Sat, Dec 7, 2024
Whatsapp

ਖੌਫ਼ਨਾਕ! ਸਮਲਿੰਗੀ ਸਬੰਧਾਂ 'ਚ ਅੜਿੱਕਾ ਬਣਦਾ ਸੀ ਪਤੀ, ਔਰਤ ਨੇ ਤਾਂਤਰਿਕ ਨਾਲ ਮਿਲ ਕੇ ਕੀਤਾ ਕਤਲ

Talwandi Sabo News : ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ 18 ਨਵੰਬਰ ਤੋਂ ਲਾਪਤਾ ਸੀ, ਜਿਸ ਦੀ ਪਰਿਵਾਰਕ ਮੈਂਬਰ ਭਾਲ ਕਰ ਰਹੇ ਸਨ। ਫਿਲਹਾਲ ਪੁਲਿਸ ਨੇ 5 ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

Reported by:  PTC News Desk  Edited by:  KRISHAN KUMAR SHARMA -- November 24th 2024 06:20 PM
ਖੌਫ਼ਨਾਕ! ਸਮਲਿੰਗੀ ਸਬੰਧਾਂ 'ਚ ਅੜਿੱਕਾ ਬਣਦਾ ਸੀ ਪਤੀ, ਔਰਤ ਨੇ ਤਾਂਤਰਿਕ ਨਾਲ ਮਿਲ ਕੇ ਕੀਤਾ ਕਤਲ

ਖੌਫ਼ਨਾਕ! ਸਮਲਿੰਗੀ ਸਬੰਧਾਂ 'ਚ ਅੜਿੱਕਾ ਬਣਦਾ ਸੀ ਪਤੀ, ਔਰਤ ਨੇ ਤਾਂਤਰਿਕ ਨਾਲ ਮਿਲ ਕੇ ਕੀਤਾ ਕਤਲ

Homosexual relations : ਤਲਵੰਡੀ ਸਾਬੋ ਦੇ ਪਿੰਡ ਗਾਟਵਾਲੀ ਤੋਂ ਕਤਲ ਦੀ ਇੱਕ ਖੌਫ਼ਨਾਕ ਖ਼ਬਰ ਸਾਹਮਣੇ ਆਈ ਹੈ। ਇਥੇ ਇੱਕ ਤਾਂਤਰਿਕ ਗੁਰਪ੍ਰੀਤ ਕੌਰ ਨੇ ਆਪਣੀ ਚੇਲੀ ਸੁਖਬੀਰ ਕੌਰ ਦੇ ਪਤੀ ਬਲਵੀਰ ਸਿੰਘ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਉਪਰੰਤ ਲਾਸ਼ ਖੁਰਦ-ਬੁਰਦ ਕਰਨ ਲਈ ਜ਼ਮੀਨ ਦਾ ਦੱਬ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ 18 ਨਵੰਬਰ ਤੋਂ ਲਾਪਤਾ ਸੀ, ਜਿਸ ਦੀ ਪਰਿਵਾਰਕ ਮੈਂਬਰ ਭਾਲ ਕਰ ਰਹੇ ਸਨ। ਫਿਲਹਾਲ ਪੁਲਿਸ ਨੇ 5 ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮ੍ਰਿਤਕ ਦੀ ਲਾਸ਼ ਵੀ ਤਾਂਤਰਿਕ ਦੀ ਰਿਸ਼ਤੇਦਾਰ ਦੇ ਘਰੋਂ ਪਿੱਛੇ ਦੱਬੀ ਹੋਈ ਬਰਾਮਦ ਕੀਤੀ ਹੈ।

