Mon, Apr 29, 2024
Whatsapp

ਨਾਈਜੀਰੀਆ 'ਚ ਪੈਟਰੋਲ ਟੈਂਕਰ 'ਚ ਧਮਾਕਾ , 45 ਲੋਕਾਂ ਦੀ ਮੌਤ ,100 ਤੋਂ ਵੱਧ ਜ਼ਖ਼ਮੀ

Written by  Shanker Badra -- July 03rd 2019 01:29 PM
ਨਾਈਜੀਰੀਆ 'ਚ ਪੈਟਰੋਲ ਟੈਂਕਰ 'ਚ ਧਮਾਕਾ , 45 ਲੋਕਾਂ ਦੀ ਮੌਤ ,100 ਤੋਂ ਵੱਧ ਜ਼ਖ਼ਮੀ

ਨਾਈਜੀਰੀਆ 'ਚ ਪੈਟਰੋਲ ਟੈਂਕਰ 'ਚ ਧਮਾਕਾ , 45 ਲੋਕਾਂ ਦੀ ਮੌਤ ,100 ਤੋਂ ਵੱਧ ਜ਼ਖ਼ਮੀ

ਨਾਈਜੀਰੀਆ 'ਚ ਪੈਟਰੋਲ ਟੈਂਕਰ 'ਚ ਧਮਾਕਾ , 45 ਲੋਕਾਂ ਦੀ ਮੌਤ ,100 ਤੋਂ ਵੱਧ ਜ਼ਖ਼ਮੀ:ਨਾਈਜੀਰੀਆ : ਨਾਈਜੀਰੀਆ 'ਚ ਇੱਕ ਪੈਟਰੋਲ ਦੇ ਟੈਂਕਰ 'ਚ ਹੋਏ ਧਮਾਕੇ 'ਚ ਘੱਟੋ-ਘੱਟ 45 ਲੋਕਾਂ ਦੀ ਮੌਤ ਹੋ ਗਈ, ਜਦਕਿ 100 ਵੱਧ ਜ਼ਖ਼ਮੀ ਹੋ ਗਏ ਹਨ। ਨਾਈਜੀਰੀਆ ਦੇ ਬੇਨੁਏ ਸੂਬੇ ਵਿਚ ਸੜਕ 'ਤੇ ਪਲਟੇ ਟੈਂਕਰ ਤੋਂ ਪੈਟਰੋਲ ਇਕੱਠਾ ਕਰਨ ਦਾ ਲਾਲਚ ਲੋਕਾਂ ਨੂੰ ਮਹਿੰਗਾ ਪੈ ਗਿਆ ਹੈ।ਇੱਕ ਸਥਾਨਕ ਅਧਿਕਾਰੀ ਵਲੋਂ ਇਹ ਜਾਣਕਾਰੀ ਦਿੱਤੀ ਗਈ ਹੈ। [caption id="attachment_314522" align="aligncenter" width="300"]Nigeria petrol tanker blast , 45 killed, more 100 injured
ਨਾਈਜੀਰੀਆ 'ਚ ਪੈਟਰੋਲ ਟੈਂਕਰ 'ਚ ਧਮਾਕਾ , 45 ਲੋਕਾਂ ਦੀ ਮੌਤ ,100 ਤੋਂ ਵੱਧ ਜ਼ਖ਼ਮੀ[/caption] ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਸੋਮਵਾਰ ਨੂੰ ਬੇਨਯੂ ਸੂਬੇ ਦੇ ਅਬੁਮਬੇ ਪਿੰਡ 'ਚ ਉਸ ਵੇਲੇ ਵਾਪਰਿਆ, ਜਦੋਂ ਲੋਕ ਪਲਟੇ ਟੈਂਕਰ ਤੋਂ ਤੇਲ ਇਕੱਠਾ ਕਰ ਰਹੇ ਸਨ। ਓਥੇ ਟੈਂਕਰ ਪੈਟਰੋਲ ਨਾਲ ਭਰਿਆ ਟੈਂਕਰ ਬੇਨਯੂ ਸੂਬੇ ਦੇ ਅਬੁਮਬੇ ਪਿੰਡ ਵਿੱਚ ਦੀ ਜਾ ਰਿਹਾ ਸੀ ,ਟੈਂਕਰ ਚਾਲਕ ਨੇ ਖੱਡਿਆਂ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਟੈਂਕਰ ਸੜਕ ਤੋਂ ਤਿਲਕ ਕੇ ਪਲਟ ਗਿਆ। [caption id="attachment_314520" align="aligncenter" width="300"]Nigeria petrol tanker blast , 45 killed, more 100 injured
ਨਾਈਜੀਰੀਆ 'ਚ ਪੈਟਰੋਲ ਟੈਂਕਰ 'ਚ ਧਮਾਕਾ , 45 ਲੋਕਾਂ ਦੀ ਮੌਤ ,100 ਤੋਂ ਵੱਧ ਜ਼ਖ਼ਮੀ[/caption] ਜਿਸ ਜਗ੍ਹਾ 'ਤੇ ਟੈਂਕਰ ਪਲਟਿਆ ਹੈ ,ਓਥੇ ਕੁੱਝ ਦੁਕਾਨਾਂ ਸੀ। ਇਸ ਦੌਰਾਨ ਸੜਕ 'ਤੇ ਪਲਟੇ ਟੈਂਕਰ ਤੋਂ ਪੈਟਰੋਲ ਇਕੱਠਾ ਕਰਨ ਲਈ ਸਥਾਨਕ ਲੋਕ ਘਟਨਾ ਸਥਾਨ 'ਤੇ ਪਹੁੰਚੇ ਅਤੇ ਇੱਕ ਘੰਟੇ ਤੱਕ ਲੋਕ ਤੇਲ ਇਕੱਠਾ ਕਰਦੇ ਰਹੇ ਪਰ ਉਸ ਤੋਂ ਬਾਅਦ ਅਚਾਨਕ ਟੈਂਕਰ ਵਿੱਚ ਧਮਾਕਾ ਹੋ ਗਿਆ। [caption id="attachment_314523" align="aligncenter" width="300"]Nigeria petrol tanker blast , 45 killed, more 100 injured
ਨਾਈਜੀਰੀਆ 'ਚ ਪੈਟਰੋਲ ਟੈਂਕਰ 'ਚ ਧਮਾਕਾ , 45 ਲੋਕਾਂ ਦੀ ਮੌਤ ,100 ਤੋਂ ਵੱਧ ਜ਼ਖ਼ਮੀ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਦਿੱਲੀ ਕੈਂਟ ਸਿੱਖ ਕਤਲੇਆਮ ਮਾਮਲਾ : ਸੱਜਣ ਕੁਮਾਰ ਮਾਮਲੇ ਵਿੱਚ ਹੁਣ ਨਵੇਂ ਜੱਜ ਦੀ ਨਿਯੁਕਤੀ , 8 ਜੁਲਾਈ ਨੂੰ ਹੋਵੇਗੀ ਅਗਲੀ ਸੁਣਵਾਈ ਨਾਈਜੀਰੀਆ ਦੇ ਰਾਸ਼ਟਰਪਤੀ ਮੁਹੰਮਦ ਬੁਹਾਰੀ ਨੇ ਇੱਕ ਬਿਆਨ ਜਾਰੀ ਕਰਕੇ ਇਸ ਹਾਦਸੇ 'ਤੇ ਦੁੱਖ ਪ੍ਰਗਟਾਉਂਦਿਆਂ ਇਸ ਨੂੰ ਮੰਦਭਾਗਾ ਦੱਸਿਆ ਹੈ। -PTCNews


Top News view more...

Latest News view more...