Mon, Apr 29, 2024
Whatsapp

ਹੱਦਾਂ ਪਾਰ: ਨੌਜਵਾਨ ਨੇ ਮੂੰਹ ਦੇ ਅੰਦਰ ਗੁਦਵਾਇਆ ਟੈਟੂ, ਵੀਡੀਓ ਦੇਖ ਉਡ ਜਾਣਗੇ ਹੋਸ਼

Written by  KRISHAN KUMAR SHARMA -- February 27th 2024 01:48 PM
ਹੱਦਾਂ ਪਾਰ: ਨੌਜਵਾਨ ਨੇ ਮੂੰਹ ਦੇ ਅੰਦਰ ਗੁਦਵਾਇਆ ਟੈਟੂ, ਵੀਡੀਓ ਦੇਖ ਉਡ ਜਾਣਗੇ ਹੋਸ਼

ਹੱਦਾਂ ਪਾਰ: ਨੌਜਵਾਨ ਨੇ ਮੂੰਹ ਦੇ ਅੰਦਰ ਗੁਦਵਾਇਆ ਟੈਟੂ, ਵੀਡੀਓ ਦੇਖ ਉਡ ਜਾਣਗੇ ਹੋਸ਼

OMG: ਕਹਿੰਦੇ ਹਨ ਕਿ ਮੁਹੱਬਤ 'ਚ ਸਭ ਕੁੱਝ ਜਾਇਜ਼ ਹੁੰਦਾ ਹੈ, ਪਰ ਕਈ ਵਾਰ ਲੋਕ ਕੁੱਝ ਅਜਿਹਾ ਕਰਦੇ ਜਾਂਦੇ ਹਨ ਕਿ ਦੇਖਣ ਵਾਲੇ ਦੇ ਦੰਦਾਂ ਹੇਠ ਉਂਗਲਾਂ ਆ ਜਾਂਦੀਆਂ ਹਨ। ਅਜਿਹਾ ਹੀ ਇਸ ਸ਼ਖਸ ਨੇ ਕਰ ਵਿਖਾਇਆ ਹੈ, ਜਿਸ ਨੇ ਆਪਣੀ ਗਰਲਫ੍ਰੈਂਡ ਨੂੰ ਖੁਸ਼ ਕਰਨ ਖਾਤਰ ਆਪਣੇ ਬੁੱਲ੍ਹ ਦੇ ਅੰਦਰ ਟੈਟੂ ਗੁਦਵਾ ਲਿਆ। ਹੁਣ ਇਸ ਨੂੰ ਪਿਆਰ (Love) ਕਿਹਾ ਜਾਵੇ ਜਾਂ ਪਾਗਲਪਣ (Madness in Love), ਤੁਸੀ ਹੀ ਤੈਅ ਕਰਨਾ ਹੈ।

ਵਾਇਰਲ ਹੋ ਰਹੀ ਵੀਡੀਓ (Viral Video) 'ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਨੌਜਵਾਨ ਆਪਣੀ ਪ੍ਰੇਮਿਕਾ ਦਾ ਨਾਂ ਬੁੱਲ੍ਹ ਦੇ ਅੰਦਰ ਬਣਵਾ ਰਿਹਾ ਹੈ। Instagram ਯੂਜ਼ਰ @tattoo_abhishek_sapkal_4949_ ਇੱਕ ਟੈਟੂ ਕਲਾਕਾਰ ਹੈ ਅਤੇ ਆਪਣੇ ਅਕਾਊਂਟ 'ਤੇ ਟੈਟੂ (Tattoo inside lips) ਬਣਾਉਣ ਨਾਲ ਸਬੰਧਤ ਰੀਲਾਂ ਪੋਸਟ ਕਰਦਾ ਰਹਿੰਦਾ ਹੈ। ਪਿਛਲੇ ਸਾਲ ਦਸੰਬਰ ਦੇ ਮਹੀਨੇ 'ਚ ਉਨ੍ਹਾਂ ਨੇ ਇਕ ਰੀਲ ਪੋਸਟ ਕੀਤੀ ਸੀ, ਜਿਸ 'ਚ ਇਕ ਵਿਅਕਤੀ ਉਨ੍ਹਾਂ ਦੇ ਬਣਾਏ ਟੈਟੂ ਨੂੰ ਫਲਾਂਟ ਕਰਦਾ ਨਜ਼ਰ ਆ ਰਿਹਾ ਹੈ। ਉਸ ਨੇ ਇਹ ਟੈਟੂ ਆਪਣੇ ਹੱਥਾਂ-ਪੈਰਾਂ 'ਤੇ ਨਹੀਂ ਸਗੋਂ ਆਪਣੇ ਬੁੱਲ੍ਹਾਂ ਦੇ ਅੰਦਰਲੇ ਹਿੱਸੇ 'ਤੇ ਬਣਵਾਇਆ ਹੈ।


ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਅਭਿਸ਼ੇਕ ਨੇ ਇੱਕ ਨੌਜਵਾਨ ਦੇ ਬੁੱਲ੍ਹਾਂ ਦੇ ਅੰਦਰਲੇ ਹਿੱਸੇ 'ਚ ਉਸ ਦੀ ਗਰਲਫ੍ਰੈਂਡ ਦਾ ਨਾਂ ਲਿਖਿਆ ਹੈ। ਕੁੜੀ ਦਾ ਨਾਂ ‘Amruta’ ਲਿਖਿਆ ਗਿਆ ਹੈ। ਸਭ ਤੋਂ ਪਹਿਲਾਂ ਨਾਂ ਨੂੰ ਸੋਹਣੇ ਫੌਂਟ ਨਾਲ ਲਿਖ ਕੇ ਉਸ ਦੇ ਬੁੱਲ੍ਹ ਦੇ ਅੰਦਰ ਚਿਪਕਾਇਆ ਜਾਂਦਾ ਹੈ। ਜਦੋਂ ਉਸ ਦਾ ਪ੍ਰਭਾਵ ਬੁੱਲ੍ਹ 'ਤੇ ਪੈਂਦਾ ਹੈ ਤਾਂ ਉਸ ਉਪਰ ਟੈਟੂ ਖੋਦਿਆ ਜਾਂਦਾ ਹੈ। ਅਖੀਰ ਸ਼ਖਸ ਆਪਣੇ ਬੁੱਲ੍ਹਾਂ ਨੂੰ ਬਾਹਰ ਕਰਕੇ ਟੈਟੂ ਦਿਖਾ ਰਿਹਾ ਹੈ।

ਹਾਲਾਂਕਿ ਇਹ ਇੱਕ ਵਾਇਰਲ ਵੀਡੀਓ ਹੈ, ਇਸ ਲਈ ਦਾਅਵੇ ਨਾਲ ਨਹੀਂ ਕਿਹਾ ਜਾ ਸਕਦਾ ਕਿ ਟੈਟੂ ਅਸਲ 'ਚ ਖੋਦਿਆ ਗਿਆ ਹੈ ਜਾਂ ਸਿਰਫ ਵਾਇਰਲ ਹੋਣ ਲਈ ਚਿਪਕਾਇਆ ਗਿਆ ਹੈ। ਕਿਉਂਕਿ ਬੁੱਲ੍ਹ ਬਹੁਤ ਹੀ ਸੰਵੇਦਨਸ਼ੀਲ ਹਿੱਸਾ ਹੁੰਦਾ ਹੈ, ਜੇਕਰ ਉਸ ਉਪਰ ਟੈਟੂ ਦੀ ਸੂਈ ਲਾਈ ਜਾਂਦੀ ਹੈ ਤਾਂ ਖੂਨ ਆ ਸਕਦਾ ਹੈ। ਇਸ ਲਈ ਪੀਟੀਸੀ ਨਿਊਜ਼ ਇਸ ਦੇ ਸਹੀ ਹੋਣ ਦਾ ਦਾਅਵਾ ਨਹੀਂ ਕਰਦਾ।

-

Top News view more...

Latest News view more...