Sun, Dec 14, 2025
Whatsapp

Yudh Nashian Virudh ਦੀ ਨਿਕਲੀ ਫੂਕ; ਜੇਲ੍ਹ ’ਚ ਬੈਠਾ ਨਸ਼ਾ ਤਸਕਰ ਚਲਾ ਰਿਹਾ ਸੀ ਡਰੱਗ ਰੈਕਟ, ਪੁਲਿਸ ਨੇ ਸਾਥੀ ਨੂੰ ਇੰਝ ਕੀਤਾ ਕਾਬੂ

ਦੱਸ ਦਈਏ ਕਿ ਇਸ ਸਬੰਧੀ ਬਠਿੰਡਾ ਪੁਲਿਸ ਨੇ ਗੰਭੀਰਤਾ ਦੇ ਨਾਲ ਜਾਂਚ ਕੀਤੀ ਤਾਂ ਹੈਰਾਨ ਵਾਲਾ ਖੁਲਾਸਾ ਸਾਹਮਣੇ ਆਇਆ ਦਰਅਸਲ ਇਸ ਨਸ਼ਾ ਤਸਕਰੀ ਦੇ ਪਿੱਛੇ ਕਪੂਰਥਲਾ ਦੀ ਜੇਲ੍ਹ ਵਿੱਚ ਬੰਦ ਨਸ਼ਾ ਤਸਕਰ ਇਸ਼ਾਂਤ ਉਰਫ ਇਸ਼ੂ ਦਾ ਹੱਥ ਹੈ

Reported by:  PTC News Desk  Edited by:  Aarti -- August 28th 2025 04:23 PM
Yudh Nashian Virudh ਦੀ ਨਿਕਲੀ ਫੂਕ; ਜੇਲ੍ਹ ’ਚ ਬੈਠਾ ਨਸ਼ਾ ਤਸਕਰ ਚਲਾ ਰਿਹਾ ਸੀ ਡਰੱਗ ਰੈਕਟ, ਪੁਲਿਸ ਨੇ ਸਾਥੀ ਨੂੰ ਇੰਝ ਕੀਤਾ ਕਾਬੂ

Yudh Nashian Virudh ਦੀ ਨਿਕਲੀ ਫੂਕ; ਜੇਲ੍ਹ ’ਚ ਬੈਠਾ ਨਸ਼ਾ ਤਸਕਰ ਚਲਾ ਰਿਹਾ ਸੀ ਡਰੱਗ ਰੈਕਟ, ਪੁਲਿਸ ਨੇ ਸਾਥੀ ਨੂੰ ਇੰਝ ਕੀਤਾ ਕਾਬੂ

Yudh Nashian Virudh  News : "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਦੇ ਦਾਅਵੇ ਉਸ ਸਮੇਂ ਖੋਖਲੇ ਹੋ ਗਏ ਜਦੋਂ ਬਠਿੰਡਾ ਪੁਲਿਸ ਨੇ ਇੱਕ ਨਾਕੇਬੰਦੀ ਦੇ ਦੌਰਾਨ ਐਕਟਿਵਾ ਸਵਾਰ ਰਾਹੁਲ ਨਾਮ ਦੇ ਲੜਕੇ ਨੂੰ ਗ੍ਰਿਫਤਾਰ ਕੀਤਾ। ਮਿਲੀ ਜਾਣਕਾਰੀ ਮੁਤਾਬਿਕ ਪੁਲਿਸ ਨੇ ਉਸ ਕੋਲੋਂ 505 ਗ੍ਰਾਮ ਹੈਰੋਇਨ ਬਰਾਮਦ ਹੋਈ। ਦੱਸ ਦਈਏ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮ ’ਤੇ ਪਹਿਲਾਂ ਕੋਈ ਵੀ ਅਪਰਾਧਿਕ ਮਾਮਲਾ ਦਰਜ ਨਹੀਂ ਹੈ। ਮੁਲਜ਼ਮ ਬਠਿੰਡਾ ਦੇ ਪਰਸ ਰਾਮ ਨਗਰ ਦਾ ਰਹਿਣ ਵਾਲਾ ਹੈ।  

