Mon, Dec 8, 2025
Whatsapp

Gurugram 'ਚ ਦੋਸਤ ਬਣਿਆ ਦੋਸਤ ਦੀ ਜਾਨ ਦਾ ਦੁਸ਼ਮਣ , ਗੱਲਬਾਤ ਬੰਦ ਕਰਨ ਤੋਂ ਨਿਰਾਜ਼ ਨੌਜਵਾਨ ਨੇ ਲੜਕੀ ਨੂੰ ਮਾਰੀ ਗੋਲੀ

Gurugram News : ਗੁਰੂਗ੍ਰਾਮ 'ਚ ਦੋਸਤੀ ਦੇ ਰਿਸ਼ਤੇ ਨੂੰ ਸ਼ਰਮਸਾਰ ਕਰਨ ਵਾਲੀ ਇੱਕ ਘਟਨਾ ਸਾਹਮਣੇ ਆਈ ਹੈ। ਜਿਥੇ ਇੱਕ ਨੌਜਵਾਨ ਨੇ ਆਪਣੀ ਪ੍ਰੇਮਿਕਾ ਨਾਲ ਗੱਲਬਾਤ ਬੰਦ ਹੋਣ 'ਤੇ ਨਿਰਾਜ ਹੋ ਕੇ ਉਸਨੂੰ ਗੋਲੀ ਮਾਰ ਦਿੱਤੀ। ਪੁਲਿਸ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਆਰੋਪੀ ਨੂੰ ਮੌਕੇ 'ਤੇ ਗ੍ਰਿਫ਼ਤਾਰ ਕਰ ਲਿਆ ਅਤੇ ਅਪਰਾਧ ਵਿੱਚ ਵਰਤਿਆ ਦੇਸੀ ਕੱਟਾ ਬਰਾਮਦ ਕਰ ਲਿਆ ਹੈ। ਪੀੜਤ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ

Reported by:  PTC News Desk  Edited by:  Shanker Badra -- October 23rd 2025 06:16 PM
Gurugram 'ਚ ਦੋਸਤ ਬਣਿਆ ਦੋਸਤ ਦੀ ਜਾਨ ਦਾ ਦੁਸ਼ਮਣ , ਗੱਲਬਾਤ ਬੰਦ ਕਰਨ ਤੋਂ ਨਿਰਾਜ਼ ਨੌਜਵਾਨ ਨੇ ਲੜਕੀ ਨੂੰ ਮਾਰੀ ਗੋਲੀ

Gurugram 'ਚ ਦੋਸਤ ਬਣਿਆ ਦੋਸਤ ਦੀ ਜਾਨ ਦਾ ਦੁਸ਼ਮਣ , ਗੱਲਬਾਤ ਬੰਦ ਕਰਨ ਤੋਂ ਨਿਰਾਜ਼ ਨੌਜਵਾਨ ਨੇ ਲੜਕੀ ਨੂੰ ਮਾਰੀ ਗੋਲੀ

Gurugram News : ਗੁਰੂਗ੍ਰਾਮ 'ਚ ਦੋਸਤੀ ਦੇ ਰਿਸ਼ਤੇ ਨੂੰ ਸ਼ਰਮਸਾਰ ਕਰਨ ਵਾਲੀ ਇੱਕ ਘਟਨਾ ਸਾਹਮਣੇ ਆਈ ਹੈ। ਜਿਥੇ ਇੱਕ ਨੌਜਵਾਨ ਨੇ ਆਪਣੀ ਪ੍ਰੇਮਿਕਾ ਨਾਲ ਗੱਲਬਾਤ ਬੰਦ ਹੋਣ 'ਤੇ ਨਿਰਾਜ ਹੋ ਕੇ ਉਸਨੂੰ ਗੋਲੀ ਮਾਰ ਦਿੱਤੀ। ਪੁਲਿਸ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਆਰੋਪੀ ਨੂੰ ਮੌਕੇ 'ਤੇ ਗ੍ਰਿਫ਼ਤਾਰ ਕਰ ਲਿਆ ਅਤੇ ਅਪਰਾਧ ਵਿੱਚ ਵਰਤਿਆ ਦੇਸੀ ਕੱਟਾ ਬਰਾਮਦ ਕਰ ਲਿਆ ਹੈ। ਪੀੜਤ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ।