ਜਾਣਕਾਰੀ ਅਨੁਸਾਰ ਤਲਵੰਡੀ ਸਾਬੋ ਦੇ ਮਿਸਤਰੀ ਬਲਵੀਰ ਸਿੰਘ ਦੀ ਪਤਨੀ ਸੁਖਬੀਰ ਕੌਰ ਦਾ ਪਿੰਡ ਗਾਟਵਾਲੀ ਦੀ ਇੱਕ ਤਾਂਤਰਿਕਾ ਔਰਤ ਗੁਰਪ੍ਰੀਤ ਕੌਰ ਦੇ ਘਰ ਕਾਫੀ-ਆਉਣ ਜਾਣ ਸੀ। ਇਥੋਂ ਤੱਕ ਕਿ ਪਿਛਲੇ ਤਿੰਨ ਸਾਲ ਤੋਂ ਦੋਵੇਂ ਪੱਕੀਆਂ ਸਹੇਲੀਆਂ ਹੋਣ ਦੇ ਨਾਲ-ਨਾਲ ਦੋਵਾਂ ਵਿੱਚ ਸਬੰਧ (ਸਮਲਿੰਗ) ਵੀ ਸਨ। ਇਸ ਦੌਰਾਨ ਹੀ 18 ਨਵੰਬਰ ਤੋਂ ਮਿਸਤਰੀ ਬਲਵੀਰ ਸਿੰਘ ਲਾਪਤਾ ਹੋ ਗਿਆ, ਜਿਸ ਦੀ ਪਰਿਵਾਰ ਵੱਲੋਂ ਲਗਾਤਾਰ ਭਾਲ ਕੀਤੀ ਜਾ ਰਹੀ ਸੀ ਅਤੇ ਅਖੀਰ ਬੀਤੇ ਦਿਨ ਮ੍ਰਿਤਕ ਬਲਵੀਰ ਸਿੰਘ ਦੇ ਭਰਾ ਪ੍ਰਲਾਦ ਸਿੰਘ ਨੇ ਆਪਣੇ ਭਰਾ ਦੀ ਗੁੰਮ ਹੋਣ ਦੀ ਇਤਲਾਹ ਪੁਲਿਸ ਨੂੰ ਦਿੱਤੀ ਅਤੇ ਤਾਂਤਰਿਕ ਔਰਤ 'ਤੇ ਸ਼ੱਕ ਜ਼ਾਹਰ ਕੀਤਾ।


ਡੀਐਸਪੀ ਰਜੇਸ ਸਨੇਹੀ ਅਤੇ ਥਾਣਾ ਮੁਖੀ ਤਲਵੰਡੀ ਸਾਬੋ ਸਰਬਜੀਤ ਕੌਰ ਨੇ ਜਦੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਤਾਂਤਰਿਕ ਔਰਤ ਤੇ ਮ੍ਰਿਤਕ ਦੀ ਪਤਨੀ ਕੋਲੋਂ ਜਦੋਂ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਮੁਲਜ਼ਮ ਗੁਰਪ੍ਰੀਤ ਕੌਰ ਨੇ ਮੰਨਿਆ ਕਿ ਉਨ੍ਹਾਂ ਨੇ ਬਲਵੀਰ ਸਿੰਘ ਨੂੰ ਮਾਰ ਕੇ ਪਹਿਲਾ ਆਪਣੇ ਘਰ ਵਿੱਚ ਰੱਖਿਆ ਤੇ ਫਿਰ ਦੂਜੇ ਘਰ ਦੇ ਪਿਛੇ ਦੱਬ ਦਿੱਤਾ।

ਇਸ ਖੁਲਾਸੇ ਉਪਰੰਤ ਐਤਵਾਰ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਵੀ ਘਰ ਦੇ ਪਿਛਲੇ ਹਿੱਸੇ ਤੋਂ ਬਰਾਮਦ ਕਰ ਲਿਆ। ਡੀਐਸਪੀ ਰਜੇਸ ਸਨੇਹੀ ਨੇ ਪੀਟੀਸੀ ਨਿਊਜ਼ ਨਾਲ ਖਾਸ ਗੱਲਬਾਤ ਦੌਰਾਨ ਦੱਸਿਆ ਕਿ ਮਾਮਲੇ ਵਿੱਚ 5 ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਇੱਕ ਤਾਂਤਰਿਕ ਔਰਤ ਗੁਰਪ੍ਰੀਤ ਕੌਰ ਅਤੇ ਮ੍ਰਿਤਕ ਦੀ ਪਤਨੀ ਸੁਖਬੀਰ ਕੌਰ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦੋਂਕਿ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ।

- PTC NEWS

Top News view more...

Latest News view more...

PTC NETWORK