Youth Murder in Bathinda: ਪਤਨੀ ਨੂੰ ਮਿਲਣ ਆਇਆ ਸੀ ਪ੍ਰੇਮੀ, ਤਾਂ ਪਤੀ ਨੇ ਚੁੱਕਿਆ ਇਹ ਖੌਫਨਾਕ ਕਦਮ
Youth Murder in Bathinda: ਬਠਿੰਡਾ ’ਚ ਇੱਕ ਨੌਜਵਾਨ ਦਾ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਨਾਜਾਇਜ਼ ਸਬੰਧਾਂ ਦੇ ਕਾਰਨ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਨੌਜਵਾਨ ਬੀਤੀ ਰਾਤ ਆਪਣੀ ਪ੍ਰੇਮਿਕਾ ਨੂੰ ਮਿਲਣ ਲਈ ਗਿਆ ਸੀ ਇਸ ਦੌਰਾਨ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।
ਦੱਸ ਦਈਏ ਕਿ ਮਾਮਲਾ ਸੰਗਤ ਮੰਡੀ ਅਧੀਨ ਪੈਂਦੇ ਪਿੰਡ ਲੂਲਬਾਈ ਦਾ ਹੈ ਜਿੱਥੇ ਕਿ ਬੀਤੀ ਰਾਤ ਇੱਕ ਨੌਜਵਾਨ ਵੱਲੋਂ ਜਦੋਂ ਆਪਣੀ ਪ੍ਰੇਮਿਕਾ ਨੂੰ ਮਿਲਣ ਆਇਆ ਜਾਂਦਾ ਹੈ ਤਾਂ ਜਦੋਂ ਮੌਕੇ ਤੇ ਪ੍ਰੇਮਿਕਾ ਦਾ ਪਤੀ ਆ ਜਾਂਦਾ ਹੈ ਤਾਂ ਪ੍ਰੇਮਿਕਾ ਦੇ ਪਤੀ ਵੱਲੋਂ ਨੌਜਵਾਨ ਦਾ ਕਤਲ ਕਰ ਦਿੱਤਾ ਜਾਂਦਾ ਹੈ।
ਗੁਆਂਢ ’ਚ ਰਹਿਣ ਵਾਲੀ ਔਰਤ ਨੇ ਦੱਸਿਆ ਹੈ ਕਿ ਇਹ ਮ੍ਰਿਤਕ ਨੌਜਵਾਨ ਧੱਕੇ ਨਾਲ ਇਹਨਾਂ ਦੇ ਘਰ ਆਉਂਦਾ ਸੀ ਇਸਨੂੰ ਕਈ ਵਾਰ ਰੋਕਿਆ ਗਿਆ, ਪਰ ਇਹ ਨਹੀਂ ਰੁਕਿਆ।
ਐਸਪੀ ਨਰਿੰਦਰ ਸਿੰਘ ਨੇ ਕਿਹਾ ਹੈ ਕਿ ਇਹ ਸਾਰਾ ਮਾਮਲਾ ਨਾਜਾਇਜ਼ ਸੰਬੰਧਾਂ ਦਾ ਦੱਸਿਆ ਜਾ ਰਿਹਾ ਹੈ ਅਤੇ ਬੀਤੀ ਰਾਤ ਜਦੋਂ ਇਹ ਨੌਜਵਾਨ ਆਪਣੀ ਪ੍ਰੇਮਿਕਾ ਨੂੰ ਮਿਲਣ ਆਇਆ ਤਾਂ ਇਸ ਦੇ ਪਤੀ ਵੱਲੋਂ ਇਸ ਘਟਨਾ ਨੂੰ ਅੰਜਾਮ ਦੇ ਦਿੱਤਾ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਅਤੇ ਜੋ ਵੀ ਤਫਤੀਸ਼ ਦੌਰਾਨ ਗੱਲ ਸਾਹਮਣੇ ਆਵੇਗੀ ਉਸ ਦੇ ਮੁਤਾਬਕ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਇਹ ਵੀ ਪੜ੍ਹੋ: RURAL Expectations : ਬਜਟ 'ਚ ਪਿੰਡਾਂ ਨੂੰ ਮਿਲੇਗਾ ਵੱਡਾ ਤੋਹਫਾ, ਖਜ਼ਾਨਾ ਖੋਲ੍ਹੇਗੀ ਕੇਂਦਰ ਸਰਕਾਰ !
- PTC NEWS