ਪੁਲਿਸ ਅਨੁਸਾਰ ਵੀਰਵਾਰ ਸਵੇਰੇ ਲਗਭਗ 10 ਵਜੇ ਉਦਯੋਗ ਵਿਹਾਰ ਪੁਲਿਸ ਸਟੇਸ਼ਨ ਨੂੰ ਸੂਚਨਾ ਮਿਲੀ ਕਿ ਇੱਕ ਨੌਜਵਾਨ ਨੇ ਡੁੰਡਾਹੇੜਾ ਨੇੜੇ ਇੱਕ ਲੜਕੀ ਨੂੰ ਗੋਲੀ ਮਾਰ ਦਿੱਤੀ ਹੈ। ਸੂਚਨਾ ਮਿਲਣ 'ਤੇ ਇੱਕ ਪੁਲਿਸ ਟੀਮ ਮੌਕੇ 'ਤੇ ਪਹੁੰਚੀ ਅਤੇ ਜਾਂਚ ਕੀਤੀ, ਜਿੱਥੇ ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਦੀ ਰਹਿਣ ਵਾਲੀ ਪੀੜਤਾ ਸ਼ਿਵਾਂਗੀ (30) ਗੋਲੀ ਨਾਲ ਜ਼ਖਮੀ ਹੋ ਗਈ ਹੈ। ਗੋਲੀ ਉਸਦੇ ਮੋਢੇ 'ਤੇ ਲੱਗੀ। ਤੁਰੰਤ ਮੁੱਢਲੀ ਸਹਾਇਤਾ ਤੋਂ ਬਾਅਦ ਉਸਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ।


ਇਸ ਘਟਨਾ ਦੇ ਆਰੋਪੀ ਦੀ ਪਛਾਣ ਵਿਪਿਨ (31 ਸਾਲ) ਵਜੋਂ ਹੋਈ ਹੈ, ਜੋ ਕਿ ਉੱਤਰ ਪ੍ਰਦੇਸ਼ ਦੇ ਜੌਨਪੁਰ ਦਾ ਰਹਿਣ ਵਾਲਾ ਹੈ। ਵਿਪਿਨ ਇੱਕ ਨਿੱਜੀ ਕੰਪਨੀ ਵਿੱਚ ਡਰਾਈਵਰ ਵਜੋਂ ਕੰਮ ਕਰਦਾ ਹੈ। ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਵਿਪਿਨ ਅਤੇ ਸ਼ਿਵਾਂਗੀ ਦੋਸਤ ਸਨ। ਕੁਝ ਦਿਨ ਪਹਿਲਾਂ ਸ਼ਿਵਾਂਗੀ ਨੇ ਵਿਪਿਨ ਨਾਲ ਗੱਲਬਾਤ ਕਰਨਾ ਬੰਦ ਕਰ ਦਿੱਤੀ ਸੀ, ਜਿਸ ਕਾਰਨ ਆਰੋਪੀ ਗੁੱਸੇ ਵਿੱਚ ਆ ਗਿਆ ਅਤੇ ਉਸਨੇ ਇਹ ਸਖ਼ਤ ਕਦਮ ਚੁੱਕਿਆ।

ਵਿਪਿਨ ਨੇ ਮੌਕੇ 'ਤੇ ਗੋਲੀ ਚਲਾਈ ਅਤੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਸਥਾਨਕ ਨਿਵਾਸੀਆਂ ਦੀ ਜਾਣਕਾਰੀ 'ਤੇ ਪੁਲਿਸ ਨੇ ਉਸਨੂੰ ਜਲਦੀ ਹੀ ਕਾਬੂ ਕਰ ਲਿਆ। ਉਦਯੋਗ ਵਿਹਾਰ ਪੁਲਿਸ ਸਟੇਸ਼ਨ ਦੇ ਸਟੇਸ਼ਨ ਇੰਚਾਰਜ ਨੇ ਦੱਸਿਆ ਕਿ ਆਰੋਪੀ ਤੋਂ ਪੂਰੀ ਪੁੱਛਗਿੱਛ ਕੀਤੀ ਜਾ ਰਹੀ ਹੈ। ਘਟਨਾ ਵਿੱਚ ਵਰਤਿਆ ਗਿਆ ਦੇਸੀ ਪਿਸਤੌਲ ਬਰਾਮਦ ਕਰ ਲਿਆ ਗਿਆ ਹੈ ਅਤੇ ਅੱਗੇ ਦੀ ਕਾਨੂੰਨੀ ਕਾਰਵਾਈ ਜਾਰੀ ਹੈ। ਪੁਲਿਸ ਨੇ ਕਤਲ ਦੀ ਕੋਸ਼ਿਸ਼ ਅਤੇ ਅਸਲਾ ਐਕਟ ਤਹਿਤ ਮਾਮਲੇ ਵਿੱਚ ਐਫਆਈਆਰ ਦਰਜ ਕਰ ਲਈ ਹੈ।

- PTC NEWS

Top News view more...

Latest News view more...

PTC NETWORK
PTC NETWORK