈ ਕਿਉਂਕਿ ਇਸ 'ਚ ਫਾਈਬਰ ਚੰਗੀ ਮਾਤਰਾ 'ਚ ਪਾਇਆ ਜਾਂਦਾ ਹੈ। ਦਿਲ ਨੂੰ ਸਿਹਤਮੰਦ ਰੱਖਣ ਲਈ, ਤੁਹਾਨੂੰ ਕੋਈ ਵੀ ਫਾਈਬਰ ਨਾਲ ਭਰਪੂਰ ਭੋਜਨ ਜਿਵੇਂ ਕਿ ਸਾਬਤ ਅਨਾਜ, ਮੇਵੇ, ਫਲੀਆਂ ਆਦਿ ਦਾ ਸੇਵਨ ਕਰ ਸਕਦੇ ਹੋ। ਇਹ ਕੋਲੈਸਟ੍ਰੋਲ ਦੀ ਸਮੱਸਿਆ ਨੂੰ ਕੰਟਰੋਲ ਕਰਕੇ ਤੁਹਾਡੇ ਦਿਲ ਦੀ ਰੱਖਿਆ ਕਰਦੇ ਹਨ।
ਬਲੱਡ ਸ਼ੂਗਰ ਨੂੰ ਕੰਟਰੋਲ 'ਚ ਰੱਖਣ ਲਈ ਫਾਇਦੇਮੰਦ :
ਜੇਕਰ ਤੁਸੀਂ ਵਧਦੀ ਸ਼ੂਗਰ ਤੋਂ ਪ੍ਰੇਸ਼ਾਨ ਹੋ ਅਤੇ ਕੰਟਰੋਲ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਸ਼ਾਕਾਹਾਰੀ ਖੁਰਾਕ ਦੀ ਪਾਲਣਾ ਕਰਨੀ ਚਾਹੀਦੀ ਹੈ। ਜਿਵੇ ਕੀ ਸਾਬਤ ਅਨਾਜ, ਦਾਲਾਂ ਅਤੇ ਹਰੀਆਂ ਸਬਜ਼ੀਆਂ ਨੂੰ ਡਾਈਟ ਦਾ ਹਿੱਸਾ ਬਣਾਓ। ਕਿਉਂਕਿ ਉਨ੍ਹਾਂ 'ਚ ਗਲਾਈਸੈਮਿਕ ਇੰਡੈਕਸ ਹੁੰਦਾ ਹੈ।
ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ 'ਚ ਮਦਦਗਾਰ :
ਕਈ ਖੋਜਾਂ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਜਿਨ੍ਹਾਂ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ, ਉਹ ਸ਼ਾਕਾਹਾਰੀ ਭੋਜਨ ਕਰਕੇ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰ ਸਕਦੇ ਹਨ। ਕਿਉਂਕਿ ਇਸ 'ਚ ਫੈਟ ਅਤੇ ਸੋਡੀਅਮ ਦੀ ਮਾਤਰਾ ਘੱਟ ਹੁੰਦੀ ਹੈ, ਜੋ ਬਲੱਡ ਪ੍ਰੈਸ਼ਰ ਨੂੰ ਆਮ ਰੱਖਣ ਵਿੱਚ ਮਦਦ ਕਰਦੀ ਹੈ। ਇਸ ਤੋਂ ਇਲਾਵਾ ਸ਼ਾਕਾਹਾਰੀ ਭੋਜਨ 'ਚ ਸ਼ਾਮਲ ਕਈ ਫਲ ਅਤੇ ਸਬਜ਼ੀਆਂ ਪੋਟਾਸ਼ੀਅਮ ਨਾਲ ਭਰਪੂਰ ਹੁੰਦੀਆਂ ਹਨ, ਜੋ ਹਾਈ ਬੀਪੀ ਨੂੰ ਕੰਟਰੋਲ ਕਰਨ 'ਚ ਮਦਦ ਕਰ ਸਕਦੀਆਂ ਹਨ।
ਭਾਰ ਘਟਾਉਣ ਵਿੱਚ ਮਦਦਗਾਰ :
ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਸ਼ਾਕਾਹਾਰੀ ਖੁਰਾਕ ਦੀ ਪਾਲਣਾ ਕਰਨੀ ਚਾਹੀਂਦੀ ਹੈ। ਸਾਦਾ ਭੋਜਨ ਭਾਰ ਨੂੰ ਬਣਾਈ ਰੱਖਣ ਵਿੱਚ ਮਦਦਗਾਰ ਹੁੰਦਾ ਹੈ। ਇਸ ਲਈ ਮਾਹਿਰਾਂ ਦਾ ਕਹਿਣਾ ਹੈ ਕੀ ਮਾਸਾਹਾਰੀ ਭੋਜਨ ਨੂੰ ਨਹੀਂ ਖਾਣਾ ਚਾਹੀਂਦਾ। ਕਿਉਂਕਿ ਇਨ੍ਹਾਂ ਨੂੰ ਖਾਣ ਨਾਲ ਭਾਰ ਤੇਜ਼ੀ ਨਾਲ ਵਧਦਾ ਹੈ।
ਹੱਡੀਆਂ ਨੂੰ ਸਿਹਤਮੰਦ ਰੱਖਣ ਲਈ ਫਾਇਦੇਮੰਦ :
ਜੋ ਲੋਕ ਸ਼ਾਕਾਹਾਰੀ ਹਨ ਉਨ੍ਹਾਂ ਨੂੰ ਹੱਡੀਆਂ ਨਾਲ ਸਬੰਧਤ ਬਿਮਾਰੀਆਂ ਦਾ ਖ਼ਤਰਾ ਘੱਟ ਹੁੰਦਾ ਹੈ। ਕਿਉਂਕਿ ਉਨ੍ਹਾਂ ਦੀ ਖੁਰਾਕ, ਦੁੱਧ, ਪਨੀਰ, ਮੇਵੇ, ਟੋਫੂ, ਸੋਇਆਬੀਨ ਅਤੇ ਹਰੀਆਂ ਸਬਜ਼ੀਆਂ ਵਿੱਚ ਕੈਲਸ਼ੀਅਮ ਦੀ ਮਾਤਰਾ ਚੰਗੀ ਹੁੰਦੀ ਹੈ। ਜਿਸ ਦਾ ਸੇਵਨ ਕਰਨ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ।
ਡਿਸਕਲੇਮਰ :
ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
-ਲੇਖਕ ਸਚਿਨ ਜ਼ਿੰਦਲ ਦੇ ਸਹਿਯੋਗ ਨਾਲ
ਇਹ ਵੀ ਪੜ੍ਹੋ: International Coffee Day 2023: ਅੰਤਰਰਾਸ਼ਟਰੀ ਕੌਫੀ ਦਿਵਸ ’ਤੇ ਜਾਣੋ ਇਸਦੇ ਪੀਣ ਦੇ ਫ਼ਾਇਦੇ ਅਤੇ ਨੁਕਸਾਨ
- PTC NEWS