ਦੱਸ ਦਈਏ ਕਿ ਇਸ ਸਬੰਧੀ ਬਠਿੰਡਾ ਪੁਲਿਸ ਨੇ ਗੰਭੀਰਤਾ ਦੇ ਨਾਲ ਜਾਂਚ ਕੀਤੀ ਤਾਂ ਹੈਰਾਨ ਵਾਲਾ ਖੁਲਾਸਾ ਸਾਹਮਣੇ ਆਇਆ ਦਰਅਸਲ ਇਸ ਨਸ਼ਾ ਤਸਕਰੀ ਦੇ ਪਿੱਛੇ ਕਪੂਰਥਲਾ ਦੀ ਜੇਲ੍ਹ ਵਿੱਚ ਬੰਦ ਨਸ਼ਾ ਤਸਕਰ ਇਸ਼ਾਂਤ ਉਰਫ ਇਸ਼ੂ ਦਾ ਹੱਥ ਹੈ ਜਿਸ ਦੇ ਖ਼ਿਲਾਫ ਪਹਿਲਾਂ ਵੀ ਨਸ਼ਾ ਤਸਕਰੀ ਦੇ ਮਾਮਲੇ ਦਰਜ ਹਨ ਅਤੇ ਹੁਣ ਜੇਲ ਵਿੱਚ ਨਸ਼ਾ ਤਸਕਰੀ ਮਾਮਲੇ ਵਿੱਚ ਸਜਾ ਕੱਟ ਰਿਹਾ ਹੈ।


ਦੂਜੇ ਪਾਸੇ ਫੜਿਆ ਗਿਆ ਆਰੋਪੀ ਇਸ ਨਸ਼ਾ ਤਸਕਰ ਦਾ ਸਾਥੀ ਦੱਸਿਆ ਜਾ ਰਿਹਾ ਹੈ ਜੋ ਇਸ ਦੇ ਕਹਿਣ ’ਤੇ ਜੇਲ੍ਹ ਵਿੱਚੋਂ ਬੈਠ ਕੇ ਨਸ਼ਿਆਂ ਤਸਕਰੀ ਦਾ ਰੈਕਟ ਚਲਾਉਂਦਾ ਹੈ ਅਤੇ ਜੇਲ੍ਹ ਦੇ ਅੰਦਰ ਵੀ ਨਸ਼ੇ ਦੀ ਸਪਲਾਈ ਕੀਤੀ ਜਾਂਦੀ ਹੈ। ਫਿਲਹਾਲ ਪੁਲਿਸ ਇਸ ਨੂੰ ਪ੍ਰੋਡਕਸ਼ਨ ਵਾਰੰਟ ਤੇ ਵੀ ਇਸ ਮਾਮਲੇ ਵਿੱਚ ਪੁੱਛ ਕਿਚ ਲਈ ਬਠਿੰਡਾ ਲੈ ਕੇ ਆਵੇਗੀ ਅਤੇ ਜਾਂਚ ਕੀਤੀ ਜਾ ਰਹੀ ਹੈ ਕਿ ਜੇਲ ਵਿਭਾਗ ਦੇ ਵੀ ਕੋਈ ਅਧਿਕਾਰੀ ਜਾਂ ਕਰਮਚਾਰੀ ਇਸ ਦੇ ਨਾਲ ਮਿਲੇ ਹੋਏ ਤਾਂ ਨਹੀਂ। 

ਇਹ ਵੀ ਪੜ੍ਹੋ : Punjab Floods ਦਰਮਿਆਨ ਹਰਿਆਣਾ CM ਨਾਇਬ ਸਿੰਘ ਸੈਣੀ ਨੇ CM ਮਾਨ ਅੱਗੇ ਮਦਦ ਲਈ ਵਧਾਇਆ ਹੱਥ, ਲਿਖੀ ਚਿੱਠੀ

- PTC NEWS

Top News view more...

Latest News view more...

PTC NETWORK
PTC NETWORK