Sun, Dec 14, 2025
Whatsapp

ਪਿਸ਼ਾਬ ਦੀ ਥਾਂ ਆਉਂਦਾ ਸੀ 'ਦੁੱਧ' ! 20 ਸਾਲਾਂ ਤੋਂ ਪ੍ਰੇਸ਼ਾਨ ਸੀ ਮਹਿਲਾ, ਜਾਣੋ ਕੀ ਹੁੰਦੀ ਹੈ Chyluria ਨਾਮਕ ਅਜੀਬੋ-ਗਰੀਬ ਬਿਮਾਰੀ

Chyluria Disease : ਹਾਲਾਂਕਿ, ਮਹਿਲਾ ਹੁਣ ਸਰਜਰੀ ਤੋਂ ਬਾਅਦ ਪੂਰੀ ਤਰ੍ਹਾਂ ਠੀਕ ਹੈ। ਪੀੜਤ ਮਹਿਲਾ ਦੇ ਪਤੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦੀ ਪਤਨੀ ਨੂੰ ਇਹ ਬਿਮਾਰੀ ਪਿਛਲੇ 20 ਸਾਲਾਂ ਤੋਂ ਪ੍ਰੇਸ਼ਾਨ ਕਰ ਰਹੀ ਸੀ, ਜਿਸ ਬਾਰੇ ਕਈ ਜਾਂਚ ਅਤੇ ਟੈਸਟ ਵੀ ਕਰਵਾਏ ਗਏ ਪਰੰਤੂ ਰਾਹਤ ਨਹੀਂ ਮਿਲੀ ਸੀ।

Reported by:  PTC News Desk  Edited by:  KRISHAN KUMAR SHARMA -- August 22nd 2025 06:13 PM
ਪਿਸ਼ਾਬ ਦੀ ਥਾਂ ਆਉਂਦਾ ਸੀ 'ਦੁੱਧ' ! 20 ਸਾਲਾਂ ਤੋਂ ਪ੍ਰੇਸ਼ਾਨ ਸੀ ਮਹਿਲਾ, ਜਾਣੋ ਕੀ ਹੁੰਦੀ ਹੈ Chyluria ਨਾਮਕ ਅਜੀਬੋ-ਗਰੀਬ ਬਿਮਾਰੀ

ਪਿਸ਼ਾਬ ਦੀ ਥਾਂ ਆਉਂਦਾ ਸੀ 'ਦੁੱਧ' ! 20 ਸਾਲਾਂ ਤੋਂ ਪ੍ਰੇਸ਼ਾਨ ਸੀ ਮਹਿਲਾ, ਜਾਣੋ ਕੀ ਹੁੰਦੀ ਹੈ Chyluria ਨਾਮਕ ਅਜੀਬੋ-ਗਰੀਬ ਬਿਮਾਰੀ

Chyluria Disease : ਜੇਕਰ ਕੋਈ ਤੁਹਾਨੂੰ ਕੋਈ ਕਹੇ ਕਿ ਇੱਕ ਔਰਤ ਨੂੰ ਪਿਸ਼ਾਬ ਦੀ ਥਾਂ ਦੁੱਧ ਆਉਂਦਾ ਹੈ ਤਾਂ ਤੁਸੀਂ ਸ਼ਾਇਦ ਇਸਨੂੰ ਕੋਈ ਚਮਤਕਾਰ ਸਮਝ ਜਾਵੋ, ਪਰ ਇਹ ਕੋਈ ਚਮਤਕਾਰ ਨਹੀਂ ਹੈ, ਸਗੋਂ ਇੱਕ ਬਿਮਾਰੀ ਹੈ, ਜਿਸ ਨੂੰ ਕਾਇਲੂਰੀਆ (Chyluria Disease) ਕਿਹਾ ਜਾਂਦਾ ਹੈ ਅਤੇ ਇਸਦਾ ਇਲਾਜ ਸਿਰਫ ਸਰਜਰੀ ਹੀ ਹੁੰਦੀ ਹੈ।ਇਹ ਅਜੀਬੋ-ਗਰੀਬ ਬਿਮਾਰੀ ਦਾ ਮਾਮਲਾ ਯਮੁਨਾਨਗਰ (Yamunanagar News) ਦਾ ਹੈ। ਹਾਲਾਂਕਿ, ਮਹਿਲਾ ਹੁਣ ਸਰਜਰੀ ਤੋਂ ਬਾਅਦ ਪੂਰੀ ਤਰ੍ਹਾਂ ਠੀਕ ਹੈ। ਪੀੜਤ ਮਹਿਲਾ ਦੇ ਪਤੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦੀ ਪਤਨੀ ਨੂੰ ਇਹ ਬਿਮਾਰੀ ਪਿਛਲੇ 20 ਸਾਲਾਂ ਤੋਂ ਪ੍ਰੇਸ਼ਾਨ ਕਰ ਰਹੀ ਸੀ, ਜਿਸ ਬਾਰੇ ਕਈ ਜਾਂਚ ਅਤੇ ਟੈਸਟ ਵੀ ਕਰਵਾਏ ਗਏ ਪਰੰਤੂ ਰਾਹਤ ਨਹੀਂ ਮਿਲੀ ਸੀ। ਉਨ੍ਹਾਂ ਦੱਸਿਆ ਕਿ ਔਰਤ ਨੂੰ ਕਈ ਥਾਂਵਾਂ 'ਤੇ ਵਿਖਾਇਆ ਗਿਆ ਸੀ ਪਰੰਤੂ ਬਿਮਾਰੀ ਦੀ ਸਮਝ ਨਹੀਂ ਲੱਗ ਰਹੀ ਸੀ।

