ਵਿਦਿਆਰਥੀ ਵੀਜ਼ਾ ਨਿਯਮਾਂ 'ਚ ਨਹੀਂ ਹੋਇਆ ਕੋਈ ਬਦਲਾਅ: ਵੀਜ਼ਾ ਅਫਸਰ ਮਿਸ ਪੂਰਨੀਮਾ
ਚੰਡੀਗੜ੍ਹ: ਅਮਰੀਕਾ ਜਾਣ ਵਾਲਿਆ ਲਈ ਇਕ ਖੁਸ਼ਖ਼ਬਰੀ ਆਈ ਹੈ। ਭਾਰਤੀ ਵਿਦਿਆਰਥੀ ਹੁਣ ਅਮਰੀਕਾ ਦਾ ਵੀਜ਼ਾ ਅਪਲਾਈ ਕਰ ਸਕਦੇ ਹਨ। ਪੀਟੀਸੀ ਦੀ ਟੀਮ ਨੇ ਵੀਜ਼ਾ ਅਫਸਰ ਮਿਸ ਪੂਰਨੀਮਾ ਨਾਲ ਵਿਸ਼ੇਸ਼ ਗੱਲਬਾਤ ਕੀਤੀ ਹੈ।
ਵੀਜ਼ਾ ਅਧਿਕਾਰੀ ਮਿਸ ਪੂਰਨੀਮਾ ਦਾ ਕਹਿਣਾ ਹੈ ਕਿ ਕਿਸੇ ਵੀ ਰੂਲ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਡਰਾਅ ਬਾਕਸ ਲੈ ਆ ਰਹੇ ਹਾਂ ਜਿਨ੍ਹਾਂ ਦਾ ਵੀਜ਼ੇ ਦੀ ਡੇਟ ਖਤਮ ਹੋ ਚੁੱਕੀ ਹੈ ਉਹ ਡਰਾਅ ਬਾਕਸ ਵਿੱਚ ਪਾਸਪੋਰਟ ਤੇ ਐਪਲੀਕੇਸ਼ਨ ਪਾ ਸਕਦੇ ਹੋ।
ਉਨ੍ਹਾਂ ਨੇ ਕਿਹਾ ਹੈ ਕਿ ਹਰ ਸਾਲ ਲੱਖਾਂ ਵਿਦਿਆਰਥੀ ਵੀਜ਼ੇ ਲਈ ਅਪਲਾਈ ਕਰਦੇ ਹਨ ਇਸ ਸਾਲ ਵੀ ਵਿਦਿਆਰਥੀਆਂ ਨੂੰ ਵੀਜ਼ਾ ਦੇਵਾਂਗੇ। ਉਨ੍ਹਾਂ ਨੇ ਦੱਸਿਆ ਕੋਰੋਨਾ ਦੇ ਨਿਯਮ ਬਹੁਤ ਲਾਜ਼ਮੀ ਹਨ। ਉਨ੍ਹਾਂ ਨੇ ਕਿਹਾ ਹੈ ਕਿ ਵੈਕਸੀਨ ਲਗਾਉਣੀ ਜਰੂਰੀ ਹੈ। ਵੈਕਸੀਨ ਉਹੀ ਲਗਾਉਣਾ ਹੈ ਜਿਸ ਨੂੰ ਵਿਸ਼ਵ ਸਿਹਤ ਸੰਗਠਨ ਨੇ ਮਨਜ਼ੂਰੀ ਦਿੱਤੀ ਹੋਵੇ ਉਹੀ ਟੀਕੇ ਲੱਗਣਗੇ। ਉਨ੍ਹਾਂ ਨੇ ਕਿਹਾ ਹੈ ਵੈਕਸੀਨ 2 ਹਫਤੇ ਪਹਿਲਾ ਵੀ ਲੱਗਣ ਵਾਲੇ ਅਮਰੀਕਾ ਜਾ ਸਕਦੇ ਹਨ।
ਉਨ੍ਹਾਂ ਨੇ ਕਿਹਾ ਹੈ ਕਿ ਵਿਦਿਆਰਥੀਆਂ ਅਮਰੀਕਾ ਆ ਸਕਦੇ ਹਨ ਉਨ੍ਹਾਂ ਦਾ ਵਿਲਕਮ ਹੈ। ਉਨ੍ਹਾਂ ਨੇ ਕਿਹਾ ਹੈ ਕਿ ਏਜੰਟ ਕੋਲ ਜਾਣ ਦੀ ਲੋੜ ਨਹੀ। ਉਨ੍ਹਾਂ ਨੇ ਕਿਹਾ ਹੈ ਕਿ ਵੈਬਸਾਈਟ ਉੱਤੇ ਜਾ ਕੇ ਸਾਰੀ ਜਾਣਕਾਰੀ ਹੈ ਉਥੋਂ ਤੁਸੀ ਜਾਣਕਾਰੀ ਲੈ ਕੇ ਖੁਦ ਵੀਜ਼ਾ ਲਗਾ ਸਕਦੇ ਹੋ। ਉਨ੍ਹਾਂ ਨੇ ਕਿਹਾ ਹੈ ਕਿ ਏਜੰਟ ਜੇਕਰ ਕੋਈ ਤੁਹਾਡਾ ਦਸਤਾਵੇਜ਼ ਗਲਤ ਲਗਾਉਂਦਾ ਹੈ ਜੇਕਰ ਉਹ ਸਾਬਤ ਹੋ ਗਿਆ ਤਾਂ ਅੱਗੇ ਤੋਂ ਵਿਦੇਸ਼ ਯਾਤਰਾ ਉੱਤੇ ਰੋਕ ਲੱਗ ਜਾਂਦੀ ਹੈ।
ਉਨ੍ਹਾਂ ਨੇ ਕਿਹਾ ਹੈ ਕਿ ਵੀਜ਼ਾ ਅਧਿਕਾਰੀ ਨੂੰ ਸੱਚ ਦੱਸੋ ਉਹ ਤੁਹਾਡੀ ਹਰ ਗੱਲ ਨੂੰ ਸਮਝਦਾ ਹੈ। ਉਨ੍ਹਾਂ ਨੇ ਕਿਹਾ ਹੈ ਇੰਟਰਵਿਊ ਦੌਰਾਨ ਤੁਸੀ ਜ਼ਰੂਰੀ ਦਸਤਾਵੇਜ ਲੈ ਕੇ ਆਉ। ਉਨ੍ਹਾਂ ਨੇ ਕਿਹਾ ਹੈ ਕਿ ਵੈਬਸਾਈਟ ਤੇ ਦਸਤਾਵੇਜ਼ ਚੈੱਕ ਕਰ ਸਕਦੇ ਹੋ। ਉਨ੍ਹਾਂ ਨੇ ਕਿਹਾ ਹੈ ਕਿ ਹਮੇਸ਼ਾ ਵੀਜ਼ਾ ਅਧਿਕਾਰੀ ਨੂੰ ਸੱਚ ਬੋਲੋ।
ਇਹ ਵੀ ਪੜ੍ਹੋ;ਭਗਵੰਤ ਮਾਨ ਨੇ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ, ਨੀਮ ਫੌਜੀ ਦਸਤਿਆਂ ਦੀਆਂ 10 ਹੋਰ ਕੰਪਨੀਆਂ ਦੀ ਮੰਗ, ਐਂਟੀ ਡਰੋਨ ਸਿਸਟਮ ਦੀ ਮੰਗ
-PTC News