ਰੋਡ ਸ਼ੋਅ ਦੌਰਾਨ ਆਪਸ 'ਚ ਭਿੜੇ 'ਆਪ' ਪਾਰਟੀ ਦੇ ਵਰਕਰਜ਼, ਵੀਡੀਓ ਹੋਈ ਵਾਇਰਲ
ਜਲੰਧਰ: ਆਮ ਆਦਮੀ ਪਾਰਟੀ ਦੇ ਰੋਡ ਸ਼ੋਅ ਦੌਰਾਨ ਸ਼ਹਿਰ ਦੀ ਅਮਨ ਕਾਨੂੰਨ ਦੀ ਸਥਿਤੀ ਵਿਗੜਦੀ ਨਜ਼ਰ ਆਈ। ਜਦੋਂ ਸ਼ਕਤੀ ਪ੍ਰਦਰਸ਼ਨ ਲਈ ਕੱਢੇ ਗਏ ਰੋਡ ਸ਼ੋਅ ਦੌਰਾਨ 'ਆਪ' ਪਾਰਟੀ ਦੇ ਵਰਕਰ ਆਪਸ ਵਿੱਚ ਹੀ ਭਿੜ ਗਏ।
ਨੌਜਵਾਨਾਂ ਵਲੋਂ ਜ਼ੋਰਦਾਰ ਢੰਗ ਨਾਲ ਲੱਤਾਂ ਅਤੇ ਮੁੱਕੇ ਮਾਰੇ ਗਏ ਅਤੇ ਮੌਕੇ 'ਤੇ ਮੌਜੂਦ ਪੁਲਿਸ ਤਮਾਸ਼ਾ ਦੇਖਦੀ ਰਹੀ। ਝਗੜੇ ਵਿੱਚ ਕਈ ਵਰਕਰ ਜ਼ਖ਼ਮੀ ਹੋ ਗਏ। ਦੱਸਿਆ ਜਾ ਰਿਹਾ ਕਿ ਜਿਨ੍ਹਾਂ ਦੋ ਧਿਰਾਂ ਵਿੱਚ ਝਗੜਾ ਹੋਇਆ ਉਹ ਸੁਸ਼ੀਲ ਰਿੰਕੂ ਅਤੇ ਉਸਦੇ ਵਿਰੋਧੀ ਕੌਂਸਲਰ ਦੇ ਸਮਰਥਕ ਹਨ।
ਦੱਸ ਦੇਈਏ ਕਿ ਅੱਜ ‘ਆਪ’ ਉਮੀਦਵਾਰ ਸੁਸ਼ੀਲ ਰਿੰਕੂ ਦੀ ਨਾਮਜ਼ਦਗੀ ਸੀ। ਇਸ ਦੌਰਾਨ ਸੀਐਮ ਮਾਨ ਦਾ ਰੋਡ ਸ਼ੋਅ ਕੀਤਾ ਗਿਆ। ਰੋਡ ਸ਼ੋਅ ਦੌਰਾਨ 'ਆਪ' ਵਰਕਰਾਂ ਵਿਚਾਲੇ ਖੂਨੀ ਝੜਪ ਹੋ ਗਈ। ਇਸ ਵਿੱਚ ਕਈ ਲੜਕੇ ਜ਼ਖਮੀ ਹੋਏ ਦੱਸੇ ਜਾ ਰਹੇ ਹਨ।
ਇਹ ਦੋਵੇਂ ਧੜੇ ਇੱਕ ਸੁਸ਼ੀਲ ਰਿੰਕੂ ਦੇ ਸਮਰਥਨ ਵਿੱਚ ਸੀ ਜਦੋਂ ਕਿ ਦੂਜਾ ਕਿਸੇ ਕਾਰਪੋਰੇਟਰ ਦੇ ਸਮਰਥਨ ਵਿੱਚ ਮੌਜੂਦ ਸੀ। ਇੱਕ ਨਾਮਵਰ ਹਿੰਦੀ ਅਖ਼ਬਾਰ ਦੀ ਰਿਪੋਰਟ ਮੁਤਾਬਕ ਆਮ ਆਦਮੀ ਪਾਰਟੀ ਵਿੱਚ ਬੇਸ਼ੱਕ ਵਿਧਾਇਕਾਂ ਤੋਂ ਲੈ ਕੇ ਚੇਅਰਮੈਨ ਤੱਕ ਇੱਕਜੁੱਟਤਾ ਦਿਖਾਈ ਜਾ ਰਹੀ ਹੈ ਪਰ ਜ਼ਮੀਨੀ ਹਕੀਕਤ ਇਹ ਹੈ ਕਿ ਉਨ੍ਹਾਂ ਦੇ ਸਮਰਥਕ ਵੀ ਨਾਲ ਨਹੀਂ ਮਿਲ ਰਹੇ।
ਅਖ਼ਬਾਰ ਦਾ ਕਹਿਣਾ ਕਿ ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਬੇਸ਼ੱਕ ਪਾਰਟੀ ਹਾਈਕਮਾਂਡ ਦੇ ਇਸ਼ਾਰੇ 'ਤੇ ਆਪਣੇ ਕੱਟੜ ਵਿਰੋਧੀ ਸੁਸ਼ੀਲ ਰਿੰਕੂ ਦਾ ਪੂਰਾ ਸਮਰਥਨ ਅਤੇ ਪ੍ਰਚਾਰ ਕਰ ਰਹੇ ਹਨ ਪਰ ਉਨ੍ਹਾਂ ਦੇ ਸਮਰਥਕ ਅਜੇ ਵੀ ਸੁਸ਼ੀਲ ਰਿੰਕੂ ਅਤੇ ਉਨ੍ਹਾਂ ਦੇ ਵਰਕਰਾਂ ਨੂੰ ਬਰਦਾਸ਼ਤ ਕਰਨ ਤੋਂ ਅਸਮਰੱਥ ਹਨ। ਅੱਜ ਵੀ ਰੋਡ ਸ਼ੋਅ ਦੌਰਾਨ ਹੋਇਆ ਝਗੜਾ ਇਸੇ ਦਾ ਨਤੀਜਾ ਮੰਨਿਆ ਜਾ ਰਿਹਾ ਹੈ।
ਦੱਸਿਆ ਜਾ ਰਿਹਾ ਹੈ ਕਿ ਸੀਐਮ ਮਾਨ ਦੇ ਆਉਣ ਤੋਂ ਪਹਿਲਾਂ ਡੀਸੀ ਦਫ਼ਤਰ ਦੇ ਬਾਹਰ ਝੜਪ ਹੋ ਗਈ ਅਤੇ ਆਮ ਆਦਮੀ ਪਾਰਟੀ ਦੇ ਕਈ ਵਰਕਰ ਆਪਸ ਵਿੱਚ ਭਿੜ ਗਏ।
- ਸਿਵਲ ਹਸਪਤਾਲ ਤੋਂ ਤਸਕਰੀ ਦੀ ਨੀਅਤ ਨਾਲ ਅਗਵਾ ਕੀਤਾ ਬੱਚਾ ਪੁਲਿਸ ਨੇ 10 ਘੰਟਿਆਂ 'ਚ ਕੀਤਾ ਬਰਾਮਦ
- ਅਰਵਿੰਦ ਕੇਜਰੀਵਾਲ ਦੇ ਵਧਦੇ ਕੱਦ ਤੋਂ ਬੌਖਲਾਈ ਭਾਜਪਾ: ਕੈਬਨਿਟ ਮੰਤਰੀ ਧਾਲੀਵਾਲ
- PTC NEWS