Tue, Jul 15, 2025
Whatsapp

Bathinda News : ਮਾਮੂਲੀ ਤਕਰਾਰ ਮਗਰੋਂ ਜਿਗਰੀ ਦੋਸਤ ਦੇ ਖੂਨ ਦੇ ਪਿਆਸੇ ਬਣੇ ਨਸ਼ੇ ’ਚ ਧੁੱਤ ਦੋਸਤ, ਕੀਤਾ ਬੇਰਹਿਮੀ ਨਾਲ ਕਤਲ

ਦੱਸ ਦਈਏ ਕਿ ਜ਼ਖਮੀ ਨੌਜਵਾਨ ਦੀ ਇਲਾਜ ਦੌਰਾਨ ਮੌਤ ਹੋ ਗਈ। ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਨੌਜਵਾਨ ਵੱਲੋਂ ਕਤਲ ਕੀਤਾ ਗਿਆ ਹੈ ਉਹ ਆਪਸ ’ਚ ਦੋਸਤ ਸਨ। ਨਸ਼ੇ ਦੀ ਹਾਲਤ ’ਚ ਕਿਸੇ ਗੱਲ ਤੋ ਕਹਾਸੁਣੀ ਹੋ ਗਈ ਜਿਸ ਮਗਰੋਂ ਇਸ ਖੌਫਨਾਕ ਵਾਰਦਾਤ ਨੂੰ ਅੰਜਾਮ ਦਿੱਤਾ।

Reported by:  PTC News Desk  Edited by:  Aarti -- June 30th 2025 03:32 PM
Bathinda News : ਮਾਮੂਲੀ ਤਕਰਾਰ ਮਗਰੋਂ ਜਿਗਰੀ ਦੋਸਤ ਦੇ ਖੂਨ ਦੇ ਪਿਆਸੇ ਬਣੇ ਨਸ਼ੇ ’ਚ ਧੁੱਤ ਦੋਸਤ, ਕੀਤਾ ਬੇਰਹਿਮੀ ਨਾਲ ਕਤਲ

Bathinda News : ਮਾਮੂਲੀ ਤਕਰਾਰ ਮਗਰੋਂ ਜਿਗਰੀ ਦੋਸਤ ਦੇ ਖੂਨ ਦੇ ਪਿਆਸੇ ਬਣੇ ਨਸ਼ੇ ’ਚ ਧੁੱਤ ਦੋਸਤ, ਕੀਤਾ ਬੇਰਹਿਮੀ ਨਾਲ ਕਤਲ

Bathinda News : ਕਲਯੁੱਗੀ ਸਮੇਂ ਦੇ ਵਿੱਚ ਕਈ ਰਿਸ਼ਤੇ ਤਾਰ ਤਾਰ ਹੁੰਦੇ ਦਿਖਾਈ ਦੇ ਰਹੇ ਹਨ। ਕਈ ਸਮਾਂ ਸੀ ਜਦੋਂ ਦੋਸਤੀ ਦੇ ਖਾਤਿਰ ਜਾਨਾਂ ਤੱਕ ਕੁਰਬਾਨ ਕਰ ਦਿੱਤੀ ਜਾਂਦੀ ਸੀ ਪਰ ਅੱਜ ਸਮਾਂ ਅਜਿਹਾ ਆ ਗਿਆ ਹੈ ਕਿ ਦੋਸਤ ਇੱਕ ਦੂਜੇ ਦੀ ਜਾਨ ਲੈਣ ਬਾਰੇ ਕਦੋਂ ਸੋਚਦੇ ਵੀ ਨਹੀਂ ਹਨ। ਅਜਿਹਾ ਹੀ ਮਾਮਲਾ ਬਠਿੰਡਾ ਦੇ ਪੋਸ਼ ਇਲਾਕੇ ਮਾਡਲ ਟਾਊਨ ਫੇਸ 3 ਤੋਂ ਸਾਹਮਣੇ ਆਇਆ ਹੈ ਜਿੱਥੇ ਅੱਧੀ ਰਾਤ ਨੂੰ ਦਰਜਨ ਭਰ ਨੌਜਵਾਨਾਂ ਨੇ ਇੱਕ ਨੌਜਵਾਨ ’ਤੇ ਤੇਜਧਾਰ ਹਥਿਆਰਾਂ ਨਾਲ ਗੰਭੀਰ ਜ਼ਖਮੀ ਕਰ ਦਿੱਤਾ। 

ਦੱਸ ਦਈਏ ਕਿ ਜ਼ਖਮੀ ਨੌਜਵਾਨ ਦੀ ਇਲਾਜ ਦੌਰਾਨ ਮੌਤ ਹੋ ਗਈ। ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਨੌਜਵਾਨ ਵੱਲੋਂ ਕਤਲ ਕੀਤਾ ਗਿਆ ਹੈ ਉਹ ਆਪਸ ’ਚ ਦੋਸਤ ਸਨ। ਨਸ਼ੇ ਦੀ ਹਾਲਤ ’ਚ ਕਿਸੇ ਗੱਲ ਤੋ ਕਹਾਸੁਣੀ ਹੋ ਗਈ ਜਿਸ ਮਗਰੋਂ ਇਸ ਖੌਫਨਾਕ ਵਾਰਦਾਤ ਨੂੰ ਅੰਜਾਮ ਦਿੱਤਾ।  