ਟੈਸਟਾਂ 'ਚ ਆਉਂਦਾ ਸੀ ਸਭ ਕੁੱਝ ਨਾਰਮਲ


ਔਰਤ ਦੇ ਪਤੀ ਨੇ ਦੱਸਿਆ ਕਿ ਉਸ ਦੀ ਪਤਨੀ ਪਿਸ਼ਾਬ ਦੀ ਥਾਂ 'ਦੁੱਧ' ਆਉਣ ਦੀ ਇਸ ਅਜੀਬੋ-ਗਰੀਬ ਬਿਮਾਰੀ ਬਾਰੇ ਸ਼ਰਮ ਕਾਰਨ ਕਿਸੇ ਨਾਲ ਗੱਲ ਵੀ ਨਹੀਂ ਕਰਦੀ ਸੀ। ਬਿਮਾਰੀ ਕਾਰਨ ਦੁੱਧ ਆਉਣ 'ਤੇ ਇਹ ਜ਼ਮੀਨ 'ਤੇ ਡਿੱਗਦੇ ਹੀ ਠੋਸ ਹੋਣਾ ਸ਼ੁਰੂ ਹੋ ਜਾਂਦਾ ਸੀ। ਉਸ ਨੇ ਦੱਸਿਆ ਕਿ ਪਿਸ਼ਾਬ ਨੂੰ ਜਦੋਂ ਜਾਂਚ ਲਈ ਲੈਬ ਭੇਜਿਆ ਗਿਆ, ਤਾਂ ਉੱਥੇ ਵੀ ਸਭ ਕੁਝ ਨਾਰਮਲ ਸੀ। ਹਾਲਾਂਕਿ, ਲੈਬ ਟੈਸਟ ਦੌਰਾਨ, ਇਸਨੂੰ ਪਿਸ਼ਾਬ ਕਿਹਾ ਗਿਆ, ਪਰ ਇਹ ਬਿਲਕੁਲ ਦੁੱਧ ਵਰਗਾ ਦਿਖਾਈ ਦਿੰਦਾ ਸੀ; ਭਾਵੇਂ ਤੁਸੀਂ ਇਸਨੂੰ ਬੋਤਲ ਵਿੱਚ ਪਾਓ ਜਾਂ ਗਲਾਸ ਵਿੱਚ, ਇਹ ਦੁੱਧ ਹੀ ਰਹੇਗਾ। 

ਉਨ੍ਹਾਂ ਦੱਸਿਆ ਕਿ ਜਦੋਂ ਉਹ ਮਰੀਜ਼ ਨੂੰ ਰਾਜ ਪਲੱਸ ਹਸਪਤਾਲ ਲੈ ਕੇ ਆਏ ਸਨ ਤਾਂ ਪਤਾ ਲੱਗਾ ਕਿ ਇਹ ਬਿਮਾਰੀ ਕਾਇਲੂਰੀਆ ਹੈ ਅਤੇ ਇਸ ਬਿਮਾਰੀ ਤੋਂ ਪੀੜਤ ਲੋਕ ਜ਼ਿਆਦਾਤਰ ਬਿਹਾਰ ਅਤੇ ਝਾਰਖੰਡ ਆਦਿ ਖੇਤਰਾਂ ਵਿੱਚ ਪਾਏ ਜਾਂਦੇ ਹਨ ਕਿਉਂਕਿ ਇਹ ਇੱਕ ਵਾਇਰਸ ਹੈ, ਜੋ ਸਰੀਰ ਵਿੱਚ ਦਾਖਲ ਹੁੰਦਾ ਹੈ ਅਤੇ ਬਹੁਤ ਸਾਰੀਆਂ ਨਾੜੀਆਂ ਨੂੰ ਬੰਦ ਕਰ ਦਿੰਦਾ ਹੈ ਅਤੇ ਬਾਅਦ ਵਿੱਚ ਚਰਬੀ ਪਿਘਲ ਜਾਂਦੀ ਹੈ ਅਤੇ ਪਿਸ਼ਾਬ ਰਾਹੀਂ ਬਾਹਰ ਆਉਂਦੀ ਹੈ, ਜੋ ਬਿਲਕੁਲ ਦੁੱਧ ਵਰਗੀ ਦਿਖਾਈ ਦਿੰਦੀ ਹੈ। ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਦੀ ਪਤਨੀ ਦਾ ਇਲਾਜ ਹੋ ਗਿਆ ਹੈ ਅਤੇ ਪਿਸ਼ਾਬ ਸਹੀ ਆਉਣਾ ਸ਼ੁਰੂ ਹੋ ਗਿਆ ਹੈ।

