Amritsar News : ਅੰਮ੍ਰਿਤਸਰ ਦੇ ਵੇਰਕਾ 'ਚ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕੀਤਾ ਕਤਲ ,ਦੋ ਧਿਰਾਂ ਦਰਮਿਆਨ ਹੋਏ ਝਗੜੇ ਦੇ ਰਾਜੀਨਾਮੇ ਲਈ ਹੋਏ ਸੀ ਇਕੱਠੇ
Amritsar News : ਅੰਮ੍ਰਿਤਸਰ ਦੇ ਵੇਰਕਾ ਖੇਤਰ 'ਚ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਵਲੋਂ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ।
ਦਰਅਸਲ 'ਚ ਲੰਘੀ ਦੇਰ ਸ਼ਾਮ ਦੋ ਧਿਰਾਂ ਦਰਮਿਆਨ ਹੋਏ ਝਗੜੇ ਦੇ ਰਾਜੀਨਾਮੇ ਲਈ ਕੁੱਝ ਨੌਜਵਾਨ ਇਕੱਠੇ ਹੋਏ ਸਨ। ਇਸ ਦੌਰਾਨ ਕੁੱਝ ਦੇਰ ਬਾਅਦ ਹੀ ਇਕ ਧਿਰ ਵੱਲੋਂ ਆਏ ਹਥਿਆਰਾਂ ਨਾਲ ਲੈਸ 15 ਦੇ ਕਰੀਬ ਨੌਜਵਾਨਾਂ ਵੱਲੋ ਗੋਲੀਆਂ ਚਲਾ ਦਿੱਤੀਆਂ ਗਈਆਂ। ਜਿਸ ਵਿੱਚ ਵੇਰਕਾ ਦੇ ਰਹਿਣ ਵਾਲੇ ਇਕ 25 ਸਾਲ ਦੇ ਨੌਜਵਾਨ ਦੀ ਮੌਤ ਹੋ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ ਹਮਲਾਵਰਾਂ ਨੌਜਵਾਨਾਂ ਵੱਲੋਂ 6 ਗੋਲੀਆਂ ਚਲਾਈਆਂ ਗਈਆਂ ਸਨ ,ਜਿਸ 'ਚੋਂ 5 ਛਾਤੀ ਤੇ 1 ਪੱਟ ਵਿਚ ਲੱਗਣ ਨਾਲ 27 ਸਾਲਾ ਨੌਜਵਾਨ ਕੁਲਦੀਪ ਸਿੰਘ ਉਰਫ ਗੋਪੀ ਦੀ ਮੌਕੇ 'ਤੇ ਹੀ ਮੌਤ ਹੋ ਗਈ।
- PTC NEWS