ਬਜਟ 'ਚ ਕੋਈ ਨਵਾਂ ਟੈਕਸ ਨਹੀਂ ਲਗਾਇਆ ਜਾਵੇਗਾ : ਹਰਪਾਲ ਸਿੰਘ ਚੀਮਾ
ਚੰਡੀਗੜ੍ਹ : ਬਜਟ ਸਬੰਧੀ ਲੋਕ ਦੀਆਂ ਰਾਏ ਸਬੰਧੀ ਜਾਣਕਾਰੀ ਦਿੰਦੇ ਹੋਏ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇਹ ਬਹੁਤ ਸ਼ਾਨਦਾਰ ਕਦਮ ਚੁੱਕਿਆ ਹੈ। ਪੰਜਾਬ ਦੇ ਬਜਟ ਨੂੰ ਲੈ ਕੇ ਉਨ੍ਹਾਂ ਨੇ ਕਾਨਫਰੰਸ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਲੋਕਾਂ ਦਾ ਬਜਟ ਬਣਾਇਆ ਜਾ ਰਿਹਾ ਹੈ। ਪੋਰਟਲ ਉਤੇ ਪੰਜਾਬ ਦੇ ਲੋਕਾਂ ਨੇ ਬਹੁਤ ਸਾਰੇ ਸੁਝਾਅ ਦਿੱਤੇ ਹਨ। 2 ਮਈ ਤੋਂ 10 ਮਈ ਤੱਕ ਪੋਰਟਲ ਉਤੇ ਲੋਕਾਂ ਨੇ ਸੁਝਾਅ ਦਿੱਤੇ। 20 ਹਜ਼ਾਰ ਤੋਂ ਵੱਧ ਸੁਝਾਅ ਮਿਲੇ ਹਨ। 500 ਦੇ ਕਰੀਬ ਮੈਮੋਰੰਡਮ ਆਏ ਹਨ।
ਉਨ੍ਹਾਂ ਨੇ ਕਿਹਾ ਕਿ 4055 ਔਰਤਾਂ ਨੇ ਬਜਟ ਸਬੰਧੀ ਆਪਣੇ ਸੁਝਾਅ ਦਿੱਤੇ ਹਨ। ਸਭ ਤੋਂ ਵੱਧ 10 ਫ਼ੀਸਦੀ ਸੁਝਾਅ ਲੁਧਿਆਣਾ ਤੋਂ ਆਏ ਹਨ ਅਤੇ ਪਟਿਆਲਾ ਤੋਂ 10 ਫ਼ੀਸਦੀ ਸੁਝਾਅ ਆਏ ਹਨ। ਫਾਜ਼ਿਲਕਾ ਤੋਂ 8 ਫ਼ੀਸਦੀ ਸੁਝਾਅ ਆਏ ਹਨ। ਬਿਹਤਰ ਬੁਨਿਆਦੀ ਢਾਂਚਾ, ਸੀਐਲਯੂ ਲਈ ਬਣਾਏ ਨਿਯਮਾਂ ਨੂੰ ਹੋਰ ਸੌਖਾ ਕੀਤਾ ਜਾਵੇਗਾ। ਸਿੱਖਿਆ ਅਤੇ ਸਿਹਤ ਸੁਧਾਰ ਲਈ ਸੁਝਾਅ, ਨੌਜਵਾਨਾਂ ਨੂੰ ਨੌਕਰੀਆਂ ਲਈ ਸੁਝਾਅ, ਕਿਸਾਨਾਂ ਨੇ ਆਮਦਨ ਵਧਾਉਣ ਲਈ ਸੁਝਾਅ ਦਿੱਤੇ ਗਏ ਹਨ। ਔਰਤਾਂ ਵੱਲੋਂ ਮਿਆਰੀ ਸਿੱਖਿਆ ਦੀ ਗੱਲ ਕੀਤੀ ਹੈ। ਉਦਯੋਗ ਨਾਲ ਸਬੰਧਤ ਲੋਕਾਂ ਨੇ ਇੰਸਪੈਕਟਰੀ ਰਾਜ ਖਤਮ ਕਰਨ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਪੰਜਾਬ ਵਿਚ ਇੰਡਸਟਰੀ ਵਧਾਉਣ ਦੇ ਸੁਝਾਅ ਲਿਖਤੀ ਰੂਪ ਵਿਚ ਆਏ ਹਨ। ਕਿਸਾਨਾਂ ਨੇ ਨਵੀਂ ਤਕਨੀਕ ਲਿਆ ਕੇ ਕਮਾਈ ਵਿਚ ਵਾਧੇ ਦਾ ਹੱਲ ਲੱਭਿਆ ਜਾਵੇ। ਇਸ ਦੇ ਨਾਲ ਹੀ ਫਸਲੀ ਵਿਭਿੰਨਤਾ ਦੀ ਗੱਲ ਵੀ ਕੀਤੀ ਹੈ।