adv-img
ਹੋਰ ਖਬਰਾਂ

NIA ਨੇ ਦਿੱਲੀ ਤੋਂ ਇੱਕ ਵਕੀਲ ਤੇ 2 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ, ਕਈ ਹਥਿਆਰ ਵੀ ਹੋਏ ਬਰਾਮਦ

By Riya Bawa -- October 19th 2022 09:11 AM

ਨਵੀਂ ਦਿੱਲੀ: ਰਾਸ਼ਟਰੀ ਜਾਂਚ ਏਜੰਸੀ (NIA) ਨੇ ਮੰਗਲਵਾਰ ਨੂੰ ਉੱਤਰੀ ਭਾਰਤ ਦੇ ਚਾਰ ਰਾਜਾਂ (ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ) ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦਿੱਲੀ (ਦਿੱਲੀ-ਐਨਸੀਆਰ) ਵਿੱਚ 52 ਸਥਾਨਾਂ 'ਤੇ ਦਿਨ ਦੌਰਾਨ ਇੱਕ ਵੱਡੀ ਛਾਪੇਮਾਰੀ ਕੀਤੀ। ਇਸ ਛਾਪੇਮਾਰੀ ਵਿੱਚ ਇੱਕ ਵਕੀਲ ਸਮੇਤ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਐਨਆਈਏ ਦੇ ਬੁਲਾਰੇ ਨੇ ਕਿਹਾ ਕਿ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਦਿੱਲੀ-ਐਨਸੀਆਰ ਖੇਤਰ ਵਿੱਚ ਭਾਰਤ ਅਤੇ ਵਿਦੇਸ਼ਾਂ ਵਿੱਚ ਸਥਿਤ ਅਪਰਾਧਿਕ ਨੈਟਵਰਕ ਨੂੰ ਖਤਮ ਕਰਨ ਅਤੇ ਵਿਘਨ ਪਾਉਣ ਲਈ ਵੱਡੀਆਂ ਕਾਰਵਾਈਆਂ ਕੀਤੀਆਂ ਗਈਆਂ ਹਨ।

NIA

ਗ੍ਰਿਫਤਾਰ ਕੀਤੇ ਗਏ ਵਕੀਲ ਦੀ ਪਛਾਣ ਉੱਤਰ ਪੂਰਬੀ ਦਿੱਲੀ ਦੇ ਉਸਮਾਨਪੁਰ ਇਲਾਕੇ ਦੇ ਗੌਤਮ ਵਿਹਾਰ ਦੇ ਰਹਿਣ ਵਾਲੇ ਆਸਿਫ ਖਾਨ ਵਜੋਂ ਹੋਈ ਹੈ। ਏਜੰਸੀ ਦੇ ਅਧਿਕਾਰੀਆਂ ਨੇ ਉਸ ਦੀ ਰਿਹਾਇਸ਼ 'ਤੇ ਤਲਾਸ਼ੀ ਦੌਰਾਨ ਉਸ ਦੇ ਘਰੋਂ ਚਾਰ ਹਥਿਆਰ, ਕੁਝ ਪਿਸਤੌਲ (ਅਰਧ-ਨਿਰਮਿਤ ਹਾਲਤ ਵਿਚ) ਅਤੇ ਗੋਲਾ ਬਾਰੂਦ ਬਰਾਮਦ ਕਰਨ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ।

ਪੁੱਛਗਿੱਛ ਦੌਰਾਨ ਐਨਆਈਏ ਨੇ ਕਿਹਾ ਕਿ ਇਹ ਖੁਲਾਸਾ ਹੋਇਆ ਹੈ ਕਿ ਆਸਿਫ਼ ਜੇਲ੍ਹ ਵਿੱਚ ਬੰਦ ਗੈਂਗਸਟਰਾਂ ਦੇ ਸੰਪਰਕ ਵਿੱਚ ਸੀ। ਐਨਆਈਏ ਨੇ ਇੱਕ ਹੋਰ ਰਾਜੇਸ਼ ਉਰਫ਼ ਰਾਜੂ ਮੋਟਾ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ ਜੋ ਬਸੌਦੀ, ਸੋਨੀਪਤ (ਹਰਿਆਣਾ) ਦਾ ਰਹਿਣ ਵਾਲਾ ਹੈ। ਐਨਆਈਏ ਮੁਤਾਬਕ ਰਾਜੇਸ਼ ਉਰਫ਼ ਮੋਟਾ ਖ਼ਿਲਾਫ਼ ਕਈ ਅਪਰਾਧਿਕ ਮਾਮਲੇ ਦਰਜ ਹਨ।

ਇਹ ਵੀ ਪੜ੍ਹੋ: ਪੁਲਿਸ ਨੇ ਹੋਟਲ 'ਚ ਮਾਰੀ ਰੇਡ, ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ, ਮਾਲਕ ਸਮੇਤ 5 ਲੋਕ ਗ੍ਰਿਫ਼ਤਾਰ

NIA ਨੇ ਕਿਹਾ, ''ਦਿੱਲੀ ਦੇ ਐਡਵੋਕੇਟ ਆਸਿਫ ਖਾਨ ਅਤੇ ਸੋਨੀਪਤ ਦੇ ਰਾਜੇਸ਼ ਉਰਫ ਰਾਜੂ ਮੋਟਾ ਨੂੰ ਅੱਜ ਸਵੇਰੇ 5 ਰਾਜਾਂ 'ਚ NIA ਦੁਆਰਾ ਸੰਗਠਿਤ ਅਪਰਾਧਿਕ ਨੈੱਟਵਰਕ ਦੇ ਨੇਤਾਵਾਂ ਅਤੇ ਮੈਂਬਰਾਂ ਨਾਲ ਜੁੜੇ ਵੱਖ-ਵੱਖ ਟਿਕਾਣਿਆਂ 'ਤੇ ਛਾਪੇਮਾਰੀ ਅਤੇ ਤਲਾਸ਼ੀ ਤੋਂ ਬਾਅਦ ਫਾਲੋ-ਅੱਪ ਜਾਂਚ ਅਤੇ ਕਾਰਵਾਈ ਦੌਰਾਨ ਗ੍ਰਿਫਤਾਰ ਕੀਤਾ ਗਿਆ। |

ਮਿਲੀ ਜਾਣਕਾਰੀ ਦੇ ਮੁਤਾਬਿਕ ਰਾਜੇਸ਼ ਦਾ ਵੀ ਅਪਰਾਧਿਕ ਪਿਛੋਕੜ ਹੈ ਅਤੇ ਉਸ ਖਿਲਾਫ ਕਈ ਅਪਰਾਧਿਕ ਮਾਮਲੇ ਦਰਜ ਹਨ। “ਉਹ ਸੋਨੀਪਤ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਆਪਣੇ ਸਾਥੀਆਂ ਦੇ ਨਾਲ ਗੈਰ-ਕਾਨੂੰਨੀ ਸ਼ਰਾਬ ਮਾਫੀਆ ਨੈੱਟਵਰਕ ਚਲਾ ਰਿਹਾ ਹੈ। ਉਹ ਹਰਿਆਣਾ ਦੇ ਇੱਕ ਖ਼ੌਫ਼ਨਾਕ ਗੈਂਗਸਟਰ ਸੰਦੀਪ ਉਰਫ਼ ਕਾਲਾ ਜਥੇਦਾਰੀ ਦਾ ਸਾਥੀ ਹੈ।

-PTC News

  • Share