ਡਾ. ਗਰਗ ਤੋਂ ਜਾਣੋ ਕੀ ਹੁੰਦੀ ਹੈ ਇਹ 'ਦੁੱਧ' ਵਾਲੀ ਬਿਮਾਰੀ ?

ਯੂਰੋ ਸਰਜਨ ਡਾ. ਪ੍ਰਸ਼ਾਂਤ ਰਾਜ ਗਰਗ ਦਾ ਕਹਿਣਾ ਸੀ ਕਿ ਉਨ੍ਹਾਂ ਕੋਲ ਇਹ ਮਾਮਲਾ 3-4 ਦਿਨ ਪਹਿਲਾਂ ਹੀ ਆਇਆ ਸੀ। ਮਰੀਜ਼ ਨੇ ਸ਼ਿਕਾਇਤ ਕੀਤੀ ਸੀ ਕਿ ਉਸ ਨੂੰ ਪਿਸ਼ਾਬ ਦੀ ਥਾਂ ਦੁੱਧ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਮਰੀਜ਼ ਵੱਲੋਂ ਹੁਣ ਤੱਕ ਕਰਵਾਈਆਂ ਜਾਂਚ ਅਤੇ ਟੈਸਟ ਬਾਰੇ ਵੀ ਦੱਸਿਆ ਗਿਆ, ਪਰ ਸਭ ਕੁੱਝ ਨਾਰਮਲ ਸੀ। ਉਨ੍ਹਾਂ ਦੱਸਿਆ ਕਿ ਇਹ ਇਨਫੈਕਸ਼ਨ ਨਹੀਂ ਹੁੰਦੀ, ਇਸ ਵਿੱਚ ਇੱਕ ਕੀਟਾਣੂ ਹੁੰਦਾ ਹੈ, ਜੋ ਗੁਰਦੇ ਦੀਆਂ ਨਸਾਂ ਨੂੰ ਬਲਾਕ ਕਰ ਦਿੰਦਾ ਹੈ, ਜਿਸ ਕਾਰਨ ਸਰੀਰ ਵਿੱਚ ਜੋ ਚਰਬੀ ਵਹਿ ਰਹੀ ਹੁੰਦੀ ਹੈ, ਉਹ ਪਿਸ਼ਾਬ 'ਚ ਆਉਣ ਲੱਗਦੀ ਹੈ, ਜਿਸ 'ਤੇ ਮਰੀਜ਼ ਨੂੰ ਲੱਗਦਾ ਹੈ ਕਿ ਦੁੱਧ ਆ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਅਜਿਹੇ ਕੇਸਾਂ 'ਚ ਟੈਸਟ ਨਾਰਮਲ ਆਉਂਦੇ ਹਨ, ਸਿਰਫ਼ ਦੂਰਬੀਨ ਦੀ ਮਦਦ ਨਾਲ ਪਤਾ ਲਗਾਇਆ ਜਾਂਦਾ ਹੈ ਕਿਹੜੀ ਨਸ ਤੋਂ ਇਹ ਪਦਾਰਥ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸੱਜੇ ਗੁਰਦੇ ਤੋਂ ਪਦਾਰਥ ਆ ਰਿਹਾ ਸੀ, ਜਿਸ ਨੂੰ ਇੱਕ ਤਰ੍ਹਾਂ ਨਾਲ 'ਦੁੱਧ' ਹੀ ਕਿਹਾ ਜਾ ਸਕਦਾ ਹੈ। ਹੁਣ ਉਨ੍ਹਾਂ ਨੇ ਅਪ੍ਰੇਸ਼ਨ ਰਾਹੀਂ ਮਰੀਜ਼ ਔਰਤ ਦੀਆਂ ਨਸਾਂ ਦਾ ਇਲਾਜ ਕਰ ਦਿੱਤਾ ਹੈ, ਜਿਸ ਪਿੱਛੋਂ ਹੁਣ ਮਰੀਜ਼ ਪੂਰੀ ਤਰ੍ਹਾਂ ਠੀਕ ਹੈ।

- PTC NEWS

Top News view more...

Latest News view more...

PTC NETWORK
PTC NETWORK