Sat, Jul 27, 2024
Whatsapp

ਵਿਹੜੇ 'ਚ ਸੁੱਤਾ ਪਿਆ ਸੀ ਪਰਿਵਾਰ, ਅਚਾਨਕ ਸਟਾਰਟ ਹੋ ਕੇ ਟਰੈਕਟਰ ਨੇ ਪਰਿਵਾਰ ਨੂੰ ਦਿੱਤਾ ਦਰੜ, ਇੱਕ ਦੀ ਮੌਤ

ਘਟਨਾ ਅੱਧੀ ਰਾਤ ਨੂੰ ਵਾਪਰੀ ਜਦੋਂ ਪਰਿਵਾਰ ਸੁੱਤਾ ਪਿਆ ਸੀ। ਜਾਣਕਾਰੀ ਅਨੁਸਾਰ ਘਰ ਵਿੱਚ ਇੱਕ ਟਰੈਕਟਰ ਖੜਾ ਹੋਇਆ ਸੀ, ਜੋ ਅੱਧੀ ਰਾਤ ਨੂੰ ਖੁਦ ਹੀ ਅਚਾਨਕ ਸਟਾਰਟ ਹੋ ਗਿਆ ਅਤੇ ਸੁੱਤੇ ਪਏ ਪਰਿਵਾਰ ਨੂੰ ਦਰੜ ਦਿੱਤਾ।

Reported by:  PTC News Desk  Edited by:  KRISHAN KUMAR SHARMA -- June 08th 2024 01:52 PM
ਵਿਹੜੇ 'ਚ ਸੁੱਤਾ ਪਿਆ ਸੀ ਪਰਿਵਾਰ, ਅਚਾਨਕ ਸਟਾਰਟ ਹੋ ਕੇ ਟਰੈਕਟਰ ਨੇ ਪਰਿਵਾਰ ਨੂੰ ਦਿੱਤਾ ਦਰੜ, ਇੱਕ ਦੀ ਮੌਤ

ਵਿਹੜੇ 'ਚ ਸੁੱਤਾ ਪਿਆ ਸੀ ਪਰਿਵਾਰ, ਅਚਾਨਕ ਸਟਾਰਟ ਹੋ ਕੇ ਟਰੈਕਟਰ ਨੇ ਪਰਿਵਾਰ ਨੂੰ ਦਿੱਤਾ ਦਰੜ, ਇੱਕ ਦੀ ਮੌਤ

ਮੋਗਾ ਦੇ ਪਿੰਡ ਲੁਹਾਰਾ ਵਿਖੇ ਇਕ ਬਹੁਤ ਹੀ ਹੈਰਾਨ ਕਰ ਦੇਣ ਅਤੇ ਦੁੱਖਦਾਈ ਘਟਨਾ ਵਾਪਰੀ ਹੈ। ਜਿਥੇ ਇਕ ਵਿਹੜੇ ਵਿੱਚ ਸੁੱਤੇ ਪਏ ਇੱਕ ਪਰਿਵਾਰ 'ਤੇ ਟਰੈਕਟਰ ਚੜ੍ਹ ਗਿਆ, ਜਿਸ ਕਾਰਨ ਪਰਿਵਾਰ ਦੀ ਇੱਕ ਔਰਤ ਦੀ ਮੌਤ ਹੋ ਗਈ ਹੈ।

ਘਟਨਾ ਅੱਧੀ ਰਾਤ ਨੂੰ ਵਾਪਰੀ ਜਦੋਂ ਪਰਿਵਾਰ ਸੁੱਤਾ ਪਿਆ ਸੀ। ਜਾਣਕਾਰੀ ਅਨੁਸਾਰ ਘਰ ਵਿੱਚ ਇੱਕ ਟਰੈਕਟਰ ਖੜਾ ਹੋਇਆ ਸੀ, ਜੋ ਅੱਧੀ ਰਾਤ ਨੂੰ ਖੁਦ ਹੀ ਅਚਾਨਕ ਸਟਾਰਟ ਹੋ ਗਿਆ ਅਤੇ ਸੁੱਤੇ ਪਏ ਪਰਿਵਾਰ ਨੂੰ ਦਰੜ ਦਿੱਤਾ। ਨਤੀਜੇ ਵਜੋਂ ਮਨਜੀਤ ਕੌਰ ਨਾਮ ਦੀ ਔਰਤ ਦੀ ਮੌਤ ਹੋ ਗਈ। ਜਦਕਿ ਉਸ ਦੀ ਕੁੜੀ ਤੇ ਪਤੀ ਦਾ ਬਚਾਅ ਹੋ ਗਿਆ।


ਦੱਸਿਆ ਜਾ ਰਿਹਾ ਹੈ ਕਿ ਇਹ ਗਰੀਬ ਮਜਦੂਰ ਪਰਿਵਾਰ ਹੈ, ਜੋ ਇੱਟਾਂ ਵਾਲੇ ਭੱਠੇ 'ਤੇ ਕੰਮ ਕਰਦਾ ਹੈ। ਬੀਤੀ ਰਾਤ ਵੀ ਜਦੋਂ ਮਨਜੀਤ ਕੌਰ ਦਾ ਘਰਵਾਲਾ ਭੱਠੇ 'ਤੇ ਕੰਮ ਕਰਕੇ ਵਾਪਸ ਆਇਆ ਤਾਂ ਸਾਰਾ ਪਰਿਵਾਰ ਰੋਜ਼ਾਨਾ ਦੀ ਤਰ੍ਹਾਂ ਵਿਹੜੇ ਵਿੱਚ ਸੋ ਗਿਆ। ਟਰੈਕਟਰ ਵਿੱਚ ਸਾਹਮਣੇ ਹੀ ਖੜਾ ਸੀ ਕਿ ਇਹ ਘਟਨਾ ਵਾਪਰ ਗਈ। ਘਟਨਾ ਵਿੱਚ ਮਨਜੀਤ ਕੌਰ ਦੀ ਕੁੜੀ ਵੀ ਜ਼ਖ਼ਮੀ ਹੋ ਗਈ, ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਪਰਿਵਾਰ ਵੱਲੋਂ ਮੰਨਿਆ ਜਾ ਰਿਹਾ ਹੈ ਕਿ ਗਰਮੀ ਕਾਰਨ ਹੋ ਸਕਦਾ ਹੈ ਕਿ ਟਰੈਕਟਰ ਦੀਆਂ ਤਾਰਾਂ ਵਿੱਚ ਖਰਾਬੀ ਆ ਗਈ ਹੋਵੇ, ਜਿਸ ਕਾਰਨ ਇਹ ਦੁਖਦਾਈ ਘਟਨਾ ਵਾਪਰ ਗਈ।

- PTC NEWS

Top News view more...

Latest News view more...

PTC NETWORK