ਸੁਪਰੀਮ ਕੋਰਟ ਨੂੰ ਮਿਲੇ 9 ਜੱਜ, SC ਦੇ ਇਤਿਹਾਸ 'ਚ ਪਹਿਲੀ ਵਾਰ 9 ਜੱਜਾਂ ਨੇ ਇਕੱਠੇ ਚੁੱਕੀ ਸਹੁੰ
ਨਵੀਂ ਦਿੱਲੀ: ਸੁਪਰੀਮ ਕੋਰਟ ਵੱਲੋਂ ਅੱਜ ਨੌਂ ਨਵੇਂ ਜੱਜ ਚੁਣੇ ਗਏ ਹਨ। ਸੁਪਰੀਮ ਕੋਰਟ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਨੌਂ ਜੱਜਾਂ ਨੇ ਇੱਕੋ ਸਮੇਂ ਸਹੁੰ ਚੁੱਕੀ ਹੈ। ਚੀਫ਼ ਜਸਟਿਸ ਐਨਵੀ ਰਮਨਾ ਨੇ ਅੱਜ ਸਵੇਰੇ ਸਾਰਿਆਂ ਨੂੰ ਅਹੁਦੇ ਦੀ ਸਹੁੰ ਚੁਕਾਈ ਜੋ 9 ਲੋਕ ਅੱਜ ਸੁਪਰੀਮ ਕੋਰਟ ਦੇ ਜੱਜ ਬਣੇ ਹਨ।
ਸੁਪਰੀਮ ਕੋਰਟ ਨੂੰ ਨੌਂ ਜੱਜ ਮਿਲੇ ਹਨ- ਜਿਨ੍ਹਾਂ ਵਿਚ ਜਸਟਿਸ ਏਐਸ ਓਕਾ, ਵਿਕਰਮ ਨਾਥ, ਜੇਕੇ ਮਹੇਸ਼ਵਰੀ, ਹਿਮਾ ਕੋਹਲੀ, ਬੀਵੀ ਨਾਗਰਥਨਾ, ਸੀਟੀ ਰਵਿਕੁਮਾਰ, ਐਮਐਮ ਸੁੰਦਰੇਸ਼, ਬੇਲਾ ਐਮ ਤ੍ਰਿਵੇਦੀ ਅਤੇ ਸੀਨੀਅਰ ਵਕੀਲ ਪੀਐਸ ਨਰਸਿਮ੍ਹਾ ਸ਼ਾਮਿਲ ਹੈ।
ਇਨ੍ਹਾਂ ਨੌਂ ਜੱਜਾਂ ਦੇ ਸਹੁੰ ਚੁੱਕਣ ਤੋਂ ਬਾਅਦ ਹੁਣ ਸੁਪਰੀਮ ਕੋਰਟ ਦੇ ਜੱਜਾਂ ਦੀ ਗਿਣਤੀ ਵਧ ਕੇ 33 ਹੋ ਗਈ ਹੈ। ਨਵੇਂ ਚੁਣੇ ਗਏ ਜੱਜਾਂ ਨੂੰ ਸੁਪਰੀਮ ਕੋਰਟ ਦੀ ਨਵੀਂ ਇਮਾਰਤ ਵਿੱਚ ਬਣੇ ਆਡੀਟੋਰੀਅਮ ਵਿੱਚ ਸਹੁੰ ਚੁਕਾਈ ਗਈ। ਇਸ ਔਡੀਟੋਰੀਅਮ 'ਚ 900 ਲੋਕਾਂ ਦੇ ਬੈਠਣ ਦੀ ਵਿਵਸਥਾ ਹੈ। ਸੁਪਰੀਮ ਕੋਰਟ ਦੇ ਕਾਲਜੀਅਮ ਨੇ ਕੁਝ ਦਿਨ ਪਹਿਲਾਂ ਇਨ੍ਹਾਂ ਨੌਂ ਨੂੰ ਮਨਜ਼ੂਰੀ ਲਈ ਸਰਕਾਰ ਕੋਲ ਭੇਜਿਆ ਸੀ, ਜਿਸ ਨੂੰ ਹਰੀ ਝੰਡੀ ਦੇ ਦਿੱਤੀ ਗਈ ਸੀ।
-PTC News