ਮ੍ਰਿਤਕ ਅਮਰੋਜ ਸਿੰਘ ਵਾਸੀ ਲਾਲ ਬਾਈ ਦੇ ਚਾਚਾ ਜਸਕਰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਭਤੀਜਾ ਬਠਿੰਡਾ ਵਿਖੇ ਘੁੰਮਣ ਆਇਆ ਸੀ ਅਤੇ ਇਸ ਦੌਰਾਨ ਉਹ ਆਪਣੇ ਦੋਸਤਾਂ ਕੋਲ ਚਲਾ ਗਿਆ ਜਿੱਥੇ ਕਿਸੇ ਗੱਲ ’ਤੇ ਕਹਾਸੁਣੀ ਹੋਣ ਮਗਰੋਂ ਅਮਰੋਜ ਦਾ ਕਤਲ ਉਸ ਦੇ ਦੋਸਤਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਕਰ ਦਿੱਤਾ ਗਿਆ। 

ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰਦੇ ਹੋਏ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਦੂਜੇ ਪਾਸੇ ਲਾਲ ਬਾਈ ਦੇ ਸਰਪੰਚ ਪਿਆਰਾ ਸਿੰਘ ਦਾ ਕਹਿਣਾ ਹੈ ਕਿ ਇਹ ਬਹੁਤ ਮੰਦਭਾਗੀ ਘਟਨਾ ਹੈ ਇੱਕ ਨੌਜਵਾਨ ਦਾ ਕਤਲ ਛੋਟੀ ਜਿਹੀ ਤਕਰਾਰ ਪਿੱਛੇ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਫਿਲਹਾਲ ਪੁਲਿਸ ਵੱਲੋਂ ਅਮਰੋਜ਼ ਦੇ ਦੋਸਤਾਂ ਕੋਲੋਂ ਪੁੱਛ ਗਿੱਛ ਕੀਤੀ ਜਾ ਰਹੀ ਹੈ। ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। 

ਇਹ ਵੀ ਪੜ੍ਹੋ : Nawanshahr News : ਆਸਟ੍ਰੇਲੀਆ 'ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ, ਮਾਪਿਆਂ ਦਾ ਇਕਲੌਤਾ ਸੀ ਵਿਸ਼ਾਲ

ਡੀਐਸਪੀ ਸਿਟੀ ਸਰਬਜੀਤ ਸਿੰਘ ਬਰਾੜ ਨੇ ਦੱਸਿਆ ਕਿ ਬੀਤੀ ਦੇਰ ਰਾਤ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਮਾਡਲ ਟਾਊਨ ਫੇਸ ਤਿੰਨ ਵਿੱਚ ਕੁਝ ਨੌਜਵਾਨਾਂ ਵੱਲੋਂ ਇੱਕ ਨੌਜਵਾਨ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ। 

ਕੁੱਟਮਾਰ ਦਾ ਸ਼ਿਕਾਰ ਹੋਏ ਨੌਜਵਾਨ ਦੀ ਏਮਜ ਵਿੱਚ ਇਲਾਜ ਦੌਰਾਨ ਮੌਤ ਹੋ ਚੁੱਕੀ ਹੈ। ਉਹਨਾਂ ਦੱਸਿਆ ਕਿ ਇਹ ਨੌਜਵਾਨ ਆਪਸ ਵਿੱਚ ਦੋਸਤ ਸਨ ਅਤੇ ਇਹਨਾਂ ਵੱਲੋਂ ਮਨਾਲੀ ਘੁੰਮਣ ਦਾ ਪ੍ਰੋਗਰਾਮ ਬਣਾਇਆ ਗਿਆ ਸੀ ਪਰ ਗੱਡੀ ਖਰਾਬ ਹੋਣ ਕਾਰਨ ਇਹਨਾਂ ਵੱਲੋਂ ਬਠਿੰਡਾ ਵਿੱਚ ਹੀ ਰਹਿ ਕੇ ਪਾਰਟੀ ਕੀਤੀ ਜਾ ਰਹੀ ਸੀ। ਸ਼ਰਾਬ ਪੀਣ ਉਪਰੰਤ ਕਿਸੇ ਗੱਲ ਤੋਂ ਤਕਰਾਰ ਹੋਣ ਤੋਂ ਬਾਅਦ ਕਰੀਬ ਕੁਝ ਨੌਜਵਾਨਾਂ ਵੱਲੋਂ ਅਮਰੋਜ ਸਿੰਘ ਆਧਾਰ ਤੇਜ਼ਧਾਰ ਹਥਿਆਰਾਂ ਕਤਲ ਕਰ ਦਿੱਤਾ ਗਿਆ ਹੈ। ਪੁਲਿਸ ਵੱਲੋਂ ਇਸ ਮਾਮਲੇ ਸਬੰਧੀ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : Drug Syndicate Busted : ਪਾਕਿ-ਕੈਨੇਡਾ ਨਾਲ ਜੁੜਿਆ ਅੰਤਰਰਾਸ਼ਟਰੀ ਡਰੱਗ ਤਸਕਰੀ ਗੈਂਗ ਦਾ ਪਰਦਾਫਾਸ਼, 60 ਕਿਲੋਂ ਤੋਂ ਵੱਧ ਹੈਰੋਇਨ ਬਰਾਮਦ

- PTC NEWS

Top News view more...

Latest News view more...

PTC NETWORK
PTC NETWORK